ਕੋਰੋਨਾਵਾਇਰਸ: ਪਾਕਿਸਤਾਨ ਦੇ ਇਹ ਲੋਕ ਮੋਦੀ ਸਰਕਾਰ ਦਾ ਧੰਨਵਾਦ ਕਿਉਂ ਕਰ ਰਹੇ ਹਨ

ਕੋਰੋਨਾਵਾਇਰਸ: ਪਾਕਿਸਤਾਨ ਦੇ ਇਹ ਲੋਕ ਮੋਦੀ ਸਰਕਾਰ ਦਾ ਧੰਨਵਾਦ ਕਿਉਂ ਕਰ ਰਹੇ ਹਨ

ਇਹ ਪਾਕਿਸਤਾਨੀ ਭਾਰਤ ਤੋਂ ਆਪਣੇ ਮੁਲਕ ਪਾਕਿਸਤਾਨ ਵਾਪਿਸ ਪਰਤ ਰਹੇ ਹਨ। ਲੌਕਡਾਊਨ ਦੇ ਕਾਰਨ ਇਹ ਪਾਕਿਸਤਾਨੀ ਨਾਗਰਿਕ ਭਾਰਤ ਵਿੱਚ ਫਸ ਗਏ ਸਨ।ਪਾਕਿਸਤਾਨ ਨੇ ਦਿੱਲੀ, ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਫਸੇ ਆਪਣੇ 41 ਨਾਗਰਿਕਾਂ ਨੂੰ ਵਾਪਿਸ ਭੇਜਣ ਦੀ ਅਪੀਲ ਕੀਤੀ ਸੀ।

ਵੀਰਵਾਰ ਨੂੰ ਇਨ੍ਹਾਂ ਨੂੰ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਰਵਾਨਾ ਕੀਤਾ ਗਿਆ।

ਜਾਣਕਾਰੀ ਮੁਤਾਬਕ ਪਾਕਿਸਤਾਨ ਵਿੱਚ 205 ਭਾਰਤੀ ਤੇ ਭਾਰਤ ਵਿੱਚ ਕਰੀਬ 100 ਪਾਕਿਸਤਾਨੀ ਫਸੇ ਹਨ।

ਰਿਪੋਰਟ: ਰਵਿੰਦਰ ਸਿੰਘ ਰੌਬਿਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)