Immigration: ਵੀਜ਼ਾ ਲੈ ਕੇ ਕੰਮ ਕਰਨ ਗਏ ਪੰਜਾਬੀ ਨੌਜਵਾਨ ਦੁਬਈ 'ਚ ਕਿਉਂ ਫ਼ਸੇ ਸਨ, 14 ਵਾਪਸ ਪੰਜਾਬ ਪਰਤੇ

ਵੀਡੀਓ ਕੈਪਸ਼ਨ,

ਦੁਬਈ ’ਚ ਫਸੇ ਪੰਜਾਬੀ ਅਖੀਰ ਪਰਤੇ: ‘ਕੰਨਾਂ ਨੂੰ ਹੱਥ ਲੱਗ ਗਏ ਨੇ’

ਰੋਜ਼ੀ -ਰੋਟੀ ਦੀ ਭਾਲ਼ ਲਈ ਕਾਨੂੰਨੀ ਤਰੀਕੇ ਨਾਲ ਦੁਬਈ ਗਏ ਪੰਜਾਬੀ ਨੌਜਵਾਨਾਂ ਨਾਲ ਉੱਥੇ ਰੁਜ਼ਗਾਰ ਦੇ ਨਾਮ ਉੱਤੇ ਠੱਗੀ ਹੋਈ ਤੇ ਉਹ 6 ਮਹੀਨੇ ਕੰਮ ਕਰਕੇ ਬਿਨਾਂ ਤਨਖ਼ਾਹ ਤੋਂ ਹੀ ਵਾਪਸ ਪੰਜਾਬ ਪਰਤ ਆਏ ਹਨ।

ਦੁਬਈ ਦੇ ਕਾਰੋਬਾਰੀ ਤੇ ਸਮਾਜ ਸੇਵੀ ਐੱਸਪੀਐੱਸ ਓਬਾਰਾਏ ਨੇ ਇਨ੍ਹਾਂ 14 ਨੌਜਵਾਨਾਂ ਨੂੰ ਪੰਜਾਬ ਲਿਆਂਦਾ ਹੈ। ਉਬਰਾਏ ਖੁਦ ਇਨ੍ਹਾਂ 14 ਨੌਜਵਾਨ ਭਾਰਤੀ ਸਮੇਂ ਦੇ ਮੁਤਾਬਕ 10 ਵਜੇ ਦੇ ਕਰੀਬ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਲੈ ਕੇ ਪਹੁੰਚੇ।

ਇਨ੍ਹਾਂ ਨੌਜਵਾਨਾਂ ਮੁਤਾਬਕ ਏਜੰਟ ਅਤੇ ਕੰਪਨੀ ਦੇ ਮਾਲਕ ਨੇ ਉਹਨਾਂ ਤੋਂ ਕੰਮ ਤਾਂ ਕਰਵਾਇਆ ਪਰ ਤਨਖਾਹ ਤੋਂ ਵੀ ਵਾਂਝਾ ਰੱਖਿਆ। ਜਿਸ ਕਾਰਨ ਉਹ ਉੱਥੇ ਸੜ੍ਹਕ ਉੱਤੇ ਆ ਗਏ ਸਨ । ਐੱਸਪੀਐੱਸ ਉਬਰਾਏ ਵਲੋਂ ਪਹਿਲਾਂ ਉਨ੍ਹਾਂ ਦੁਬਈ ਵਿਚ ਰਹਿਣ ਦਾ ਆਸਰਾ ਦਿੱਤਾ ਅਤੇ ਫਿਰ ਉਨ੍ਹਾਂ ਦੇ ਕਾਗਜ਼ ਪੱਤਰ ਪੂਰੇ ਕਰਵਾ ਕੇ ਟਿਕਟਾਂ ਦੇ ਕੇ ਮੁੜ ਪੰਜਾਬ ਲਿਆਂਦੈ ਹੈ।

