ਕੋਰੋਨਾਵਾਇਰਸ: 'ਮੈਨੂੰ ਪਾਣੀ ਪਿਆ ਦਿਓ...ਮੈਨੂੰ ਘਰੇ ਲੈ ਚੱਲੋ' ਕੋਰੋਨਾਵਾਇਰਸ ਕਰਕੇ ਭਾਰਤ 'ਚ ਹੋਈ ਇਸ ਪਹਿਲੀ ਮੌਤ 'ਤੇ ਵਿਵਾਦ ਕਿਉਂ

  • ਸੌਤਿਕ ਬਿਸਵਾਸ
  • ਬੀਬੀਸੀ ਪੱਤਰਕਾਰ
ਕੋਰੋਨਾਵਾਇਰਸ
ਤਸਵੀਰ ਕੈਪਸ਼ਨ,

ਮੁਹੰਮਦ ਹੂਸੈਨ ਸਿੱਦਿਕੀ ਨੇ ਜੇਹਾਦ ਵਿੱਚ ਕਰੀਬ ਇੱਕ ਮਹੀਨਾ ਆਪਣੇ ਛੋਟੇ ਪੁੱਤਰ ਦੇ ਪਰਿਵਾਰ ਵਿੱਚ ਗੁਜ਼ਾਰਿਆ ਸੀ

ਫਰਵਰੀ ਮਹੀਨੇ ਦਾ ਆਖ਼ਰੀ ਦਿਨ ਸੀ। ਮੁਹੰਮਦ ਹੁਸੈਨ ਸਿੱਦੀਕੀ ਆਪਣੇ ਛੋਟੇ ਪੁੱਤਰ ਕੋਲ ਇੱਕ ਮਹੀਨਾ ਰਹਿ ਕੇ ਭਾਰਤ ਵਾਪਸ ਆਏ ਸਨ। ਉਨ੍ਹਾਂ ਦਾ ਬੇਟਾ ਸਾਊਦੀ ਅਰਬ ਦੇ ਜੇਦਾਹ ਵਿੱਚ ਡੈਂਟਿਸਟ ਹੈ।

ਇਸ 76 ਸਾਲਾਂ ਇਸਲਾਮਿਕ ਵਿਦਵਾਨ ਅਤੇ ਜੱਜ ਸਿੱਦੀਕੀ ਸਾਫ਼ ਤੌਰ 'ਤੇ ਥੱਕੇ ਹੋਏ ਦਿਖਾਈ ਦੇ ਰਹੇ ਸਨ। ਜਦੋਂ ਉਹ ਹੈਦਰਾਬਾਦ ਹਵਾਈ ਅੱਡੇ ਉੱਪਰ ਆਏ ਤਾਂ ਮੁਸਕਾਨ ਸੀ ਪਰ ਫਿੱਕੀ ਜਿਹੀ ਸੀ।

ਸਿੱਦੀਕੀ ਦੀ ਭਾਰਤ ਵਾਪਸੀ ਸਮੇਂ

ਉਹ ਆਪਣੀ ਗੱਡੀ ਵਿੱਚ ਬੈਠ ਕੇ ਗੁਆਂਢੀ ਸੂਬੇ ਕਰਨਾਟਕ ਦੇ ਗੁਲਬਰਗਾ ਵਿੱਚ ਆਪਣੇ ਘਰ ਵੱਲ ਰਵਾਨਾ ਹੋ ਗਏ। ਹੈਦਰਾਬਾਦ ਤੋਂ ਗੁਲਬਰਗਾ ਦੀ ਦੂਰੀ 240 ਕਿੱਲੋਮੀਟਰ ਹੈ।

ਰਾਹ ਵਿੱਚ ਉਨ੍ਹਾਂ ਨੇ ਦੁਪਹਿਰ ਦਾ ਖਾਣਾ ਖਾਧਾ ਅਤੇ ਚਾਹ ਪੀਤੀ। ਉਨ੍ਹਾਂ ਨੇ ਲਗਭਗ ਚਾਰ ਘੰਟਿਆਂ ਵਿੱਚ ਆਪਣਾ ਸਫ਼ਰ ਮੁਕੰਮਲ ਕੀਤਾ।

ਉਨ੍ਹਾਂ ਦੇ ਪੁੱਤਰ ਹਾਮਿਦ ਫ਼ੈਜ਼ਲ ਸਿੱਦੀਕੀ ਨੇ ਮੈਨੂੰ ਦੱਸਿਆ, "ਮੇਰੇ ਪਿਤਾ ਨੇ ਕਿਹਾ ਕਿ ਉਹ ਠੀਕ ਹਨ। ਉਹ ਠੀਕ ਦਿਖ ਰਹੇ ਸਨ। ਉਹ ਮੇਰੇ ਭਾਈ ਅਤੇ ਉਸ ਦੇ ਪਰਿਵਾਰ ਦੇ ਨਾਲ ਇੱਕ ਮਹੀਨਾ ਰਹਿ ਕੇ ਆਏ ਸਨ। ਉਨ੍ਹਾਂ ਨੇ ਸਾਡੇ ਬਾਰੇ ਪੁੱਛਿਆ।"

ਪਰ, 10 ਦਿਨ ਬਾਅਦ ਉਨ੍ਹਾਂ ਦੇ ਪਿਤਾ ਨਹੀਂ ਰਹੇ। ਇਹ ਭਾਰਤ ਵਿੱਚ ਕੋਵਿਡ-19 ਨਾਲ ਹੋਈ ਪਹਿਲੀ ਮੌਤ ਸੀ।

ਇੱਕ ਹਫ਼ਤੇ ਬਾਅਦ ਵਿਗੜੀ ਸਿਹਤ, ਤਿੰਨ ਦਿਨਾਂ ਬਾਅਦ ਹੋਈ ਮੌਤ

ਭਾਰਤ ਪਰਤਣ ਦੇ ਲਗਭਗ ਇੱਕ ਹਫ਼ਤੇ ਬਾਅਦ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਹੈ। ਤਿੰਨ ਦਿਨਾਂ ਬਾਅਦ ਉਹ ਚਲਾਣਾ ਕਰ ਗਏ। ਹਸਪਤਾਲ ਵਿੱਚ ਜਾਂਦੇ ਸਮੇਂ ਰਸਤੇ ਵਿੱਚ ਉਨ੍ਹਾਂ ਦਾ ਸਾਹ ਉਖੜਨ ਲੱਗਿਆ।

ਉਨ੍ਹਾਂ ਦੀ ਬੀਮਾਰੀ ਤੋਂ ਪ੍ਰੇਸ਼ਾਨ ਪਰਿਵਾਰ ਨੇ ਉਨ੍ਹਾਂ ਨੂੰ ਦੋ ਦਿਨਾਂ ਵਿੱਚ ਹੀ ਚਾਰ ਵੱਡੇ ਹਸਤਾਲਾਂ ਵਿੱਚ ਦਿਖਾ ਚੁੱਕਿਆ ਸੀ।

ਪੰਜਵੇਂ ਹਸਪਤਾਲ ਵਿੱਚ ਜਾਂਦੇ ਸਮੇਂ ਰਸਤੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਸਿੱਦੀਕੀ ਦੀ ਮੌਤ ਤੋਂ ਅਗਲੇ ਦਿਨ ਅਧਿਕਾਰੀਆਂ ਨੇ ਦੱਸਿਆ ਕਿ ਉਹ ਕੋਰੋਨਾਵਾਇਰਸ ਦੇ ਟੈਸਟ ਵਿੱਚ ਪੌਜ਼ਿਟਿਵ ਪਾਏ ਗਏ ਸਨ।

ਅਹਿਮਦ ਫ਼ੈਜ਼ਲ ਸਿੱਦੀਕੀ ਨੇ ਦੱਸਿਆ, ''ਸਾਨੂੰ ਹੁਣ ਵੀ ਯਕੀਨ ਨਹੀਂ ਆ ਰਿਹਾ ਕਿ ਉਨ੍ਹਾਂ ਦੀ ਮੌਤ-19 ਨਾਲ ਹੋਈ ਸੀ। ਸਾਨੂੰ ਮੌਤ ਦਾ ਸਰਟੀਫਿਕੇਟ ਤੱਕ ਨਹੀਂ ਦਿੱਤਾ ਗਿਆ।''

ਤਸਵੀਰ ਕੈਪਸ਼ਨ,

ਆਪਣੀ ਆਖ਼ਰੀ ਤਸਵੀਰ ਵਿੱਚ ਮੁਹੰਮਦ ਹੂਸੈਨ ਸਿੱਦਿਕੀ (ਸੱਜੇ) ਏਅਰਪੋਰਟ 'ਤੇ ਭੇਂਟ ਸਵੀਕਾਰ ਕਰਦੇ ਹੋਏ

ਇਲਾਜ ਬਾਰੇ ਹਫ਼ੜਾ-ਦਫ਼ੜੀ

ਕਈ ਅਰਥਾਂ ਵਿੱਚ ਸਿੱਦੀਕੀ ਦੀ ਮੌਤ ਭਾਰਤ ਵਿੱਚ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਬਾਰੇ ਬਣੀ ਸ਼ਸ਼ੋਪੰਜ ਅਤੇ ਅਫਰਾ-ਤਫ਼ਰੀ ਵੱਲ ਸੰਕੇਤ ਕਰਦੀ ਹੈ।

ਸਿੱਦੀਕੀ ਆਪਣੇ ਪੁੱਤਰ ਦੇ ਪਰਿਵਾਰ ਨਾਲ ਗੁਲਬਗਗ ਵਿੱਚ ਰਹਿੰਦੇ ਸਨ। ਜਦੋ ਉਹ ਜੇਦਾਹ ਤੋਂ ਪਰਤੇ ਸਨ ਤਾਂ ਉਹ ਬਿਲਕੁਲ ਠੀਕ ਸਨ

ਪੰਜ ਸਾਲ ਪਹਿਲਾਂ ਜਦੋਂ ਉਨ੍ਹਾਂ ਦੀ ਪਤਨੀ ਚਲਾਣਾ ਕਰ ਗਈ ਤਾਂ ਉਨ੍ਹਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਨ੍ਹਾਂ ਦੇ ਦੋਸਤ ਦੱਸਦੇ ਹਨ ਕਿ ਆਪਣਾ ਵਧੇਰੇ ਸਮਾਂ ਆਪਣੇ ਕਿਤਾਬਾਂ ਨਾਲ ਭਰੇ ਦਫ਼ਤਰ ਵਿੱਚ ਹੀ ਬਿਤਾਉਂਦੇ ਸਨ। ਉਹ ਇਲਾਕੇ ਦੀ ਸਭ ਤੋਂ ਵੱਡੀ ਮਸੀਤ ਦੇ ਕੇਅਰ ਟੇਕਰ ਸਨ। ਉਨ੍ਹਾਂ ਦੇ ਦੋਸਤ ਗ਼ੁਲਾਮ ਗ਼ੌਸ ਦਸਦੇ ਹਨ- ਉਹ ਇੱਕ ਉਦਾਰ ਅਤੇ ਵਿਦਵਾਨ ਆਦਮੀ ਸਨ।

ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 1 ਜੂਨ 2022, 2:54 ਬਾ.ਦੁ. IST

ਤੇਜ਼ ਖੰਘ ਤੇ ਬੁਖ਼ਾਰ

ਉਨ੍ਹਾਂ ਨੇ 7 ਮਾਰਚ ਨੂੰ ਤਬੀਅਤ ਠੀਕ ਨਾ ਹੋਣ ਦੀ ਸ਼ਿਕਾਇਤ ਕੀਤੀ ਸੀ। ਅਗਲੇ ਦਿਨ ਉਹ ਤੜਕੇ ਉੱਠ ਗਏ ਉਨ੍ਹਾਂ ਨੂੰ ਤੇਜ਼ ਖੰਘ ਛਿੜ ਰਹੀ ਸੀ ਅਤੇ ਪਾਣੀ ਮੰਗ ਰਹੇ ਸਨ।

ਉਨ੍ਹਾਂ ਦੇ ਪਰਿਵਾਰਿਕ ਡਾਕਟਰ ਉਨ੍ਹਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਸਰਦੀ-ਜ਼ੁਕਾਮ ਦੀ ਦਵਾਈ ਦੇ ਕੇ ਚਲੇ ਗਏ।

ਰਾਤ ਨੂੰ ਉਨ੍ਹਾਂ ਦੀ ਖੰਘ ਵੀ ਵਧਦੀ ਗਈ ਤੇ ਬੁਖ਼ਾਰ ਵੀ ਚੜ੍ਹ ਗਿਆ।

9 ਮਾਰਚ ਨੂੰ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਗੁਲਬਰਗਾ ਦੇ ਨਿੱਜੀ ਹਸਪਤਾਲ ਲੈ ਕੇ ਗਿਆ। ਜਿੱਥੇ ਉਨ੍ਹਾਂ ਨੂੰ 12 ਘੰਟੇ ਨਿਗਰਾਨੀ ਵਿੱਚ ਰੱਖਿਆ ਗਿਆ।

ਵੱਖੋ-ਵੱਖ ਦਾਅਵੇ ਤੇ ਬਿਆਨ

ਇੱਥੋਂ ਇਹ ਕਹਾਣੀ ਕੁਝ ਉਲਝਣ ਲਗਦੀ ਹੈ।

ਪਰਿਵਾਰ ਨੂੰ ਨਿੱਜੀ ਹਸਪਤਾਲ ਵੱਲੋਂ ਦਿੱਤੇ ਡਿਸਚਾਰਜ ਸਲਿੱਪ ਵਿੱਚ ਕਿਹਾ ਗਿਆ ਸੀ ਸਿੱਦੀਕੀ ਦੇ ਦੋਵਾਂ ਫ਼ੇਫ਼ੜਿਆਂ ਵਿੱਚ ਨਿਮੋਨੀਆ ਸੀ। ਹਾਈਪਰ ਟੈਂਸ਼ਨ ਵੀ ਸੀ।

ਸਿੱਦੀਕੀ ਦਾ ਇਲਾਜ ਕਰ ਰਹੇ ਡਾਕਟਰ ਨੇ ਉਨ੍ਹਾਂ ਨੂੰ ਹੈਦਰਾਬਾਦ ਦੇ ਇੱਕ ਸੂਪਰ ਸਪੈਸ਼ਿਲਿਟੀ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਡਾਕਟਰ ਨੇ ਕਿਤੇ ਵੀ ਕੋਵਿਡ-19 ਦਾ ਸ਼ੱਕ ਜ਼ਾਹਰ ਨਹੀਂ ਕੀਤਾ।

ਹਾਲਾਂਕਿ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਗੁਲਬਰਗਾ ਦੇ ਨਿੱਜੀ ਹਸਪਤਾਲ ਨੇ ਉਨ੍ਹਾਂ ਨੂੰ ਕੋਵਿਡ-19 ਦੇ ਸ਼ੱਕੀ ਮਰੀਜ਼ ਵਜੋਂ ਦਾਖ਼ਲ ਕੀਤਾ ਸੀ।

ਇਹ ਵੀ ਕਿਹਾ ਗਿਆ ਕਿ ਹਸਤਾਲ ਵਿੱਚ ਰਹਿਣ ਦੌਰਾਨ ਉਨ੍ਹਾਂ ਦੇ ਸੈਂਪਲ ਬੈਂਗਲੂਰੂ ਭੇਜੇ ਗਏ ਸਨ। ਜਿੱਥੇ ਉਨ੍ਹਾਂ ਦਾ ਕੋਰੋਨਾ ਦਾ ਟੈਸਟ ਹੋਣਾ ਸੀ। ਬੈਂਗਲੂਰੂ ਹੈਦਰਾਬਾਦ ਤੋਂ 570 ਕਿੱਲੋਮੀਟਰ ਦੂਰ ਹੈ।

ਬਿਆਨ ਵਿੱਚ ਪਰਿਵਾਰ ਉੱਪਰ ਉਨ੍ਹਾਂ ਨੂੰ ਗੁਲਬਰਗਾ ਦੇ ਹਸਪਤਾਲ ਵਿੱਚੋਂ ਲੈ ਜਾਣ ਦਾ ਇਲਜ਼ਾਮ ਲਾਇਆ ਗਿਆ।

ਤਸਵੀਰ ਕੈਪਸ਼ਨ,

ਆਪਣੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਵਿਚਾਲੇ ਮੁਹੰਮਦ ਹੂਸੈਨ ਸਿੱਦਿਕੀ

ਪ੍ਰਸ਼ਾਸਨ ਦਾ ਦਾਅਵਾ

ਪਰਿਵਾਰ ਨੂੰ ਸਰਕਾਰੀ ਹਸਪਤਾਲ ਜਾਣ ਲਈ ਕਿਹਾ ਗਿਆ ਸੀ।

ਬਿਆਨ ਵਿੱਚ ਕਿਹਾ ਗਿਆ ਹੈ, ''ਟੈਸਟ ਰਿਜ਼ਲਟ ਦੀ ਉਡੀਕ ਕੀਤੇ ਬਗੈਰ, ਮਰੀਜ਼ ਦੀ ਦੇਖਭਾਲ ਕਰਨ ਵਾਲਿਆਂ ਨੇ ਉਨ੍ਹਾਂ ਨੂੰ ਲਿਜਾਣ ਉੱਤੇ ਜ਼ੋਰ ਦਿੱਤਾ ਅਤੇ ਮਰੀਜ਼ ਨੂੰ ਡਾਕਟਰੀ ਸਲਾਹ ਦੇ ਉਲਟ ਜਾ ਕੇ ਡਿਸਚਾਰਜ ਕੀਤਾ ਗਿਆ। ਜਿਸ ਮਗਰੋਂ ਉਨ੍ਹਾਂ ਦੀ ਸੰਭਾਲ ਕਰਨ ਵਾਲੇ ਉਨ੍ਹਾਂ ਨੂੰ ਹੈਦਰਾਬਾਦ ਦੇ ਕਿਸੇ ਨਿੱਜੀ ਹਸਪਤਾਲ ਵਿੱਚ ਲੈ ਗਏ।''

ਹੈਦਰ ਫ਼ੈਜਲ ਸਿੱਦੀਕੀ ਕਹਿੰਦੇ ਹਨ, 'ਮੈਨੂੰ ਨਹੀਂ ਪਤਾਂ ਕਿ ਸਾਡੇ ਉੱਪਰ ਇਲਜ਼ਾਮ ਤਰਾਸ਼ੀ ਕਿਉਂ ਕੀਤੀ ਜਾ ਰਹੀ ਹੈ। ਜੇ ਉਨ੍ਹਾਂ ਨੇ ਮੇਰੇ ਪਿਤਾ ਨੂੰ ਉੱਥੇ ਹੀ ਰੋਕਣ ਲਈ ਕਿਹਾ ਹੁੰਦਾ ਤਾਂ ਅਸੀਂ ਉਨ੍ਹਾਂ ਨੂੰ ਉੱਥੋਂ ਦੇ ਸਰਕਾਰੀ ਹਸਪਤਾਲ ਲੈ ਕੇ ਜਾਂਦੇ। ਅਸੀਂ ਉਹੀ ਕੀਤਾ ਜੋ ਸਾਨੂੰ ਨਿੱਜੀ ਹਸਪਤਾਲ ਨੇ ਕਰਨ ਲਈ ਕਿਹਾ ਅਤੇ ਸਾਡੇ ਕੋਈ ਇਸ ਦੇ ਸਬੂਤ ਹਨ।'

ਅਫ਼ਸਰਾਂ ਦਾ ਕਹਿਣਾ ਹੈ ਕਿ ਸਿੱਦੀਕੀ ਦੇ ਪਰਿਵਾਰ ਨੂੰ ਸਥਾਨਕ ਸਰਕਾਰੀ ਹਸਪਤਾਲ ਦੇ ਸਪੈਸ਼ਲ ਕੋਵਿਡ-19 ਵਾਰਡ ਵਿੱਚ ਲਿਜਾਣ ਲਈ ਕਿਹਾ ਗਿਆ ਸੀ ਪਰ 'ਪਰਿਵਾਰ ਉਨ੍ਹਾਂ ਨੂੰ ਬਾਹਰ ਲਿਜਾਣ ਲਈ ਅੜ ਗਿਆ'

ਹਸਪਤਾਲਾਂ ਦੇ ਚੱਕਰ

10 ਮਾਰਚ ਦੀ ਸ਼ਾਮ ਨੂੰ ਸਿੱਦੀਕੀ ਨੂੰ ਐਂਬੂਲੈਂਸ ਵਿੱਚ ਲਿਜਾਇਆ ਗਿਆ। ਜਿਸ ਵਿੱਚ ਇੱਕ ਪੈਰਾਮੈਡਿਕ ਨੇ ਉਨ੍ਹਾਂ ਨੂੰ ਆਕਸੀਜ਼ਨ ਚੜ੍ਹਾਈ। ਉਨ੍ਹਾਂ ਨਾਲ ਉਨ੍ਹਾਂ ਦਾ ਪੁੱਤਰ ਅਤੇ ਜਵਾਈ ਸਨ।

ਪੂਰੀ ਰਾਤ ਦਾ ਸਫ਼ਰ ਕਰ ਕੇ ਅਗਲੀ ਸਵੇਰ ਉਹ ਹੈਦਰਾਬਾ ਪਹੁੰਚੇ। ਜਿੱਥੇ ਉਨ੍ਹਾਂ ਨੂੰ ਇੱਕ ਤੋਂ ਬਾਅਦ ਦੂਜੇ ਹਸਪਤਾਲ ਲਿਜਾਇਆ ਗਿਆ।

ਇੱਕ ਨਿਊਰੋਲੋਜੀਕਲ ਕਲੀਨਿਕ ਨੇ ਉਨ੍ਹਾਂ ਨੂੰ ਭਰਤੀ ਕਰਨ ਤੋਂ ਮਨ੍ਹਾਂ ਕਰ ਦਿੱਤਾ ਤੇ ਸਰਕਾਰੀ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਜਿੱਥੇ ਕੋਵਿਡ-19 ਵਾਰਡ ਸੀ। ਇੱਥੇ ਪਰਿਵਾਰ ਨੇਨ ਇੱਕ ਘੰਟਾ ਉਡੀਕ ਕੀਤੀ ਪਰ ਜਦੋਂ ਕੋਈ ਉਨ੍ਹਾਂ ਨੂੰ ਦੇਖਣ ਨਾਲ ਆਇਆ ਤਾਂ ਉਨ੍ਹਾਂ ਨੇ ਦੂਜੇ ਹਸਪਤਾਲ ਵਿੱਚ ਜਾਣ ਦਾ ਫ਼ੈਸਲਾ ਕੀਤਾ।

ਟੁੱਟਦੀਆਂ ਸਾਹਾਂ ਨਾਲ ਸਿੱਦੀਕੀ ਨੂੰ ਐਂਬੂਲੈਂਸ ਰਾਹੀਂ ਸੂਪਰ ਸਪੈਸ਼ਿਲਟੀ ਹਸਪਤਾਲ ਲਿਜਾਇਆ ਗਿਆ।

ਡਾਕਟਰਾਂ ਨੇ ਦੇਖਿਆ ਕਿ ਮਰੀਜ਼ ਨੂੰ ਦੋ ਦਿਨਾਂ ਦਾ ਨਜ਼ਲਾ-ਜੁਕਾਮ ਅਤੇ ਸਾਹ ਲੈਣ ਵਿੱਚ ਮੁਸ਼ਕਲ ਸੀ। ਹਸਪਤਾਲ ਨੇ ਉਨ੍ਹਾਂ ਨੂੰ ਪੈਰਾਸੀਟਾਮੋਲ ਦਿੱਤੀ।

ਨੇਬੂਲਾਈਜ਼ਰ ਲਾਇਆ ਗਿਆ ਤੇ ਆਵੀ ਫਲੂਡ ਚੜ੍ਹਾਇਆ ਗਿਆ। ਇਸ ਤੋਂ ਇਲਾਵਾ ਭਰਤੀ ਕਰਨ ਦੀ ਸਲਾਹ ਦਿੱਤੀ।

ਹੈਦਰਾਬਾਦ ਵਿੱਚ ਵੀ ਪਰਿਵਾਰ ਅਤੇ ਹਸਤਾਲ ਦੇ ਦਾਅਵੇ ਵੱਖੋ-ਵੱਖ

ਜਦ ਕਿ ਆਪਣੀ ਡਿਸਚਾਰਜ ਸਲਿੱਪ ਵਿੱਚ ਹਸਪਤਾਲ ਨੇ ਕਿਹਾ ਹੈ ਮਰੀਜ਼ ਦੀ ਸੰਭਾਲ ਕਰਨ ਵਾਲੇ ਉਨ੍ਹਾਂ ਨੂੰ ਭਰਤੀ ਕਰਨ ਲਈ ਤਿਆਰ ਨਹੀਂ ਸਨ। ਹਾਲਾਂਕਿ ਉਨ੍ਹਾਂ ਨੂੰ ਮਰੀਜ਼ ਦੀ ਜਾਨ ਨੂੰ ਖ਼ਤਰਾ ਦੱਸ ਦਿੱਤਾ ਗਿਆ ਸੀ।

ਪਰਿਵਾਰ ਨੇ ਇਸ ਦਾ ਖੰਡਨ ਕੀਤਾ ਹੈ, ਸੂਪਰ ਸਪੈਸ਼ਿਲਿਟੀ ਹਸਪਤਾ ਨੇ ਉਨ੍ਹਾਂ ਨੂੰ ਕਿਹਾ ਕਿ 'ਮਰੀਜ਼ ਨੂੰ ਸਰਕਾਰੀ ਹਸਤਾਲ ਲੈ ਜਾਣ। ਜਿੱਥੇ ਉਨ੍ਹਾਂ ਦਾ ਕੋਰੋਨਾ ਦਾ ਟੈਸਟ ਕਰਵਾਉਣ ਅਤੇ ਫਿਰ ਵਾਪਸ ਲਿਆਉਣ।'

'ਸਾਡੇ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰੀਏ। ਅਸੀਂ ਉੱਥੋਂ ਚਲੇ ਗਏ ਅਤੇ ਗੁਲਬਰਗਾ ਪਰਤਣ ਦਾ ਫ਼ੈਸਲਾ ਕੀਤਾ'

ਜਾਣੋ ਕਿਸ ਦੇਸ ਵਿੱਚ ਹਨ ਕੋਰੋਨਾਵਾਇਰਸ ਦੇ ਕਿੰਨੇ ਕੇਸ