Delhi Violence: ਤਾਹਿਰ ਹੁਸੈਨ ਅੰਕਿਤ ਸ਼ਰਮਾ ਦੇ ਕਤਲ ਮਾਮਲੇ 'ਚ ਲੱਗੇ ਇਲਜ਼ਾਮ ਬਾਰੇ ਆਪਣੀ ਸਫਾਈ 'ਚ ਕੀ ਬੋਲੇ

ਤਾਹਿਰ ਹੁਸੈਨ (ਖੱਬੇ) ਅੰਕਿਤ ਸ਼ਰਮਾ Image copyright TWIITER/BBC
ਫੋਟੋ ਕੈਪਸ਼ਨ ਤਾਹਿਰ ਹੁਸੈਨ (ਖੱਬੇ) ਅੰਕਿਤ ਸ਼ਰਮਾ

ਦਿੱਲੀ ਹਿੰਸਾ ਵਿੱਚ ਮਾਰੇ ਗਏ ਖ਼ੂਫ਼ੀਆ ਮਹਿਕਮੇ ਦੇ ਕਰਮਚਾਰੀ ਅੰਕਿਤ ਸ਼ਰਮਾ ਦੇ ਪਿਤਾ, ਰਿਸ਼ਤੇਦਾਰਾਂ ਤੇ ਆਂਢ-ਗੁਆਂਢ ਵਾਲੇ ਉਨ੍ਹਾਂ ਦੀ ਮੌਤ ਲਈ ਆਮ ਆਦਮੀ ਪਾਰਟੀ ਦੇ ਮਿਊਂਸਪਲ ਕੌਂਸਲਰ ਤਾਹਿਰ ਹੁਸੈਨ ਨੂੰ ਜਿੰਮੇਵਾਰ ਠਹਿਰਾ ਰਹੇ ਹਨ।

ਇਲਜ਼ਾਮਾਂ ਦੇ ਬਚਾਅ ਵਿੱਚ ਤਾਹਿਰ ਹੁਸੈਨ ਨੇ ਆਪਣੀ ਸਫ਼ਾਈ ਵਿੱਚ ਇੱਕ ਵੀਡੀਓ ਪੋਸਟ ਕੀਤੀ ਹੈ।

26 ਫ਼ਰਵਰੀ ਨੂੰ ਅੰਕਿਤ ਸ਼ਰਮਾ ਦੀ ਲਾਸ਼ ਹਿੰਸਾ ਪ੍ਰਭਾਵਿਤ ਇਲਾਕੇ ਚਾਂਦਬਾਗ਼ ਦੇ ਇੱਕ ਨਾਲੇ ਵਿੱਚੋਂ ਕੱਢੀ ਗਈ ਸੀ।

ਇਹ ਵੀ ਪੜ੍ਹੋ:

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਦਿੱਲੀ ਹਿੰਸਾ: ਆਈਬੀ ਕਰਮਚਾਰੀ ਦੀ ਮੌਤ, ਸਦਮੇ ’ਚ ਪਰਿਵਾਰ

ਮਰਹੂਮ ਦੇ ਪਿਤਾ ਰਵਿੰਦਰ ਕੁਮਾਰ ਨੇ ਨਿਊਜ਼ ਏਜੰਸੀ ਏਐੱਨਆਈ ਨੂੰ ਦੱਸਿਆ, "ਅੰਕਿਤ ਜਦੋਂ ਡਿਊਟੀ ਤੋਂ ਮੁੜਿਆ, ਤਾਂ ਬਾਹਰ ਕੀ ਹੋ ਰਿਹਾ ਹੈ ਇਹ ਦੇਖਣ ਗਿਆ ਸੀ। ਉੱਥੇ ਪਥਰਾਅ ਹੋ ਰਿਹਾ ਸੀ। ਉਸੇ ਸਮੇਂ ਇਮਾਰਤ ਵਿੱਚੋਂ 15-20 ਬੰਦੇ ਆਏ ਅਤੇ ਮੇਰੇ ਮੁੰਡੇ ਨੂੰ ਖਿੱਚ ਕੇ ਲੈ ਗਏ। 5-6 ਜਣਿਆਂ ਨੂੰ ਲੈ ਗਏ। ਜਿਹੜੇ ਉਨ੍ਹਾਂ ਨੂੰ ਛੁਡਾਉਣ ਗਏ, ਉਨ੍ਹਾਂ ਤੇ ਗੋਲੀਆਂ ਚਲਾਈਆਂ ਗਈਆਂ ਤੇ ਪੈਟਰੋਲ ਬੰਬ ਛੱਡੇ ਗਏ।"

