ਕੋਰੋਨਾਵਾਇਰਸ: ਗਊ ਮੂਤਰ ਨਾਲ ਇਲਾਜ ਕਰਨ ਵਾਲਿਆਂ ਦਾ ਰਿਐਲਿਟੀ ਚੈੱਕ

ਕੋਰੋਨਾਵਾਇਰਸ ਅਤੇ ਗਊ-ਮੂਤਰ Image copyright Getty Images
ਫੋਟੋ ਕੈਪਸ਼ਨ ਹਾਲ ਹੀ ਵਿੱਚ ਗਊ-ਮੂਤਰ ਪੀਣ ਦੇ ਇੱਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ

ਦਿੱਲੀ ਵਿੱਚ ਹਾਲ ਹੀ ਵਿੱਚ ਗਊ-ਮੂਤਰ ਪੀਣ ਦੇ ਇੱਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਸੀ।

ਭਾਰਤ ਵਿੱਚ ਦੂਜੇ ਦੇਸਾਂ ਦੇ ਮੁਕਾਬਲੇ ਕੋਰੋਨਾਵਾਇਰਸ ਦੇ ਘੱਟ ਮਾਮਲੇ ਸਾਹਮਣੇ ਆਏ ਹਨ ਪਰ ਇੱਥੇ ਵਾਇਰਸ ਤੋਂ ਬਚਣ ਲਈ ਕਈ ਤਰ੍ਹਾਂ ਦੀਆਂ ਭਰਮ ਵਾਲੀਆਂ ਸਲਾਹਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਬੀਬੀਸੀ ਨਿਊਜ਼ ਨੇ ਇਨ੍ਹਾਂ ਵਿੱਚੋਂ ਕੁੱਝ ਦੀ ਪੜਤਾਲ ਕੀਤੀ।

ਗਊ-ਮੂਤਰ ਅਤੇ ਗੋਹਾ

ਭਾਰਤ ਵਿੱਚ ਕਈ ਬੀਮਾਰੀਆਂ ਦੇ ਇਲਾਜ ਲਈ ਗਊ ਮੂਤਰ ਅਤੇ ਗੋਹੇ ਨੂੰ ਰਸਮੀ ਤਰੀਕੇ ਨਾਲ ਨੁਸਖੇ ਦੇ ਤੌਰ 'ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਭਾਜਪਾ ਸੰਸਦ ਮੈਂਬਰ ਸੁਮਨ ਹਰੀਪ੍ਰਿਆ ਨੇ ਕੋਰੋਨਾਵਾਇਰਸ ਦੇ ਇਲਾਜ ਲਈ ਵੀ ਇਸਦੀ ਵਰਤੋਂ ਦੀ ਸਲਾਹ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

ਉਨ੍ਹਾਂ ਨੇ ਕਿਹਾ, "ਗਾਂ ਦੇ ਗੋਹੇ ਦੇ ਕਈ ਫਾਇਦੇ ਹੁੰਦੇ ਹਨ। ਮੈਨੂੰ ਲੱਗਦਾ ਹੈ ਕਿ ਇਹ ਕੋਰੋਨਾਵਾਇਰਸ ਨੂੰ ਖ਼ਤਮ ਕਰ ਸਕਦਾ ਹੈ। ਗਾਂ ਦੇ ਪੇਸ਼ਾਬ ਵੀ ਮਦਦਗਾਰ ਹੋ ਸਕਦਾ ਹੈ।"

ਗਾਂ ਦੇ ਮੂਤ ਦੇ ਸੰਭਾਵੀ ਐਂਟੀ-ਬੈਕਟੀਰੀਅਲ ਗੁਣਾਂ ਨੂੰ ਲੈ ਕੇ ਪਹਿਲਾਂ ਵੀ ਕਈ ਤਰ੍ਹਾਂ ਦੇ ਅਧਿਐਨ ਹੋ ਚੁੱਕੇ ਹਨ।

ਕੋਰੋਨਾਵਾਇਰਸ ਖਿਲਾਫ਼ ਗਊ-ਮੂਤਰ ਦੇ ਇਸਤੇਮਾਲ ਨੂੰ ਉਤਸ਼ਾਹਿਤ ਕਰਨ ਲਈ ਇੱਕ ਹਿੰਦੂ ਰਾਸ਼ਟਰਵਾਦੀ ਜਥੇਬੰਦੀ ਨੇ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਗਊ-ਮੂਤਰ ਪੀਣ ਦੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ।

