ਕੋਰੋਨਾਵਾਇਰਸ ਦਾ ਪਤਾ ਲਾਉਣ ਲਈ ਬਣੀ 'ਫੇਲੂਦਾ' ਟੈਸਟ ਕਿੱਟ ਕੀ ਹੈ - 5 ਅਹਿਮ ਖ਼ਬਰਾਂ

ਫੇਲੁਦਾ ਕਿੱਟ

ਤਸਵੀਰ ਸਰੋਤ, BBC/Debojyoti

ਤਸਵੀਰ ਕੈਪਸ਼ਨ,

ਨਵੇਂ ਫੇਲੁਦਾ ਟੈਸਟ ਨਾਲ ਕੋਰੋਨਾਵਾਇਰਸ ਦਾ ਕੁਝ ਘੰਟਿਆਂ ਵਿੱਚ ਹੀ ਪਤਾ ਲਾਇਆ ਜਾ ਸਕਦਾ ਹੈ

ਟੈਸਟਿੰਗ ਨੂੰ ਲੈ ਕੇ ਭਾਰਤ ਸਰਕਾਰ ਨੇ ਇੱਕ ਨਵਾਂ ਦਾਅਵਾ ਕੀਤਾ ਹੈ। ਵਿਗਿਆਨਕ ਅਤੇ ਉਦਯੋਗਿਕ ਖੋਜ ਕਾਊਂਸਿਲ (CSIR), ਨੇ ਇੱਕ ਨਵੇਂ ਤਰੀਕੇ ਦੀ ਟੈਸਟ ਕਿਟ ਬਣਾਉਣ ਦਾ ਦਾਅਵਾ ਕੀਤਾ ਹੈ।

ਇਸ ਵਿੱਚ ਇੱਕ ਪਤਲੀ ਜਿਹੀ ਸਟ੍ਰਿਪ ਹੋਵੇਗੀ, ਜਿਸ 'ਤੇ ਦੋ ਕਾਲੀਆਂ ਧਾਰੀਆਂ ਦੇਖਦੇ ਸਾਰ ਹੀ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਕੋਰੋਨਾ ਪੌਜ਼ਿਟਿਵ ਹੋ।

ਖਾਸ ਗੱਲ ਇਹ ਹੈ ਕਿ ਇਹ ਟੈਸਟ ਨਾ ਤਾਂ ਇਕ ਰੈਪਿਡ ਟੈਸਟ ਹੈ ਅਤੇ ਨਾ ਹੀ RT-PCR ਟੈਸਟ। ਇਹ ਤੀਜੀ ਕਿਸਮ ਦਾ RNA ਅਧਾਰਤ ਟੈਸਟ ਹੈ।

ਨਵੇਂ ਫੇਲੂਦਾ ਟੈਸਟ ਨਾਲ ਕੋਰੋਨਾਵਾਇਰਸ ਦਾ ਕੁਝ ਘੰਟਿਆਂ ਵਿੱਚ ਹੀ ਪਤਾ ਲਾਇਆ ਜਾ ਸਕਦਾ ਹੈ।

ਇਸ ਪੇਪਰ ਸਟ੍ਰਿਪ ਟੈਸਟ ਕਿੱਟ ਨੂੰ ਇੰਸਟੀਚਿਊਟ ਆਫ਼ ਜੀਨੋਮਿਕਸ ਐਂਡ ਇੰਟੀਗਰੇਟਿਵ ਬਾਇਓਲੋਜੀ ਦੇ ਦੋ ਵਿਗਿਆਨੀਆਂ ਦੁਆਰਾ ਤਿਆਰ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾ ਸੰਕਟ: ਕੀ ਮੋਦੀ ਸਰਕਾਰ ਦਾ ਆਰਥਿਕ ਪੈਕੇਜ ਲੋੜਵੰਦਾਂ ਲਈ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਦੀ ਮਹਾਂਮਾਰੀ ਤੋਂ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ 12 ਮਈ ਨੂੰ 20 ਲੱਖ ਕਰੋੜ ਰੁਪਏ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਸੀ।

ਮੋਦੀ ਨੇ ਇਸ ਆਰਥਿਕ ਪੈਕੇਜ ਦੇ ਐਲਾਨ ਦੌਰਾਨ ਕਿਹਾ ਸੀ ਕਿ ਇਸ ਪੈਕੇਜ ਦੇ ਰਾਹੀਂ ਦੇਸ ਦੇ ਅਨੇਕ ਵਰਗਾਂ ਨੂੰ ਮਦਦ ਮਿਲੇਗੀ। ਇਸ ਨਾਲ ‘ਆਤਮ-ਨਿਰਭਰ ਭਾਰਤ ਅਭਿਆਨ’ ਨੂੰ ਵੀ ਨਵੀਂ ਤੇਜ਼ੀ ਮਿਲੇਗੀ।

