ਕੋਰੋਨਾਵਾਇਰਸ: ਲੌਕਡਾਊਨ ਦੌਰਾਨ ਇੰਝ ਛੱਡੋ ਸ਼ਰਾਬ
- ਸਵਾਮੀਨਾਥਨ ਨਟਰਾਜਨ
- ਬੀਬੀਸੀ ਨਿਊਜ਼

ਤਸਵੀਰ ਸਰੋਤ, GETTY IMAGES
ਕੁਝ ਲੋਕਾਂ ਲਈ ਸ਼ਰਾਬ ਲੌਕਡਾਊਨ ਦੀ ਬੋਰੀਅਤ ਨਾਲ ਨਿਪਟਣ ਲਈ ਸਭ ਤੋਂ ਸੌਖਾ ਤਰੀਕਾ ਹੈ
ਕੋਰੋਨਾਵਾਇਰਸ ਦੇ ਚਲਦੇ ਭਾਰਤ ਵਿੱਚ ਲੌਕਡਾਊਨ ਲਾਗੂ ਕੀਤਾ ਗਿਆ ਹੈ। ਦੁਨੀਆਂ ਦੇ ਤਮਾਮ ਦੇਸ਼ਾਂ ਵਿੱਚ ਵੀ ਲੌਕਡਾਊਨ ਲੱਗਿਆ ਹੋਇਆ ਹੈ। ਕਈ ਦੇਸ਼ਾਂ ਵਿੱਚ ਇਸ ਦੌਰਾਨ ਸ਼ਰਾਬ ਦੀ ਵਿਕਰੀ ਵੱਧ ਗਈ ਹੈ।
ਦੂਜੇ ਪਾਸੇ ਭਾਰਤ ਵਿੱਚ ਇਸ ਦੌਰਾਨ ਸ਼ਰਾਬ ਦੀਆਂ ਦੁਕਾਨਾਂ ਬੰਦ ਹਨ। ਬੀਬੀਸੀ ਨੇ ਕੇਰਲ ਵਿੱਚ ਇੱਕ ਅਜਿਹੇ ਸ਼ਖ਼ਸ ਨਾਲ ਗੱਲ ਕੀਤੀ ਹੈ ਜਿਸ ਨੇ ਆਪਣੇ ਲਈ ਇੱਕ ਮਿਸ਼ਨ ਤੈਅ ਕੀਤਾ ਹੈ। ਇਹ ਸ਼ਖ਼ਸ ਲੌਕਡਾਊਨ ਨੂੰ ਸ਼ਰਾਬ ਦੀ ਆਪਣੀ ਲਤ ਛੱਡਣ ਦੇ ਮੌਕੇ ਦੇ ਰੂਪ ਵਿੱਚ ਵਰਤੋਂ ਕਰ ਰਿਹਾ ਹੈ।
ਲੌਕਡਾਊਨ ਦੇ ਦੌਰ ਵਿੱਚ ਹਰ ਅਗਲੇ ਦਿਨ ਨੂੰ ਕਿਵੇਂ ਕੱਟਿਆ ਜਾਵੇ ਅਤੇ ਇਸਦੇ ਚਲਦੇ ਪੈਦਾ ਹੋ ਰਹੇ ਤਣਾਅ ਨਾਲ ਕਿਵੇਂ ਨਿਪਟਿਆ ਜਾਵੇ ਇਹ ਸਵਾਲ ਕਈ ਲੋਕਾਂ ਦੇ ਜ਼ਹਿਨ ਵਿੱਚ ਪੈਦਾ ਹੋ ਰਿਹਾ ਹੈ।
ਕੁਝ ਲੋਕਾਂ ਲਈ ਸ਼ਰਾਬ ਇਸ ਹਾਲਤ ਨਾਲ ਨਿਪਟਣ ਲਈ ਸਭ ਤੋਂ ਸੌਖਾ ਜਵਾਬ ਹੈ।
ਸਰਵੇ ਕੰਪਨੀ ਨੀਲਨ ਮੁਤਾਬਕ ਅਮਰੀਕਾ ਵਿੱਚ 21 ਮਾਰਚ ਨੂੰ ਖ਼ਤਮ ਹੋਏ ਹਫ਼ਤੇ ਵਿੱਚ ਸ਼ਰਾਬ ਦੀ ਵਿਕਰੀ ਵਿੱਚ 55 ਫੀਸਦ ਦਾ ਜੋਰਦਾਰ ਇਜ਼ਾਫਾ ਹੋਇਆ ਹੈ। ਇਹ ਤੁਲਨਾ ਪਿਛਲੇ ਸਾਲ ਮਾਰਚ ਦੇ ਇਸੇ ਹਫ਼ਤੇ ਦੇ ਮੁਕਾਬਲੇ ਕੀਤੀ ਗਈ ਹੈ।
