Yes Bank: ਇਸ ਪ੍ਰਾਈਵੇਟ ਬੈਂਕ ਨੂੰ ਰਿਜ਼ਰਵ ਬੈਂਕ ਨੇ ਆਪਣੇ ਅਧੀਨ ਕਿਉਂ ਲਿਆ, ਜਾਣੋ ਕੀ ਹੈ ਸਮੱਸਿਆ – 5 ਅਹਿਮ ਖ਼ਬਰਾਂ

ਯੈੱਸ ਬੈਂਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਨਕਦੀ ਕਢਵਾਉਣ ਬਾਰੇ ਵੀ ਪਾਬੰਦੀਆਂ ਲਾ ਦਿੱਤੀਆਂ ਹਨ

ਨਕਦੀ ਦੇ ਸੰਕਟ ਨਾਲ ਸਿੱਝ ਰਹੇ ਯੈੱਸ ਬੈਂਕ ਦੇ ਬੋਰਡ ਆਫ਼ ਡਾਇਰੈਕਟਜ਼ ਨੂੰ ਭੰਗ ਕਰਦਿਆਂ ਭਾਰਤੀ ਰਿਜ਼ਰਵ ਬੈਂਕ ਨੇ ਆਪਣੇ ਵੱਲੋਂ ਪ੍ਰਸ਼ਾਸਕ ਲਾਇਆ ਹੈ।

ਇਸ ਦੇ ਨਾਲ ਹੀ ਨਕਦੀ ਕਢਵਾਉਣ ਬਾਰੇ ਵੀ ਪਾਬੰਦੀਆਂ ਲਾ ਦਿੱਤੀਆਂ ਹਨ।

  • ਕੇਂਦਰੀ ਬੈਂਕ ਨੇ 3 ਅਪ੍ਰੈਲ 2020 ਤੱਕ ਇਹ ਸੀਮਾ 50,000 ਰੁਪਏ ਤੈਅ ਕਰ ਦਿੱਤੀ ਹੈ।
  • ਜੇ ਕਿਸੇ ਗਾਹਕ ਦੇ ਇਸ ਬੈਂਕ ਵਿੱਚ ਇੱਕ ਤੋਂ ਬਹੁਤੇ ਖਾਤੇ ਹਨ, ਉਹ ਵੀ ਕੁੱਲ ਮਿਲਾ ਕੇ 50,000 ਹੀ ਕਢਾ ਸਕੇਗਾ।
  • ਐਮਰਜੈਂਸੀ ਹਾਲਾਤ ਵਿੱਚ ਸੀਮਾ ਤੋਂ ਛੋਟ ਦਿੱਤੀ ਗਈ ਹੈ, ਜਿਵੇਂ ਇਲਾਜ ਜਾਂ ਸਿੱਖਿਆ ’ਤੇ ਕੀਤੇ ਜਾਣ ਵਾਲੇ ਖ਼ਰਚ ਲਈ।

ਯੈੱਸ ਬੈਂਕ ਦੀ ਇਹ ਹਾਲਤ ਯੱਕ ਦਮ ਨਹੀਂ ਹੋ ਗਈ ਇਸ ਵਿੱਚ ਸਮਾਂ ਲੱਗਿਆ ਹੈ। ਬੈਂਕ ਵੱਲੋਂ ਸਾਲ 2008 ਤੋਂ ਬਾਅਦ ਦਿੱਤੇ ਗਏ ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਕਰਜ਼ੇ ਵਾਪਸ ਨਹੀਂ ਆਏ। ਉਸ ਸਮੇਂ ਦੌਰਾਨ ਭਾਰਤ ਦੀ ਆਰਥਿਕਤਾ ਮੰਦੀ ਵੱਲ ਜਾ ਰਹੀ ਸੀ।

ਇਹ ਵੀ ਜ਼ਰੂਰ ਪੜ੍ਹੋ:

ਬੈਂਕ ਦੇ ਮੋਢੀ ਰਾਣਾ ਕਪੂਰ ਨੇ ਕਾਰਪੋਰਟ ਖੇਤਰ ਵਿੱਚ ਆਪਣੇ ਰਸੂਖ਼ ਦੀ ਵਰਤੋਂ ਸਦਕਾ ਬੈਂਕ ਨੂੰ ਪੈਰਾਂ 'ਤੇ ਖੜ੍ਹਾ ਕੀਤਾ।

ਬੈਂਕ ਨੇ ਉਨ੍ਹਾਂ ਕੰਪਨੀਆਂ ਨੂੰ ਕਰਜ਼ੇ ਦਿੱਤੇ ਜਿਨ੍ਹਾਂ ਨੂੰ ਪੂੰਜੀ ਜੁਟਾਉਣ ਵਿੱਚ ਮੁਸ਼ਕਲ ਆ ਰਹੀ ਸੀ। ਇਸ ਨਾਲ ਨਾ ਸਿਰਫ਼ ਬੈਂਕ ਨੇ ਬਜ਼ਾਰ ਨਾਲੋਂ ਜ਼ਿਆਦਾ ਵਿਆਜ਼ ਕਮਾਇਆ ਸਗੋਂ ਗਹਿਣੇ ਵੀ ਬਹੁਤ ਕੁਝ ਲਿਆ ਪਰ ਜਦੋਂ ਖੇਡ ਵਿਗੜਨ ਲੱਗੀ ਤਾਂ ਸਭ ਕੁਝ ਹੀ ਮੰਦਾ ਪੈਣ ਲੱਗ ਪਿਆ।

ਕੁਝ ਅਖ਼ਬਾਰਾਂ ਨੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਫ਼ਿਲਹਾਲ ਭਾਰਤੀ ਸਟੇਟ ਬੈਂਕ ਤੇ ਐੱਲਆਈਸੀ ਇਸ ਵਿੱਚ ਨਿਵੇਸ਼ ਕਰ ਕੇ ਇਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ।

ਕੋਰੋਨਾਵਾਇਰਸ ਬਾਰੇ ਪੰਜਾਬ ਦੀਆਂ ਤਿਆਰੀਆਂ

ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਸੂਬੇ ਵਿੱਚ ਕੋਰੋਨਾਵਾਇਰਸ ਲਈ 70,106 ਯਾਤਰੀਆਂ ਨੂੰ ਸਕੈਨ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਅਜੇ ਬਿਮਾਰੀ ਦੀ ਪੁਸ਼ਟੀ ਨਹੀਂ ਹੋਈ।

ਹਰ ਜ਼ਿਲ੍ਹੇ ਵਿੱਚ ਇੱਕ ਕੰਟਰੋਲ ਰੂਮ ਬਣਇਆ ਗਿਆ ਹੈ। ਇਹ ਸੂਬਾ ਪੱਧਰੀ ਕੰਟਰੋਲ ਰੂਮ (ਨੰਬਰ 88720-90029/0171-2920074) ਵੱਖਰੇ ਹਨ।

ਵੀਰਵਾਰ ਨੂੰ 13 ਲੋਕਾਂ ਦੀ ਪਛਾਣ ਕੀਤੀ ਗਈ ਸੀ ਜਿਨ੍ਹਾਂ ਵਿੱਚ ਕੋਵਿਡ-19 ਦੇ ਲੱਛਣਾਂ ਵਰਗੇ ਲੱਛਣ ਪਾਏ ਗਏ ਹਨ।

ਪੰਜਾਬ ਦੇ ਸਿਹਤ ਮੰਤਰੀ ਨਾਲ ਜਦੋਂ ਬੀਬੀਸੀ ਨੇ ਗੱਲ ਕੀਤੀ ਤਾਂ ਉਨ੍ਹਾਂ ਨੇ ਖ਼ਾਸ ਇਹ ਵੀ ਦੱਸਿਆ ਕਿ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਵਿਖੇ ਜਾ ਰਹੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ।

ਪੂਰੀ ਗੱਲਬਾਤ ਹੇਠਾਂ ਦਿੱਤੀ ਵੀਡੀਓ ਵਿੱਚ ਦੇਖੋ

ਕੋਰੋਨਾਵਾਇਰਸ ਦੀ ਦਵਾਈ ਕਦੋਂ ਬਣੇਗੀ?

ਤਸਵੀਰ ਸਰੋਤ, Getty Images

ਕੋਰੋਨਾਵਾਇਰਸ ਬਾਰੇ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਹਾਲੇ ਤੱਕ ਸਾਡੇ ਕੋਲ ਇਸ ਦੀ ਕੋਈ ਦਵਾਈ ਨਹੀਂ ਹੈ।

ਸਵਾਲ ਇਹ ਹੈ ਕੀ ਅਸੀਂ ਦਵਾਈ ਬਣਾਉਣ ਦੇ ਨੇੜੇ ਪਹੁੰਚੇ ਹਾਂ ਜਾਂ ਨਹੀਂ?