ਤਸਵੀਰ ਸਰੋਤ, VISHAL BHATNAGAR/NURPHOTO VIA GETTY IMAGES

ਤਸਵੀਰ ਕੈਪਸ਼ਨ,

ਮੋਦੀ ਨੇ ਆਰਥਿਕ ਪੈਕੇਜ ਦੇ ਐਲਾਨ ਕਰਨ ਦੌਰਾਨ ਕਿਹਾ ਸੀ ਕਿ ਇਸ ਪੈਕੇਜ ਦੇ ਰਾਹੀਂ ਦੇਸ ਦੇ ਅਨੇਕ ਵਰਗਾਂ ਨੂੰ ਮਦਦ ਮਿਲੇਗੀ

ਵਿੱਤ ਮੰਤਰੀ ਦੁਆਰਾ ਇਸ ਪੈਕੇਜ ਦਾ ਲੇਖਾ-ਜੋਖਾ ਵੀ ਦਿੱਤਾ ਗਿਆ। ਪਰ ਮਾਹਰਾਂ ਦਾ ਕਹਿਣਾ ਹੈ ਕਿ ਜਿਹੜੇ ਐਲਾਨ ਕੀਤੇ ਗਏ ਹਨ, ਉਹ ਰਾਹਤ ਘੱਟ ਤੇ ਸੁਧਾਰ ਲਈ ਕੀਤੇ ਐਲਾਨ ਜ਼ਿਆਦਾ ਜਾਪਦੇ ਹਨ। ਪੂਰੀ ਜਾਣਕਾਰੀ ਲਈ ਕਲਿਕ ਕਰੋ।

ਲੌਕਡਾਊਨ ਦੌਰਾਨ ਹੋ ਰਹੀਆਂ ਠੱਗੀਆਂ ਤੋਂ ਇੰਝ ਬਚੋ

ਕੋਰੋਨਾਵਾਇਰਸ ਕਾਰਨ ਲਾਗੂ ਕੀਤੇ ਗਏ ਲੌਕਡਾਊਨ ਦੌਰਾਨ ਲੋਕਾਂ ਦੀ ਮਦਦ ਲਈ ਅੱਗੇ ਆਉਣ ਵਾਲਿਆਂ ਉੱਪਰ ਆਨਲਾਈਨ ਧੋਖਾਧੜੀ ਕਰਨ ਵਾਲਿਆਂ ਦੇ ਹਮਲੇ ਵਧਦੇ ਜਾ ਰਹੇ ਹਨ।

ਅਜਿਹੇ ਲੋਕ ਵੀ ਹਨ ਜਿਹੜੇ ਦਿਲਕਸ਼ ਆਫਰਾਂ ਦੇਖ ਕੇ ਆਨਲਾਈਨ ਆਰਡਰ ਕਰ ਰਹੇ ਹਨ ਪਰ ਉਨ੍ਹਾਂ ਕੋਲ ਚੀਜ਼ਾਂ ਨਹੀਂ ਪਹੁੰਚ ਰਹੀਆਂ।

Sorry, your browser cannot display this map

ਬਹੁਤ ਵੱਡੀ ਗਿਣਤੀ ਅਜਿਹੀ ਵੀ ਹੈ ਕਿ ਇੰਟਰਨੈੱਟ ਸਕੈਮ ਦਾ ਸ਼ਿਕਾਰ ਹੋ ਕੇ ਆਪਣੀ ਕਮਾਈ ਦਾ ਚੋਖਾ ਹਿੱਸਾ ਗੁਆ ਚੁੱਕੇ ਹਨ।

ਕੁਝ ਲੋਕ ਫ਼ਰਜ਼ੀ ਵੈਬਸਾਈਟਾਂ ਬਣਾ ਕੇ ਡੋਨੇਸ਼ਨਾਂ ਲੈ ਰਹੇ ਹਨ। ਕੁਝ ਹੈਂਡ ਸੈਨੇਟਾਈਜ਼ਰ ਵਰਗੀ ਬਜ਼ਾਰ ਵਿੱਚੋਂ ਤੇਜ਼ੀ ਨਾਲ ਗਾਇਬ ਹੋ ਰਹੀਆਂ ਚੀਜ਼ਾਂ ਵੀ ਬੇਹੱਦ ਸਸਤੀਆਂ ਕੀਮਤਾਂ ਉੱਪਰ ਦਿਖਾ ਕੇ ਗਾਹਕਾਂ ਨੂੰ ਫਸਾ ਰਹੇ ਹਨ। ਪੂਰਾ ਪੜ੍ਹਲ ਲਈ ਕਲਿਕ ਕਰੋ।

ਕੀ ਸਰੀਰ ਨੂੰ ਗਰਮ ਰੱਖਣ ਨਾਲ ਬੱਚਿਆ ਜਾ ਸਕਦਾ ਹੈ?

