Coronavirus: ਕੀ ਵਾਇਰਸ ਦੇ ਲਾਗ ਦਾ ਕੋਈ ਫ਼ੌਰੀ ਇਲਾਜ ਹੈ

ਕੋਰੋਨਾਵਾਇਰਸ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਸਾਵਧਾਨੀ ਵਰਤਦਿਆਂ, ਭਾਰਤ ਵਿਚ ਸਰਕਾਰਾਂ ਨੇ ਵੀ ਕੁਝ ਕਦਮ ਚੁੱਕੇ ਹਨ। ਪਰ ਆਮ ਲੋਕਾਂ ਵਿੱਚ ਕੋਰੋਨਾ ਨੂੰ ਲੈ ਕੇ ਬਹੁਤ ਸਾਰੇ ਪ੍ਰਸ਼ਨ ਹਨ।

ਕੋਰੋਨਾ ਵਾਇਰਸ ਨੇ ਦੁਨੀਆ ਦੇ ਕਈ ਦੇਸ਼ਾਂ ਤੋਂ ਬਾਅਦ ਭਾਰਤ ਵਿੱਚ ਵੀ ਦਸਤਕ ਦੇ ਦਿੱਤੀ ਹੈ।

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ, "ਹੁਣ ਤੱਕ ਭਾਰਤ ਵਿੱਚ ਕੋਰੋਨਾ ਵਾਇਰਸ ਦੇ 28 ਮਾਮਲੇ ਸਾਹਮਣੇ ਆਏ ਹਨ। ਇਹ ਕੇਸ ਕੇਰਲ, ਤੇਲੰਗਾਨਾ, ਜੈਪੁਰ ਅਤੇ ਦਿੱਲੀ ਵਿੱਚ ਸਾਹਮਣੇ ਆਏ ਹਨ। ਇਨ੍ਹਾਂ ਲੋਕਾਂ ਨੂੰ ਨਿਗਰਾਨੀ 'ਤੇ ਰੱਖਿਆ ਗਿਆ ਹੈ।"

ਵਿਸ਼ਵ ਭਰ ਵਿੱਚ ਕੋਰੋਨਾ ਕਾਰਨ ਤਿੰਨ ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਇਆ ਹੈ।

ਸਾਵਧਾਨੀ ਵਰਤਦਿਆਂ, ਭਾਰਤ ਵਿਚ ਸਰਕਾਰਾਂ ਨੇ ਵੀ ਕੁਝ ਕਦਮ ਚੁੱਕੇ ਹਨ। ਪਰ ਆਮ ਲੋਕਾਂ ਵਿੱਚ ਕੋਰੋਨਾ ਨੂੰ ਲੈ ਕੇ ਬਹੁਤ ਸਾਰੇ ਪ੍ਰਸ਼ਨ ਹਨ।

ਇਹ ਜਵਾਬ ਤੁਹਾਡੇ ਤੱਕ ਪਹੁੰਚਾਉਣ ਲਈ ਬੀਬੀਸੀ ਪੱਤਰਕਾਰ ਸਲਮਾਨ ਰਾਵੀ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਾਜਨ ਸ਼ਰਮਾ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਕੋਰੋਨਾ ਵਾਇਰਸ ਦਾ ਕੋਈ ਫ਼ੌਰੀ ਇਲਾਜ ਨਹੀਂ ਹੈ। ਜੇ ਤੁਸੀਂ ਕੋਰੋਨਾ ਦੇ ਲੱਛਣ ਦੇਖਦੇ ਹੋ, ਤਾਂ ਤੁਰੰਤ ਕਿਸੇ ਡਾਕਟਰ ਨਾਲ ਸੰਪਰਕ ਕਰੋ।

ਇਨ੍ਹਾਂ ਨੁਕਤਿਆਂ ਰਾਹੀਂ ਸਮਝੋ ਕੋਰੋਨਾਵਾਇਰਸ ਨੂੰ

 • ਜ਼ਿਆਦਾਤਰ ਮਾਮਲਿਆਂ ਵਿੱਚ ਕੋਰੋਨਾ ਵਾਇਰਸ ਇੱਕ ਦੂਜੇ ਨੂੰ ਛੂਹਣ ਨਾਲ ਫੈਲਦਾ ਹੈ।
 • ਜਦੋਂ ਕੋਰੋਨਾ ਵਾਇਰਸ ਦਾ ਪਤਾ ਲੱਗਦਾ ਹੈ ਤਾਂ ਮਰੀਜ਼ਾਂ ਨੂੰ ਛੋਟੇ-ਛੋਟੇ ਸਮੂਹਾਂ ਵਿੱਚ ਵੱਖਰਾ ਕਰਕੇ ਰੱਖਿਆ ਜਾਂਦਾ ਹੈ।
 • ਕੋਰੋਨਾ ਆਮ ਤੌਰ 'ਤੇ ਬੱਚਿਆਂ ਨੂੰ ਪ੍ਰਭਾਵਤ ਨਹੀਂ ਕਰਦਾ।
 • ਉਹ ਲੋਕ ਜੋ 58 ਤੋਂ ਵੱਧ ਉਮਰ ਦੇ ਹਨ, ਅਜਿਹੇ ਬਜ਼ੁਰਗਾਂ 'ਤੇ ਕੋਰੋਨਾ ਦਾ ਵਧੇਰੇ ਪ੍ਰਭਾਵ ਹੁੰਦਾ ਹੈ।
 • ਪੇਂਡੂ-ਦੇਹਾਤੀ ਖੇਤਰਾਂ ਵਿੱਚ ਕੋਰੋਨਾ ਵਾਇਰਸ ਫੈਲਣ ਦੀ ਬਹੁਤ ਘੱਟ ਸੰਭਾਵਨਾ ਹੈ। ਇਹ ਇੱਕ ਸ਼ਹਿਰੀ ਬਿਮਾਰੀ ਹੈ। ਹਰ ਖੰਘ-ਜ਼ੁਕਾਮ ਕੋਰੋਨਾਵਾਇਰਸ ਨਹੀਂ ਹੋ ਸਕਦਾ।
 • ਜਿਵੇਂ ਹੀ ਮੌਸਮ ਬਦਲਦਾ ਹੈ, ਕੋਰੋਨਾ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ।
 • ਕੋਰੋਨਾ ਵਾਇਰਸ ਦਾ ਕੋਈ ਫ਼ੌਰੀ ਇਲਾਜ ਨਹੀਂ ਹੈ। ਜੇ ਤੁਸੀਂ ਕੋਰੋਨਾ ਦੇ ਲੱਛਣ ਦੇਖਦੇ ਹੋ, ਤਾਂ ਤੁਰੰਤ ਕਿਸੇ ਡਾਕਟਰ ਨਾਲ ਸੰਪਰਕ ਕਰੋ।
 • ਚਿਕਨ ਖਾਣ ਨਾਲ ਕੋਰੋਨਾ ਵਾਇਰਸ ਹੋਣ ਵਾਲੀਆਂ ਗੱਲਾਂ ਸੱਚ ਨਹੀਂ ਹਨ। ਭਾਰਤ ਵਿੱਚ ਜਿਸ ਤਰ੍ਹਾਂ ਖਾਣਾ ਪਕਾਇਆ ਜਾਂਦਾ ਹੈ ਉਸ ਨਾਲ ਕਿਸੇ ਵੀ ਵਾਇਰਸ ਦੇ ਬਚਣ ਦੀ ਸੰਭਾਵਨਾ ਘੱਟ ਹੀ ਹੈ। ਚਿਕਨ ਜਾਂ ਅੰਡਾ ਖਾਣ ਵਿੱਚ ਕੋਈ ਸਮੱਸਿਆ ਨਹੀਂ ਹੈ।
 • ਗਰਮੀਆਂ ਆਉਣ 'ਤੇ ਕੋਰੋਨਾ ਵਾਇਰਸ ਘੱਟ ਜਾਵੇਗਾ। ਜਿਵੇਂ ਹੀ ਤਾਪਮਾਨ ਵਧਦਾ ਜਾਵੇਗਾ, ਕੋਰੋਨਾ ਵਾਇਰਸ ਦਾ ਪ੍ਰਭਾਵ ਘੱਟ ਹੁੰਦਾ ਜਾਵੇਗਾ।
 • ਸਰਕਾਰ ਨੇ ਜਿਹੜੇ ਕੋਰੋਨਾ ਸੈਂਟਰ ਸਥਾਪਤ ਕੀਤੇ ਹਨ, ਲੱਛਣ ਮਹਿਸੂਸ ਹੋਣ 'ਤੇ ਉੱਥੇ ਵਿਖਾਵੋ।
 • ਭਾਰਤ ਵਿੱਚ ਬਹੁਤ ਸਾਰੇ ਧਾਰਮਿਕ ਮੇਲੇ ਹੁੰਦੇ ਹਨ, ਲੋਕਾਂ ਦੀ ਭੀੜ ਇਕੱਠੀ ਹੁੰਦੀ ਹੈ। ਪਰ ਕੋਈ ਵੀ ਵਾਇਰਸ ਕਦੇ ਨਹੀਂ ਫੈਲਦਾ।
 • ਜੇ ਤੁਸੀਂ ਕੋਰੋਨਾ ਤੋਂ ਬਚਾਅ ਦੀ ਗੱਲ ਕਰਦੇ ਹੋ, ਤਾਂ ਤਿੰਨ-ਪੱਧਰੀ ਮਾਸਕ ਹਨ। ਦੂਜਾ ਮਾਸਕ N-51 ਹੈ। ਜੇ ਆਮ ਲੋਕ ਸਾਧਾਰਨ ਸਰਜੀਕਲ ਮਾਸਕ ਵੀ ਪਹਿਨਦੇ ਹਨ, ਤਾਂ ਇਹ ਠੀਕ ਰਹੇਗਾ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਜਦੋਂ ਕੋਰੋਨਾ ਵਾਇਰਸ ਦਾ ਪਤਾ ਲੱਗਦਾ ਹੈ ਤਾਂ ਮਰੀਜ਼ਾਂ ਨੂੰ ਛੋਟੇ-ਛੋਟੇ ਸਮੂਹਾਂ ਵਿੱਚ ਵੱਖਰਾ ਕਰਕੇ ਰੱਖਿਆ ਜਾਂਦਾ ਹੈ

