ਜਦੋਂ ਵੀ ਕੋਈ ਅਮਰੀਕੀ ਰਾਸ਼ਟਰਪਤੀ ਭਾਰਤ ਆਉਂਦਾ ਹੈ, ਹਿੰਸਾ ਕਿਉਂ ਹੁੰਦੀ ਹੈ: ਜਥੇਦਾਰ ਹਰਪ੍ਰੀਤ ਸਿੰਘ: - 5 ਅਹਿਮ ਖ਼ਬਰਾਂ

ਹਰਪ੍ਰੀਤ ਸਿੰਘ Image copyright Sukhcharan preet/bbc
ਫੋਟੋ ਕੈਪਸ਼ਨ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਦਿੱਲੀ ਵਿੱਚ ਹੋਈ ਹਿੰਸਾ ਦੀ ਜਾਂਚ ਦੀ ਮੰਗ ਕੀਤੀ ਹੈ

ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੌਰੇ ਦੌਰਾਨ ਦਿੱਲੀ ਵਿੱਚ ਚੱਲ ਰਹੀ ਹਿੰਸਾ ਦੀ ਜਾਂਚ ਦੀ ਮੰਗ ਕੀਤੀ। ਪਿਛਲੇ ਦੋ ਦਿਨਾਂ ਤੋਂ ਹੋਈ ਹਿੰਸਾ ਵਿੱਚ ਰਾਜਧਾਨੀ ਵਿੱਚ ਘੱਟੋ ਘੱਟ 13 ਲੋਕ ਮਾਰੇ ਗਏ ਹਨ।

ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ ਉਨ੍ਹਾਂ ਨੇ ਪਾਕਿਸਤਾਨ ਤੋਂ ਪਰਤਣ ਤੋਂ ਤੁਰੰਤ ਬਾਅਦ ਇਹ ਬਿਆਨ ਦਿੱਤਾ ਹੈ।

ਹਰਪ੍ਰੀਤ ਸਿੰਘ ਨੇ ਕਿਹਾ, "ਦੇਖੋ, ਜਦੋਂ ਬਿਲ ਕਲਿੰਟਨ (ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ) 2000 ਵਿੱਚ ਭਾਰਤ ਆਏ ਸਨ, ਤਾਂ ਜੰਮੂ-ਕਸ਼ਮੀਰ ਵਿੱਚ 36 ਸਿੱਖ ਮਾਰੇ ਗਏ ਸਨ। ਹੁਣ ਜਦੋਂ ਟਰੰਪ ਭਾਰਤ ਵਿੱਚ ਹਨ ਤਾਂ ਦਿੱਲੀ ਸੜ ਰਹੀ ਹੈ। ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਜਦੋਂ ਵੀ ਕੋਈ ਅਮਰੀਕੀ ਰਾਸ਼ਟਰਪਤੀ ਦੇਸ ਵਿੱਚ ਆਉਂਦਾ ਹੈ ਤਾਂ ਭਾਰਤ ਵਿੱਚ ਹਿੰਸਾ ਕਿਉਂ ਹੁੰਦੀ ਹੈ?"

ਇਹ ਵੀ ਪੜ੍ਹੋ:

ਜਾਫ਼ਰਾਬਾਦ ਤੋਂ ਪ੍ਰਦਰਸ਼ਨ ਕਰ ਰਹੀਆਂ ਔਰਤਾਂ ਨੂੰ ਹਟਾਇਆ ਗਿਆ

ਉੱਤਰ-ਪੂਰਬੀ ਦਿੱਲੀ ਦੇ ਜਾਫ਼ਰਾਬਾਦ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਹਟਾ ਦਿੱਤਾ ਗਿਆ ਹੈ।

ਮੈਟਰੋ ਸਟੇਸ਼ਨ ਦੇ ਨਜ਼ਦੀਕ ਪ੍ਰਦਰਸ਼ਨ ਕਰ ਰਹੇ ਲੋਕਾਂ ਵਿਚ ਵੱਡੀ ਗਿਣਤੀ 'ਚ ਔਰਤਾਂ ਸਨ। ਪਰ ਐਤਵਾਰ ਨੂੰ ਕੁਝ ਪ੍ਰਦਰਸ਼ਨਕਾਰੀਆਂ ਨੇ ਜਾਫ਼ਰਬਾਦ ਰੋਡ ਜਾਮ ਕਰ ਦਿੱਤਾ।

