ਕੋਰੋਨਾਵਾਇਰਸ ਕਾਰਨ ਚੀਨ ਤੋਂ ਬਾਅਦ ਇਟਲੀ ਸਭ ਤੋਂ ਵੱਧ ਤ੍ਰਸਤ, ਇੱਕ ਦਿਨ 'ਚ ਸਭ ਤੋਂ ਵੱਧ ਮੌਤਾਂ- ਪੰਜ ਅਹਿਮ ਖ਼ਬਰਾਂ

ਇਟਲੀ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਜਨਤਕ ਥਾਵਾਂ 'ਤੇ ਇੱਕ ਦੂਜੇ ਤੋਂ ਇੱਕ ਮੀਟਰ ਦਾ ਫਾਸਲਾ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ

ਕੋਰੋਨਾਵਾਇਰਸ ਇਟਲੀ 'ਚ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇੱਕ ਹੀ ਦਿਨ ਵਿੱਚ ਇਟਲੀ 'ਚ ਮਰਨ ਵਾਲਿਆਂ ਦੀ ਗਿਣਤੀ 133 ਦਰਜ ਕੀਤੀ ਗਈ ਅਤੇ ਕੁੱਲ ਮੌਤਾਂ ਹੁਣ 366 ਹੋ ਗਈਆਂ ਹਨ।

ਲੋਮਬਾਰਡੀ ਅਤੇ ਉੱਤਰੀ ਤੇ ਪੂਰਬੀ ਇਟਲੀਦੇ 14 ਸੂਬਿਆਂ ਵਿੱਚ 1.6 ਕਰੋੜ ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਇਹ ਲਾਜ਼ਮੀ ਕੁਆਰੰਟੀਨ ਅਪਰੈਲ ਦੇ ਸ਼ੁਰੂ ਤੱਕ ਜਾਰੀ ਰਹੇਗਾ। ਇਸ ਤੋਂ ਪਹਿਲਾਂ 50,000 ਪਹਿਲਾਂ ਹੀ ਕੁਆਰੰਟੀਨ ਹੇਠ ਹਨ।

ਨਵੇਂ ਨਿਯਮਾਂ ਮੁਤਾਬਕ ਯਾਤਰਾ ਲਈ ਸਪੈਸ਼ਲ ਮਨਜ਼ੂਰੀ ਲੈਣੀ ਪਵੇਗੀ। ਇਟਲੀ ਯੂਰਪ ਦੇ ਕੋਰੋਨਾਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੈ।

ਵਾਇਰਸ ਦਾ ਫੈਲਾਅ ਰੋਕਣ ਦੇ ਜੰਗੀ ਪੱਧਰ 'ਤੇ ਕੀਤੇ ਜਾ ਰਹੇ ਯਤਨਾਂ ਵਜੋਂ ਜਿੰਮ, ਸਵਿਮਿੰਗ ਪੂਲ, ਅਜਾਇਬ ਘਰ ਤੇ ਮਨੋਰੰਜਨ ਵਾਲੀਆਂ ਥਾਵਾਂ ਨੂੰ ਬੰਦ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਇਟਲੀ ਯੂਰਪ ਦੇ ਕੋਰੋਨਾਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੈ

ਕੀ ਉਪਰਾਲੇ ਕੀਤੇ ਜਾ ਰਹੇ ਹਨ

ਕਾਰੋਬਾਰੀ ਕੇਂਦਰ ਮਿਲਾਨ ਤੇ ਵੈਨਿਸ ਦੀਆਂ ਸੈਰਗਾਹਾਂ ਵੀ ਬੰਦ ਰੱਖੀਆਂ ਜਾਣਗੀਆਂ। ਰੈਸਟੋਰੈਂਟ ਤੇ ਕੈਫ਼ੇ ਖੁੱਲ੍ਹੇ ਰਹਿਣਗੇ, ਪਰ ਲੋਕਾਂ ਨੂੰ ਘੱਟੋ-ਘੱਟ ਇੱਕ ਮੀਟਰ ਦੂਰ ਬੈਠਣਾ ਪਵੇਗਾ।

ਖੇਡ ਮੁਕਾਬਲੇ ਵੀ ਬੰਦ ਰਹਿਣਗੇ। ਇਟਲੀ ਦੇ ਰਾਸ਼ਟਰਪਤੀ ਦੀ ਫੁੱਟਬਾਲ ਖਿਡਾਰੀਆਂ ਦੀ ਯੂਨੀਆਨ ਨੇ ਦੇਸ਼ ਵਿੱਚ ਕਿਤੇ ਵੀ ਫੁੱਟਬਾਲ ਨਾ ਖੇਡਣ ਦੀ ਅਪੀਲ ਕੀਤੀ ਹੈ।

ਦੇਸ਼ ਵਿੱਚ ਫ਼ੈਲਦੀ ਜਾ ਰਹੀ ਲਾਗ ਦੇ ਮੱਦੇਨਜ਼ਰ, ਵਿਸ਼ਵ ਸਿਹਤ ਸੰਗਠਨ ਨੇ ਇਟਲੀ ਨੂੰ ਵਾਇਰਸ ਦਾ ਫੈਲਾਅ ਰੋਕਣ ਲਈ ਸਖ਼ਤ ਉਪਰਾਲੇ ਕਰਨ ਦੀ ਅਪੀਲ ਕੀਤੀ ਹੈ।

ਕੋਰੋਨਾਵਾਇਰਸ: ਭਾਰਤ 'ਚ ਮਰੀਜ਼ਾ ਦਾ ਅੰਕੜਾ 39 ਪੁੱਜਿਆ

ਕੇਰਲ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਪੰਜ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਸਦੇ ਨਾਲ ਹੀ ਦੇਸ਼ ਵਿੱਚ ਇਸ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 39 ਹੋ ਗਈ ਹੈ।

ਅੰਗਰੇਜ਼ੀ ਅਖ਼ਬਾਰ ਦਿ ਹਿੰਦੂ ਮੁਤਾਬਕ ਕੇਰਲ ਦੇ ਸਿਹਤ ਮੰਤਰੀ ਕੇ ਕੇ ਸੈਲਜਾ ਨੇ ਰਾਜ ਦੇ ਪਠਾਨਕਥਿਤਾ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਰਿਵਾਰ ਨੇ ਗੈਰ ਜ਼ਿੰਮੇਵਾਰਾਨਾ ਵਿਵਹਾਰ ਕੀਤਾ। ਇਨ੍ਹਾਂ ਲੋਕਾਂ ਨੇ ਅਧਿਕਾਰੀਆਂ ਨੂੰ ਇਟਲੀ ਤੋਂ ਉਨ੍ਹਾਂ ਦੇ ਆਉਣ ਬਾਰੇ ਜਾਣਕਾਰੀ ਨਹੀਂ ਦਿੱਤੀ।

ਇਹ ਵੀ ਪੜ੍ਹੋ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 39 ਹੋ ਗਈ ਹੈ।

ਪਰਿਵਾਰ ਦੇ ਸੰਕਰਮਿਤ ਮੈਂਬਰਾਂ ਵਿੱਚ ਇੱਕ 54 ਸਾਲਾ ਆਦਮੀ, ਉਸਦੀ 53 ਸਾਲਾ ਪਤਨੀ ਅਤੇ 24 ਸਾਲਾ ਬੇਟਾ ਸ਼ਾਮਲ ਹੈ। ਪਰਿਵਾਰ ਦੇ 65 ਸਾਲਾ ਰਿਸ਼ਤੇਦਾਰ ਅਤੇ ਉਸ ਦੀ 61 ਸਾਲਾ ਪਤਨੀ ਵੀ ਇਸ ਵਾਇਰਸ ਨਾਲ ਸੰਕਰਮਿਤ ਹਨ।

ਸ਼ਨੀਵਾਰ ਤੱਕ ਭਾਰਤ ਵਿੱਚ ਇਸ ਵਾਇਰਸ ਨਾਲ ਸੰਕਰਮਿਤ ਹੋਣ ਦੇ 34 ਮਾਮਲੇ ਸਾਹਮਣੇ ਆਏ ਸਨ। ਐਤਵਾਰ ਨੂੰ ਇਹ ਗਿਣਤੀ 39 ਹੋ ਗਈ ਹੈ।

