ਕੋਰੋਨਾਵਾਇਰਸ ਅਨਲੌਕ -1 : ਪੰਜਾਬ ਚ ਹੁਣ ਕੀ-ਕੀ ਕਰਨ ਦੀ ਦਿੱਤੀ ਗਈ ਹੈ ਖੁੱਲ੍ਹ ਤੇ ਕਿਹੜੀ ਪਾਬੰਦੀ ਅਜੇ ਵੀ ਜਾਰੀ -5 ਅਹਿਮ ਖ਼ਬਰਾਂ

ਪੰਜਾਬ ਵਿੱਚ ਹੁਣ ਆਵਾਜਾਈ 'ਤੇ ਨਹੀਂ ਹੋਵੇਗੀ ਕੋਈ ਰੋਕ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਪੰਜਾਬ ਵਿੱਚ ਹੁਣ ਆਵਾਜਾਈ 'ਤੇ ਨਹੀਂ ਹੋਵੇਗੀ ਕੋਈ ਰੋਕ

ਪੰਜਾਬ ਦੀ ਸੂਬਾ ਸਰਕਾਰ ਨੇ ਲੌਕਡਾਊਨ 5.0 ਦੀ ਮਿਆਦ ਨੂੰ 30 ਜੂਨ ਤੱਕ ਵਧਾਉਣ ਦਾ ਫੈਸਲਾ ਲੈਂਦਿਆਂ, ਕੁਝ ਢਿੱਲਾਂ ਦੇਣ ਦਾ ਐਲਾਨ ਵੀ ਕੀਤਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਅਨਲੌਕ- 1 ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸੂਬੇ ਵਿੱਚ ਆਉਣ-ਜਾਣ 'ਤੇ ਕੋਈ ਰੋਕ-ਟੋਕ ਨਹੀਂ ਹੋਵੇਗੀ।

ਪਰ COVA ਐਪ 'ਤੇ ਈ-ਪਾਸ ਜਨਰੇਡ ਕਰਨਾ ਪਵੇਗਾ ਜਾਂ ਐਂਟਰੀ ਪੁਆਇੰਟ ਤੇ ਸੈਲਫ ਡੇਕਲਾਰੇਸ਼ਨ ਦੇਣਾ ਪਵੇਗਾ। ਲੋਕ ਸਵੇਰੇ 5 ਵਜੇ ਤੋਂ ਲੈ ਕੇ ਰਾਤ ਨੇ 9 ਵਜੇ ਤੱਕ ਅਸਾਨੀ ਨਾਲ ਆ-ਜਾ ਸਕਣਗੇ।

ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾਵਾਇਰਸ: ਅੱਜ ਤੋਂ ਚੱਲਣ ਵਾਲੀਆਂ 200 ਟਰੇਨਾਂ ਵਿੱਚ ਯਾਤਰਾ ਕਰਨ ਦੇ ਨਿਯਮ

ਭਾਰਤੀ ਰੇਲਵੇ ਸੋਮਵਾਰ, ਪਹਿਲੀ ਜੂਨ ਤੋਂ ਚੱਲਣਗੀਆਂ 200 ਨਵੀਆਂ ਰੇਲ ਗੱਡੀਆਂ ਚਲਾਵੇਗੀ।

ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਦੱਸਿਆ ਹੈ ਕਿ ਇਹ ਰੇਲ ਗੱਡੀਆਂ ਸ਼ਰਮਿਕ ਸਪੈਸ਼ਲ ਟ੍ਰੇਨਾਂ ਤੋਂ ਵੱਖ ਹੋਣਗੀਆਂ। ਇਨ੍ਹਾਂ ਰੇਲ ਗੱਡੀਆਂ ਵਿਚ ਜਨਰਲ ਕੋਚ, ਏਸੀ ਕੋਚ ਅਤੇ ਨਾਨ ਏਸੀ ਕੋਚ ਹੋਣਗੇ।

ਆਮ ਕੋਚ ਅਤੇ ਸਲੀਪਰ ਕਲਾਸ ਵਿਚ ਸੀਟਾਂ ਬੁੱਕ ਕਰਵਾਉਣੀਆਂ ਪੈਣਗੀਆਂ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 5 ਜੁਲਾਈ 2022, 1:29 ਬਾ.ਦੁ. IST