ਬੱਚਿਆਂ ਦਾ ਕੋਰੋਨਾ ਵਾਇਰਸ ਤੋਂ ਕਿਵੇਂ ਕਰੀਏ ਬਚਾਅ?

3 ਮਾਰਚ ਨੂੰ ਮੀਡੀਆ ਦੇ ਇੱਕ ਹਿੱਸੇ ਨੇ ਕੋਰੋਨਾ ਵਾਇਰਸ ਕਾਰਨ ਨੋਇਡਾ ਦੇ ਸਕੂਲ ਬੰਦ ਕੀਤੇ ਜਾਣ ਦੀ ਖ਼ਬਰ ਚਲਾਈ।

ਅਜਿਹੀ ਸਥਿਤੀ ਵਿੱਚ, ਕੀ ਕੋਰੋਨਾ ਦਾ ਅਸਰ ਸਕੂਲ ਦੇ ਬੱਚਿਆਂ 'ਤੇ ਵੀ ਹੋ ਸਕਦਾ ਹੈ ਅਤੇ ਸਾਵਧਾਨੀ ਵਰਤਣ ਲਈ ਕੀ ਕੀਤਾ ਜਾ ਰਿਹਾ ਹੈ?

ਇਨ੍ਹਾਂ ਪ੍ਰਸ਼ਨਾਂ ਨਾਲ ਬੀਬੀਸੀ ਪੱਤਰਕਾਰ ਗੁਰਪ੍ਰੀਤ ਸੈਣੀ ਨੇ ਨੋਇਡਾ ਦੇ ਸੀਐਮਓ ਅਨੁਰਾਗ ਭਾਰਗਵ ਨਾਲ ਗੱਲਬਾਤ ਕੀਤੀ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਕੋਰੋਨਾ ਦਾ ਇਲਾਜ ਨਹੀਂ ਹੈ। ਸੁਰੱਖਿਆ ਹੀ ਬਚਾਅ ਹੈ। ਭੀੜ ਵਿੱਚ ਜਾਣ ਤੋਂ ਪਰਹੇਜ਼ ਕਰੋ। ਜੇ ਜਾ ਰਹੇ ਹੋ ਤਾਂ ਮਾਸਕ ਲਗਾ ਕੇ ਜਾਵੋ।

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

-ਸਕੁਝ ਸਕੂਲਾਂ ਨੂੰ ਸੇਨਿਟਾਇਜ਼ ਕੀਤਾ ਜਾ ਰਿਹਾ ਹੈ। ਕਿਉਂਕਿ ਇੱਕ ਸਕੂਲ ਦੇ ਪੰਜ ਬੱਚੇ ਕੋਰੋਨਾ ਤੋਂ ਪ੍ਰਭਾਵਿਤ ਇੱਕ ਵਿਅਕਤੀ ਦੇ ਸੰਪਰਕ ਵਿੱਚ ਆਏ ਸਨ।

-ਸਾਰੇ ਪੰਜ ਬੱਚਿਆਂ ਦੀ ਸੈਂਪਲਿੰਗ ਕਰਵਾਈ ਗਈ, ਰਿਪੋਰਟ ਨਿਗੇਟਿਵ ਆਈ ਹੈ।

-ਕੋਰੋਨਾ ਵਾਇਰਸ ਸੱਤ ਤੋਂ ਅੱਠ ਘੰਟਿਆਂ ਵਿੱਚ ਨਸ਼ਟ ਹੋ ਜਾਂਦਾ ਹੈ।

-ਸਕੂਲਾਂ ਨੂੰ ਕਿਵੇਂ ਸਾਫ਼ ਕਰਨਾ ਹੈ, ਇਸ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਤਾਂਕਿ ਕੋਰੋਨਾ ਨਾ ਫੈਲ ਸਕੇ।