ਸਾਇੰਸਦਾਨ ਦਵਾਈਆਂ ਬਣਾ ਕੇ ਉਨ੍ਹਾਂ ਦੀ ਪਸ਼ੂਆਂ ਉੱਪਰ ਪਰਖ ਕਰ ਰਹੇ ਹਨ। ਜੇ ਸਾਇੰਸਦਾਨ ਜਲਦੀ ਤੋਂ ਜਲਦੀ ਇਹ ਦਵਾਈ ਬਣਾਉਣ ਦਾ ਕੰਮ ਪੂਰਾ ਕਰ ਵੀ ਲੈਣ ਤਾਂ ਵੀ ਅਜੇ ਬਹੁਤ ਕਝ ਕੀਤਾ ਜਾਣਾ ਬਾਕੀ ਹੈ — ਪੜ੍ਹੋ ਪੂਰੀ ਖ਼ਬਰ

ਹਰਿਆਣਾ 'ਚ ਮੁਸਲਮਾਨਾਂ ਨੂੰ ਘਰ ਛੱਡ ਕੇ ਚਲੇ ਜਾਣ ਦੀ ਧਮਕੀ

ਤਸਵੀਰ ਸਰੋਤ, SAT SINGH/BBC

ਹਰਿਆਣਾ ਦੇ ਝੱਜਰ ਦੇ ਪਿੰਡ ਈਸ਼ਰਹੇੜੀ ਵਿੱਚ ਰਹਿੰਦੇ 15 ਮੁਸਲਮਾਨ ਪਰਿਵਾਰਾਂ ਨੂੰ 29 ਫਰਵਰੀ ਦੀ ਦੁਪਹਿਰ ਤਕਰੀਬਨ ਪੰਜ ਦਰਜਨ ਲੋਕਾਂ ਨੇ ਇੱਥੋਂ ਚਲੇ ਜਾਣ ਦੀ ਧਮਕੀ ਦਿੱਤੀ।

ਈਸ਼ਰਹੇੜੀ ਦੇ ਰਹਿਣ ਵਾਲੇ ਗੁਫਰਾਨ ਖਾਨ ਨੇ ਦੱਸਿਆ, '60-70 ਲੋਕ ਆਏ ਅਤੇ ਸਿਰਫ਼ ਮੁਸਲਮਾਨਾਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਕੇ ਦਿੱਲੀ ਦੀ ਘਟਨਾ ਦਾ ਜ਼ਿਕਰ ਕਰਦਿਆਂ ਧਮਕੀਆਂ ਦਿੱਤੀਆਂ ਅਤੇ ਕਿਹਾ ਕਿ ਤੁਹਾਡੇ ਕੋਲ ਸਿਰਫ਼ ਹੋਲੀ ਤੱਕ ਦਾ ਸਮਾਂ ਹੈ।'' ਪੜ੍ਹੋ ਪੂਰਾ ਮਾਮਲਾ।

ਦਿੱਲੀ ਹਿੰਸਾ: ਪੁਲਿਸ 'ਤੇ ਪੱਥਰਬਾਜ਼ੀ ਦੇ ਵਾਇਰਲ ਵੀਡੀਓ ਦਾ ਸੱਚ

ਤਸਵੀਰ ਸਰੋਤ, ANI

ਬੁੱਧਵਾਰ (4 ਮਾਰਚ) ਦੇਰ ਸ਼ਾਮ ਤੋਂ ਦੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਜਿਸ 'ਚ ਦੰਗਾ ਕਰਨ ਵਾਲੇ ਪੁਲਿਸ ਵਾਲਿਆਂ 'ਤੇ ਹਮਲਾ ਕਰਦੇ ਸਾਫ਼ ਦੇਖੇ ਜਾ ਸਕਦੇ ਹਨ।

ਖ਼ਬਰ ਏਜੰਸੀ ਏਐੱਨਆਈ ਨੇ ਵੀ ਇਹੀ ਵੀਡੀਓ ਜਾਰੀ ਕੀਤਾ ਤੇ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਵੀ ਟਵੀਟ ਕੀਤਾ। ਬੀਬੀਸੀ ਅਜਿਹੇ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ। ਜਾਣੋ ਇਸ ਵੀਡੀਓ ਦੀ ਪੂਰੀ ਸੱਚਾਈ।

ਇਹ ਵੀ ਪੜ੍ਹੋ

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ 'ਤੇ

ਵੀਡੀਓ: ਕੋਰੋਨਾਵਾਇਰਸ ਮੌਤ ਦਾ ਡਰ ਤੇ ਇਲਾਜ ਦਾ ਸੱਚ

ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)