"ਕਲੋਨੀ ਦੇ ਕਿਸੇ ਨੇ ਦੱਸਿਆਂ ਕਿ ਤੁਹਾਡੇ ਮੁੰਡੇ ਦੀ ਲਾਸ਼ ਉੱਥੇ ਪਈ ਹੈ। ਉਸ ਸਮੇਂ ਤੱਕ ਇਹ ਨਹੀਂ ਪਤਾ ਸੀ ਕਿ ਉਹ ਮੇਰਾ ਹੀ ਪੁੱਤਰ ਹੈ ਜਾਂ ਕੋਈ ਹੋਰ ਹੈ। ਚਾਂਦਬਾਗ਼ ਪੁਲ ਕੋਲ ਜਿਹੜੀ ਮਸਜਿਦ ਹੈ, ਤਾਂ ਇੱਧਰੋਂ ਲੈ ਕੇ ਆਏ ਉਸ ਨੂੰ ਖਿੱਚ ਕੇ। 8-10 ਆਦਮੀ ਸਨ। ਉੱਪਰੋਂ ਸਿੱਟ ਕੇ ਆ ਗਏ। ਫਿਰ ਦੋ ਜਣਿਆਂ ਨੇ ਉੱਪਰੋਂ ਪੱਥਰ ਸੁੱਟੇ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਦਿੱਲੀ ਹਿੰਸਾ ਦੇ ਇਲਜ਼ਾਮਾਂ 'ਤੇ ਕੀ ਬੋਲੇ ਤਾਹਿਰ ਹੂਸੈਨ

ਲਗਾਤਾਰ ਵਿਰਲਾਪ ਕਰ ਰਹੀ ਅੰਕਿਤ ਦੀ ਮਾਂ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਅੰਕਿਤ ਨੂੰ ਚਾਹ ਪੀ ਕੇ ਘਰੋਂ ਨਿਕਲਣ ਲਈ ਕਿਹਾ ਸੀ। ਅੰਕਿਤ ਦੇ ਦੇਰ ਤੱਕ ਨਾ ਪਰਤਣ 'ਤੇ ਉਨ੍ਹਾਂ ਨੇ ਐੱਫ਼ਆਈਆਰ ਲਿਖਵਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਵਾਲੇ ਉਨ੍ਹਾਂ ਨੂੰ ਥਾਣੇ ਵਿੱਚ ਚੱਕਰ ਕਟਵਾਉਂਦੇ ਰਹੇ।

ਅੰਕਿਤ ਦੀ ਦੇਹ ਮਿਲਣ ਬਾਰੇ ਉਨ੍ਹਾਂ ਦੇ ਪਿਤਾ ਰਵਿੰਦਰ ਨੇ ਦੱਸਿਆ, "ਸਵੇਰੇ 10 ਵਜੇ ਐੱਸਪੀ ਨੇ ਸਰੀਰ ਕਢਵਾਇਆ। ਕਿਸੇ ਗੁਆਂਢੀ ਨੇ ਲਾਸ਼ਾਂ ਸਿਟਦਿਆਂ ਨੂੰ ਦੇਖ ਕੇ ਪੁਲਿਸ ਨੂੰ ਖ਼ਬਰ ਦਿੱਤੀ ਸੀ।"