ਕੋਰੋਨਾਵਾਇਰਸ ਨਾਲ ਜੁੜੀਆਂ ਖ਼ਬਰਾਂ ਪੜ੍ਹੋ:
- ਕੋਰੋਨਾਵਾਇਰਸ ਤੋਂ ਬਚਣ ਲਈ ਸਾਨੂੰ ਕੀ-ਕੀ ਕਰਨ ਦੀ ਲੋੜ ਹੈ
- ਕੋਰੋਨਾਵਾਇਰਸ ਕਿਵੇਂ ਫੈਲਦਾ ਹੈ, ਇਸਦੇ ਲੱਛਣ ਕੀ ਹਨ ਅਤੇ ਬਚਾਅ ਦੇ ਤਰੀਕੇ
- ਕੋਰੋਨਾਵਾਇਰਸ: ਪਲਾਜ਼ਮਾ ਥੈਰੇਪੀ ਕੀ ਹੈ ਜਿਸ ਨੂੰ ICMR ਨੇ ਮਰੀਜ਼ਾਂ ਦੇ ਇਲਾਜ ਲਈ ਪ੍ਰਵਾਨਗੀ ਦਿੱਤੀ ਹੈ
- ਕੋਰੋਨਾਵਾਇਰਸ: ਕੀ ਕੋਰੋਨਾਵਾਇਰਸ ਦਾ ਕੋਈ ਇਲਾਜ ਹੈ? - ਜਾਣੋ 13 ਮੁੱਖ ਸਵਾਲਾਂ ਦੇ ਜਵਾਬ
- ਕੋਰੋਨਾਵਾਇਰਸ: ਕੀ ਤੁਹਾਡੇ ਵੀ ਸੁੰਘਣ ਤੇ ਸੁਆਦ ਦੀ ਸਮਰਥਾ ਵਿੱਚ ਕੁਝ ਫ਼ਰਕ ਹੈ
ਯੂਕੇ ਅਤੇ ਫਰਾਂਸ ਵਿੱਚ ਵੀ ਇਸੇ ਤਰ੍ਹਾਂ ਦਾ ਰੁਝਾਨ ਦੇਖਿਆ ਗਿਆ ਹੈ। ਇਨ੍ਹਾਂ ਦੇਸ਼ਾਂ ਵਿੱਚ ਵੀ ਸ਼ਰਾਬ ਦੀ ਵਿਕਰੀ ਵਧੀ ਹੈ।
ਸ਼ਰਾਬ ਦੀ ਵਿਕਰੀ ਵਿੱਚ ਵਾਧੇ ਦਾ ਇਹ ਰੁਝਾਨ ਚਿੰਤਾ ਦਾ ਸਬੱਬ ਬਣ ਰਿਹਾ ਹੈ। ਇਸ ਨਾਲ ਇਹ ਡਰ ਪੈਦਾ ਹੋ ਰਿਹਾ ਹੈ ਕਿ ਲੌਡਕਾਊਨ ਦੇ ਦਿਨਾਂ ਵਿੱਚ ਲੋਕ ਸ਼ਰਾਬ ਉੱਤੇ ਵੱਧ ਨਿਰਭਰ ਹੋ ਰਹੇ ਹਨ। ਇਸ ਨਾਲ ਲੋਕਾਂ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ।
ਤਸਵੀਰ ਸਰੋਤ, RATHEESH SUKUMARAN
ਕਈ ਵਿਕਲਪ ਦੇਖਣ ਤੋਂ ਬਾਅਦ ਰਥੀਸ਼ ਨੇ ਸ਼ਰਾਬ ਦੀ ਲਲਕ ਦਾ ਸਾਹਮਣਾ ਕਰਨ ਦਾ ਫ਼ੈਸਲਾ ਲਿਆ
ਵਿਸ਼ਵ ਸਿਹਤ ਸੰਗਠਨ ਦੀ ਸਲਾਹ ਹੈ ਕਿ ਤਣਾਅ ਦੂਰ ਕਰਨ ਲਈ ਸ਼ਰਾਬ ਤੇ ਸਿਗਰਟਨੋਸ਼ੀ ਜਾਂ ਕਿਸੇ ਹੋਰ ਨਸ਼ੇ ਦੀ ਵਰਤੋਂ ਤੋਂ ਗੁਰੇਜ਼ ਕਰੋ।
ਮੁਕੰਮਲ ਪਾਬੰਦੀ