Image copyright Getty Images
ਫੋਟੋ ਕੈਪਸ਼ਨ ਜਾਫ਼ਰਾਬਾਦ ਵਿੱਚ ਔਰਤਾਂ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੀਆਂ ਸਨ (ਸੰਕੇਤਕ ਤਸਵੀਰ)

ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਹੋਈ ਹਿੰਸਾ ਵਿੱਚ ਇੱਕ ਪੁਲਿਸ ਮੁਲਾਜ਼ਮ ਸਣੇ ਹੁਣ ਤੱਕ 13 ਲੋਕ ਮਾਰੇ ਗਏ ਹਨ ਅਤੇ 130 ਲੋਕ ਜ਼ਖ਼ਮੀ ਹਨ। ਇਸ ਤੋਂ ਇਲਾਵਾ 56 ਪੁਲਿਸ ਜਵਾਨ ਵੀ ਜ਼ਖ਼ਮੀ ਹਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਜਾਫ਼ਰਾਬਾਦ, ਮੌਜਪੁਰ ਤੋਂ ਭਜਨਪੁਰਾ ਤੱਕ ਅੱਗ ਫੈਲਣ ਦੀ ਪੂਰੀ ਕਹਾਣੀ

22 ਫਰਵਰੀ, ਦਿਨ ਸ਼ਨੀਵਾਰ: ਸ਼ਨੀਵਾਰ ਦੀ ਰਾਤ ਨੂੰ ਦਿੱਲੀ ਦੇ ਜਾਫ਼ਰਾਬਾਦ ਮੈਟਰੋ ਸਟੇਸ਼ਨ ਦੇ ਹੇਠਾਂ ਕੁਝ ਔਰਤਾਂ ਦੇ ਧਰਨੇ 'ਤੇ ਬੈਠਣ ਦੀਆਂ ਖਬਰਾਂ ਆਈਆਂ।

ਫਰਵਰੀ ਦੀ ਰਾਤ ਨੂੰ ਕਈ ਥਾਵਾਂ 'ਤੇ ਨਾਗਰਿਕਤਾ ਕਾਨੂੰਨ ਵਿਰੁੱਧ ਲੋਕਾਂ ਦੇ ਲਾਮਬੰਦ ਹੋਣ ਦੀਆਂ ਖਬਰਾਂ ਆਈਆਂ ਸਨ। ਦਿੱਲੀ ਦੇ ਕਸ਼ਮੀਰੀ ਗੇਟ ਤੋਂ ਸੱਤ ਕਿਲੋਮੀਟਰ ਦੀ ਦੂਰੀ 'ਤੇ ਸੀਲਮਪੁਰ ਹੈ। ਇਸ ਦੇ ਨਾਲ ਲੱਗਿਆ ਹੈ ਜਾਫ਼ਰਾਬਾਦ।

Image copyright Reuters
ਫੋਟੋ ਕੈਪਸ਼ਨ ਦਿੱਲੀ ਹਿੰਸਾ ਦੀਆਂ ਤਸਵੀਰਾਂ

ਫਿਰ ਆਉਂਦਾ ਹੈ ਮੌਜਪੁਰ, ਜਿਸ ਦੇ ਨਾਲ ਹੀ ਹੈ ਬਾਬਰਪੁਰ। ਉਸੇ ਸੜਕ ਤੋਂ ਅੱਗੇ ਵੱਧਦਿਆਂ ਆਉਂਦਾ ਹੈ ਯਮੁਨਾ ਵਿਹਾਰ ਅਤੇ ਸੱਜੇ ਪਾਸੇ ਆਉਂਦਾ ਹੈ ਗੋਕਲਪੁਰੀ ਤੇ ਖੱਬੇ ਪਾਸੇ ਤਕਰੀਬਨ ਦੋ ਤੋਂ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਭਜਨਪੁਰਾ ਆਉਂਦਾ ਹੈ। ਇਹ ਸਾਰੇ ਖੇਤਰ ਮਿਸ਼ਰਤ ਆਬਾਦੀ ਵਾਲੇ ਹਨ। ਇਥੇ ਹਿੰਦੂ, ਮੁਸਲਮਾਨ ਅਤੇ ਸਿੱਖ ਰਹਿੰਦੇ ਹਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

'ਮੋਦੀ ਚਾਹੁੰਦੇ ਹਨ ਕਿ ਭਾਰਤ ਦੇ ਲੋਕਾਂ ਨੂੰ ਪੂਰੀ ਧਾਰਮਿਕ ਆਜ਼ਾਦੀ ਮਿਲੇ'