ਵੀਡੀਓ: ਸੱਜਣ ਕੁਮਾਰ ਨੂੰ ਸਜ਼ਾ ਦੇਣ ਵਾਲਾ ਜੱਜ ਦਿੱਲੀ ਹਿੰਸਾ ਬਾਰੇ ਵੀ ਰਿਹਾ ਸਖ਼ਤ

ਤਾਹਿਰ ਹੁਸੈਨ ਆਮ ਆਦਮੀ ਪਾਰਟੀ ਦੇ ਆਗੂ ਹਨ ਤੇ ਨਹਿਰੂ ਵਿਹਾਰ ਇਲਾਕੇ ਦੇ ਐੱਮਸੀ ਹਨ। ਉਨ੍ਹਾਂ 'ਤੇ ਹਿੰਸਾ ਫ਼ੈਲਾਉਣ ਵਾਲਿਆਂ ਨੂੰ ਘਰੇ ਪਨਾਹ ਦੇਣ ਦੇ ਇਲਜ਼ਾਮ ਹਨ।

ਆਪਣੀ ਸਫ਼ਾਈ ਵਾਲੀ ਵੀਡੀਓ ਵਿੱਚ ਉਨ੍ਹਾਂ ਨੇ ਇਹ ਗੱਲ ਮੰਨੀ ਹੈ ਕਿ ਹਿੰਸਾ ਕਰਨ ਵਾਲਿਆਂ ਨੇ ਉਨ੍ਹਾਂ ਦੇ ਦਫ਼ਤਰ 'ਤੇ ਪਥਰਾਅ ਕਰਕੇ ਕਬਜ਼ਾ ਕੀਤਾ। ਉਨ੍ਹਾਂ ਦਾ ਇਹ ਵੀਡੀਓ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਰਣਨੀਤੀਕਾਰ ਅੰਕਿਤ ਲਾਲ ਨੇ ਟਵੀਟ ਕੀਤਾ ਹੈ।

ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਇੱਕ ਵੀਡੀਓ ਟਵੀਟ ਕੀਤਾ। ਵੀਡੀਓ ਦੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ, "ਸਥਾਨਕ ਲੋਕਾਂ ਤੋਂ ਹਿੰਦੂਆਂ ਦੇ ਖ਼ਿਲਾਫ਼ ਹਿੰਸਾ ਵਿੱਚ 'ਆਪ' ਦੇ ਐੱਮਸੀ ਮੁਹੰਮਦ ਤਾਹਿਰ ਹੁਸੈਨ ਦੀ ਭੂਮਿਕਾ ਦੇ ਵੀਡੀਓ ਮਿਲ ਰਹੇ ਹਨ। ਇਸ ਤੋਂ ਪਤਾ ਲਗਦਾ ਹੈ ਕਿ ਕੇਜਰੀਵਾਲ ਕਿਉਂ ਚੁੱਪ ਹਨ। ਨਾ ਤਾਂ ਉਨ੍ਹਾਂ ਨੇ ਆਪਣੇ ਵਿਧਾਇਕਾਂ ਨਾਲ ਬੈਠਕ ਕੀਤੀ ਅਤੇ ਨਾਲ ਹੀ ਉਨ੍ਹਾਂ ਮੌਲਵੀਆਂ ਨਾਲ ਜਿਨ੍ਹਾਂ ਨੂੰ ਸਰਕਾਰ ਸ਼ਾਂਤੀ ਦੀ ਅਪੀਲ ਲਈ ਪੈਸੇ ਦਿੰਦੀ ਹੈ।"

ਇਸ ਵੀਡੀਓ ਵਿੱਚ ਤਾਹਿਰ, ਜਿਸ ਨੂੰ ਉਹ ਆਪਣਾ ਦਫ਼ਤਰ ਦੱਸਦੇ ਹਨ। ਉਦੀ ਛੱਤ ਤੋਂ ਕੁਝ ਮੁੰਡੇ ਹੱਥਾਂ ਵਿੱਚ ਡੰਡਾ ਫੜੀ ਅਤੇ ਪਥਰਾਅ ਕਰਦੇ ਦਿਖ ਰਹੇ ਹਨ। ਛੱਤ ਤੇ ਇੱਕ ਵਿਅਕਤੀ ਚਿੱਟੇ ਕੱਪੜਿਆਂ ਲਾਲ ਰੰਗ ਦੀ ਅੱਧੀਆਂ ਬਾਹਾਂ ਦੀ ਸਵੈਟਰ ਵਿੱਚ ਦਿਖ ਰਿਹਾ ਹੈ।

ਵੀਡੀਓ ਸ਼ੂਟ ਕਰਨ ਵਾਲੇ ਲੋਕ ਉਸ ਵਿਅਕਤੀ ਦੀ ਪਛਾਣ ਤਾਹਿਰ ਹੁਸੈਨ ਵਜੋਂ ਕਰ ਰਹੇ ਹਨ। ਹਾਲਾਂਕਿ ਬੀਬੀਸੀ ਇਸ ਵੀਡੀਓ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦਾ ਹੈ।

ਆਪਣੀ ਸਫ਼ਾਈ ਦੇਣ ਵਾਲੀ ਵੀਡੀਓ ਵਿੱਚ ਤਾਹਿਰ ਉਹੋ-ਜਿਹਾ ਹੀ ਲਾਲ ਰੰਗ ਦਾ ਅੱਧੀਆਂ ਬਾਹਾਂ ਦੀ ਸਵੈਟਰ ਪਾਈ ਦਿਖ ਰਹੇ ਹਨ।

ਭਾਜਪਾ ਆਗੂ ਕਪਿਲ ਮਿਸ਼ਰਾ ਨੇ ਵੀ ਅਮਿਤ ਮਾਲਵੀਆ ਵਾਲੀ ਵੀਡੀਓ ਸ਼ੇਅਰ ਕੀਤੀ ਹੈ। 27 ਫ਼ਰਵਰੀ ਨੂੰ ਇੱਕ ਟਵੀਟ ਵਿੱਚ ਕਪਿਲ ਨੇ ਲਿਖਿਆ, " ਹੱਤਿਆਰਾ ਤਾਹਿਰ ਹੁਸੈਨ ਹੈ। ਸਿਰਫ਼ ਅੰਕਿਤ ਸ਼ਰਮਾ ਨਹੀਂ ਚਾਰ ਮੁੰਡਿਆਂ ਨੂੰ ਘਸੀਟ ਕੇ ਲੈ ਗਏ ਸਨ। ਉਨ੍ਹਾਂ ਵਿੱਚੋਂ ਤਿੰਨ ਦੀ ਲਾਸ਼ ਮਿਲ ਚੁੱਕੀ ਹੈ। ਵੀਡੀਓ ਵਿੱਚ ਖ਼ੁਦ ਤਾਹਿਰ ਹੁਸੈਨ ਨਕਾਬਪੋਸ਼ ਮੁੰਡਿਆਂ ਦੇ ਨਾਲ ਲਾਠੀ, ਪੱਥਰ, ਗੋਲੀਆਂ, ਪੈਟਰੋਲ ਬੰਬ ਲਈ ਦਿਖ ਰਿਹਾ ਹੈ। ਤਾਹਿਰ ਹੁਸੈਨ ਲਾਗਾਤਾਰ ਕੇਜਰੀਵਾਲ ਅਤੇ 'ਆਪ' ਦੇ ਆਗੂਆਂ ਨਾਲ ਗੱਲ ਕਰ ਰਿਹਾ ਸੀ।"