ਦੂਜੇ ਪਾਸੇ ਦੱਖਣੀ ਅਫ਼ੀਕਾ ਅਤੇ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਨੇ ਸਮਾਜਿਕ ਦੂਰੀ ਦਾ ਪਾਲਣ ਕਰਨ ਲਈ ਆਪਣੇ ਇੱਥੇ ਸ਼ਰਾਬ ਦੀ ਵਿਕਰੀ ਤੇ ਮੁਕੰਮਲ ਰੋਕ ਲਾ ਦਿੱਤੀ ਹੈ।
ਇਸ ਨੇ ਰਥੀਸ਼ ਸੁਕੁਮਾਰਨ ਵਰਗਿਆਂ ਲਈ ਗੰਭੀਰ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਸੁਕੁਮਾਰਨ ਕੇਰਲ ਦੇ ਰਹਿਣ ਵਾਲੇ ਹਨ।
ਰਥੀਸ਼ ਕਹਿੰਦੇ ਹਨ, “ਮੈਂ ਨਿਯਮਤ ਸ਼ਰਾਬ ਪੀਣ ਵਾਲਿਆਂ ਵਿੱਚੋਂ ਹਾਂ। ਰੋਜ਼ ਸ਼ਰਾਬ ਨਾ ਮਿਲ ਸਕਣ ਕਾਰਨ ਅਤੇ ਘਰ ਦੇ ਅੰਦਰ ਰਹਿਣ ਕਾਰਨ ਮੈਂ ਪ੍ਰੇਸ਼ਾਨ ਹੋ ਗਿਆ ਹਾਂ”।
47 ਸਾਲਾ ਰਥੀਸ਼ ਫਿਲਮ ਤੇ ਟੀਵੀ ਸਨਅਤ ਨਾਲ ਜੁੜੇ ਹੋਏ ਹਨ ਅਤੇ ਆਪਣੇ ਆਪ ਨੂੰ ਐਲਕੌਹਲਿਕ ਜਾਂ ਸ਼ਰਾਬੀ ਮੰਨਦੇ ਹਨ।
ਸ਼ਰਾਬ ਛੱਡਣ ਦਾ ਮੌਕਾ
ਭਾਰਤ ਸਰਕਾਰ ਨੇ ਲਗਭਗ 40 ਦਿਨਾਂ ਦਾ ਲੌਕਡਾਊਨ ਕਰ ਦਿੱਤਾ ਹੈ। ਇਸ ਨਾਲ ਰਥੀਸ਼ ਨੂੰ ਪਤਾ ਚੱਲਿਆ ਹੈ ਕਿ ਉਹ ਕਿਸ ਕਦਰ ਸ਼ਰਾਬ ਉੱਪਰ ਨਿਰਭਰ ਹਨ।
ਹੁਣ ਉਨ੍ਹਾਂ ਨੇ ਇਸ ਆਦਤ ਵਿੱਚੋਂ ਨਿਕਲਣ ਦਾ ਮਨ ਬਣਾਇਆ ਹੈ।
ਉਹ ਪਿਛਲੇ 25 ਸਾਲਾਂ ਤੋਂ ਸ਼ਰਾਬ ਦੇ ਆਦੀ ਹਨ ਅਤੇ ਇਹ ਉਨ੍ਹਾਂ ਲਈ ਬਿਲਕੁਲ ਨਵੀਂ ਚੁਣੌਤੀ ਹੈ।
ਤਸਵੀਰ ਸਰੋਤ, GETTY IMAGES
ਸ਼ਰਾਬ ਦੇ ਠੇਕਿਆ ’ਤੇ ਹੋਣ ਵਾਲੀ ਭੀੜ ਕਾਰਨ ਮਹਾਂਮਾਰੀ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਬੇਅਸਰ ਹੋ ਜਾਣਗੀਆਂ
ਉਹ ਕਹਿੰਦੇ ਹਨ, "ਵੈਸੇ ਮੈਂ ਸ਼ਾਮ ਨੂੰ ਪੀਣਾ ਪਸੰਦ ਕਰਦਾ ਸੀ। ਜਦਕਿ ਛੁੱਟੀਆਂ ਦੇ ਦੌਰਾਨ ਮੈਂ ਦੁਪਹਿਰੇ ਹੀ ਪੀਣਾ ਸ਼ੁਰੂ ਕਰ ਦਿੰਦਾ ਸੀ।"
ਉਨ੍ਹਾਂ ਦੇ ਕੰਮ ਵਿੱਚ ਬਹੁਤ ਜ਼ਿਆਦਾ ਸਫ਼ਰ ਸ਼ਾਮਲ ਹੈ। ਅਜਿਹੇ ਵਿੱਚ ਪਿਛਲੇ 6 ਮਹੀਨਿਆਂ ਤੋਂ ਉਹ ਲਗਭਗ ਰੋਜ਼ਾਨਾ ਸ਼ਰਾਬ ਪੀ ਰਹੇ ਸਨ।
ਉਹ ਕਹਿੰਦੇ ਹਨ, "ਮੈਂ ਕਿੰਨੀ ਸ਼ਰਾਬ ਪੀਂਦਾ ਹਾਂ। ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਮੈਂ ਕਿੱਥੇ ਬੈਠਾ ਹਾਂ। ਅਕਸਰ ਮੈਂ ਪੰਜ ਤੋਂ ਛੇ ਪੈਗ ਪੀ ਲੈਂਦਾ ਹਾਂ।"
ਉਨ੍ਹਾਂ ਦੀ ਪਤਨੀ ਨਾ ਪੀਂਦੀ ਹੈ ਨਾ ਘਰ ਵਿੱਚ ਪੀਣ ਦਿੰਦੀ ਹੈ। ਅਜਿਹੇ ਵਿੱਚ ਰਥੀਸ਼ ਆਪਣੇ ਦੋਸਤਾਂ ਨਾਲ ਬੈਠ ਕੇ ਪੀਂਦੇ ਹਨ।
ਆਪਣੇ ਇਰਾਦੇ ਦੀ ਪਰਖ
ਜਿਵੇਂ ਹੀ ਪ੍ਰਧਾਨ ਮੰਤਰੀ ਨੇ ਲੌਕਡਾਊਨ ਦਾ ਐਲਾਨ ਕੀਤਾ, ਲੋਕਾਂ ਨੇ ਆਪਣਾ ਸਟਾਕ ਜੋੜ ਲਿਆ।
ਰਥੀਸ਼ ਨੇ ਇਸ ਤੋਂ ਉਲਟ ਕੀਤਾ। ਉਨ੍ਹਾਂ ਨੇ ਸ਼ਰਾਬ ਤੋਂ ਬਿਨਾਂ ਰਹਿ ਸਕਣ ਦੇ ਆਪਣੇ ਇਰਾਦੇ ਨੂੰ ਅਜ਼ਮਾਉਣ ਦਾ ਫ਼ੈਸਲਾ ਲਿਆ।
ਉਹ ਕਹਿੰਦੇ ਹਨ, "ਸਰਕਾਰ ਦੇ ਐਲਾਨ ਦੇ ਬਾਵਜੂਦ ਸਾਡੇ ਇਲਾਕੇ ਵਿੱਚ ਸ਼ਰਾਬ ਦੀਆਂ ਕੁਝ ਦੁਕਾਨਾਂ ਖੁੱਲ੍ਹੀਆਂ ਸਨ। ਮੈਂ ਲਾਹਾ ਨਹੀਂ ਚੁੱਕਿਆ।"
ਸੱਤ ਦਿਨਾਂ ਬਾਅਦ ਉਨ੍ਹਾਂ ਦਾ ਹੌਸਲਾ ਟੁੱਟਣ ਲੱਗਿਆ।
ਮਦਦ ਦੀ ਤਲਾਸ਼
ਰਥੀਸ਼ ਕਹਿੰਦੇ ਹਨ, "ਮੈਂ 20 ਤੋਂ ਵਧੇਰੇ ਲੋਕਾਂ ਨੂੰ ਮਦਦ ਲਈ ਫ਼ੋਨ ਕੀਤੇ। ਪਰ ਮੈਨੂੰ ਸਫ਼ਲਤਾ ਨਹੀਂ ਮਿਲੀ।"
ਰਥੀਸ਼ ਨੂੰ ਦੂਜੀ ਸਮੱਸਿਆ ਪੇਸ਼ ਆ ਰਹੀ ਸੀ ਜੋ ਨਸ਼ਾ ਛੱਡਣ ਵਾਲਿਆਂ ਨੂੰ ਆਉਂਦੀ ਹੈ।
