ਦਿੱਲੀ ਦੰਗਿਆਂ ਵਿੱਚ ਕਿੰਨਾ ਨੁਕਸਾਨ ਹੋਇਆ ਤੇ ਕਿੰਨਾ ਮੁਆਵਜ਼ਾ ਮਿਲਿਆ?

ਦਿੱਲੀ ਦੰਗਿਆਂ ਵਿੱਚ ਕਿੰਨਾ ਨੁਕਸਾਨ ਹੋਇਆ ਤੇ ਕਿੰਨਾ ਮੁਆਵਜ਼ਾ ਮਿਲਿਆ?

24 ਫਰਵਰੀ ਨੂੰ ਦਿੱਲੀ ਦੰਗਿਆਂ ਵੇਲੇ ਇੱਥੇ ਵੀ ਹਿੰਸਾ ਹੋਈ ਸੀ। ਕੁਲ 79 ਘਰਾਂ ਨੂੰ ਸਾੜਿਆ ਗਿਆ ਹੈ।168 ਘਰ ਅੱਧੇ ਨਾਲੋਂ ਵਧ ਸੜੇ ਹਨ ਤੇ 327 ਦੁਕਾਨਾਂ ਪੂਰੀ ਤਰ੍ਹਾਂ ਸੜ ਗਈਆਂ ਹਨ। ਹਰ ਰੋਜ਼ ਇਹ ਅੰਕੜੇ ਵਧ ਰਹੇ ਹਨ।

ਦਿੱਲੀ ਸਰਕਾਰ ਦੇ ਮੁਤਾਬਕ 3 ਮਾਰਚ ਤੱਕ 38.75 ਲੱਖ ਰੁਪਏ ਮੁਆਵਜ਼ੇ ਦੇ ਤੌਰ ’ਤੇ ਦਿੱਤੇ ਗਏ ਹਨ।

ਪਰ ਪੀੜਤ ਪਰਿਵਾਰਾਂ ਦਾ ਕੁਝ ਹੋਰ ਕਹਿਣਾ ਹੈ। ਮੁਆਵਜ਼ੇ ਦਾ ਫਾਰਮ ਭਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਸਰਕਾਰ ਵਲੋਂ ਲਾਏ ਗਏ ਸਹਾਇਤਾ ਕੈਂਪਾਂ ਵਿੱਚ ਮੁਆਵਜ਼ੇ ਦੇ ਫਾਰਮ ਭਰਵਾਏ ਜਾ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)