ਮੱਧ ਪ੍ਰਦੇਸ਼ ਸਿਆਸੀ ਸੰਕਟ : ਭਾਜਪਾ, ਕਾਂਗਰਸ ਦੇ ਕਈ ਵਿਧਾਇਕਾਂ ਨੂੰ ਬੰਦੀ ਬਣਾ ਕੇ 25-25 ਕਰੋੜ 'ਚ ਖ਼ਰੀਦਣ ਦੀ ਕੋਸ਼ਿਸ਼ 'ਚ -ਦਿਗਵਿਜੇ ਦਾ ਦਾਅਵਾ

ਦਿੱਗਵਿਜੇ ਸਿੰਘ

ਤਸਵੀਰ ਸਰੋਤ, Getty Images

ਕਾਂਗਰਸ ਦੇ ਸੀਨੀਅਰ ਆਗੂ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਭਾਜਪਾ 'ਤੇ ਤਿੱਖਾ ਹਮਲਾ ਕੀਤਾ।

ਦਿ ਏਸ਼ੀਅਨ ਏਜ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਭੋਪਾਲ ਵਿੱਚ ਕਿਹਾ ਕਿ ਭਾਜਪਾ ਮੱਧ ਪ੍ਰਦੇਸ਼ ਦੇ ਹਰੇਕ ਵਿਧਾਇਕ ਨੂੰ '25 ਕਰੋੜ ਤੋਂ 30 ਕਰੋੜ ਦੀ ਪੇਸ਼ਕਸ਼' ਕਰ ਰਹੀ ਸੀ। ਤਾਂ ਕਿ ਕਾਂਗਰਸ ਦੀ ਕਮਜ਼ੋਰ ਬਹੁਮਤ ਵਾਲੀ ਸਰਕਾਰ ਨੂੰ ਡੇਗਿਆ ਜਾ ਸਕੇ।

ਉਨ੍ਹਾਂ ਨੇ ਕਿਹਾ, "ਉਨ੍ਹਾਂ (ਭਾਜਪਾ) ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਮੱਧ ਪ੍ਰਦੇਸ਼ ਕਰਨਾਟਕ ਨਹੀਂ ਹੈ ਤੇ ਕਾਂਗਰਸੀ ਵਿਧਾਇਕ ਵਿਕਾਊ ਨਹੀਂ ਹਨ।"

ਇਹ ਵੀ ਪੜ੍ਹੋ:

ਸਿੰਘ ਨੇ ਕਿਹਾ ਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਆਗੂ ਸ਼ਿਵਰਾਜ ਸਿੰਘ ਚੌਹਾਨ ਤੇ ਨਰੋਤਮ ਮਿਸ਼ਰਾ ਇਸ ਕੰਮ ਵਿੱਚ ਲੱਗੇ ਹੋਏ ਹਨ।

ਸ਼ਿਵਰਾਜ ਸਿੰਘ ਤੇ ਮਿਸ਼ਰਾ ਨੇ ਦਿਗਵਿਜੇ ਸਿੰਘ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ਹੈ।

ਮੱਧ ਪ੍ਰਦੇਸ਼ ਵਿੱਚ 230 ਮੈਂਬਰੀ ਵਿਧਾਨ ਸਭਾ ਵਿੱਚ ਕਾਂਗਰਸ ਦੇ 114 ਵਿਧਾਇਕ ਹਨ। ਉਹ ਬੀਐੱਸਪੀ ਦੇ 2, ਸਮਾਜਵਾਦੀ ਪਾਰਟੀ ਦੇ 1 ਤੇ ਦੋ ਅਜ਼ਾਦ ਵਿਧਾਇਕਾਂ ਦੀ ਹਮਾਇਤ ਨਾਲ ਸਰਕਾਰ ਚਲਾ ਰਹੀ ਹੈ।

ਕਈ ਟੀਵੀ ਚੈਨਲਾਂ ਉੱਤੇ ਗੁੜਗਾਂਓ ਦੇ ਹੋਟਲ ਵਿਚ ਮੱਧ ਪ੍ਰਦੇਸ਼ ਦੇ ਕੁਝ ਵਿਧਾਇਕਾਂ ਦੇ ਰੁਕਣ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਮੱਧ ਪ੍ਰਦੇਸ਼ ਦੇ ਸਿਆਸੀ ਸੰਕਟ ਨਾਲ ਜੋੜਿਆ ਜਾ ਰਿਹਾ ਹੈ।

UNHRC ਕਮਿਸ਼ਨ ਨੇ ਸੁਪਰੀਮ ਕੋਰਟ ਤੋਂ CAA 'ਤੇ ਦਖ਼ਲ ਦੀ ਕੀਤੀ ਮੰਗ

ਤਸਵੀਰ ਸਰੋਤ, Getty Images

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਨੇ ਨਾਗਰਿਕਤਾ ਸੋਧ ਕਾਨੂੰਨ ਮੁੱਦੇ 'ਤੇ ਸੁਪਰੀਮ ਕੋਰਟ ਵਿੱਚ ਅਰਜ਼ੀ ਲਗਾਈ ਹੈ।

ਇੰਟਰਵੈਂਸ਼ਨ (ਦਖ਼ਲ) ਪਟੀਸ਼ਨ ਦੇ ਤੌਰ 'ਤੇ ਦਾਖ਼ਲ ਕੀਤੀ ਗਈ ਇਸ ਅਰਜ਼ੀ 'ਚ ਸੁਪਰੀਮ ਕੋਰਟ ਮਨੁੱਖੀ ਅਧਿਕਾਰ ਕਮਿਸ਼ਨਰ ਮਿਸ਼ੇਲ ਬੇਚੇਲੇਤ ਜੇਰਿਆ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਉਨ੍ਹਾਂ ਨੂੰ ਬਤੌਰ ਏਮਿਕਸ ਕਯੂਰੇ (ਅਦਾਲਤ ਦੇ ਮਿੱਤਰ) ਸੁਣਵਾਈ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ।

ਸੁਪਰੀਮ ਕੋਰਟ ਵਿੱਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਦੀ ਇਸ ਪਟੀਸ਼ਨ 'ਤੇ ਭਾਰਤ ਨੇ ਸਖ਼ਤ ਪ੍ਰਤਿਕਿਰਿਆ ਦਿੱਤੀ ਹੈ। ਪੂਰੀ ਖ਼ਬਰ ਇੱਥੇ ਪੜ੍ਹੋ।

ਕੋਰੋਨਾਵਾਇਰਸ ਕਾਰਨ ਦਿੱਲੀ- NCR ਦੇ 2 ਸਕੂਲ ਕੁਝ ਦਿਨਾਂ ਲਈ ਬੰਦ

ਤਸਵੀਰ ਸਰੋਤ, Getty Images

ਦਿੱਲੀ ਵਿੱਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਮਗਰੋਂ ਦਿੱਲੀ ਦੇ ਨਾਲ ਲੱਗਦੇ ਨੋਇਡਾ ਵਿੱਚ ਦੋ ਨਿੱਜੀ ਸਕੂਲ ਅਗਲੇ ਕੁਝ ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ।

ਵਿਦਿਆਰਥੀਆਂ ਦੇ ਮਾਪਿਆਂ ਨੂੰ ਸੰਦੇਸ਼ ਪਹੁੰਚਾ ਦਿੱਤਾ ਗਿਆ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ।

ਦਿੱਲੀ ਦੇ ਜਿਸ ਵਿਅਕਤੀ ਨੂੰ ਕੋਰੋਨਾਵਾਇਰਸ ਹੋਣ ਦੀ ਗੱਲ ਸਾਹਮਣੇ ਆਈ ਹੈ, ਉਸ ਦੇ ਬੱਚੇ ਨੋਇਡਾ ਦੇ ਸਕੂਲ ਵਿੱਚ ਪੜ੍ਹਦੇ ਸਨ। ਪੂਰੀ ਖ਼ਬਰ ਇੱਥੇ ਪੜ੍ਹੋ।

ਵੀਜ਼ਾ ਲੈ ਕੇ ਕੰਮ ਕਰਨ ਗਏ ਪੰਜਾਬੀ ਦੁਬਈ 'ਚ ਕਿਉਂ ਫ਼ਸੇ ਸਨ

ਰੋਜ਼ੀ -ਰੋਟੀ ਦੀ ਭਾਲ਼ ਲਈ ਕਾਨੂੰਨੀ ਤਰੀਕੇ ਨਾਲ ਦੁਬਈ ਗਏ ਪੰਜਾਬੀ ਨੌਜਵਾਨਾਂ ਨਾਲ ਉੱਥੇ ਰੁਜ਼ਗਾਰ ਦੇ ਨਾਮ ਉੱਤੇ ਠੱਗੀ ਹੋਈ ਤੇ ਉਹ 6 ਮਹੀਨੇ ਕੰਮ ਕਰਕੇ ਬਿਨਾਂ ਤਨਖ਼ਾਹ ਤੋਂ ਹੀ ਵਾਪਸ ਪੰਜਾਬ ਪਰਤ ਆਏ ਹਨ।

ਦੁਬਈ ਦੇ ਕਾਰੋਬਾਰੀ ਤੇ ਸਮਾਜ ਸੇਵੀ ਐੱਸਪੀਐੱਸ ਓਬਾਰਾਏ ਨੇ ਇਨ੍ਹਾਂ 14 ਨੌਜਵਾਨਾਂ ਨੂੰ ਪੰਜਾਬ ਲਿਆਂਦਾ ਹੈ। ਉਬਰਾਏ ਖੁਦ ਇਨ੍ਹਾਂ 14 ਨੌਜਵਾਨ ਭਾਰਤੀ ਸਮੇਂ ਦੇ ਮੁਤਾਬਕ 10 ਵਜੇ ਦੇ ਕਰੀਬ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਲੈ ਕੇ ਪਹੁੰਚੇ। ਪੂਰੀ ਖ਼ਬਰ ਇੱਥੇ ਪੜ੍ਹੋ।

ਤਾਲਿਬਾਨ ਨਾਲ ਅਮਰੀਕਾ ਦਾ ਸਮਝੌਤਾ ਕਰਵਾਉਣ ਵਾਲੀ ਨਿਡਰ ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਫੋਜ਼ੀਆ ਕੂਫੀ ਨੇ ਤਾਲਿਬਾਨ ਨਾਲ ਆਪਣੀ ਪਹਿਲੀ ਮੁਲਾਕਾਤ ਵਿੱਚ ਔਰਤਾਂ ਦੇ ਅਧਿਕਾਰਾਂ ਬਾਰੇ ਗੱਲ ਕੀਤੀ

ਫੌਜ਼ੀਆ ਕੂਫੀ ਬਚਪਨ ਤੋਂ ਹੀ ਡਾਕਟਰ ਬਣਨਾ ਚਾਹੁੰਦੀ ਸੀ, ਪਰ ਉਸ ਦਾ ਇਹ ਸੁਪਨਾ ਉਸ ਸਮੇਂ ਚਕਨਾਚੂਰ ਹੋ ਗਿਆ ਜਦੋਂ 1990 ਦੇ ਦਸ਼ਕ 'ਚ ਤਾਲਿਬਾਨ ਦਹਿਸ਼ਤਗਰਦਾਂ ਨੇ ਅਫ਼ਗਾਨਿਸਤਾਨ 'ਤੇ ਕਬਜ਼ਾ ਕੀਤਾ।

ਤਾਲਿਬਾਨ ਉਹ ਸਮੂਹ ਸੀ ਜਿਸ ਨੇ ਕੂਫੀ ਦੇ ਪਤੀ ਨੂੰ ਹਿਰਾਸਤ 'ਚ ਲੈ ਲਿਆ ਸੀ ਅਤੇ ਬਾਅਦ 'ਚ ਜਦੋਂ ਕੂਫੀ ਨੇ ਸਿਆਸਤਦਾਨ ਬਣਨ ਦਾ ਫ਼ੈਸਲਾ ਕੀਤਾ ਤਾਂ ਉਸ ਨੂੰ ਮਾਰਨ ਦੇ ਯਤਨ ਵੀ ਕੀਤੇ ਗਏ।

ਫਿਰ ਵੀ ਉਸ ਨੇ ਤਾਲਿਬਾਨ ਨਾਲ ਸਮਝੌਤਾ ਕਰਵਾਉਣ ਲਈ ਗੱਲਬਾਤ ਕੀਤੀ। ਉਨ੍ਹਾਂ ਨੇ ਅਮਰੀਕਾ ਤੇ ਤਾਲਿਬਾਨ ਵਿਚਕਾਰ ਸ਼ਾਂਤੀ ਸਮਝੌਤਾ ਕਰਵਾਉਣ ਲਈ ਇੱਕ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੇ ਸੰਘਰਸ਼ ਨਾਲ ਇੱਥੋਂ ਤੱਕ ਪਹੁੰਚਣ ਦੀ ਕਹਾਣੀ ਇੱਥੇ ਪੜ੍ਹੋ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: 1984 ਦੁਬਈ ਤੋਂ ਪਰਤੇ ਪੰਜਾਬੀਆਂ ਦੀ ਹੱਡ ਬੀਤੀ

ਵੀਡੀਓ: ਸੱਜਣ ਕੁਮਾਰ ਨੂੰ ਸਜ਼ਾ ਦੇਣ ਵਾਲਾ ਜੱਜ ਦਿੱਲੀ ਹਿੰਸਾ ਬਾਰੇ ਵੀ ਰਿਹਾ ਸਖ਼ਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)