Image copyright facebook
ਫੋਟੋ ਕੈਪਸ਼ਨ ਭਾਜਪਾ ਸੰਸਦ ਮੈਂਬਰ ਸੁਮਨ ਹਰੀਪ੍ਰਿਆ ਨੇ ਕੋਰੋਨਾਵਾਇਰਸ ਦੇ ਇਲਾਜ ਲਈ ਗਊ-ਮੂਤਰ ਦੀ ਸਲਾਹ ਦਿੱਤੀ

ਪਰ ਇੰਡੀਅਨ ਵਿਰੋਲਾਜੀਕਲ ਸੋਸਾਇਟੀ ਦੇ ਡਾ. ਸ਼ੈਲੇਂਦਰ ਸਕਸੈਨਾ ਨੇ ਬੀਬੀਸੀ ਨੂੰ ਕਿਹਾ, "ਅਜਿਹਾ ਕੋਈ ਮੈਡੀਕਲ ਸਬੂਤ ਨਹੀਂ ਹੈ. ਜਿਸ ਤੋਂ ਪਤਾ ਲੱਗੇ ਕਿ ਗਊ-ਮੂਤਰ ਵਿੱਚ ਐਂਟੀ-ਵਾਇਰਸ ਹੁਣ ਹੁੰਦੇ ਹਨ।"

ਉਹ ਕਹਿੰਦੇ ਹਨ, "ਉੱਥੇ ਹੀ ਗਾਂ ਦੇ ਗੋਹੇ ਦੀ ਵਰਤੋਂ ਪੁੱਠੀ ਵੀ ਪੈ ਸਕਦੀ ਹੈ। ਕਿਉਂਕਿ ਹੋ ਸਕਦਾ ਹੈ ਕਿ ਇਸ ਵਿੱਚ ਕੋਰੋਨਾਵਾਇਰਸ ਹੋਵੇ ਜਾਂ ਇਨਸਾਨਾਂ ਵਿੱਚ ਵੀ ਆ ਸਕਦਾ ਹੈ।"

ਇਹ ਵੀ ਪੜ੍ਹੋ:

ਅਲਕੋਹਲ-ਫ੍ਰੀ ਸੈਨੇਟਾਈਜ਼ਰ

ਸਾਲ 2018 ਤੋਂ ਕਾਊਪੈਥੀ ਗਾਂ ਦੇ ਗੋਹੇ ਤੋਂ ਬਣੇ ਸਾਬਣ ਤੋਂ ਇਲਾਵਾ ਅਲਕੋਹਲ-ਫ੍ਰੀ ਹੈਂਡ ਸੈਨੇਟਾਈਜ਼ਰ ਆਨਲਾਈਨ ਵੇਚ ਰਹੀ ਹੈ। ਇਸ ਵਿੱਚ ਦੇਸੀ ਗਊਆਂ ਦਾ ਗਊ-ਮੂਤਰ ਮਿਲਿਆ ਜਾਂਦਾ ਹੈ।

ਫਿਲਹਾਲ ਇਹ ਆਨਲਾਈਨ ਆਊਟ ਆਫ਼ ਸਟਾਕ ਦਿਖਾ ਰਿਹਾ ਹੈ। ਪ੍ਰੋਡਕਟ ਦੇ ਪੇਜ ਮੁਤਾਬਕ, "ਮੰਗ ਵੱਧ ਜਾਣ ਕਾਰਨ ਹੁਣ ਅਸੀਂ ਪ੍ਰਤੀ ਗਾਹਕ ਉਤਪਾਦਨ ਵੇਚਣ ਦੀ ਹੱਦ ਤੈਅ ਕਰ ਰਹੇ ਹਾਂ ਤਾਂ ਕਿ ਸਾਰੇ ਗਾਹਕਾਂ ਨੂੰ ਉਤਪਾਦ ਮਿਲ ਸਕੇ।"

ਉੱਥੇ ਹੀ ਰਾਮਦੇਵ ਬਾਬਾ ਨੇ ਇੱਕ ਹਿੰਦੀ ਨਿਊਜ਼ ਚੈਨਲ 'ਤੇ ਲੋਕਾਂ ਨੂੰ ਘਰ ਵਿੱਚ ਹਰਬਲ ਹੈਂਡ ਸੈਨੇਟਾਈਜ਼ਰ ਬਣਾਉਣ ਦੀ ਸਲਾਹ ਦਿੱਤੀ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਆਯੁਰਵੈਦਿਕ ਜੜੀ-ਬੂਟੀ ਗਿਲੋਏ, ਹਲਦੀ ਅਤੇ ਤੁਲਸੀ ਦੇ ਪੱਤੇ ਖਾਣ ਨਾਲ ਕੋਰੋਨਾਵਾਇਰਸ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ।

ਪਰ ਵਿਸ਼ਵ ਸਿਹਤ ਸੰਗਠਨ ਅਤੇ ਅਮਰੀਕਾ ਦੇ ਡਿਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀਡੀਸੀ) ਮੁਤਾਬਕ ਅਲਕੋਹਲ ਵਾਲੇ ਹੈਂਡ ਸੈਨੇਟਾਈਜ਼ਰ ਦੀ ਵਰਤੋਂ ਕਰਨਾ ਜ਼ਰੂਰੀ ਹੈ।

ਅਤੇ ਲੰਡਨ ਸਕੂਲ ਆਫ਼ ਹਾਈਜੀਨ ਐਂਡ ਟਾਪੀਕਲ ਮੈਡੀਸੀਨ ਵਿੱਚ ਪ੍ਰੋਫੈੱਸਰ ਸੈਲੀ ਬਲੋਮਫੀਲਡ ਮੁਤਾਬਕ ਕੋਈ ਵੀ ਘਰ ਵਿੱਚ ਬਣਾਇਆ ਗਿਆ ਸੈਨੇਟਾਈਜ਼ਰ ਕਾਰਗਰ ਨਹੀਂ ਹੋਵੇਗਾ ਕਿਉਂਕਿ ਵੋਡਕਾ ਵਿੱਚ ਸਿਰਫ਼ 40 ਫੀਸਦ ਅਲਕੋਹਲ ਹੁੰਦਾ ਹੈ।

ਸ਼ਾਕਾਹਾਰ

ਬੀਤੇ ਦਿਨੀਂ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਲੋਕਾਂ ਨੂੰ ਮੀਟ ਨਾ ਖਾਣ ਦੀ ਅਪੀਲ ਕੀਤੀ। ਉਨ੍ਹਾਂ ਨੇ ਟਵੀਟ ਕੀਤਾ, "ਸ਼ਾਕਾਹਾਰੀ ਰਹੋ।"

"ਵੱਖ-ਵੱਖ ਤਰ੍ਹਾਂ ਦੇ ਪਸ਼ੂਆਂ ਦਾ ਮਾਸ ਖਾ ਕੇ ਮਨੁੱਖਤਾ ਲਈ ਖ਼ਤਰਾ ਬਣਨ ਵਾਲੇ ਕੋਰੋਨਾਵਾਇਰਸ ਵਰਗੇ ਵਾਇਰਸ ਪੈਦਾ ਨਾ ਕਰੋ।"

Image copyright PIB/Twitter

ਉੱਥੇ ਹੀ ਇੱਕ ਹਿੰਦੂ ਰਾਸ਼ਟਰਵਾਦੀ ਜਥੇਬੰਦੀ ਦਾ ਦਾਅਵਾ ਹੈ ਕਿ ਕੋਰੋਨਾਵਾਇਰਸ ਮਾਸ ਖਾਣ ਵਾਲੇ ਲੋਕਾਂ ਨੂੰ ਸਜ਼ਾ ਦੇਣ ਲਈ ਆਇਆ ਹੈ।

ਪਰ ਜਦੋਂ ਪਸ਼ੂਧਨ ਉਤਪਾਦਨ ਦਾ ਕੰਮ ਦੇਖਣ ਵਾਲੇ ਮੰਤਰਾਲੇ ਨੇ ਕਿਹਾ ਕਿ ਅੰਡੇ ਅਤੇ ਚਿਕਨ ਦੀ ਵਿਕਰੀ ਘੱਟ ਹੋ ਗਈ ਹੈ ਉਦੋਂ ਭਾਰਤ ਸਰਕਾਰ ਦੀ ਫੈਕਟ ਚੈਕਿੰਗ ਸਰਵਿਸ ਨੇ ਇਸ ਦਾਅਵੇ ਦਾ ਖੰਡਨ ਕਰਦੇ ਹੋਏ ਪੋਸਟ ਕੀਤਾ।

ਫੋਟੋ ਕੈਪਸ਼ਨ ਅਜੇ ਤੱਕ ਇਹ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ ਹੈ ਕਿ ਕਿਸ ਤਰ੍ਹਾਂ ਕੋਰੋਨਾ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ

ਅਤੇ ਸਰਕਾਰ ਦੇ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਕਿ ਭਾਰਤੀ ਫੂਡ ਰੈਗੁਲੇਟਰ ਨੂੰ ਕੋਈ ਸਬੂਤ ਨਹੀਂ ਮਿਲਿਆ ਹੈ।

ਉਨ੍ਹਾਂ ਨੇ ਕਿਹਾ, "ਕੋਰੋਨਾਵਾਇਰਸ ਮੱਛੀ, ਚਿਕਨ ਅਤੇ ਅੰਡਾ ਖਾਣ ਨਾਲ ਨਹੀਂ ਫੈਲਦਾ ਹੈ। ਚਿਕਨ ਅਤੇ ਫਿਸ਼ ਤੋਂ ਇਲਾਵਾ ਅੰਡਾ ਤੁਹਾਡੇ ਪ੍ਰੋਟੀਨ ਦਾ ਅਹਿਮ ਸਰੋਤ ਹੈ।"

ਇਸ ਲਈ ਇਸ ਨੂੰ ਬਿਨਾ ਡਰ ਦੇ ਹੀ ਖਾਓ।"

ਕੋਰੋਨਾ ਤੋਂ ਬਚਣ ਵਾਲੇ ਗੱਦੇ

ਕੁੱਝ ਕਾਰੋਬਾਰੀ ਇਹ ਕਹਿ ਕੇ ਸਮਾਨ ਵੇਚ ਰਹੇ ਹਨ ਕਿ ਇਸ ਨਾਲ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ।

ਉਦਾਹਰਨ ਲਈ 15 ਹਜ਼ਾਰ ਰੁਪਏ ਵਿੱਚ 'ਐਂਟੀ ਕੋਰੋਨਾਵਾਇਰਸ' ਗੱਦੇ ਵੇਚੇ ਜਾ ਰਹੇ ਹਨ। ਇਸ ਦੀਆਂ ਮਸ਼ਹੂਰੀਆਂ ਅਖ਼ਬਾਰਾਂ ਵਿੱਚ ਦਿੱਤੇ ਗਏ।

ਅਰੀਹੰਤ ਮੈਟਰੇਸੇਸ ਦੇ ਮੈਨੇਜਿੰਗ ਡਾਇਰੈਟਕਰ ਅਮਰ ਪਾਰੇਖ ਨੇ ਬੀਬੀਸੀ ਨੂੰ ਕਿਹਾ, "ਇਹ ਐਂਟੀ-ਫੰਗਲ, ਐਂਟੀ-ਐਲਰਜਿਕ, ਡਸਟਪਰੂਫ਼ ਅਤੇ ਵਾਟਰਪ੍ਰੂਫ਼ ਹੈ। ਇਸਲਈ ਇਸ ਦੇ ਅੰਦਰ ਕੁਝ ਵੀ ਨਹੀਂ ਜਾ ਸਕਦਾ ਹੈ।"

ਪਰ ਇਸ ਗੱਦੇ ਦੀ ਮਸ਼ਹੂਰੀ ਨੂੰ ਹੁਣ ਹਟਾ ਲਿਆ ਗਿਆ ਹੈ।

ਉਨ੍ਹਾਂ ਨੇ ਕਿਹਾ, "ਮੈਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ। ਵਿਰੋਧ ਹੋਣ ਤੇ ਅਸੀਂ ਇਸ ਨੂੰ ਹਟਾ ਦਿੱਤਾ।"

Image copyright MoHFW_INDIA

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)