ਮੋਦੀ ਨੇ ਕਿਹਾ, 'ਸੋਚਦਾ ਹਾਂ ਕਿ ਸੋਸ਼ਲ ਮੀਡੀਆ ਛੱਡ ਦੇਵਾਂ', ਲੋਕਾਂ ਨੇ ਕੀ ਦਿੱਤੇ ਜਵਾਬ

ਮੋਦੀ

ਤਸਵੀਰ ਸਰੋਤ, fb/narender modi

ਤਸਵੀਰ ਕੈਪਸ਼ਨ,

ਟਵਿੱਟਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵਿੱਟਰ ਹੈਂਡਲ @narendramodi ਨੂੰ 5 ਕਰੋੜ 33 ਲੱਖ ਤੋਂ ਵੱਧ ਲੋਕ ਫ਼ੋਲੋ ਕਰਦੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਟਵੀਟ ਸੋਸ਼ਲ ਮੀਡੀਆ ਲਈ ਕਿਸੇ ਧਮਾਕੇ ਤੋਂ ਘੱਟ ਨਹੀਂ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਦੀ ਰਾਤ 8:00 ਵਜੇ ਟਵੀਟ ਕੀਤਾ, "ਸੋਚ ਰਿਹਾ ਹਾਂ ਕਿ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਅਤੇ ਯੂਟਿਊਬ 'ਤੇ ਆਪਣੇ ਸੋਸ਼ਲ ਮੀਡਿਆ ਅਕਾਉਂਟ੍ਸ ਇਸ ਐਤਵਾਰ ਨੂੰ ਛੱਡ ਦੇਵਾਂ।"

ਇਸ ਸਮੇਂ, ਟਵਿੱਟਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵਿੱਟਰ ਹੈਂਡਲ @narendramodi ਨੂੰ 5 ਕਰੋੜ 33 ਲੱਖ ਤੋਂ ਵੱਧ ਲੋਕ ਫ਼ੋਲੋ ਕਰਦੇ ਹਨ।

4 ਕਰੋੜ 47 ਲੱਖ ਤੋਂ ਵੱਧ ਲੋਕ ਫ਼ੇਸਬੁੱਕ 'ਤੇ ਮੋਦੀ ਦੇ ਅਕਾਉਂਟ ਨੂੰ ਫ਼ੋਲੋ ਕਰਦੇ ਹਨ, ਜਦੋਂਕਿ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਉਂਟ' ਤੇ 3 ਕਰੋੜ 52 ਲੱਖ ਲੋਕ ਉਨ੍ਹਾਂ ਨੂੰ ਫ਼ੋਲੋ ਕਰਦੇ ਹਨ।

ਮੋਦੀ ਦੀ ਪ੍ਰਸਿੱਧੀ ਯੂਟਿਊਬ 'ਤੇ ਵੀ ਘੱਟ ਨਹੀਂ ਹੈ। 4 ਕਰੋੜ 51 ਲੱਖ ਲੋਕਾਂ ਨੇ ਮੋਦੀ ਦੇ ਯੂ-ਟਿਊਬ ਅਕਾਉਂਟ ਨੂੰ ਸਬਸਕ੍ਰਾਈਬ ਕੀਤਾ ਹੈ।

ਹਾਲਾਂਕਿ, ਉਨ੍ਹਾਂ ਨੇ ਆਪਣੇ ਇਸ ਇਰਾਦੇ ਲਈ ਕੋਈ ਕਾਰਨ ਨਹੀਂ ਦੱਸਿਆ ਹੈ ਅਤੇ ਨਾ ਹੀ ਉਨ੍ਹਾਂ ਨੇ ਇਹ ਦੱਸਿਆ ਹੈ ਕਿ ਉਹ ਆਪਣੇ ਸੋਸ਼ਲ ਮੀਡੀਆ ਅਕਾਉਂਟ ਨੂੰ ਡਿਲੀਟ ਕਰਣਗੇ, ਡਿਐਕਟੀਵੇਟ ਕਰਣਗੇ ਜਾਂ ਉਸ ਤੋਂ ਦੂਰੀ ਬਣਾ ਲੈਣਗੇ।

ਇਹ ਵੀ ਪੜ੍ਹੋ

ਸੋਸ਼ਲ ਮੀਡੀਆ 'ਤੇ ਪ੍ਰਤੀਕ੍ਰਿਆਵਾਂ

ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਟਵੀਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਕਾਂਗਰਸ ਨੇਤਾ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਦੇ ਟਵੀਟ ਨੂੰ ਕਮੈਂਟ ਦੇ ਨਾਲ ਰੀ-ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ, "ਨਫ਼ਰਤ ਛੱਡੋ, ਸੋਸ਼ਲ ਮੀਡੀਆ ਨਹੀਂ"

ਹਾਲਾਂਕਿ, ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਾਬ ਕੁਮਾਰ ਦੇਬ ਨੇ ਰਾਹੁਲ ਗਾਂਧੀ ਦੇ ਟਵੀਟ 'ਤੇ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਲਿਖਿਆ, "ਇਹੀ ਕਾਰਨ ਹੈ ਕਿ ਸੋਨੀਆ ਗਾਂਧੀ ਦਾ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੋਈ ਅਕਾਉਂਟ ਨਹੀਂ ਹੈ।"

ਕਾਂਗਰਸ ਨੇਤਾ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨੂੰ ਸਲਾਹ ਦਿੱਤੀ ਹੈ।

ਸੀਨੀਅਰ ਪੱਤਰਕਾਰ ਰਾਜਦੀਪ ਸਰਦੇਸਾਈ ਨੇ ਵੀ ਪ੍ਰਧਾਨ ਮੰਤਰੀ ਦੇ ਟਵੀਟ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਲਿਖਿਆ, "ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ: ਸ਼ਾਇਦ ਸੋਸ਼ਲ ਮੀਡੀਆ ਛੱਡ ਦੇਵਾਂ। ਟਵਿੱਟਰ ਵੀ। ਮੇਰੀ ਸਲਾਹ: ਨਰਿੰਦਰ ਮੋਦੀ ਜੀ ਨਾ ਛੱਡੋ, ਅਸੀਂ ਤੁਹਾਨੂੰ ਸੁਣਨਾ ਚਾਹੁੰਦੇ ਹਾਂ। ਪਰ ਕਿਰਪਾ ਕਰਕੇ ਉਨ੍ਹਾਂ ਲੋਕਾਂ ਨੂੰ ਫ਼ੋਲੋ ਕਰਨਾ ਬੰਦ ਕਰੋ ਜੋ ਇਸ ਮਾਧਿਅਮ ਦੀ ਵਰਤੋਂ ਨਫ਼ਰਤ ਅਤੇ ਝੂਠੀ ਖ਼ਬਰਾਂ ਫੈਲਣ ਲਈ ਕਰਦੇ ਹਨ।"

ਆਮ ਆਦਮੀ ਪਾਰਟੀ ਦੇ ਨੇਤਾ ਸੋਮਨਾਥ ਭਾਰਤੀ ਨੇ ਟਵੀਟ ਕਰਦਿਆਂ ਕਿਹਾ, "ਸਰ, ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਜਿਹੜਾ ਵਿਅਕਤੀ ਭਾਰਤ ਨੂੰ ਡਿਜੀਟਲ ਭਾਰਤ ਬਣਾਉਣ ਦੀ ਗੱਲ ਕਰਦਾ ਹੈ ਉਹ ਸੋਸ਼ਲ ਮੀਡੀਆ ਤੋਂ ਦੂਰ ਹੋਣਾ ਚਾਹੁੰਦਾ ਹੈ। ਪਰ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਦਿੱਲੀ ਅਜਿਹੇ ਫੈਸਲਿਆਂ ਨੂੰ ਸੁਣਨ ਵਿਚ ਕੋਈ ਦਿਲਚਸਪੀ ਨਹੀਂ ਰੱਖਦੀ। ਉਹ ਚਾਹੁੰਦੀ ਹੈ ਕਿ ਤੁਸੀਂ ਅੱਗੇ ਆਓ ਅਤੇ ਦਿੱਲੀ ਵਿਚ ਹੋਈ ਹਿੰਸਾ ਦਾ ਜਵਾਬ ਦਿਓ। "