ਠੱਗੀ ਹੋਣ ਦਾ ਇਲਜ਼ਾਮ ਲਾਉਣ ਵਾਲੇ 29 ਨੌਜਵਾਨਾਂ ਵਿਚੋਂ ਜ਼ਿਆਦਾਤਰ ਪੰਜਾਬੀ ਹਨ। ਇਹ ਸਾਰੇ ਏਜੰਟਾਂ ਨੂੰ ਪੈਸੇ ਦੇ ਕੇ ਦੁਬਈ ਦੀ ਇੱਕ ਸਕਿਊਰਿਟੀ ਏਜੰਸੀ ਵਿੱਚ ਕੰਮ ਕਰਨ ਗਏ ਸਨ।

ਕੰਮ ਮਿਲਿਆ ਵੀ ਪਰ ਤਨਖ਼ਾਹ ਨਹੀਂ। ਆਖ਼ਰਕਾਰ ਕੰਪਨੀ ਦਾ ਮਾਲਕ ਕੰਪਨੀ ਬੰਦ ਕਰ ਕੇ ਫ਼ਰਾਰ ਹੋ ਗਏ ਅਤੇ ਇਹ ਨੌਜਵਾਨ ਸੜਕ ਉੱਤੇ ਆ ਗਏ।

ਐਸ ਪੀ ਸਿੰਘ ਓਬਰਾਏ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਸਾਰੇ ਨੌਜਵਾਨ ਵੱਖ-ਵੱਖ ਸਮੇਂ ਉੱਤੇ ਏਜੰਟਾਂ ਨੂੰ ਪੈਸੇ ਦੇ ਕੇ ਦੁਬਈ ਦੀ ਕੰਪਨੀ ਵਿੱਚ ਸੁਰੱਖਿਆ ਗਾਰਡ ਦੀ ਨੌਕਰੀ ਲਈ ਗਏ ਸਨ।

ਜਿਸ ਕੰਪਨੀ ਵਿੱਚ ਇਨ੍ਹਾਂ ਨੂੰ ਭੇਜਿਆ ਗਿਆ ਸੀ ਉਸ ਦਾ ਮਾਲਕ ਪਾਕਿਸਤਾਨੀ ਮੂਲ ਦਾ ਵਿਅਕਤੀ ਸੀ।

ਓਬਰਾਏ ਮੁਤਾਬਕ, ''ਇਹ ਨੌਜਵਾਨ ਕੰਮ ਕਰਦੇ ਗਏ ਪਰ ਇਨ੍ਹਾਂ ਨੂੰ ਤਨਖ਼ਾਹ ਨਹੀਂ ਦਿੱਤੀ ਗਈ। ਕੰਪਨੀ ਦਾ ਮਾਲਕ ਛੇ ਮਹੀਨੇ ਬਾਅਦ ਕੰਪਨੀ ਬੰਦ ਕਰਕੇ ਫ਼ਰਾਰ ਹੋ ਗਿਆ।''

''ਪੈਸੇ ਨਾ ਹੋਣ ਕਾਰਨ, ਜਿਸ ਥਾਂ ਉੱਤੇ ਇਹ ਨੌਜਵਾਨ ਰਹਿੰਦੇ ਸਨ ਉੱਥੋਂ ਵੀ ਇਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ। ਸਿਰ ਉੱਤੇ ਛੱਤ ਨਾ ਹੋਣ ਕਾਰਨ ਇਹ ਨੌਜਵਾਨ ਦੁਬਈ ਦੇ ਗੁਰੂ ਘਰ ਪਹੁੰਚੇ ਪਰ ਉੱਥੇ ਵੀ ਇਹਨਾਂ ਨੂੰ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।''

ਇਹ ਵੀ ਪੜ੍ਹੋ:

ਤਸਵੀਰ ਸਰੋਤ, SP Singh Oberoi

ਤਸਵੀਰ ਕੈਪਸ਼ਨ,

ਕੁਝ ਦਿਨ ਪਹਿਲਾਂ ਐੱਸਪੀਐੱਸ ਓਬਰਾਏ ਇਨ੍ਹਾਂ ਦੇ ਨਾਲ ਦੇ ਹੀ 8 ਨੌਜਵਾਨਾਂ ਨੂੰ ਲਿਆਏ ਸਨ , ਇਸ ਤਸਵੀਰ ਉਦੋਂ ਦੀ ਹੈ।

