ਕੋਰੋਨਾਵਾਇਰਸ ਨਾਲ ਮਰਨ ਵਾਲੇ ਦੇ ਸਸਕਾਰ ਵੇਲੇ ਵਰਤੀਆਂ ਜਾਂਦੀਆਂ ਸਾਵਧਾਨੀਆਂ

ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦਾ ਸਸਕਾਰ Image copyright Getty Images

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਕਰਕੇ ਮੌਤਾਂ ਦਾ ਅੰਕੜਾ 53,000 ਤੋਂ ਪਾਰ ਹੋ ਚੁੱਕਿਆ ਹੈ। ਭਾਰਤ ਵਿੱਚ 2000 ਤੋਂ ਵੱਧ ਲੋਕ ਇਸ ਨਾਲ ਪੀੜਤ ਹੋ ਚੁੱਕੇ ਹਨ।

ਕੋਰੋਨਾਵਾਇਰਸ ਕਰਕੇ ਮਰਨ ਵਾਲੇ ਲੋਕਾਂ ਦੇ ਸਸਕਾਰ ਨੂੰ ਲੈ ਕੇ ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਆਓ ਜਾਣਦੇ ਹਾਂ ਕੀ ਹਨ ਉਹ ਹਦਾਇਤਾਂ

ਇਹ ਵੀ ਪੜ੍ਹੋ: ਕੋਰੋਨਾਵਾਇਰਸ ਦੇ ਹਰ ਪਹਿਲੂ ਬਾਰੇ ਬੀਬੀਸੀ ਦੀ ਖ਼ਾਸ ਕਵਰੇਜ - BBC News ਖ਼ਬਰਾਂ

Image copyright Getty Images
ਫੋਟੋ ਕੈਪਸ਼ਨ ਵਿਸ਼ਵ ਸਿਹਤ ਸੰਗਠਨ ਦੁਆਰਾ ਵੀ ਲਾਸ਼ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਨਿਕਲੇ ਤਰਲ ਪਦਾਰਥ ਤੋਂ ਬਚਣ ਦਾ ਸੁਝਾਅ ਦਿੱਤਾ ਗਿਆ ਹੈ

ਸਸਕਾਰ ਲਈ ਦਿੱਤੀਆਂ ਹਦਾਇਤਾਂ

ਕੋਰੋਨਾਵਾਇਰਸ ਕਰਕੇ ਹੋਈ ਮੌਤ ਮਗਰੋਂ ਜੀਵਾਣੂਆਂ ਦੇ ਬਰਕਰਾਰ ਹੋਣ ਬਾਰੇ ਕੋਈ ਪੁਸ਼ਟੀ ਨਾ ਹੋਣ ਕਰਕੇ, ਲਾਸ਼ ਦੇ ਅੰਤਮ ਸੰਸਕਾਰ ਲਈ ਦੁਨੀਆ ਭਰ ਵਿੱਚ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।

ਅਮਰੀਕਾ ਵਿੱਚ ਵੀ ਸਸਕਾਰ ਨੂੰ ਲੈ ਕੇ ਕੁਝ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਇੱਥੇ ਲੋਕਾਂ ਦੀ ਗਿਣਤੀ ਘਟਾਉਣ ਲਈ ਆਨਲਾਇਨ ਸਹੂਲਤਾਂ ਦਾ ਉਪਯੋਗ ਕਰਨ ਲਈ ਸੁਝਾਅ ਦਿੱਤਾ ਗਿਆ ਹੈ।

ਵਿਸ਼ਵ ਸਿਹਤ ਸੰਗਠਨ ਦੁਆਰਾ ਵੀ ਲਾਸ਼ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਨਿਕਲੇ ਤਰਲ ਪਦਾਰਥ ਤੋਂ ਬਚਣ ਦਾ ਸੁਝਾਅ ਦਿੱਤਾ ਗਿਆ ਹੈ। ਲਾਸ਼ ਨੂੰ ਸ਼ਮਸ਼ਾਨ ਘਾਟ ਤੋਂ ਲਿਜਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਲਪੇਟਣ ਦਾ ਸੁਝਾਅ ਹੈ।

ਕੀ ਹਨ ਭਾਰਤ ਸਰਕਾਰ ਦੀਆਂ ਹਦਾਇਤਾਂ

ਵਧਦੇ ਅੰਕੜਿਆਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵਲੋਂ ਵੀ ਇਸ ਬਿਮਾਰੀ ਨਾਲ ਮਰੇ ਲੋਕਾਂ ਦੇ ਸਸਕਾਰਾਂ ਨੂੰ ਲੈ ਕੇ ਕੁਝ ਹਦਾਇਤਾਂ ਦਿੱਤੀਆਂ ਗਈਆਂ ਹਨ।

ਵੀਡੀਓ: ਕੋਰੋਨਾਵਾਇਰਸ ਇੰਝ ਖੋਹ ਸਕਦਾ ਹੈ ਰੁਜ਼ਗਾਰ

ਲਾਸ਼ ਨੂੰ ਆਇਸੋਲੇਟਿਡ ਵਾਰਡ ਤੋਂ ਹਟਾਉਣਾ

 • ਲਾਸ਼ ਉੱਤੇ ਕੰਮ ਕਰ ਰਹੇ ਸਿਹਤ ਕਰਮੀ ਹੱਥਾਂ ਦੀ ਸਫ਼ਾਈ ਦਾ ਧਿਆਨ ਰੱਖਣ ਤੇ N-95 ਮਾਸਕ, ਐਨਕਾਂ ਤੇ ਪਾਣੀ ਤੋਂ ਬਚਾਅ ਵਾਲਾ ਐਪਰਲ ਵਰਤਣ
 • ਜੇਕਰ ਮਰਨ ਵਾਲੇ ਵਿਅਕਤੀ ਦੇ ਕੋਈ ਟਿਊਬ ਜਾਂ ਨਾਲੀ ਲੱਗੀ ਹੈ ਤਾਂ ਉਸ ਨੂੰ ਉਤਾਰਿਆ ਜਾਵੇ ਤੇ ਲਾਸ਼ ਦਾ ਹਰੇਕ ਛੇਕ ਬੰਦ ਕੀਤਾ ਜਾਵੇ
 • ਜੇਕਰ ਕੋਈ ਪਰਿਵਾਰ ਵਾਲਾ ਲਾਸ਼ ਦੇਖਣਾ ਚਾਹੇ, ਤਾਂ ਬਚਾਅ ਵਾਲੇ ਸਮਾਨ ਦੀ ਵਰਤੋਂ ਕਰਕੇ ਇਜ਼ਾਜਤ ਦਿੱਤੀ ਜਾਣੀ ਚਾਹੀਦੀ ਹੈ
Image copyright Getty Images
ਫੋਟੋ ਕੈਪਸ਼ਨ ਭਾਰਤ ਵਿੱਚ ਕੋਰੋਨਾਵਾਇਰਸ ਕਰਕੇ ਚਾਰ ਲੋਕ ਆਪਣੀ ਜਾਨ ਗੁਆ ਚੁੱਕੇ ਹਨ
 • ਲਾਸ਼ ਨੂੰ ਲੀਕ ਨਾ ਹੋਣ ਵਾਲੇ ਬੈਗ ਵਿੱਚ ਲਪੇਟਿਆ ਜਾਵੇ। ਜੇਕਰ ਪਰਿਵਾਰ ਵੱਲੋਂ ਕੋਈ ਹੋਰ ਕੱਪੜਾ ਦਿੱਤਾ ਗਿਆ ਹੋਵੇ ਤਾਂ ਉਸ ਨੂੰ ਇਸ ਬੈਗ ਦੇ ਉੱਪਰ ਹੀ ਲਪੇਟਿਆ ਜਾਵੇ
 • ਲਾਸ਼ ਦੇ ਸੰਪਰਕ ਵਿੱਚ ਆਏ ਹਰ ਕਪੜੇ ਤੇ ਹੋਰ ਸਮਾਨ ਨੂੰ ਸਹੀ ਤਰ੍ਹਾਂ ਬਾਇਓ- ਹਜ਼ਾਰਡ ਬੈਗ ਵਿੱਚ ਪਾਉਣਾ ਚਾਹੀਦਾ ਹੈ
 • ਲਾਸ਼ ਹਟਾਉਣ ਮਗਰੋਂ ਆਇਸੋਲੇਸ਼ਨ ਵਾਰਡ ਦੀ ਹਰ ਚੀਜ਼, ਫਰਸ਼, ਤਾਕੀਆਂ, ਬੈੱਡ ਵਗੈਰਾ ਸਾਫ਼ ਕਰਨੇ ਚਾਹੀਦੇ ਹਨ ਤੇ ਚੰਗੀ ਤਰ੍ਹਾਂ ਸੁਕਾਉਣੇ ਚਾਹੀਦੇ ਹਨ।

ਮੁਰਦਾ ਘਰ ਵਿੱਚ

 • ਲਾਸ਼ ਨੂੰ 4 ਡਿਗਰੀ ਸੈਂਟਿਗਰੇਟ 'ਤੇ ਰੱਖਿਆ ਜਾਵੇ
 • ਲਾਸ਼ ਹਟਾਉਣ ਮਗਰੋਂ ਮੁਰਦਾ ਘਰ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਵੇ
 • ਹੋ ਸਕੇ ਤਾਂ ਪੋਸਟਮਾਰਟਮ ਨਾ ਕੀਤਾ ਜਾਵੇ। ਖ਼ਾਸ ਹਾਲਾਤਾਂ ਵਿੱਚ ਸਾਵਧਾਨੀ ਵਰਤ ਕੇ ਹੀ ਪੋਸਟਮਾਰਟਮ ਕੀਤਾ ਜਾਵੇ।
 • ਲਾਸ਼ ਦੀ ਇਮਬਾਲਮਿੰਗ ਨਾ ਕੀਤੀ ਜਾਵੇ

ਵੀਡੀਓ: ਕਿਵੇਂ ਪਤਾ ਲੱਗੇ ਬੁਖ਼ਾਰ ਜਾਂ ਖੰਘ ਕੋਰੋਨਾਵਾਇਰਸ ਕਰਕੇ ਹੈ?

Image copyright Getty Images
ਫੋਟੋ ਕੈਪਸ਼ਨ ਲਾਸ਼ ਉਤਾਰਨ ਮਗਰੋਂ ਵਾਹਨ ਦੀ ਸਹੀ ਤਰ੍ਹਾਂ ਸਫ਼ਾਈ ਕੀਤੀ ਜਾਵੇ

ਲਾਸ਼ ਲਿਜਾਉਣ ਵੇਲੇ

 • ਬੈਗ ਵਿੱਚ ਲਿਪਟੀ ਲਾਸ਼ ਨੂੰ ਵਾਹਨ ਵਿੱਚ ਹੀ ਸ਼ਮਸ਼ਾਨ ਘਾਟ ਲਿਜਾਇਆ ਜਾਵੇ
 • ਲਾਸ਼ ਉਤਾਰਨ ਮਗਰੋਂ 1% ਸੋਡਿਅਮ ਹਾਇਪੋਕਲੋਰਾਇਡ ਨਾਲ ਵਾਹਨ ਸਾਫ਼ ਕੀਤਾ ਜਾਵੇ

ਸਸਕਾਰ ਵੇਲੇ

 • ਸ਼ਮਸ਼ਾਨ ਘਾਟ ਨੂੰ ਚੰਗੀ ਤਰ੍ਹਾਂ ਸਸਕਾਰ ਮਗਰੋਂ ਸਾਫ਼ ਕੀਤਾ ਜਾਵੇ
 • ਰਿਸ਼ਤੇਦਾਰ ਤੇ ਪਰਿਵਾਰ ਵਾਲੇ ਕੋਵਿਡ-19 ਕਰਕੇ ਮਰਨ ਵਾਲੇ ਵਿਅਕਤੀ ਨੂੰ ਛੂਹ ਨਹੀਂ ਸਕਦੇ, ਤੇ ਨਾ ਹੀ ਗੱਲ ਲਗਾ ਸਕਦੇ ਹਨ ਜਾਂ ਚੁੰਮ ਸਕਦੇ ਹਨ
Image copyright MARVIN RECINOS via getty images
 • ਬੌਡੀ ਬੈਗ ਖੋਲ੍ਹ ਕੇ ਆਖਰੀ ਵਾਰ ਵਿਅਕਤੀ ਦਾ ਚਿਹਰਾ ਦੇਖਣ ਦੀ ਇਜ਼ਾਜਤ ਹੈ।
 • ਉਹ ਧਾਰਮਿਕ ਰਸਮਾਂ ਜਿਨ੍ਹਾਂ ਵਿੱਚ ਲਾਸ਼ ਨੂੰ ਹੱਥ ਲਾਉਣ ਦੀ ਲੋੜ ਨਾ ਪਵੇ, ਉਹ ਸਭ ਕਰਨ ਦੀ ਇਜ਼ਾਜਤ ਹੋਵੇਗੀ।
 • ਸਸਕਾਰ ਕਰਨ ਮਗਰੋਂ ਸਾਰੇ ਚੰਗੀ ਤਰ੍ਹਾਂ ਹੱਥਾਂ ਦੀ ਸਫ਼ਾਈ ਕਰਨ ਚਾਹੇ ਉਹ ਸ਼ਾਮਲ ਹੋਏ ਰਿਸ਼ਤੇਦਾਰ ਹੋਣ, ਉੱਥੇ ਮੌਜੂਦ ਸਟਾਫ਼ ਹੋਵੇ ਜਾਂ ਸਸਕਾਰ ਕਰਾਉਣ ਵਾਲਾ ਸ਼ਖਸ ਹੋਵੇ।
 • ਜੇਕਰ ਲਾਸ਼ ਨੂੰ ਜਲਾਇਆ ਗਿਆ ਹੈ ਤਾਂ ਉਸ ਮਗਰੋਂ ਅਸਥੀਆਂ ਚੁਗਣ ਵਿੱਚ ਕੋਈ ਖ਼ਤਰਾ ਨਹੀਂ ਹੈ।
 • ਸਸਕਾਰ ਵੇਲੇ ਬਹੁਤੇ ਲੋਕਾਂ ਦਾ ਇੱਕਠ ਨਾ ਹੋਵੇ ਤਾਂ ਚੰਗਾ ਹੈ।
Image copyright MoHFW_INDIA

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)