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀ ਟਵੀਟ ਕੀਤਾ ਹੈ।

ਅਦਾਕਾਰਾ ਰੂਪਾ ਗਾਂਗੁਲੀ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨੂੰ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ ਹੈ। ਉਹ ਲਿਖਦੀ ਹੈ, "# ਨਹੀਂ ਸਰ, ਕਿਰਪਾ ਕਰਕੇ ਤੁਸੀਂ ਲੋਕਾਂ ਨਾਲ ਗੱਲਬਾਤ ਕਰਨਾ ਬੰਦ ਨਾ ਕਰੋ।"

ਟਵਿੱਟਰ 'ਤੇ, ਪ੍ਰਧਾਨਮੰਤਰੀ ਦੇ ਸਮਰਥਕ @janardanmis ਨੇ ਲਿਖਿਆ, "ਅਸੀਂ ਆਦੇਸ਼ ਨਹੀਂ ਦੇ ਸਕਦੇ ਪਰ ਸਿਰਫ਼ ਨਿਮਰ ਬੇਨਤੀਆਂ ਕਰ ਸਕਦੇ ਹਾਂ .. ਤੁਸੀਂ ਅਜਿਹਾ ਕਰਕੇ ਸਾਡੇ ਤੋਂ ਦੂਰ ਹੋ ਜਾਵੋਗੇ .. ਤੁਹਾਡੇ ਨਾਲ ਹੀ ਦੇਸ਼ ਵਿੱਚ ਉਮੀਦ ਜਗੀ ਹੈ.. ਇਹ ਤੁਹਾਨੂੰ ਸਾਡੇ ਨਾਲ ਜੋੜੇ ਰੱਖਦਾ ਹੈ।"

ਟਵਿੱਟਰ ਹੈਂਡਲ @Being_Ridhima ਨੇ ਲਿਖਿਆ, "ਅਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਉਮੀਦ ਨਹੀਂ ਕਰ ਸਕਦੇ ਕਿ ਉਹ ਮੈਦਾਨ ਨੂੰ ਛੱਡ ਕੇ ਚਲੀ ਜਾਵੇ। ਤੁਹਾਡਾ ਇਹ ਫੈਸਲਾ ਇਸ ਲਈ ਹੈ ਕਿ ਕੁਝ ਲੋਕ ਅਫਵਾਹਾਂ ਫੈਲਾਉਣ ਲਈ ਸੋਸ਼ਲ ਮੀਡੀਆ ਨੂੰ ਇਕ ਮਾਧਿਅਮ ਬਣਾ ਰਹੇ ਹਨ। ਮੈਂ ਸਮਝਦੀ ਹਾਂ। ਪਰ ਸੋਸ਼ਲ ਮੀਡੀਆ ਵੀ ਇਕ ਮੈਦਾਨ ਹੈ ਅਤੇ ਸਾਡੇ ਪ੍ਰਧਾਨ ਮੰਤਰੀ ਮੈਦਾਨ ਛੱਡ ਦੇਣ, ਇਹ ਸਾਨੂੰ ਮਨਜ਼ੂਰ ਨਹੀਂ ਹੈ। "

ਜੇ ਅਸੀਂ ਟਵਿੱਟਰ ਦੀ ਗੱਲ ਕਰੀਏ ਤਾਂ ਸ਼ੁਰੂਆਤੀ ਟਵਿੱਟਰ ਰੁਝਾਨ ਪ੍ਰਧਾਨ ਮੰਤਰੀ ਦੇ ਇਸ ਟਵੀਟ 'ਤੇ ਹੀ ਅਧਾਰਤ ਹਨ।

ਟਵਿੱਟਰ ਉਪਭੋਗਤਾ #NoSir #NarendraModi #Social Media ਹੈਸ਼ਟੈਗ ਨਾਲ ਆਪਣੀ ਪ੍ਰਤੀਕਿਰਿਆਵਾਂ ਪੋਸਟ ਕਰ ਰਹੇ ਹਨ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)