ਲੌਕਡਾਊਨ ਵਾਇਰਲ ਵੀਡੀਓ: 'ਪਿੰਡ ਦਿਆ ਲੰਬੜਦਾਰਾ' ਗਾਉਂਦੀ ਨਾਨੀ ਰੋਮਿਲਾ

ਲੌਕਡਾਊਨ ਵਾਇਰਲ ਵੀਡੀਓ: 'ਪਿੰਡ ਦਿਆ ਲੰਬੜਦਾਰਾ' ਗਾਉਂਦੀ ਨਾਨੀ ਰੋਮਿਲਾ

ਲੌਕਡਾਊਨ ਦੌਰਾਨ ਵਾਇਰਲ ਹੋਈ ਇਸ ਵੀਡੀਓ ਵਿੱਚ 84-ਸਾਲਾ ਰੋਮਿਲਾ ਅਰੋੜਾ ਤੇ ਉਨ੍ਹਾਂ ਦੀ ਦੋਹਤੀ ਮਾਨਸੀ ਹਨ।ਭਾਰਤ ਦੀ ਵੰਡ ਵੇਲੇ ਪਰਿਵਾਰ ਲਾਹੌਰ ਤੋਂ ਦਿੱਲੀ ਆਇਆ, ਰੋਮਿਲਾ ਬਚਪਨ ਵਿੱਚ ਰੇਡੀਓ 'ਤੇ ਗਾਉਂਦੇ ਸਨ।

ਕਈ ਸਾਲ ਕੋਲਕਾਤਾ ਰਹੇ, ਹੁਣ ਭਿਵਾੜੀ (ਰਾਜਸਥਾਨ) ਵਿੱਚ ਰਹਿੰਦੇ ਹਨI ਵੀਡੀਓ 2019 ਦਾ ਹੈ ਪਰ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈI

ਰੋਮਿਲਾ ਕਹਿੰਦੇ ਹਨ, "ਮੈਨੂੰ ਖੁਸ਼ੀ ਹੈ ਕਿ ਇਸ ਔਖੇ ਵੇਲੇ ਲੋਕ ਮੇਰਾ ਗਾਣਾ ਸੁਣ ਕੇ ਖੁਸ਼ ਹੋ ਰਹੇ ਹਨ"।