ਟਰੰਪ ਨੇ ਆਪਣੀ ਦੋ ਦਿਨਾਂ ਦੇ ਭਾਰਤ ਦੌਰੇ ਦੇ ਦੂਜੇ ਦਿਨ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ। ਇੱਕ ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ, "ਤੁਸੀਂ ਇੱਥੇ ਹੋ ਅਤੇ ਦਿੱਲੀ ਵਿੱਚ ਹਿੰਸਕ ਘਟਨਾਵਾਂ ਵਾਪਰੀਆਂ ਹਨ। ਪ੍ਰਧਾਨ ਮੰਤਰੀ ਮੋਦੀ ਨੇ CAA ਬਾਰੇ ਤੁਹਾਨੂੰ ਕੀ ਦੱਸਿਆ ਅਤੇ ਤੁਸੀਂ ਇਸ ਧਾਰਮਿਕ ਹਿੰਸਾ ਤੋਂ ਕਿੰਨੇ ਚਿੰਤਤ ਹੋ? ''

Image copyright Twitter
ਫੋਟੋ ਕੈਪਸ਼ਨ ਟਰੰਪ ਨੇ ਆਪਣੀ ਦੋ ਦਿਨਾਂ ਭਾਰਤ ਯਾਤਰਾ ਦੇ ਦੂਜੇ ਦਿਨ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ

ਇਸ ਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਮੋਦੀ ਨਾਲ ਧਾਰਮਿਕ ਆਜ਼ਾਦੀ ਬਾਰੇ ਗੱਲ ਕੀਤੀ ਸੀ। ਟਰੰਪ ਨੇ ਮੋਦੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਮੋਦੀ ਚਾਹੁੰਦੇ ਹਨ ਕਿ ਭਾਰਤ ਦੇ ਲੋਕਾਂ ਨੂੰ ਪੂਰੀ ਧਾਰਮਿਕ ਆਜ਼ਾਦੀ ਮਿਲੇ।

ਟਰੰਪ ਨੇ ਕਿਹਾ, "ਜੇ ਤੁਸੀਂ ਭਾਰਤ ਤੋਂ ਇਲਾਵਾ ਹੋਰ ਥਾਵਾਂ 'ਤੇ ਝਾਤੀ ਮਾਰੋਗੇ ਤਾਂ ਤੁਸੀਂ ਦੇਖੋਗੇ ਕਿ ਭਾਰਤ ਧਾਰਮਿਕ ਆਜ਼ਾਦੀ ਪ੍ਰਤੀ ਗੰਭੀਰ ਹੈ।" ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਮਾਤਮ 'ਚ ਮਾਰੇ ਗਏ ਪੁਲਿਸ ਮੁਲਾਜ਼ਮ ਰਤਨ ਲਾਲ ਦਾ ਪਰਿਵਾਰ

ਦਿੱਲੀ ਵਿੱਚ ਸੋਮਵਾਰ ਨੂੰ ਹੋਈ ਹਿੰਸਾ ਦੌਰਾਨ ਦਿੱਲੀ ਪੁਲਿਸ ਦੇ ਹੈੱਡ ਕਾਂਸਟੇਬਲ ਰਤਨਲਾਲ ਦੀ ਮੌਤ ਹੋ ਗਈ। ਉਹ ਗੋਕੁਲਪੁਰੀ ਇਲਾਕੇ ਵਿੱਚ ਤਾਇਨਾਤ ਸਨ।

ਫੋਟੋ ਕੈਪਸ਼ਨ ਦਿੱਲੀ ਪੁਲਿਸ ਦੇ ਮਰਹੂਮ ਹੈੱਡ ਕਾਂਸਟੇਬਲ ਰਤਨਲਾਲ ਗੋਕੁਲਪੁਰੀ ਇਲਾਕੇ ਵਿੱਚ ਤਾਇਨਾਤ ਸਨ

ਉਨ੍ਹਾਂ ਦੇ ਗੁਆਂਢੀਆਂ ਨੇ ਦੱਸਿਆ ਕਿ ਕਿਵੇਂ ਰਾਜਸਥਾਨ ਤੋਂ ਆਏ ਰਤਨਲਾਲ ਆਪਣੇ ਬੱਚਿਆ ਨੂੰ ਚੰਗੀ ਸਿੱਖਿਆ ਦੇ ਰਹੇ ਸਨ। ਉਨ੍ਹਾਂ ਨੇ ਪਤਨੀ ਨੂੰ ਵੀ ਬੀਐੱਡ ਕਰਵਾਈ।

ਪੂਰੀ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)