ਯੂਕੇ ਵਿੱਚ ਸਰਕਾਰ ਨੇ ਸ਼ਰਾਬ ਦੀਆਂ ਦੁਕਾਨਾਂ ਬੰਦ ਨਹੀਂ ਕੀਤੀਆਂ। ਉੱਥੇ ਸਰਕਾਰ ਨੇ ਇਸ ਨੂੰ ਜ਼ਰੂਰੀ ਵਸਤਾਂ ਵਿੱਚ ਸ਼ਾਮਲ ਕਰ ਦਿੱਤਾ।
ਦੂਜੇ ਪਾਸੇ ਜਿਹੜੇ ਲੋਕ ਸ਼ਰਾਬ ਛੱਡਣੀ ਚਾਹੁੰਦੇ ਹਨ ਉਨ੍ਹਾਂ ਲਈ ਲੌਕਡਾਊਨ ਦੌਰਾਨ ਕਾਊਂਸਲਰ ਨਾਲ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕਰਨਾ ਅਸੰਭਵ ਹੋ ਗਿਆ ਹੈ।
ਅਜਿਹੇ ਵਿੱਚ ਸ਼ਰਾਬੀਆਂ ਨੇ ਇੱਕ ਦੂਜੇ ਦੀ ਮਦਦ ਲਈ ਐਸੋਸੀਏਸ਼ਨਾਂ ਆਨਲਾਈਨ ਸਮੂਹ ਬਣਾਏ ਹਨ।
ਲੌਕਡਾਊਨ ਦੌਰਾਨ ਉਨ੍ਹਾਂ ਦੀ ਹੈਲਪਲਾਈਨ ਉੱਪਰ ਫ਼ੋਨ ਕਰਨ ਵਾਲਿਆਂ ਵਿੱਚ 22 ਫ਼ੀਸਦੀ ਵਾਧਾ ਹੋਇਆ ਹੈ।
ਬੇਚੈਨੀ ਅਤੇ ਗੁੱਸਾ
ਰਥੀਸ਼ ਨੇ ਸ਼ਰਾਬ ਛੱਡ ਚੁੱਕੇ ਆਪਣੇ ਦੋਸਤਾਂ ਨੂੰ ਫ਼ੋਨ ਕੀਤਾ। ਇਨ੍ਹਾਂ ਨੇ ਰਥੀਸ਼ ਨੂੰ ਦੱਸਿਆ ਕਿ ਸ਼ਰਾਬ ਦੀ ਲਲਕ ਵਧਣਾ ਕੁਦਰਤੀ ਹੈ।
ਰਥੀਸ਼ ਕਹਿੰਦੇ ਹਨ ਕਿ ਇਨ੍ਹਾਂ ਗੱਲਾ ਨਾਲ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ ਅਤੇ ਨਾ ਹੀ ਉਨ੍ਹਾਂ ਦੀ ਬੇਚੈਨੀ ਨੂੰ ਕਰਾਰ ਆਇਆ।
ਉਨ੍ਹਾਂ ਨੂੰ ਲੱਗ ਰਿਹਾ ਸੀ ਜਿਵੇਂ ਉਨ੍ਹਾਂ ਦਾ ਸਾਰਾ ਸਰੀਰ ਸ਼ਰਾਬ ਮੰਗ ਰਿਹਾ ਹੋਵੇ। ਉਹ ਕਿਤੇ ਧਿਆਨ ਨਹੀਂ ਟਿਕਾ ਪਾ ਰਹੇ ਸਨ। ਫ਼ਿਲਮਾਂ ਨਾਲ ਵੀ ਉਨ੍ਹਾਂ ਦਾ ਦਿਲ ਨਹੀਂ ਪਰਚ ਰਿਹਾ ਸੀ।
ਉਹ ਜਿੰਨਾ ਸ਼ਰਾਬ ਤੋਂ ਭੱਜ ਰਹੇ ਸਨ। ਮੁਸ਼ਕਲ ਉਨੀਂ ਹੀ ਵਧ ਰਹੀ ਸੀ।
ਉਨ੍ਹਾਂ ਨੂੰ ਸਾਰੀ ਰਾਤ ਨੀਂਦ ਨਾ ਆਉਂਦੀ ਪਰ ਸਵੇਰੇ ਕੁਝ ਰਾਹਤ ਮਿਲਦੀ ਸੀ।