ਕੋਰੋਨਾਵਾਇਰਸ ਦਾ ਸਿਖ਼ਰ : ਕੀ ਜੂਨ -ਜੁਲਾਈ ਵਾਕਈ ਭਾਰਤ ਵਿਚ ਸੰਕਟ ਦੇ ਸਿਖ਼ਰ ਹੋਣਗੇ

"ਕੋਰੋਨਾ ਜੂਨ-ਜੁਲਾਈ ਵਿੱਚ ਆਪਣੇ ਸਿਖਰ 'ਤੇ ਹੋਵੇਗਾ - ਡਾ. ਰਣਦੀਪ ਗੁਲੇਰੀਆ।"

ਕੁਝ ਦਿਨ ਪਹਿਲਾਂ ਏਮਜ਼ ਦੇ ਨਿਰਦੇਸ਼ਕ ਦੇ ਹਵਾਲੇ ਨਾਲ ਇਹ ਬਿਆਨ ਦੇਸ ਦੇ ਸਾਰੇ ਮੀਡੀਆ ਚੈਨਲਾਂ ਅਤੇ ਸੋਸ਼ਲ ਮੀਡੀਆ ਵਿੱਚ ਰਿਹਾ ਸੀ।

ਪਰ ਇਹ ਸਿਖਰ ਹੈ ਕੀ- ਇਸ ਦਾ ਮਤਲਬ ਕੀਤੇ ਵੀ ਸਮਝਾਇਆ ਨਹੀਂ ਜਾ ਰਿਹਾ। ਉਸ ਸਿਖਰ ਵਾਲੇ ਹਾਲਾਤਾਂ 'ਚ ਹਰ ਰੋਜ਼ ਕਿੰਨੇ ਮਾਮਲੇ ਸਾਹਮਣੇ ਆਉਣਗੇ ਇਸ' ਤੇ ਕੋਈ ਗੱਲ ਨਹੀਂ ਕਰ ਰਿਹਾ।

ਪੂਰੀ ਰਿਪੋਰਟ ਪੜ੍ਹਨ ਲਈ ਕਲਿਕ ਕਰੋ॥

ਕੋਰੋਨਾਵਾਇਰਸ : ਕਿਵੇਂ ਕਰਦਾ ਹੈ ਹਮਲਾ ਤੇ ਸਰੀਰ 'ਚ ਕੀ ਆਉਂਦੇ ਨੇ ਬਦਲਾਅ

ਕੋਰੋਨਾਵਾਇਰਸ ਪਿਛਲੇ ਸਾਲ ਦੇ ਆਖ਼ਰੀ ਮਹੀਨੇ ਦਸੰਬਰ ਵਿਚ ਚੀਨ ਦੇ ਵੂਹਾਨ ਸ਼ਹਿਰ ਵਿਚ ਸਾਹਮਣੇ ਆਇਆ ਸੀ।

ਕੋਵਿਡ-19 ਦੇ ਨਾਂ ਨਾਲ ਜਾਣੇ ਜਾਂਦੇ ਇਸ ਵਾਇਰਸ ਨੇ ਦੂਨੀਆਂ ਦੇ 188 ਦੇਸਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ।

ਕੋਰੋਨਾ ਮਹਾਮਾਰੀ ਦਾ ਸ਼ਿਕਾਰ ਹੋਣ ਵਾਲੇ ਬਹੁਗਿਣਤੀ ਲੋਕਾਂ ਵਿਚ ਹਲਕੇ ਲੱਛਣ ਸਾਹਮਣੇ ਆਉਂਦੇ ਹਨ ਪਰ ਮਰਨ ਵਾਲਿਆਂ ਦੀ ਗਿਣਤੀ ਵੀ ਲੱਖਾਂ ਹੈ।

ਪਰ ਵਾਇਰਸ ਸਰੀਰ ਉੱਤੇ ਹਮਲਾ ਕਿਵੇਂ ਕਰਦਾ ਹੈ, ਕੁਝ ਲੋਕ ਮਰਨ ਕਿਉਂ ਜਾਂਦੇ ਅਤੇ ਇਸ ਦਾ ਇਲਾਜ ਕਿਵੇਂ ਹੁੰਦਾ ਹੈ ਇਸ ਮਹਾਮਾਰੀ ਨਾਲ ