ਕੋਰੋਨਾਵਾਇਰਸ ਕਿਸੇ ਚੀਜ਼ 'ਤੇ ਕਿੰਨੀ ਦੇਰ ਜਿਉਂਦਾ ਰਹਿ ਸਕਦਾ ਹੈ?- 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਦਾ ਇਨਫੈਕਸ਼ਨ ਸਾਨੂੰ ਕਿਸੇ ਸਤਹਿ ਨੂੰ ਵੀ ਛੋਹਣ ਤੋਂ ਹੋ ਸਕਦੀ ਹੀ ਅਤੇ ਸੇ ਸਲਾਹ ਇਹ ਵੀ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਚੀਜ਼ ਨੂੰ ਸਿੱਧੇ ਤੌਰ 'ਤੇ ਹੱਥਾਂ ਨਾਲ ਛੋਹਣ ਤੋਂ ਬਚੋ।
ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਹੋਣਾ ਸ਼ੁਰੂ ਹੋ ਰਿਹਾ ਹੈ ਕਿ ਮਨੁੱਖੀ ਸਰੀਰ ਤੋਂ ਬਾਹਰ ਇਹ ਵਾਇਰਸ ਕਿੰਨੀ ਦੇਰ ਜ਼ਿੰਦਾ ਰਹਿ ਸਕਦਾ ਹੈ।
ਕੋਰੋਨਾ ਪਰਿਵਾਰ ਦੇ ਦੂਜੇ ਵਿਸ਼ਾਣੂਆਂ 'ਤੇ ਹੋਏ ਅਧਿਐਨਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਵਿਸ਼ਾਣੂ ਧਾਤ, ਕੱਚ ਤੇ ਪਲਾਸਟਿਕ ਵਰਗੀਆਂ ਸਤਿਹਾਂ 'ਤੇ ਅਤੇ ਘੱਟ ਤਾਪਮਾਨ ਵਾਲੀਆਂ ਥਾਵਾਂ 'ਤੇ 28 ਦਿਨਾਂ ਤੱਕ ਵੀ ਜਿਉਂਦਾ ਰਹਿ ਸਕਦਾ ਹੈ।
ਇਸ ਤੋਂ ਇਲਾਵਾ ਵਿਗਿਆਨੀਆਂ ਨੇ ਇਸ ਵਾਇਰਸ ਬਾਰੇ ਹੋਰ ਕੀ-ਕੀ ਸਮਝਣ ਦੀ ਕੋਸ਼ਿਸ਼ ਕੀਤੀ ਤੇ ਇਹ ਜਾਣਨ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ: ਭਾਰਤ ਦੀਆਂ ਹੋਰ ਕਿਹੜੀਆਂ ਦੁਕਾਨਾਂ ਨੂੰ ਮਿਲੀ ਢਿੱਲ ਤੇ ਦੇਸ, ਦੁਨੀਆਂ ਵਿੱਚ ਕੀ ਹਨ ਹਾਲਾਤ
ਭਾਰਤੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਇੱਕ ਆਦੇਸ਼ ਮੁਤਾਬਕ ਸੂਬਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸ਼ੌਪਸ ਐਂਡ ਐਸਟੇਬਲਿਸ਼ਮੈਂਟ ਕਾਨੂੰਨ ਤਹਿਤ ਰਜਿਸਟਰਡ ਸਾਰੀਆਂ ਦੁਕਾਨਾਂ, ਨਗਰ-ਨਿਗਮ ਤੇ ਨਗਰ-ਪਾਲਿਕਾ ਦੇ ਦਾਇਰੇ 'ਚ ਆਉਣ ਵਾਲੀਆਂ ਦੁਕਾਨਾਂ ਨੂੰ ਰਾਹਤ ਦਿੱਤੀ ਗਈ ਹੈ।
ਤਸਵੀਰ ਸਰੋਤ, Getty Images
ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਰ ਰਾਤ ਹੁਕਮ ਜਾਰੀ ਕੀਤੇ
ਇਨ੍ਹਾਂ ਲਈ ਕੇਵਲ 50 ਫੀਸਦ ਕਰਮੀ ਹੀ ਕੰਮ ਕਰ ਸਕਣਗੇ ਤੇ ਮਾਸਕ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਲਾਜ਼ਮੀ ਹੈ।
ਹਾਲਾਂਕਿ, ਸਿੰਗਲ ਅਤੇ ਮਲਟੀਪਲ ਬਰਾਂਡ ਮਾਲ ਵਿੱਚ ਇਹ ਦੁਕਾਨਾਂ ਨਹੀਂ ਖੁੱਲ੍ਹਣਗੀਆਂ। ਇਸ ਤੋਂ ਇਲਾਵਾ ਹੌਟ-ਸਪੋਟ ਜਾਂ ਕੰਟੇਨਮੈਂਟ ਵਾਲੀਆਂ ਥਾਵਾਂ 'ਤੇ ਇਹ ਦੁਕਾਨਾਂ ਨਹੀਂ ਖੁੱਲ੍ਹਣਗੀਆਂ।
ਜੌਨ ਹੌਪਕਿੰਸ ਯੂਨੀਵਰਸਿਟੀ ਮੁਤਾਬਕ ਪੂਰੀ ਦੁਨੀਆਂ ਵਿੱਚ ਕੋਰੋਨਾਵਾਇਰਸ ਦੇ ਕਰੀਬ 28 ਲੱਖ ਮਾਮਲੇ ਹੋ ਗਏ ਹਨ ਤੇ ਜਦ ਕਿ 1.95 ਲੱਖ ਤੋਂ ਵੱਧ ਲੋਕਾਂ ਦੀ ਇਸ ਨਾਲ ਮੌਤ ਹੋ ਗਈ ਹੈ।
ਭਾਰਤ ਵਿੱਚ ਕੋਰੋਨਾਵਾਇਰਸ ਦੇ ਕਰੀਬ 24 ਹਜ਼ਾਰ ਤੋਂ ਪਾਰ ਹੋ ਗਏ ਅਤੇ ਮ੍ਰਿਤਕਾਂ ਦੀ ਗਿਣਤੀ 775 ਹੋ ਗਈ ਹੈ, ਉਧਰ ਪੰਜਾਬ ਵਿੱਚ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 298 ਅਤੇ ਹੁਣ ਤੱਕ 17 ਮੌਤਾਂ ਹੋ ਗਈਆਂ ਹਨ।
ਅਮਰੀਕਾ ਵਿੱਚ ਇਸ ਨਾਲ ਮੌਤਾਂ ਦਾ ਅੰਕੜਾ 50 ਹਜ਼ਾਰ ਤੋਂ ਪਾਰ ਹੋ ਗਿਆ ਹੈ। ਲਾਈਵ ਅਪਡੇਟ ਲਈ ਕਲਿੱਕ ਕਰੋ
ਕੋਰੋਨਾਵਾਇਰਸ: ਅਮਰੀਕਾ ਦੇ ਗ੍ਰੀਨ ਕਾਰਡ ਬੈਨ ਤੋਂ ਭਾਰਤੀਆਂ ਦੀਆਂ ਮੁਸ਼ਕਿਲਾਂ ਇੰਝ ਵਧੀਆਂ
ਪਿਛਲੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਲਾਨ ਕੀਤਾ ਸੀ ਕਿ ਉਹ ਕੋਰੋਨਾ ਸੰਕਟ ਕਾਰਨ ਅਗਲੇ 60 ਦਿਨਾਂ ਲਈ ਪੱਕੀ ਰਿਹਾਇਸ਼ ਹਾਸਲ ਕਰਨ ਵਾਲਿਆਂ ਦੀਆਂ ਅਰਜ਼ੀਆ ਨੂੰ ਰੋਕ ਰਹੇ ਹਨ।
ਤਸਵੀਰ ਸਰੋਤ, GETTY IMAGES
ਜਦੋਂ ਤੋਂ ਡੋਨਲਡ ਟਰੰਪ ਅਮਰੀਕਾ ਰਾਸ਼ਟਰਪਤੀ ਬਣੇ ਹਨ, ਪਰਵਾਸੀਆਂ ਦੀ ਰਾਜਨੀਤੀ ਵਿੱਚ ਇੱਕ ਨਵਾਂ ਉਭਾਰ ਆਇਆ ਹੈ
ਇਸ ਦੇ ਨਾਲ ਅਮਰੀਕਾ ਵਿੱਚ ਬੈਠੇ ਭਾਰਤੀਆਂ ਸਣੇ ਕਈ ਹੋਰ ਵਿਦੇਸ਼ੀ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋ ਗਿਆ ਹੈ। ਕਈ ਤਾਂ ਚਿਰਾਂ ਤੋਂ ਗ੍ਰੀਨ ਕਾਰਡ ਦੇ ਇੰਤਜ਼ਾਰ 'ਚ ਬੈਠੇ ਸਨ।
ਇਸ ਤੋਂ ਇਲਾਵਾ ਉੱਥੇ ਕੰਮ ਕਰਨ ਵਾਲੇ ਬਹੁਤ ਸਾਰੇ ਵਿਦੇਸ਼ੀ ਸਿਹਤ ਕਰਮਚਾਰੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਸਖ਼ਤ ਵੀਜ਼ਾ ਨਿਯਮ ਉਨ੍ਹਾਂ ਦੇ ਮਹਾਂਮਾਰੀ ਵਿੱਚ ਯੋਗਦਾਨ ਪਾਉਣ ਦੇ ਢੰਗ ਵਿੱਚ ਇੱਕ ਰੁਕਾਵਟ ਬਣ ਗਏ ਹਨ।
ਪੂਰੀ ਖ਼ਬਰ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਅਰਨਬ ਗੋਸਵਾਮੀ ਦੀ ਗ੍ਰਿਫ਼ਤਾਰੀ 'ਤੇ ਤਿੰਨ ਹਫਤੇ ਤੱਕ ਲੱਗੀ ਰੋਕ, ਜਾਣੋ ਕੀ ਹੈ ਮਾਮਲਾ
ਰਿਪਬਲਿਕ ਟੀਵੀ ਦੇ ਐਡੀਟਰ ਇਨ ਚੀਫ ਅਰਨਬ ਗੋਸਵਾਮੀ ਦੀ ਗ੍ਰਿਫਤਾਰੀ 'ਤੇ ਸੁਪਰੀਮ ਕੋਰਟ ਨੇ ਤਿੰਨ ਹਫਤੇ ਤੱਕ ਰੋਕ ਲਗਾ ਦਿੱਤੀ ਹੈ।
ਤਸਵੀਰ ਸਰੋਤ, Getty images
ਪੰਜਾਬ ਸਣੇ ਕਈ ਸੂਬਿਆਂ ਵਿੱਚ ਅਰਨਬ ਗੋਸਵਾਮੀ ਵਿਰੁੱਧ ਕੇਸ ਦਰਜ
ਅਰਨਬ ਗੋਸਵਾਮੀ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਖਿਲਾਫ਼ ਮਾੜੀ ਸ਼ਬਦਾਵਲੀ ਵਰਤੀ ਹੈ ਅਤੇ ਨਾਲ ਹੀ ਲੋਕਾਂ ਨੂੰ ਭੜਕਾਉਣ ਵਾਲੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ।
ਗੋਸਵਾਮੀ ਖਿਲਾਫ਼ ਪੰਜਾਬ ਦੇ ਬਟਾਲਾ ਤਹਿਤ ਪੈਂਦੇ ਥਾਣਾ ਫਤਹਿਗੜ੍ਹ ਚੂੜੀਆਂ ਸਣੇ ਮਹਾਰਾਸ਼ਟਰ, ਮੱਧ ਪ੍ਰਦੇਸ਼, ਤੇਲੰਗਾਨਾ, ਜਮੂੰ-ਕਸ਼ਮੀਰ ਅਤੇ ਛੱਤੀਸਗੜ੍ਹ ਵਿੱਚ ਮਾਮਲਾ ਦਰਜ ਹੋਇਆ ਹੈ। ਪੂਰਾ ਮਾਮਲਾ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕੋਰੋਨਾਵਾਇਰਸ: ਕੀ ਹੈ ਰੈੱਡ, ਓਰੈਂਜ ਤੇ ਗਰੀਨ ਜ਼ੋਨ ਦਾ ਮਤਲਬ
ਕਰੋਨਾਵਾਇਰਸ ਲੌਕਡਾਊਨ ਕਾਰਨ ਅੱਜਕਲ ਅਸੀਂ ਅਜਿਹੀ ਸ਼ਬਦਾਵਲੀ ਨਾਲ ਜੂਝ ਰਹੇ ਹਾਂ ਜਿਹੜੀ ਪਹਿਲਾਂ ਆਮ ਵਰਤੋਂ ਵਿਚ ਨਹੀਂ ਸੀ।
ਹੌਟ-ਸਪੋਟ, ਰੈੱਡ ਜ਼ੋਨ, ਗਰੀਨ ਤੇ ਓਰੈਂਜ ਜ਼ੋਨ, ਤੇ ਕੰਟੇਨਮੈਂਟ ਜ਼ੋਨ, ਇਹਨਾਂ ਦਾ ਮਤਲਬ ਹੈ, ਸਾਨੂੰ ਕਰਫਿਉ-ਲੌਕਡਾਊਨ ਵਿੱਚ ਕਿੰਨੀ ਢਿੱਲ ਮਿਲ ਸਕਦੀ ਹੈ ਇਹ ਇਸ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਜ਼ੋਨ ਵਿਚ ਹਾਂ।
ਅਜਿਹੇ ਵਿੱਚ ਇਨ੍ਹਾਂ ਵਿਚਾਲੇ ਫਰਕ ਸਮਝਣ ਲਈ ਇੱਥੇ ਕਲਿੱਕ ਕਰੋ।
ਤਸਵੀਰ ਸਰੋਤ, MoHFW_INDIA
ਇਹ ਵੀ ਦੇਖੋ: