ਪੀ ਟੀ ਊਸ਼ਾ :103 ਕੌਮਾਂਤਰੀ ਮੈਡਲ ਜਿੱਤਣ ਵਾਲੀ ਐਥਲੀਟ ਰਾਜ ਸਭਾ ਮੈਂਬਰ ਨਾਮਜ਼ਦ

ਪੀ ਟੀ ਊਸ਼ਾ :103 ਕੌਮਾਂਤਰੀ ਮੈਡਲ ਜਿੱਤਣ ਵਾਲੀ ਐਥਲੀਟ ਰਾਜ ਸਭਾ ਮੈਂਬਰ ਨਾਮਜ਼ਦ

ਕੌਮਾਂਤਰੀ ਪੱਧਰ ਦੀ ਭਾਰਤੀ ਅਥਲੀਟ ਪੀਟੀ ਊਸ਼ਾ ਨੂੰ ਸੰਸਦ ਦੇ ਉੱਪਰਲੇ ਸਦਨ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੈ।

ਜਦੋਂ ਭਾਰਤ ਵਿੱਚ ਅਥਲੈਟਿਕਸ ਦੀ ਗੱਲ ਕੀਤੀ ਜਾਂਦੀ ਹੈ ਤਾਂ ਪੀ ਟੀ ਊਸ਼ਾ ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਤਮਿਲ ਨਾਡੂ ਦੇ ਇੱਕ ਸਧਾਰਨ ਪਰਿਵਾਰ ਦੀ ਇਹ ਕੁੜੀ ਦੇਸ ਭਰ ਵਿੱਚ ਕਈਆਂ ਦੀ ਪ੍ਰੇਰਨਾ ਦਾ ਸਰੋਤ ਬਣੀ। ਜਦੋਂ ਅਜੇ ਭਾਰਤ ਵਿੱਚ ਖੇਡਾਂ ਵਿੱਚ ਔਰਤਾਂ ਦਾ ਬਹੁਤਾ ਯੋਗਦਾਨ ਨਹੀਂ ਸੀ, ਉਸ ਵੇਲੇ ਊਸ਼ਾ ਨੇ ਦੇਸ ਲਈ ਕਈ ਮੈਡਲ ਜਿੱਤੇ।

ਉਹ ਦੇਸ ਲਈ 100 ਨਾਲੋਂ ਜ਼ਿਆਦਾ ਕੌਮਾਂਤਰੀ ਪੱਧਰ ਦੇ ਮੈਡਲ ਜਿੱਤ ਚੁੱਕੇ ਹਨ। ਪੀ ਟੀ ਊਸ਼ਾ ਨੂੰ ਬੀਬੀਸੀ ਵਲੋਂ 'ਲਾਈਫ਼ਟਾਈਮ ਅਚੀਵਮੈਂਟ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ।

ਰਿਪੋਰਟ: ਜਾਨਵੀ ਮੂਲੇ, ਸ਼ੂਟ-ਡਿਟ: ਪਿਊਸ਼ ਨਾਗਪਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)