26 ਫ਼ਰਵਰੀ ਦੀ ਰਾਤ 'ਆਪ' ਦੇ ਸੋਸ਼ਲ ਮੀਡੀਆ ਰਣਨੀਤੀਕਾਰ ਅੰਕਿਤ ਲਾਲ ਨੇ ਇੱਕ ਵੀਡੀਓ ਟਵੀਟ ਕੀਤਾ, ਜਿਸ ਵਿੱਚ ਤਾਹਿਰ ਆਪਣੀ ਸਫ਼ਾਈ ਦੇ ਰਹੇ ਹਨ।

ਵੀਡੀਓ ਵਿੱਚ ਤਾਹਿਰ ਕਹਿ ਰਹੇ ਹਨ, "ਮੇਰੇ ਬਾਰੇ ਵਿੱਚ ਜੋ ਖ਼ਬਰ ਚਲਾਈ ਜਾ ਰਹੀ ਹੈ, ਉਹ ਬਿਲਕੁਲ ਗ਼ਲਤ ਹੈ। ਇਹ ਗੰਦੀ ਰਾਜਨੀਤੀ ਦੇ ਚਲਦਿਆਂ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ। ਜਦੋਂ ਤੋਂ ਕਪਿਲ ਮਿਸ਼ਰਾ ਨੇ ਭੜਕਾਊ ਭਾਸ਼ਣ ਦਿੱਤੇ ਹਨ, ਤਦੋਂ ਤੋਂ ਹੀ ਦਿੱਲੀ ਦੇ ਹਾਲਾਤ ਖ਼ਰਾਬ ਹਨ। ਥਾਂ-ਥਾਂ ਤੋਂ ਪੱਥਰਬਾਜ਼ੀ ਦੀਆਂ ਘਟਨਾਵਾਂ ਸੁਣਨ ਨੂੰ ਮਿਲ ਰਹੀਆਂ ਹਨ।"

"ਪਰਸੋਂ ਸਾਡੇ ਇੱਥੇ ਵੀ ਅਜਿਹਾ ਹੀ ਹੋਇਆ ਸੀ, ਜਿਸ ਤੋਂ ਬਾਅਦ ਅਸੀਂ ਪੁਲਿਸ ਨਾਲ ਸੰਪਰਕ ਕੀਤਾ ਸੀ। ਇੱਕ ਭੀੜ ਮੇਰੇ ਦਫ਼ਤਰ ਦਾ ਗੇਟ ਤੋੜ ਕੇ ਛੱਤ ਤੇ ਚੜ੍ਹ ਗਈ ਸੀ। ਜਿਸ ਤੋਂ ਬਾਅਦ ਮੈਂ ਲਗਾਤਾਰ ਪੁਲਿਸ ਤੋਂ ਮਦਦ ਮੰਗੀ। ਜੋ ਅਫ਼ਸਰ ਉੱਥੇ ਮੌਜੂਦ ਸਨ, ਉਨ੍ਹਾਂ ਦੀ ਨਿਗਰਾਨੀ ਵਿੱਚ ਪੂਰੇ ਮਕਾਨ ਦੀ ਤਲਾਸ਼ੀ ਲਈ ਗਈ। ਪੁਲਿਸ ਨੇ ਹੀ ਮੇਰੇ ਪਰਿਵਾਰ ਤੇ ਮੈਨੂੰ ਉੱਥੋਂ ਸੁਰੱਖਿਅਤ ਬਾਹਰ ਭੇਜਿਆ।"