ਜਦੋਂ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੇ ਦੋਸਤ ਮੌਜ-ਮਸਤੀ ਦੀਆਂ ਤਸਵੀਰਾਂ ਪਾਉਂਦੇ ਤਾਂ ਰਥੀਸ਼ ਨੂੰ ਬੁਰਾ ਲਗਦਾ ਸੀ।
ਸ਼ਰਾਬ ਦੀ ਕਮੀ ਦੇ ਲੱਛਣ ਗੰਭੀਰ ਹੋ ਸਕਦੇ ਹਨ। ਉਸ ਵਿੱਚ ਦੌਰਾ ਪੈਣਾ, ਗੁੱਸਾ, ਖਿੱਝ ਵਰਗੀਆਂ ਗੱਲਾਂ ਹੁੰਦੀਆਂ ਹਨ।
ਰਥੀਸ਼ ਕਹਿੰਦੇ ਹਨ, ਮੈਨੂੰ ਚੰਗੀ ਤਰ੍ਹਾਂ ਸਮਝ ਆ ਰਿਹਾ ਸੀ ਕਿ ਲੋਕ ਸ਼ਰਾਬ ਲਈ ਇੰਨੇ ਬੇਕਰਾਰ ਕਿਉਂ ਹੋ ਜਾਂਦੇ ਹਨ।
ਡਾਕਟਰ ਬਨਾਮ ਸਰਕਾਰ
ਕੇਰਲ ਦੇ ਸਥਾਨਕ ਮੀਡੀਆ ਵਿੱਚ ਕੁਝ ਖ਼ਬਰਾਂ ਆਈਆਂ ਹਨ ਜਿਨ੍ਹਾਂ ਮੁਤਾਬਕ ਲੋਕਾਂ ਨੇ ਲੌਕਡਾਊਨ ਤੋਂ ਬਾਅਦ ਸ਼ਰਾਬ ਨਾ ਮਿਲਣ ਕਾਰਨ ਖ਼ੁਦਕੁਸ਼ੀ ਤੱਕ ਕਰ ਲਈ ਹੈ।
ਗਵਰਨਮੈਂਟ ਮੈਡੀਕਲ ਆਫ਼ਿਸਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਜੀਐੱਸ ਵਿਜਯਾਕ੍ਰਿਸ਼ਣਨ ਦੇ ਮੁਤਾਬਕ, "ਪੋਸਟਮਾਰਟਮ ਨਾਲ ਸਿਰਫ਼ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਮੌਤ ਦੇ ਪਿੱਛੇ ਕੀ ਕਾਰਨ ਸੀ ਇਸ ਲਈ ਡੁੰਘਾਈ ਨਾਲ ਜਾਂਚ ਕਰਨਾ ਜ਼ਰੂਰੀ ਹੈ।"
ਕਥਿਤ ਤੌਰ ਨਾਲ ਮੌਤਾਂ ਦੀਆਂ ਮੀਡੀਆ ਰਿਪੋਰਟਾਂ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਡਾਕਟਰਾਂ ਨੂੰ ਕਿਹਾ ਕਿ ਉਹ ਅਜਿਹੇ ਮਰੀਜ਼ਾਂ ਨੂੰ ਸ਼ਰਾਬ ਦੀ ਸਲਾਹ ਲਿਖ ਦੇਣ ਜਿਨ੍ਹਾਂ ਵਿੱਚ ਸ਼ਰਾਬ ਨਾ ਮਿਲਣ ਕਾਰਨ ਵਿਦਡਰਾਲ ਸਿਮਟਮ ਦਿੱਖ ਰਹੇ ਹਨ।