ਓਬਰਾਏ ਨੇ ਦੱਸਿਆ ਕਿ ਪਾਸਪੋਰਟ ਚੈੱਕ ਕਰਨ ਮਗਰੋਂ ਪਤਾ ਲੱਗਾ ਕਿ ਇਨ੍ਹਾਂ ਵਿੱਚੋਂ ਅੱਠ ਦੇ ਪਾਸਪੋਰਟ ਠੀਕ ਸਨ ਅਤੇ ਇਨ੍ਹਾਂ ਨੂੰ 22 ਫਰਵਰੀ ਨੂੰ ਦੇਸ ਵਾਪਸੀ ਕਰਵਾ ਦਿੱਤੀ ਗਈ ਸੀ। ਇਸ ਤੋਂ ਬਾਅਦ ਦੋ ਹੋਰ ਨੌਜਵਾਨ ਦੇਸ ਵਾਪਸ ਆ ਗਏ।

ਕਾਗ਼ਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ 14 ਨੌਜਵਾਨ ਤਿੰਨ ਮਾਰਚ ਮੰਗਲਵਾਰ ਨੂੰ ਦੇਸ ਵਾਪਸੀ ਕਰ ਰਹੇ ਹਨ। ਬਾਕੀ ਬਚੇ ਪੰਜ ਨੌਜਵਾਨ ਆਉਣ ਵਾਲੇ ਦਿਨਾਂ ਵਿੱਚ ਵਾਪਸ ਆਉਣਗੇ।

ਇਹ ਵੀ ਪੜ੍ਹੋ:

ਵੀਡੀਓ: ਮੈਕਸੀਕੋ ਜਾਣ ਲਈ ਡੌਂਕੀ ਰੂਟ ਕੀ ਹੁੰਦਾ ਹੈ?

ਨੌਜਵਾਨਾਂ ਦੀ ਹੱਡ ਬੀਤੀ

ਐਸ ਪੀ ਸਿੰਘ ਓਬਰਾਏ ਦੀ ਮਦਦ ਨਾਲ ਕੁਝ ਦਿਨ ਪਹਿਲਾਂ ਮੁਹਾਲੀ ਹਵਾਈ ਅੱਡੇ ਰਾਹੀਂ ਦੇਸ ਵਾਪਸੀ ਕਰਨ ਵਾਲੇ ਹਰਿਆਣਾ ਦੇ ਨੌਜਵਾਨ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਚੰਗੇ ਭਵਿੱਖ ਲਈ ਦੁਬਈ ਗਿਆ ਸੀ ਪਰ ਉੱਥੇ ਜੋ ਕੁਝ ਉਸ ਨਾਲ ਹੋਇਆ ਇਹ ਬਿਆਨ ਨਹੀਂ ਕੀਤਾ ਜਾ ਸਕਦਾ।

12ਵੀਂ ਪਾਸ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਦੁਬਈ ਆਪਣੇ ਇੱਕ ਹੋਰ ਰਿਸ਼ਤੇਦਾਰ ਨਾਲ ਕੰਮ ਦੀ ਰੀਝ ਨਾਲ ਨਵੰਬਰ ਮਹੀਨੇ ਗਿਆ ਸੀ।

ਏਜੰਟ ਨੇ ਦੋਹਾਂ ਨੂੰ ਸੁਰੱਖਿਆ ਗਾਰਡ ਦੀ ਨੌਕਰੀ ਦਾ ਵਾਅਦਾ ਕੀਤਾ ਸੀ ਪਰ ਉੱਥੇ ਪਹੁੰਚ ਕੇ ਤਨਖ਼ਾਹ ਇੱਕ ਦਿਨ ਵੀ ਨਹੀਂ ਮਿਲੀ।

ਇਹ ਵੀ ਪੜ੍ਹੋ:

ਦੁਬਈ ਤੋਂ ਪਰਤੇ ਇੱਕ ਹੋਰ ਨੌਜਵਾਨ ਨੇ ਨਾਮ ਨਾ ਛਾਪਣ ਦੀ ਸ਼ਰਤ ਨਾਲ ਦੱਸਿਆ ਕਿ ਉੱਥੋਂ ਦੀ ਜ਼ਿੰਦਗੀ ਬਹੁਤ ਗੰਦੀ ਹੈ। ਕੰਪਨੀ ਸਿਰਫ਼ ਰੋਟੀ ਲਈ ਪੈਸੇ ਦਿੰਦੀ ਸੀ ਤਨਖ਼ਾਹ ਨਹੀਂ।

ਨੌਜਵਾਨ ਨੇ ਦੱਸਿਆ ਕਿ ਉਹ ਚਾਰ ਲੱਖ ਰੁਪਏ ਖ਼ਰਚ ਕਰ ਕੇ ਦੁਬਈ ਗਿਆ ਸੀ ਪਰ ਉੱਥੇ ਉਸ ਨਾਲ ਪਸ਼ੂਆਂ ਤੋਂ ਭੈੜਾ ਵਿਵਹਾਰ ਹੋਇਆ। ਉਨ੍ਹਾਂ ਦੱਸਿਆ ਕਿ ਕੰਪਨੀ ਦਾ ਮਾਲਕ ਟਰੈਵਲ ਏਜੰਟ ਦੇ ਨਾਲ ਮਿਲਿਆ ਹੋਇਆ ਸੀ ਦੋਵਾਂ ਨੇ ਮਿਲ ਕੇ ਠੱਗੀ ਮਾਰ ਹੈ।

ਮੂਲ ਰੂਪ ਵਿੱਚ ਅੰਮਿਤਸਰ ਦੇ ਰਹਿਣ ਵਾਲੇ ਇੱਕ ਹੋਰ ਨੌਜਵਾਨ ਦਾ ਕਹਿਣਾ ਸੀ ਕਿ ਘਰ ਦੀ ਆਰਥਿਕ ਤੰਗੀ ਦੇ ਕਾਰਨ ਉਸ ਨੇ ਵਿਦੇਸ਼ ਜਾ ਕੇ ਕਮਾਈ ਕਰਨ ਦਾ ਕਦਮ ਚੁੱਕਿਆ ਸੀ ਪਰ ਹੁਣ ਤੋਂ ਹੋਰ ਕਰਜ਼ਾ ਵੱਧ ਗਿਆ, ਅੱਗੇ ਕੀ ਹੋਵੇਗਾ ਕੁਝ ਨਹੀਂ ਪਤਾ।

ਉਨ੍ਹਾਂ ਆਖਿਆ ਕਿ ਜਦੋਂ ਕੁਝ ਵੀ ਸਮਝ ਨਹੀਂ ਆਈ ਤਾਂ ਅਸੀਂ ਗੁਰੂਘਰ ਵਿੱਚ ਪਹੁੰਚੇ ਉੱਥੇ ਸਾਨੂੰ ਦੱਸਿਆ ਕਿ ਤੁਸੀਂ ਐਸ ਪੀ ਸਿੰਘ ਓਬਰਾਏ ਨਾਲ ਰਾਬਤਾ ਕਾਇਮ ਕਰੋਂ ਫਿਰ ਅਸੀਂ ਇਨ੍ਹਾਂ ਨੂੰ ਫ਼ੋਨ ਕੀਤਾ ਅਤੇ ਇਹ ਸਾਨੂੰ ਦੇਸ ਲੈ ਕੇ ਆਏ ਹਨ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਮੈਕਸੀਕੋ ਤੋਂ ਡਿਪੋਰਟ ਕੀਤੇ ਗਏ ਨੌਜਵਾਨ

ਵੀਡੀਓ:ਦਿੱਲੀ ਹਿੰਸਾ: ਸਿੱਖ ਪਿਓ-ਪੁੱਤਰ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਬਚਾਈਆਂ ਕਈ ਮੁਸਲਮਾਨਾਂ ਦੀਆਂ ਜਾਨਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)