ਦਿੱਲੀ ਦੰਗਿਆਂ 'ਚ ਗੁੰਮ ਹੋਈ 2 ਸਾਲ ਦੀ ਬੱਚੀ ਕਿਵੇਂ ਮਿਲੀ ਮਾਪਿਆਂ ਨੂੰ

ਦਿੱਲੀ ਦੰਗਿਆਂ 'ਚ ਗੁੰਮ ਹੋ ਗਈ ਇੱਕ ਦੋ ਸਾਲ ਦੀ ਕੁੜੀ
ਤਸਵੀਰ ਕੈਪਸ਼ਨ,

ਦਿੱਲੀ ਮਹਿਲਾ ਕਮਿਸ਼ਨ ਨੇ ਪੁਲਿਸ ਨੂੰ ਸੂਚਿਤ ਕਰ ਬੱਚੀ ਦੇ ਮਾਂ-ਪਿਉ ਨੂੰ ਲੱਭਣ ਦਾ ਸਾਂਝਾ ਅਭਿਆਨ ਚਲਾਇਆ

ਦਿੱਲੀ ਦੰਗਿਆਂ 'ਚ ਗੁੰਮ ਹੋ ਗਈ ਇੱਕ ਦੋ ਸਾਲ ਦੀ ਕੁੜੀ, ਜਿਸ ਦੀ ਤਸਵੀਰ ਇੰਟਰਨੈੱਟ ਉੱਤੇ ਵਾਇਰਲ ਹੋ ਗਈ ਸੀ, ਅਖੀਰ ਆਪਣੇ ਪਰਿਵਾਰ ਨੂੰ ਮਿਲ ਗਈ ਹੈ।

ਇਹ ਬੱਚੀ ਦੰਗਾ ਪੀੜਤਾਂ ਲਈ ਬਣਾਏ ਗਏ ਇੱਕ ਸ਼ੈਲਟਰ ਹੋਮ 'ਚ ਮਿਲੀ।

ਇਸ ਬੱਚੀ ਨੂੰ ਸ਼ੈਲਟਰ ਹੋਮ 'ਚ ਸੰਭਾਲਿਆ ਸੀ ਇੱਕ ਦੰਗਾ ਪੀੜਤ ਲੜਕੀ ਨੇ। ਦੋਹਾਂ ਦਾ ਨਾਮ ਅਸੀਂ ਸੁਰੱਖਿਆ ਲਈ ਲੁਕਾ ਰਹੇ ਹਾਂ।

ਬੱਚੀ ਨੂੰ ਬਚਾਉਣ ਵਾਲੀ ਉਸ ਕੁੜੀ ਦੱਸਦੀ ਹੈ, "ਦੰਗਿਆਂ ਦੇ ਮਾਹੌਲ 'ਚ ਅਫ਼ਰਾ-ਤਫ਼ਰੀ ਸੀ। ਉਸ ਵੇਲੇ ਮੇਰੀ ਨਜ਼ਰ ਮਸਜਿਦ ਦੇ ਬਾਹਰ ਬੈਠੀ ਦੋ ਕੁ ਸਾਲ ਦੀ ਬੱਚੀ 'ਤੇ ਪਈ। ਬੱਚੀ ਚੁੱਪਚਾਪ ਬੈਠੀ ਸੀ ਤੇ ਕੁਝ ਨਹੀਂ ਬੋਲ ਰਹੀ ਸੀ।"

"ਮੈਂ ਬੱਚੀ ਨੂੰ ਆਪਣੇ ਨਾਲ ਇਸ ਸ਼ੈਲਟਰ ਹੋਮ 'ਚ ਲੈ ਆਈ। ਨਾ ਉਹ ਕੁਝ ਬੋਲ ਰਹੀ ਸੀ ਤੇ ਨਾ ਕੁਝ ਖਾ ਰਹੀ ਸੀ। ਗੁੰਮਸੁੰਮ ਜਿਹੀ ਬੈਠੀ ਰਹਿੰਦੀ। ਭੁੱਖ ਲੱਗਦੀ ਤਾਂ ਆਪਣਾ ਕਪੜਿਆਂ ਨੂੰ ਮੁੰਹ 'ਚ ਪਾ ਲੈਂਦੀ। ਨਾਮ ਪੁੱਛਦੇ ਤਾਂ ਕੁਝ ਨਾ ਦੱਸਦੀ।"

ਇਹ ਵੀ ਪੜ੍ਹੋ

ਤਸਵੀਰ ਕੈਪਸ਼ਨ,

ਸੁਹਾਨੀ ਆਪਣੇ ਪਰਿਵਾਰ ਦੇ ਨਾਲ ਇਸ ਬੱਚੀ ਨੂੰ ਵੀ ਬਾਬੂ ਨਗਰ ਦੇ ਸ਼ੈਲਟਰ ਹੋਮ 'ਚ ਲੈ ਆਈ ਜੋ ਦੰਗਾ ਪੀੜਤਾਂ ਦੀ ਮਦਦ ਲਈ ਬਣਾਇਆ ਗਿਆ ਸੀ

ਸਿਰ ’ਤੇ ਸੱਟ ਲੱਗੀ ਸੀ

ਉਸ ਕੁੜੀ ਨੇ ਦੱਸਿਆ ਕਿ 25 ਫ਼ਰਵਰੀ ਨੂੰ ਉੱਤਰ-ਪੂਰਬੀ ਦਿੱਲੀ ਦੇ ਸ਼ਿਵ ਵਿਹਾਰ 'ਚ ਹਿੰਸਾ ਭੜਕੀ ਤਾਂ ਉਹ ਆਪਣਾ ਘਰ, ਸਾਲਾਂ ਦੀ ਕਮਾਈ... ਸਭ ਛੱਡ ਕੇ ਭੱਜ ਰਹੇ ਸਨ। ਇਸ ਤੋੜ-ਫੋੜ ਤੇ ਹਿੰਸਾ ਦਰਮਿਆਨ ਉਸ ਨੇ ਮਦੀਨਾ ਮਸਜਿਦ ਦੇ ਬਾਹਰ ਰੌਂਦੀ ਹੋਈ ਦੋ ਸਾਲ ਦੀ ਬੱਚੀ ਵੇਖੀ। “ਉਸਦੇ ਆਸ-ਪਾਸ ਕੋਈ ਨਹੀਂ ਸੀ ਤੇ ਉਸ ਦੇ ਸਿਰ 'ਤੇ ਸੱਟ ਲੱਗੀ ਹੋਈ ਸੀ।"

ਉਹ ਕੁੜੀ ਆਪਣੇ ਪਰਿਵਾਰ ਦੇ ਨਾਲ ਇਸ ਬੱਚੀ ਨੂੰ ਵੀ ਬਾਬੂ ਨਗਰ ਦੇ ਸ਼ੈਲਟਰ ਹੋਮ 'ਚ ਲੈ ਆਈ ਜੋ ਦੰਗਾ ਪੀੜਤਾਂ ਦੀ ਮਦਦ ਲਈ ਬਣਾਇਆ ਗਿਆ ਸੀ।

ਦਿੱਲੀ ਮਹਿਲਾ ਕਮਿਸ਼ਨ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਉਸ ਕੁੜੀ ਨਾਲ ਰਾਬਤਾ ਕੀਤਾ।

ਕੁੜੀ ਨੇ ਦੱਸਿਆ ਕਿ ਉਸ ਨੇ ਮੌਜੂਦਾ ਹਾਲਾਤ ਨੂੰ ਲੈ ਕੇ ਜੋ ਡਰ ਦਾ ਮਾਹੌਲ ਹੈ, ਇਸ ਦੇ ਚਲਦਿਆਂ ਪੁਲਿਸ ਨੂੰ ਨਹੀਂ ਦੱਸਿਆ। ਉਹਮਹਿਲਾ ਕਮਿਸ਼ਨ ਨੂੰ ਇਹ ਬੱਚੀ ਦੇਣ ਤੋਂ ਵੀ ਡਰ ਰਹੀ ਸੀ ਕਿ ਕਿਧਰੇ ਉਸ ਨਾਲ ਕੋਈ ਗਲਤ ਵਿਹਾਰ ਨਾ ਹੋਵੇ।

ਤਸਵੀਰ ਕੈਪਸ਼ਨ,

ਦਿੱਲੀ ਦੰਗਿਆਂ ਦੀ ਸ਼ਿਕਾਰ ਇਹ ਦੋ ਸਾਲ ਦੀ ਬੱਚੀ ਆਖ਼ਰਕਾਰ ਆਪਣੇ ਪਰਿਵਾਰ ਨੂੰ ਮਿਲ ਗਈ ਹੈ

ਦਿੱਲੀ ਮਹਿਲਾ ਕਮਿਸ਼ਨ ਅਤੇ ਪੁਲਿਸ ਦਾ ਸਾਂਝਾ ਅਭਿਆਨ

ਦਿੱਲੀ ਮਹਿਲਾ ਕਮਿਸ਼ਨ ਨੇ ਪੁਲਿਸ ਨੂੰ ਦੱਸ ਕੇ ਬੱਚੀ ਦੇ ਮਾਂ-ਪਿਉ ਨੂੰ ਲੱਭਣ ਦਾ ਅਭਿਆਨ ਚਲਾਇਆ।

ਕਮਿਸ਼ਨ ਦੀ ਟੀਮ ਉਸ ਇਲਾਕੇ 'ਚ ਗਈ ਜਿਥੇ ਬੱਚੀ ਮਿਲੀ ਸੀ। ਇਲਾਕੇ 'ਚ ਬੱਚੀ ਨੂੰ ਲੈ ਕੇ ਪੁੱਛਗਿੱਛ ਕੀਤੀ ਗਈ ਅਤੇ ਜਿਸ ਮਸਜਿਦ ਦੇ ਬਾਹਰ ਉਹ ਮਿਲੀ ਸੀ, ਉੱਥੋਂ ਅਨਾਊਨਸੈਂਟ ਵੀ ਕਰਵਾਈ ਗਈ।

ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਦੱਸਿਆ, "ਬੱਚੀ ਦੇ ਦਾਦਾ ਨੇ ਰਾਬਤਾ ਕੀਤਾ ਤੇ ਦੱਸਿਆ ਕਿ ਉਹ ਆਪਣੀ ਬੱਚੀ ਨੂੰ ਲੱਭ ਰਹੇ ਸਨ। ਪੂਰੇ ਪਰਿਵਾਰ ਨੂੰ ਪੁਲਿਸ ਸਟੇਸ਼ਨ ਬੁਲਾਇਆ ਗਿਆ ਅਤੇ ਪੂਰੀ ਕਾਰਵਾਈ ਨੂੰ ਬਾਅਦ ਬੱਚੀ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ।"

“ਬੱਚੀ ਆਪਣੇ ਪਰਿਵਾਰ ਨੂੰ ਵੇਖਦਿਆਂ ਹੀ ਖਿੜ ਗਈ ਅਤੇ ਪਰਿਵਾਰ ਦੀ ਖੁਸ਼ੀ ਦਾ ਵੀ ਟਿਕਾਣਾ ਨਾ ਰਿਹਾ।”

ਇਹ ਵੀ ਪੜ੍ਹੋ

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)