ਯੂਨੀਸੈਫ਼ ਦਾ ਨਾਂਅ ਲੈ ਕੇ ਇੱਕ ਸਲਾਹ ਦਿੱਤੀ ਜਾ ਰਹੀ ਹੈ ਕਿ ਗਰਮ ਪਾਣੀ ਪੀਣ ਤੇ ਧੁੱਪ ਸੇਕਣ ਨਾਲ ਕੋਰੋਨਾਵਾਇਰਸ ਤੋਂ ਬਚਾਅ ਹੋ ਸਕਦਾ ਹੈ। ਯੂਨੀਸੈਫ਼ ਨੇ ਇਸ ਦਾ ਖੰਡਨ ਕੀਤਾ ਹੈ।

ਧੁੱਪ ਵਿੱਚ ਬੈਠ ਕੇ ਆਪਣੇ ਸਰੀਰ ਨੂੰ ਗਰਮ ਕਰਨਾ ਤਾਂ ਕਿ ਉਸ ਵਿੱਚ ਵਾਇਰਸ ਜੀਵਤ ਨਾ ਰਹਿ ਸਕੇ ਬਿਲਕੁਲ ਹੀ ਬੇਅਸਰ ਹੈ। ਜਦੋਂ ਇੱਕ ਵਾਰ ਕੋਈ ਵਾਇਰਸ ਤੁਹਾਡੇ ਸਰੀਰ ਵਿੱਚ ਚਲਾ ਗਿਆ ਤਾਂ ਇਸ ਨੂੰ ਕਿਸੇ ਵੀ ਤਰ੍ਹਾਂ ਮਾਰਿਆ ਨਹੀਂ ਜਾ ਸਕਦਾ। ਤੁਹਾਡੇ ਸਰੀਰ ਨੂੰ ਹੀ ਇਸ ਨਾਲ ਲੜਾਈ ਲੜਨੀ ਪਵੇਗੀ।

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 5 ਜੁਲਾਈ 2022, 1:29 ਬਾ.ਦੁ. IST

ਜੀਵਾਣੂ ਮਾਰਨ ਲਈ ਚਾਦਰਾਂ 60 ਡਿਗਰੀ 'ਤੇ ਧੋਣਾ ਇੱਕ ਚੰਗੀ ਗੱਲ ਹੈ। ਪਰ ਸਰੀਰ ਨੂੰ ਧੋਣਾ ਕੋਈ ਚੰਗਾ ਵਿਚਾਰ ਨਹੀਂ ਹੈ। ਹੋਰ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾਵਾਇਰਸ ਤੋਂ ਬਚਾਅ: ਕਿਸ ਤਰ੍ਹਾਂ ਦਾ ਮਾਸਕ ਸਾਨੂੰ ਕਿੰਨੀ ਸੁਰੱਖਿਆ ਦਿੰਦਾ ਹੈ

ਕੋਰੋਨਾਵਾਉਰਸ ਤੋਂ ਬਚਾਅ ਲਈ ਕਈ ਦੇਸਾਂ ਵਿੱਚ ਮਾਸਕ ਪਾਉਣਾ ਲਾਜ਼ਮੀ ਹੈ ਜਿਸ ਤੋਂ ਬਗੈਰ ਭਾਰੀ ਜੁਰਮਾਨਾ ਵੀ ਹੋ ਸਕਦਾ।

ਬਜ਼ਾਰ ਵਿੱਚ ਕਈ ਤਰ੍ਹਾਂ ਦੇ ਫੇਸ ਮਾਸਕ ਉਪਲਬਧ ਹਨ, ਡਿਸਪੋਜ਼ੇਬਲ ਤੋਂ ਲੈ ਕੇ ਸਰਜੀਕਲ ਮਾਸਕ ਤੱਕ।

ਪਰ ਕਿਹੜਾ ਮਾਸਕ ਤੁਹਾਨੂੰ ਕਿੰਨਾ ਸੁਰੱਖਿਅਤ ਰੱਖਦਾ ਹੈ ਜਾਣੋ ਇਸ ਰਿਪੋਰਟ ਵਿੱਚ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)