ਇਸ ਤੋਂ ਬਾਅਦ ਤਾਹਿਰ ਕਹਿੰਦੇ ਹਨ, "ਮੈਂ ਪੁਲਿਸ ਨੂੰ ਬੇਨਤੀ ਕੀਤੀ ਕਿ ਫੋਰਸ ਨਾ ਹਟਾਉਣ। ਫੋਰਸ ਹਟੀ ਤਾਂ ਮੇਰੀ ਬਿਲਡਿੰਗ ਦਾ ਫਿਰ ਕੋਈ ਨਾਜਾਇਜ਼ ਲਾਹਾ ਲੈ ਲਵੇਗਾ। ਸਾਡੇ ਨਾਲ 5-7 ਜਣਿਆਂ ਨੇ ਪੂਰੀ ਤਾਕਤ ਲਾਈ ਸੀ ਕਿ ਦਰਵਾਜ਼ਾ ਨਾ ਟੁੱਟੇ ਪਰ ਦਰਵਾਜ਼ਾ ਤੋੜ ਦਿੱਤਾ ਗਿਆ।"

"ਪੁਲਿਸ ਦੇ ਉੱਥੋਂ ਹਟਦਿਆਂ ਹੀ ਦੰਗਾਈਆਂ ਨੇ ਉਹੀ ਕੰਮ ਕੀਤਾ, ਜਿਸ ਦਾ ਮੈਨੂੰ ਡਰ ਸੀ। ਮੈਂ ਇੱਕ ਸੱਚਾ ਤੇ ਚੰਗਾ ਮੁਸਲਮਾਨ ਹਾਂ ਤੇ ਹਮੇਸ਼ਾ ਹਿੰਦੂ-ਮੁਸਲਮਾਨ ਭਾਈਚਾਰੇ ਲਈ ਕੰਮ ਕਰਦਾ ਰਿਹਾ ਹਾਂ। ਮੈਂ ਜ਼ਿੰਦਗੀ ਵਿੱਚ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਮੈਂ ਆਪਣੇ ਬੱਚਿਆਂ ਦੀ ਸਹੁੰ ਖਾਂਦਾ ਹਾਂ। ਮੈਂ ਇਸ ਤਰ੍ਹਾਂ ਦੀ ਘਟੀਆ ਸਿਆਸਤ ਨ ਕਦੇ ਕੀਤੀ ਹੈ ਤੇ ਨਾ ਕਦੇ ਕਰੂੰਗਾ।"

ਤਾਹਿਰ 2017 ਵਿੱਚ ਚੋਣ ਖੇਤਰ 059-ਈ ਨਹਿਰੂ ਵਿਹਾਰ (ਪੂਰਬੀ ਦਿੱਲੀ) ਦੇ ਐੱਮਸੀ ਬਣੇ ਸਨ। ਉਹ ਪੇਸ਼ੇ ਤੋਂ ਇੱਕ ਕਾਰੋਬਾਰੀ ਹਨ। ਤਾਹਿਰ ਨੇ ਆਪਣੀ ਜਾਇਦਾਦ 18 ਕਰੋੜ ਐਲਾਨ ਕੀਤੀ ਹੈ।

ਚੋਣ ਕਮਿਸ਼ਨ ਨੂੰ ਦਿੱਤੇ ਇੱਕ ਹਲਫ਼ਨਾਮੇ ਮੁਤਾਬਕ ਉਨ੍ਹਾਂ 'ਤੇ ਕੋਈ ਅਪਰਾਧਿਕ ਮੁਕੱਦਮਾ ਨਹੀਂ ਦਰਜ ਨਹੀਂ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੋਈ ਚੋਣ ਨਹੀਂ ਲੜੀ ਹੈ। 2017 ਵਿੱਚ ਦਿੱਤੀ ਗਈ ਜਾਣਕਾਰੀ ਮੁਤਾਬਿਕ ਉਸ ਸਮੇਂ ਉਹ ਅੱਠਵੀਂ ਪਾਸ ਸਨ ਤੇ ਓਪਨ ਸਕੂਲ ਤੋਂ 10ਵੀਂ ਕਰ ਰਹੇ ਸਨ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਦਿੱਲੀ ਹਿੰਸਾ ਵਿੱਚ ਬੀਬੀਸੀ ਪੱਤਰਕਾਰ ਦੇ 5 ਘੰਟੇ