ਡਾ. ਵਿਜਯਾਕ੍ਰਿਸ਼ਣਨ ਨੇ ਬੀਬੀਸੀ ਨੂੰ ਦੱਸਿਆ, "ਸਰਕਾਰੀ ਹੁਕਮਾਂ ਦੇ ਚਲਦਿਆਂ ਕਈ ਲੋਕਾਂ ਨੇ ਡਾਕਟਰਾਂ ਨਾਲ ਸੰਪਰਕ ਕੀਤਾ ਅਤੇ ਪਰਚੀ ਉੱਪਰ ਸ਼ਰਾਬ ਦੀ ਆਗਿਆ ਲਿਖਣ ਦੀ ਮੰਗ ਕੀਤੀ। ਕੁਝ ਲੋਕਾਂ ਨੇ ਤਾਂ ਡਾਕਟਰਾਂ ਨੂੰ ਧਮਕੀ ਵੀ ਦਿੱਤੀ ਕਿ ਜੇ ਉਨ੍ਹਾਂ ਨੇ ਸਰਟੀਫਿਕੇਟ ਨਾ ਦਿੱਤਾ ਤਾਂ ਉਹ ਖ਼ੁਦਕੁਸ਼ੀ ਕਰ ਲੈਣਗੇ।"
ਉਨ੍ਹਾਂ ਨੇ ਕਿਹਾ, "ਅਜਿਹੇ ਸਮੇਂ ਜਦੋਂ ਪੂਰੀ ਫੋਰਸ ਕੋਰੋਨਾਵਾਇਰਸ ਨਾਲ ਲੜਾਈ ਲੜ ਰਹੀ ਹੈ। ਸਾਡੇ ਸਾਹਮਣੇ ਇਹ ਨਵੀਂ ਸਮੱਸਿਆ ਖੜ੍ਹੀ ਹੋ ਗਈ।"
ਮੈਡੀਕਲ ਕਦਰਾਂ-ਕੀਮਤਾਂ
ਮੈਡੀਕਲ ਐਸੋਸੀਏਸ਼ਨ ਨੇ ਅਲਕੋਹਲ ਪਰਮਿਟ ਜਾਰੀ ਕਰਨ ਤੋਂ ਮਨ੍ਹਾਂ ਕਰ ਦਿੱਤਾ। ਇਸ ਤੋਂ ਇਲਾਵਾ ਐਸੋਸੀਏਸ਼ਨ ਨੇ ਕੇਰਲ ਹਾਈਕੋਰਟ ਦਾ ਰੁਖ਼ ਕੀਤਾ ਅਤੇ ਸਰਕਾਰ ਦੇ ਫ਼ੈਸਲੇ ਨੂੰ ਨਾ ਮੰਨਣ ਲਈ ਇੱਕ ਸਟੇਅ ਆਰਡਰ ਵੀ ਲੈ ਲਿਆ।
ਡਾਕਟਰਾਂ ਦਾ ਕਹਿਣਾ ਹੈ ਕਿ ਅਲਕੋਹਲ ਉੱਪਰ ਨਿਰਭਰਤਾ ਇੱਕ ਬਿਮਾਰੀ ਹੈ ਅਤੇ ਇਸ ਤਰ੍ਹਾਂ ਦੇ ਸਰਟੀਫਿਕੇਟ ਦੇਣਾ ਉਨ੍ਹਾਂ ਦੀਆਂ ਕਦਰਾਂ ਕੀਮਤਾਂ ਦੇ ਖ਼ਿਲਾਫ਼ ਹੈ।
ਰਥੀਕ ਦੇ ਮੁਤਾਬਕ, “ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਮਾਮਲਾ ਕਿਵੇਂ ਸੁਲਝੇਗਾ।”
ਸ਼ਰਾਬ ਦੇ ਠੇਕੇ ਖੁੱਲ੍ਹਣ ਨਾਲ ਉੱਥੇ ਭੀੜ ਹੋਵੇਗੀ ਅਤੇ ਇਸ ਨਾਲ ਮਹਾਂਮਾਰੀ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਬੇਅਸਰ ਹੋ ਜਾਣਗੀਆਂ।
ਆਨਲਾਈਨ ਇੱਕ ਆਪਸ਼ਨ ਹੈ। ਰਥੀਸ਼ ਕਹਿੰਦੇ ਹਨ, “ਲੇਕਿਨ, ਕਈ ਲੋਕਾਂ ਕੋਲ ਇੰਟਰਨੈੱਟ ਨਹੀਂ ਹੈ।”
