ਕੋਰੋਨਾਵਇਰਸ: ਇਲਾਜ ਲਈ ਆਇਆ ਪਰਿਵਾਰ ਫਸ ਗਿਆ ਸੀ ਬਾਰਡਰ ’ਤੇ

ਲਾਹੌਰ ਤੋਂ ਇੱਕ ਪਰਿਵਾਰ ਆਪਣੇ ਬੇਟੇ ਦੇ ਦਿਲ ਦਾ ਅਪ੍ਰੇਸ਼ਨ ਕਰਵਾਉਣ ਆਇਆ ਸੀ। ਇਲਾਜ ਤਾਂ ਹੋ ਗਿਆ ਪਰ ਕੋਰੋਨਾਵਾਇਰਸ ਕਾਰਨ ਭਾਰਤ ਪਾਕਿਸਤਾਨ ਦੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਗਈਆਂ । ਜਿਸ ਕਾਰਨ ਪਰਿਵਾਰ ਅੰਮ੍ਰਿਤਸਰ ਵਿੱਚ ਹੀ ਫ਼ਸ ਗਿਆ।

ਦੋਵਾਂ ਦੇਸ਼ਾਂ ਨੇ ਮਨੁੱਖੀ ਅਧਾਰ ਤੇ ਬਾਰਡਰ ਖੋਲ੍ਹ ਕੇ ਪਰਿਵਾਰ ਨੂੰ ਲਾਹੌਰ ਆਪਣੇ ਘਰ ਜਾਣ ਦਿੱਤਾ।

ਅੰਮ੍ਰਿਤਸਰ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਦੀ ਰਿਪੋਰਟ। ਐਡਿਟ- ਰਾਜਨ ਪਪਨੇਜਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)