 • ਖੰਘ, ਬੁਖ਼ਾਰ ਅਤੇ ਸਾਹ ਲੈਣ ਵਿੱਚ ਮੁਸ਼ਕਲ, ਕੋਰੋਨਾ ਵਾਇਰਸ ਦੇ ਮਹੱਤਵਪੂਰਣ ਲੱਛਣ ਹਨ।
 • ਕੋਰੋਨਾ ਸ਼ਾਇਦ ਹੀ ਬੱਚਿਆਂ ਨੂੰ ਪ੍ਰਭਾਵਤ ਕਰੇ। ਜੇ ਕਿਸੇ ਨੂੰ ਲੱਛਣ ਮਹਿਸੂਸ ਹੁੰਦੇ ਹਨ, ਤਾਂ ਤੁਰੰਤ ਡਾਕਟਰ ਕੋਲ ਜਾਵੇ।
 • ਹਸਪਤਾਲਾਂ ਦੀਆਂ ਤਿਆਰੀਆਂ ਦੀ ਗੱਲ ਕਰਿਏ ਤਾਂ ਬੈੱਡ ਵਧਾਏ ਜਾ ਰਹੇ ਹਨ। ਇਸ ਸਮੇਂ ਨੋਇਡਾ ਵਿੱਚ ਮਾਸਕ ਅਤੇ ਸੈਨੀਟਾਈਜ਼ਰ ਦਾ ਕੋਈ ਦਿੱਕਤ ਨਹੀਂ ਹੈ।
 • ਧਿਆਨ ਰੱਖੋ ਕਿ ਜੇ ਤੁਸੀਂ ਅੱਖਾਂ ਤੇ ਮੂੰਹ 'ਤੇ ਆਪਣੇ ਹੱਥ ਰੱਖ ਰਹੇ ਹੋ, ਤਾਂ ਹੱਥ ਜ਼ਰੂਰ ਧੋਵੋ।
 • ਸਫ਼ਾਈ ਦਾ ਧਿਆਨ ਰੱਖੋ। ਨਾਖ਼ੂਨ ਕੱਟੇ ਹੋਣੇ ਚਾਹੀਦੇ ਹਨ। ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜਿਨ੍ਹਾਂ ਨੂੰ ਖਾਂਸੀ ਹੈ, ਜਾਂ ਜਿਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਰਹੀ ਹੈ।
 • ਕੋਰੋਨਾ ਦਾ ਇਲਾਜ ਨਹੀਂ ਹੈ। ਸੁਰੱਖਿਆ ਹੀ ਬਚਾਅ ਹੈ। ਭੀੜ ਵਿੱਚ ਜਾਣ ਤੋਂ ਪਰਹੇਜ਼ ਕਰੋ। ਜੇ ਜਾ ਰਹੇ ਹੋ ਤਾਂ ਮਾਸਕ ਲਗਾ ਕੇ ਜਾਵੋ।
 • ਜੇ ਕਿਸੇ ਨੂੰ ਇਹ ਨਹੀਂ ਪਤਾ ਕਿ ਉਹ ਸੰਕਰਮਿਤ ਹਨ ਅਤੇ ਉਹ ਬਾਹਰੋਂ ਆ ਰਹੇ ਹਨ, ਤਾਂ ਉਨ੍ਹਾਂ ਨੂੰ ਖੁਦ ਧਿਆਨ ਰੱਖਣਾ ਚਾਹੀਦਾ ਹੈ।
 • ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਗੌਤਮ ਬੁੱਧ ਨਗਰ ਵਿੱਚ ਕਿਸੇ ਨੂੰ ਕੋਰੋਨਾ ਨਹੀਂ ਹੈ। ਸਾਫ਼-ਸਫ਼ਾਈ ਦਾ ਧਿਆਨ ਰੱਖੋ।
 • ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਜਿਸ 'ਤੇ ਕਾਲ ਕਰਨ ਵਾਲਿਆਂ ਨੂੰ ਐਂਬੂਲੈਂਸ ਮੁਹੱਈਆ ਕਰਵਾਈ ਜਾਵੇਗੀ। ਇਹ ਨੰਬਰ 8076623612 ਅਤੇ 6396776904 ਹਨ।

ਇਹ ਵੀ ਪੜ੍ਹੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)