ਵੀਡੀਓ:ਮੁਸਲਮਾਨਾਂ ਨੇ ਇੰਝ ਬਚਾਇਆ ਮੰਦਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ

ਕੋਰੋਨਾਵਾਇਰਸ: ਮਰੀਜ਼ ਦਾ ਸਸਕਾਰ ਕਰਨ 'ਚ ਅੜਿੱਕਾ ਪਾਉਣ 'ਤੇ ਜਲੰਧਰ 'ਚ 60 ਖ਼ਿਲਾਫ਼ FIR, ਗੁਰਦਾਸਪੁਰ 'ਚ ਲੰਗਰ ਲਗਾਉਣ ਲਈ ਇਜਾਜ਼ਤ ਦੀ ਲੋੜ

ਪੰਜਾਬ ਦੇ ਪਹਿਲੇ ਕੋਰੋਨਾ ਮਰੀਜ਼ ਨੇ ਠੀਕ ਹੋ ਕੇ ਕਿਹਾ, ‘ਡਰਨ ਜਾਂ ਘਬਰਾਉਣ ਦੀ ਲੋੜ ਨਹੀਂ’

ਕੋਰੋਨਾਵਾਇਰਸ: ਮੋਦੀ ਨੇ ਕੀਤਾ ਇਸ਼ਾਰਾ, ਪੂਰੇ ਦੇਸ 'ਚ ਇਕੱਠਿਆਂ ਖ਼ਤਮ ਨਹੀਂ ਕੀਤਾ ਜਾਵੇਗਾ ਲੌਕਡਾਊਨ

WHO ਨੇ ਕਿਹਾ, ਕੋਰੋਨਾਵਾਇਰਸ ਨੂੰ ਧਰਮ ਜਾਂ ਫਿਰਕੇ ਨਾਲ ਨਾ ਜੋੜਿਆ ਜਾਵੇ ਪਰ ਸਰਕਾਰੀ ਬਿਆਨਾਂ 'ਚ ਤਬਲੀਗੀ ਜਮਾਤ ਦਾ ਜ਼ਿਕਰ

ਕੋਰੋਨਵਾਇਰਸ: ਪਤਨੀ ਨੂੰ ਸਾਈਕਲ 'ਤੇ ਬਿਠਾ ਕੇ 750 ਕਿਲੋਮੀਟਰ ਸਫ਼ਰ ਕਰਨ ਵਾਲਾ ਮਜ਼ਦੂਰ

ਲੌਕਡਾਊਨ: "ਜਾਣ-ਬੁੱਝ ਕੇ ਛੁੱਟੀਆਂ ਨਹੀਂ ਲਈਆਂ, ਤਨਖ਼ਾਹ ਨਾ ਕੱਟੀ ਜਾਵੇ ਤਾਂ ਮਿਹਰਬਾਨੀ ਹੋਏਗੀ"

‘ਹੁਣ ਬੰਦੇ ਨੂੰ ਪਤਾ ਲੱਗ ਗਿਆ ਕਿ ਆਉਣ ਵਾਲੇ ਇੱਕ ਪਲ ਦਾ ਨਹੀਂ ਪਤਾ’

ਦਿੱਲੀ ਤੇ ਯੂਪੀ ਦੇ ਹੌਟਸਪੌਟ ਇਲਾਕੇ ਹੋਏ ਸੀਲ, ਜਾਣੋ ਕਦੋਂ ਬਣਦਾ ਹੈ ਕੋਈ ਇਲਾਕਾ ਹੋਟਸਪੌਟ

ਕੋਰੋਨਾਵਾਇਰਸ: ਕਿਸੇ ਮਰੀਜ਼ ਦਾ ICU ਵਿੱਚ ਜਾਣ ਦਾ ਕੀ ਮਤਲਬ ਹੁੰਦਾ ਹੈ?