ਕੋਰੋਨਾ ਵਾਇਰਸ ਦੇ ਕਾਰਨ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪਨਾਮਾ ਦੇ ਝੰਡੇ ਵਾਲੇ ਇੱਕ ਸਮੁੰਦਰੀ ਜਹਾਜ਼ ਨੂੰ ਨਵੀਂ ਮੈਂਗਲੋਰ ਬੰਦਰਗਾਹ ਤੋਂ ਵਾਪਸ ਕਰ ਦਿੱਤਾ ਗਿਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ 'ਐਮਐਸਸੀ ਲਿਰੀਸਾ' ਨਾਮ ਦਾ ਇਹ ਕਰੂਜ਼ ਸਮੁੰਦਰੀ ਜਹਾਜ਼ ਕੋਰੋਨਾਵਾਇਰਸ ਨੂੰ ਲੈ ਕੇ ਕੇਂਦਰੀ ਸ਼ਿੱਪਿੰਗ ਮੰਤਰਾਲੇ ਦੀਆਂ ਹਦਾਇਤਾਂ ਅਨੁਸਾਰ ਵਾਪਸ ਭੇਜ ਦਿੱਤਾ ਗਿਆ ਸੀ।

ਕੇਂਦਰੀ ਮੰਤਰਾਲੇ ਨੇ ਵਿਦੇਸ਼ੀ ਜਹਾਜ਼ਾਂ ਨੂੰ ਕਿਸੇ ਵੀ ਭਾਰਤੀ ਬੰਦਰਗਾਹ ਵਿੱਚ ਦਾਖ਼ਲ ਹੋਣ ਦੀ ਆਗਿਆ ਨਾ ਦੇਣ ਦੇ ਨਿਰਦੇਸ਼ ਦਿੱਤੇ ਹਨ।

ਪੀਵੀ ਸਿੰਧੂ ਬਣੀ ਬੀਬੀਸੀ ਸਪੋਰਟਸ ਵੂਮਨ ਆਫ਼ ਦਿ ਈਅਰ 2019

2019 ਵਿੱਚ ਪੀਵੀ ਸਿੰਧੂ ਸਵਿਟਜ਼ਰਲੈਂਡ ਸਥਿੱਤ ਬੇਸਲ ਵਿੱਚ ਹੋਈ ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਪੀਵੀ ਸਿੰਧੂ ਚੁਣੀ ਗਈ ਬੀਬੀਸੀ ਸਪੋਰਟਸ ਵੂਮਨ ਆਫ ਦਿ ਈਅਰ 2019

ਐਵਾਰਡ ਜਿੱਤਣ ਤੋਂ ਬਾਅਦ ਸਿੰਧੂ ਨੇ ਕਿਹਾ, "ਮੈਂ ਬੀਬੀਸੀ ਸਪੋਰਟਸ ਵੂਮਨ ਆਫ਼ ਦਿ ਇਅਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਮੈਨੂੰ ਇਹ ਐਵਾਰਡ ਜਿੱਤ ਕੇ ਬਹੁਤ ਖ਼ੁਸ਼ੀ ਹੋਈ ਹੈ। ਮੈਂ ਬੀਬੀਸੀ ਇੰਡੀਆ ਦਾ ਤੇ ਆਪਣੇ ਫੈਨਜ਼ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ।"

ਸਿੰਧੂ ਨੇ ਹੁਣ ਤੱਕ ਪੰਜ ਵਰਲਡ ਚੈਂਪੀਅਨਸ਼ਿਪ ਮੈਡਲ ਜਿੱਤੇ ਹਨ। ਬੈਡਮਿੰਟਨ ਵਿੱਚ ਸਿੰਗਲਜ਼ ਈਵੈਂਟ ਵਿੱਚ ਓਲੰਪਿਕਸ ਵਿੱਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਹੈ।

ਸਿੰਧੂ ਨੇ ਕਿਹਾ, "ਮੈਂ ਇਹ ਐਵਾਰਡ ਆਪਣੇ ਸਮਰਥਕਾਂ ਤੇ ਫੈਨਜ਼ ਨੂੰ ਸਮਰਪਿਤ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੇਰਾ ਹਮੇਸ਼ਾ ਸਾਥ ਦਿੱਤਾ ਤੇ ਮੇਰੇ ਲਈ ਵੋਟ ਕੀਤਾ।"

ਸਤੰਬਰ 2012 ਵਿੱਚ 17 ਸਾਲ ਦੀ ਉਮਰ ਵਿੱਚ ਹੀ ਪੀਵੀ ਸਿੰਧੂ ਬੀਡਬਲੀਊਐਫ ਵਰਲਡ ਰੈਂਕਿੰਗ ਵਿੱਚ ਟਾਪ 20 ਵਿੱਚ ਸੀ। ਉਹ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਟਾਪ 10 ਵਿੱਚ ਰਹੀ ਹੈ। ਭਾਰਤੀ ਫੈਨਜ਼ ਨੂੰ ਉਸ ਤੋਂ ਟੋਕੀਓ ਓਲੰਪਿਕਸ ਵਿੱਚ ਜੇਤੂ ਹੋਣ ਦੀਆਂ ਬਹੁਤ ਉਮੀਦਾਂ ਹਨ।

ਬੀਬੀਸੀ ਦੀ ਐਵਾਰਡ ਸੈਰੇਮਨੀ ਦਿੱਲੀ ਵਿੱਚ ਕੀਤੀ ਗਈ। ਇਸ ਵਿੱਚ ਖੇਡ ਰਾਜ ਮੰਤਰੀ ਕਿਰਨ ਰਿਜਿਜੂ, ਉੱਘੇ ਖਿਡਾਰੀਆਂ, ਖੇਡ ਲੇਖਕਾਂ, ਪੱਤਰਕਾਰਾਂ ਸਣੇ ਕਈ ਹੋਰਾਂ ਨੇ ਹਿੱਸਾ ਲਿਆ।

ਯੈੱਸ ਬੈਂਕ ਸੰਕਟ: ਰਾਣਾ ਕਪੂਰ 11 ਮਾਰਚ ਤੱਕ ਰਹਿਣਗੇ ਈਡੀ ਦੀ ਹਿਰਾਸਤ 'ਚ

ਯੈੱਸ ਬੈਂਕ ਮਾਮਲੇ ਵਿਚ ਜਾਂਚ ਏਜੰਸੀਆਂ ਨੇ ਰਾਣਾ ਕਪੂਰ ਅਤੇ ਉਸ ਦੇ ਪਰਿਵਾਰ 'ਤੇ ਪਕੜ ਹੋਰ ਸਖ਼ਤ ਕਰ ਦਿੱਤੀ ਹੈ।

ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਰਾਣਾ ਕਪੂਰ ਨੂੰ ਐਤਵਾਰ ਨੂੰ ਮੁੰਬਈ ਦੀ ਇੱਕ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਰਾਣਾ ਕਪੂਰ ਨੂੰ ਮੁੰਬਈ ਦੀ ਇੱਕ ਅਦਾਲਤ ਨੇ 11 ਮਾਰਚ ਤੱਕ ਈਡੀ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ

ਅਧਿਕਾਰੀਆਂ ਨੇ ਦੱਸਿਆ ਕਿ ਕਪੂਰ ਨੂੰ ਸਾਬਕਾ ਮੈਨੇਜਿੰਗ ਡਾਇਰੈਕਟਰ ਅਤੇ ਇੱਕ ਪ੍ਰਾਈਵੇਟ ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਐਤਵਾਰ ਸਵੇਰੇ 3 ਵਜੇ ਮਨੀ ਲਾਂਡਰਿੰਗ ਰੋਕੂ ਐਕਟ (ਪੀਐਮਐਲਏ) ਦੇ ਤਹਿਤ ਗ੍ਰਿਫ਼ਤਾਰ ਕੀਤਾ ਸੀ ਕਿਉਂਕਿ ਉਹ ਕਥਿਤ ਤੌਰ 'ਤੇ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਹੇ ਸਨ।

ਰਾਣਾ ਕਪੂਰ ਦੀ ਬੇਟੀ ਰੋਸ਼ਨੀ ਕਪੂਰ 'ਤੇ ਵੀ ਐਤਵਾਰ ਸ਼ਾਮ ਨੂੰ ਮੁੰਬਈ ਏਅਰਪੋਰਟ 'ਤੇ ਬਾਹਰ ਜਾਣ' ਤੇ ਰੋਕ ਲਗਾ ਦਿੱਤੀ ਗਈ ਹੈ। ਰੋਸ਼ਨੀ ਬ੍ਰਿਟਿਸ਼ ਏਅਰਵੇਜ਼ ਦੁਆਰਾ ਲੰਡਨ ਜਾਣਾ ਚਾਹੁੰਦੀ ਸੀ।

ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਦੇ ਪਰਿਵਾਰ ਖਿਲਾਫ ਲੁੱਕ ਆਉਟ ਨੋਟਿਸ ਜਾਰੀ ਕੀਤਾ ਸੀ।

ਆਸਟਰੇਲੀਆ ਨੇ ਭਾਰਤ ਨੂੰ ਹਰਾ ਕੇ ਜਿੱਤਿਆ ਟੀ-20 ਵਰਲਡ ਕੱਪ

ਮੈਲਬਰਨ ਵਿੱਚ ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡੇ ਜਾ ਰਹੇ ਮਹਿਲਾ ਟੀ-20 ਮੁਕਾਬਲੇ 'ਚ ਆਸਟੇਰਲੀਆ ਨੇ ਜਿੱਤ ਹਾਸਲ ਕਰਕੇ ਵਰਲਡ ਕੱਪ ਆਪਣੇ ਨਾਮ ਕਰ ਲਿਆ ਹੈ।

ਆਸਟਰੇਲੀਆ ਦੇ 184 ਦੌੜਾਂ ਦੇ ਜਵਾਬ ਵਿੱਚ ਪੂਰੀ ਭਾਰਤੀ ਟੀਮ 99 ਦੌੜਾਂ ਬਣਾ ਕੇ ਆਊਟ ਹੋ ਗਈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਆਸਟਰੇਲੀਆ ਦੇ 184 ਦੌੜਾਂ ਦੇ ਜਵਾਬ ਵਿੱਚ ਪੂਰੀ ਭਾਰਤੀ ਟੀਮ 99 ਦੌੜਾਂ ਬਣਾ ਕੇ ਆਊਟ ਹੋ ਗਈ

ਆਸਟਰੇਲੀਆ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ 185 ਦੌੜਾਂ ਦਾ ਟੀਚਾ ਭਾਰਤ ਦੇ ਸਾਹਮਣੇ ਖੜ੍ਹਾ ਕੀਤਾ।ਪਰ ਭਾਰਤ ਦੀ ਟੀਮ ਸ਼ੁਰੂਆਤ ਵਿੱਚ ਹੀ ਢੇਰ ਹੋਣਾ ਸ਼ੁਰੂ ਹੋ ਗਈ। ਭਾਰਤੀ ਟੀਮ ਸਿਰਫ਼ 99 ਦੌੜਾਂ ਹੀ ਬਣਾ ਸਕੀ।

ਇਸ ਮੈਚ ਨੂੰ ਰਿਕਾਰਡ 86,000 ਲੋਕਾਂ ਨੇ ਆਸਟਰੇਲੀਆ ਨੇ ਮੈਦਾਨ ਵਿੱਚ ਦੇਖਿਆ।

ਆਸਟਰੇਲੀਆ ਦੀ ਅਲਾਈਸਾ ਹੈਲੀ ਨੇ ਸ਼ਾਨਦਾਰ 39 ਗੇਂਦਾਂ 'ਤੇ 75 ਦੌੜਾਂ ਦੀ ਪਾਰੀ ਖੇਡੀ। ਮੂਨੀ ਨੇ ਵੀ 78 ਦੌੜਾਂ ਦੀ ਸ਼ਾਨਦਾਰ ਨਾਬਾਦ ਪਾਰੀ ਖੇਡੀ।

ਭਾਰਤ ਦੀ ਟੀਮ ਇਸ ਵੇਲੇ ਬੱਲੇਬਾਜ਼ੀ ਕਰ ਰਹੀ ਹੈ। ਟੀਮ ਦੀ ਸ਼ੁਰੂਆਤ ਬੇਹੱਦ ਹੀ ਖਰਾਬ ਰਹੀ। ਹਰਿਆਣਾ ਦੀ ਖਿਡਾਰਣ ਸ਼ੈਫਾਲੀ, ਜਿਸ ਤੋਂ ਬਹੁਤ ਸਾਰੀਆਂ ਉਮੀਦਾਂ ਰੱਖੀਆਂ ਜਾ ਰਹੀਆਂ ਸਨ ਉਹ ਸ਼ੁਰੂਆਤੀ ਖੇਡ ਵਿੱਚ ਹੀ ਆਊਟ ਹੋ ਗਈ ਤੇ ਭਾਰਤ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)