ਕਿਲਾ ਰਾਏਪੁਰ ਖੇਡਾਂ : ਲਗਾਤਾਰ ਦੂਜੇ ਸਾਲ ਕਿਉਂ ਰੱਦ ਹੋ ਗਈਆਂ 'ਪੇਂਡੂ ਓਲੰਪਿਕਸ' - 5 ਅਹਿਮ ਖ਼ਬਰਾਂ

ਕਿਲ੍ਹਾ ਰਾਇਪੁਰ ਖੇਡਾਂ 'ਚ ਬੈਲ ਗੱਡੀਆਂ ਦੀ ਦੌੜ

ਤਸਵੀਰ ਸਰੋਤ, www.ruralolympic.net

ਪੰਜਾਬ ਦੇ ਪੇਂਡੂ ਓਲੰਪਿਕਸ ਵਜੋਂ ਜਾਣੀਆਂ ਜਾਂਦੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਆਖ਼ਰੀ ਸਮੇਂ 'ਤੇ ਫਿਰ ਰੱਦ ਹੋ ਗਈਆਂ। ਇਹ ਲਗਾਤਾਰ ਦੂਜੀ ਵਾਰ ਹੋਇਆ ਹੈ।

ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ ਪ੍ਰਸ਼ਾਸਨ ਵੱਲੋਂ 'ਨੋ ਓਬਜੈਕਸ਼ਨ ਸਰਟੀਫਿਕੇਟ' ਨਾ ਮਿਲਣ ਕਾਰਨ ਇਨ੍ਹਾਂ ਖੇਡਾਂ ਨੂੰ ਰੱਦ ਕਰਨਾ ਪਿਆ।

ਕਿਲ੍ਹਾ ਰਾਇਪੁਰ ਦੀਆਂ ਖੇਡਾਂ ਦਾ ਸੋਮਵਾਰ ਨੂੰ ਆਗਾਜ਼ ਹੋਣਾ ਸੀ ਪਰ ਐੱਨਓਸੀ ਨਾ ਮਿਲਣ ਕਾਰਨ ਰੱਦ ਕਰਨਾ ਪਿਆ। ਇਸ ਤੋਂ ਪਹਿਲਾਂ ਸਾਲ 2018 ਵਿੱਚ ਇਹ ਖੇਡਾਂ ਆਖ਼ਰੀ ਵਾਰ ਹੋਈਆਂ ਸਨ।

ਇਹ ਖੇਡਾਂ ਰੱਦ ਹੋਣ 'ਤੇ ਦੋ ਧੜਿਆਂ ਦੀ ਲੜਾਈ ਖੁਲ੍ਹ ਕੇ ਸਾਹਮਣੇ ਆ ਗਈ ਹੈ। ਦਰਅਸਲ ਇਹ ਖੇਡਾਂ ਕਿਲ੍ਹਾ ਰਾਇਪੁਰ ਸਪੋਰਟਸ ਸੁਸਾਇਟੀ (ਪੱਟੀ ਸੋਹਾਵੀਆ) ਵੱਲੋਂ ਕਰਵਾਈਆ ਜਾਂਦੀਆਂ ਹਨ ਪਰ ਕਿਲ੍ਹਾ ਰਾਇਪੁਰ ਸਪੋਰਟਸ ਐਂਡ ਸੋਸ਼ਲ ਵੈਲਫੇਅਰ ਕਲੱਬ (ਪੱਟੀ ਸੋਹਾਵੀਆ) ਨੇ ਸ਼ਿਕਾਇਤ ਦਰਜ ਕਰਵਾ ਕੇ ਇਹ ਖੇਡਾਂ ਰੁਕਵਾਉਣ ਲਈ ਕਿਹਾ।

ਦੋਵੇਂ ਧੜੇ ਪੱਟੀ ਸੋਹਾਵੀਆ ਦੀ ਜ਼ਮੀਨ ਦੇ ਮਾਲਕਾਨਾ ਹੱਕ ਦੇ ਝਗੜੇ ਕਾਰਨ, ਇਨ੍ਹਾਂ ਖੇਡਾਂ ਦਾ ਪ੍ਰਬੰਧ ਕਰਨ ਦੇ ਰਾਹ ਵਿੱਚ ਅੜਿੱਕਾ ਬਣ ਰਹੇ ਹਨ।

ਦਿੱਲੀ 'ਚ ਹਿੰਸਾ, ਹੁਣ ਤੱਕ ਚਾਰ ਦੀ ਮੌਤ

ਦਿੱਲੀ ਦੇ ਯਮੁਨਾ ਪਾਰ ਇਲਾਕਾ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੂਜੇ ਦਿਨ ਵੀ ਹਿੰਸਕ ਹੀ ਰਿਹਾ। ਹਿੰਸਾ ਵਿੱਚ ਦਿੱਲੀ ਪੁਲਿਸ ਦੇ ਇੱਕ ਹੈੱਡ ਕਾਂਸਟੇਬਲ ਅਤੇ ਤਿੰਨ ਆਮ ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ:

ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਦਸਤਿਆਂ ਸਣੇ ਪੈਰਾ-ਮਿਲਟਰੀ ਫੋਰਸ ਵੀ ਸੱਦੀ ਗਈ ਹੈ। ਇਹ ਹਿੰਸਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਭਾਰਤ ਫੇਰੀ ਦੌਰਾਨ ਉਨ੍ਹਾਂ ਦੇ ਦਿੱਲੀ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਵਾਪਰੀ ਹੈ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਹਿੰਸਕ ਝੜਪ ਦੌਰਾਨ ਭੜਕੇ ਸਥਾਨਕ ਨੌਜਵਾਨ

ਦਿੱਲੀ ਸਰਕਾਰ ਵਿੱਚ ਮੰਤਰੀ ਗੋਪਾਲ ਰਾਏ ਬਾਬਰਪੁਰ ਖ਼ੇਤਰ ਵਿੱਚ ਫਾਇਰਿੰਗ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਦੇ ਉਪ ਰਾਜਪਾਲ ਨੂੰ ਮਿਲਣਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ। ਉਨ੍ਹਾਂ ਦੀ ਮੰਗ ਹੈ ਕਿ ਸੰਵੇਦਨਸ਼ੀਲ ਖੇਤਰਾਂ ਵਿੱਚ ਪੁਲਿਸ ਫੋਰਸ ਭੇਜੀ ਜਾਵੇ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਡੌਨਲਡ ਟਰੰਪ ਨੇ ਪਰਿਵਾਰ ਸਣੇ ਤਾਜ ਮਹਿਲ ਦਾ ਕੀਤਾ ਦੀਦਾਰ

ਗੁਜਰਾਤ ਦੇ ਅਹਿਮਦਾਬਾਦ ਵਿੱਚ ਮੋਟੇਰਾ ਸਟੇਡੀਅਮ ਵਿੱਚ ਲੋਕਾਂ ਨੂੰ ਸੰਬੋਧਿਤ ਕਰਨ ਮਗਰੋਂ ਅਮਰੀਕੀ ਰਾਸ਼ਟਰਪਤੀ ਆਪਣੀ ਪਤਨੀ ਨਾਲ ਆਗਰਾ ਵਿੱਚ ਤਾਜ ਮਹਿਲ ਦੇਖਣ ਪਹੁੰਚੇ।

ਟਰੰਪ ਨੇ ਪਤਨੀ ਮੇਲਾਨੀਆ ਟਰੰਪ ਨਾਲ ਤਾਜ ਮਹਿਲ ਦੀ ਖੂਬਸੂਰਤੀ ਦਾ ਦੀਦਾਰ ਕੀਤਾ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਤਾਜ ਮਹਿਲ ਸਾਹਮਣੇ ਡੌਨਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ

ਉਨ੍ਹਾਂ ਨੇ ਆਗਰਾ ਜਾਂਦੇ ਹੋਏ ਏਅਰ ਫੋਰਸ ਵਨ ਜਹਾਜ਼ ਵਿੱਚ ਬੀਬੀਸੀ ਪੱਤਰਕਾਰ ਅਲੀਮ ਮਕਬੂਲ ਨੂੰ ਕਿਹਾ ਕਿ ਕ੍ਰਿਕਟ ਸਟੇਡੀਅਮ ਵਿੱਚ ਉਨ੍ਹਾਂ ਦਾ ਸਵਾਗਤ ਸ਼ਾਨਦਾਰ ਸੀ।

ਟਰੇਡ ਡੀਲ ਨੂੰ ਲੈ ਕੇ ਟਰੰਪ ਨੇ ਕਿਹਾ ਕਿ ਇਸ ਵਿੱਚ ਕੋਈ ਜਲਦਬਾਜ਼ੀ ਨਹੀਂ ਹੈ। ਉਨ੍ਹਾਂ ਕਿਹਾ, ਭਾਰਤ ਦੇ ਨਾਲ ਕਈ ਚੀਜਾਂ ਚੱਲ ਰਹੀਆਂ ਹਨ ਅਤੇ ਸਾਰਾ ਕੁਝ ਵਧੀਆ ਹੈ।

ਤਾਜ ਮਹਿਲ ਬਾਰੇ ਉਨ੍ਹਾਂ ਕਿਹਾ ਕਿ ਸੁਣਿਆ ਤਾਂ ਬਹੁਤ ਕੁਝ ਸੀ ਪਰ ਦੇਖਿਆ ਨਹੀਂ ਸੀ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਕਰਤਾਰਪੁਰ ਲਾਂਘੇ 'ਤੇ ਡੀਜੀਪੀ ਦੇ ਬਿਆਨ ਬਾਰੇ ਕੀ ਕਹਿੰਦੇ ਸ਼ਰਧਾਲੂ

ਪੰਜਾਬ ਦੇ ਡੀਜੀਪੀ ਵੱਲੋਂ ਕਰਤਾਰਪੁਰ ਲਾਂਘੇ ਨੂੰ ਲੈ ਕੇ ਦਿੱਤੇ ਬਿਆਨ ਬਾਰੇ ਲੋਕਾਂ ਦਾ ਮਿਲਿਆ ਜੁਲਿਆ ਪ੍ਰਤੀਕਰਮ ਹੈ।

ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਹਾਲਾਂਕਿ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਡੀਜੀਪੀ ਬਿਲਕੁੱਲ ਸਹੀ ਕਹਿ ਰਹੇ ਹਨ।

ਤਸਵੀਰ ਸਰੋਤ, gurpreet chawla/BBC

ਦਰਅਸਲ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਸੀ ਸੰਭਵ ਹੈ ਕਿ ਸਵੇਰੇ ਇੱਕ ਸ਼ਖ਼ਸ ਨੂੰ ਕਰਤਾਰਪੁਰ ਭੇਜੋ ਤੇ ਸ਼ਾਮ ਨੂੰ ਉਹ ਅੱਤਵਾਦੀ ਬਣ ਕੇ ਵਾਪਿਸ ਆਏ। ਲੋਕ ਕੀ ਸੋਚ ਰਹੇ ਹਨ ਇਸ ਬਾਰੇ, ਇਸ ਲਿੰਕ ਉੱਤੇ ਕਲਿੱਕ ਕਰਕੇ ਦੇਖੋ।

47 ਸਾਲਾ ਬਾਅਦ ਮਿਲੀਆਂ ਦੋ ਭੈਣਾਂ

98 ਅਤੇ 101 ਸਾਲ ਦੀਆਂ ਕੰਬੋਡੀਆ ਵਿੱਚ ਰਹਿਣ ਵਾਲੀਆਂ ਦੋ ਭੈਣਾਂ 47 ਸਾਲਾਂ ਬਾਅਦ ਪਹਿਲੀ ਵਾਰ ਮੁੜ ਇਕੱਠੀਆਂ ਹੋਈਆਂ ਹਨ। ਦੋਵਾਂ ਨੇ ਇੱਕ ਦੂਜੇ ਬਾਰੇ ਸੋਚ ਲਿਆ ਸੀ ਕਿ ਉਹ 1970 ਦੇ ਦਹਾਕੇ ਵਿੱਚ ਖ਼ਮੇਰ ਰੂਜ ਦੌਰਾਨ ਹੋਈ ਨਸਲਕੁਸ਼ੀ ਦਾ ਸ਼ਿਕਾਰ ਹੋ ਗਈਆਂ।

ਤਸਵੀਰ ਸਰੋਤ, CCF

ਤਸਵੀਰ ਕੈਪਸ਼ਨ,

ਬਨ ਸੇਨ (ਖੱਬੇ) ਤੇ ਬਨ ਚਿਆ ਨੇ ਇੱਕ-ਦੂਜੇ ਨੂੰ ਆਖਰੀ ਵਾਰ 1973 ਵਿੱਚ ਦੇਖਿਆ ਸੀ

ਦੋਹਾਂ ਭੈਣਾਂ ਨੇ ਇੱਕ-ਦੂਜੇ ਨੂੰ ਆਖਰੀ ਵਾਰ 1973 ਵਿੱਚ ਵੇਖਿਆ ਸੀ। ਇਸ ਦੇ ਦੋ ਸਾਲ ਬਾਅਦ ਹੀ ਸਿਆਸੀ ਆਗੂ ਪੋਲ ਪੋਟ ਦੀ ਅਗਵਾਈ ਹੇਠ ਕਮਿਊਨਿਸਟਾਂ ਨੇ ਕੰਬੋਡੀਆ 'ਤੇ ਕਬਜ਼ਾ ਕਰ ਲਿਆ ਸੀ।

ਇਸ ਸਮੇਂ ਦੌਰਾਨ ਬੱਚਿਆਂ ਨੂੰ ਅਕਸਰ ਉਨ੍ਹਾਂ ਦੇ ਮਾਪਿਆਂ ਤੋਂ ਦੂਰ ਕਰ ਦਿੱਤਾ ਜਾਂਦਾ ਸੀ ਤਾਂ ਕਿ ਸ਼ਾਸਕ ਦੇਸ 'ਤੇ ਪੂਰੀ ਤਰ੍ਹਾਂ ਕੰਟਰੋਲ ਕਰ ਸਕੇ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)