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਦੇ ਦੌਰ 'ਚ ਬੰਦਿਆਂ ਨੂੰ ਨਸੀਹਤ 'ਭਾਂਡੇ ਧੋਵੋ, ਅੱਲ੍ਹਾ-ਅੱਲ੍ਹਾ ਕਰੋ, ਰੱਬ ਆਪੇ ਖ਼ੈਰ ਕਰੇਗਾ'
- ਪੁਲਿਸ ਵਾਲੇ 'ਤੇ ਥੁੱਕਣ ਵਾਲਾ ਵੀਡੀਓ ਤੁਸੀਂ ਵੀ ਦੇਖਿਆ ਹੈ? ਹੁਣ ਇਸ ਦਾ ਸੱਚ ਵੀ ਜਾਣ ਲਵੋ
- ਕੋਰੋਨਾਵਾਇਰਸ ਦੇ ਮਰੀਜ਼ ਸਾਡੀ ਹਮਦਰਦੀ ਦੇ ਪਾਤਰ ਹਨ ਜਾਂ ਇਲਜ਼ਾਮਤਰਾਸ਼ੀ ਦੇ
- ਪੰਜਾਬ 'ਚ ਵੀ ਮਾਸਕ ਪਾਉਣਾ ਲਾਜ਼ਮੀ, ਕੋਰੋਨਾਵਾਇਰਸ ਪੀੜਤ ਚੋਰ ਨੂੰ ਫੜਨ ਵਾਲੇ 17 ਪੁਲਿਸ ਵਾਲੇ ਏਕਾਂਤਵਾਸ 'ਚ
ਹੋਰ ਕੋਈ ਰਸਤਾ ਨਹੀਂ ਹੈ
ਕਈ ਵਿਕਲਪ ਦੇਖਣ ਤੋਂ ਬਾਅਦ ਰਥੀਸ਼ ਹੁਣ ਮੁੜ ਆਪਣੇ ਪੁਰਾਣੇ ਨਿਸ਼ਾਨੇ 'ਤੇ ਆ ਗਏ ਹਨ।
ਉਨ੍ਹਾਂ ਨੇ ਕਿਹਾ, “ਮੈਂ ਬਿਨਾਂ ਸ਼ਰਾਬ ਦੇ ਰਹਿਣ ਦੇ ਇਨ੍ਹਾਂ ਦਿਨਾਂ ਦੀ ਉਸਾਰੂ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਂ ਦੇਖ ਰਿਹਾ ਹਾਂ ਕਿ ਕੀ ਮੈਂ ਆਪਣੀ ਖ਼ਪਤ ਕੰਟਰੋਲ ਕਰ ਸਕਦਾ ਹਾਂ।”
ਆਪਣੇ ਸੈਲਫ਼ ਅਸੈਸਮੈਂਟ ਦੇ ਮੁਤਾਬਕ ਉਹ ਇਸ ਸਥਿਤੀ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ, “ਮੇਰਾ ਭਰੋਸਾ ਵਧ ਰਿਹਾ ਹੈ ਕਿ ਮੈਂ ਸ਼ਰਾਬ ਮਿਲਣ ਦੇ ਬਾਵਜੂਦ ਵੀ ਉਸ ਤੋਂ ਬਿਨਾਂ ਰਹਿ ਸਕਦਾ ਹਾਂ।”
ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਅੰਦਰ ਆਇਆ ਇਹ ਬਦਲਾਅ ਟਿਕਾਊ ਸਾਬਤ ਹੋਵੇਗਾ।
ਰਥੀਸ਼ ਕਹਿੰਦੇ ਹਨ, “ਮੈਂ ਉਮੀਦ ਕਰ ਰਿਹਾ ਹਾਂ ਕਿ ਮੈਂ ਆਪਣੇ ਦੋਸਤਾਂ ਨਾਲ ਬੈਠਾਂਗਾ ਅਤੇ ਗੱਲਾਂ ਕਰਾਂਗਾ ਪਰ ਸ਼ਰਾਬ ਨਹੀਂ ਪੀਵਾਂਗਾ।”
ਇਹ ਵੀ ਵੇਖੋ: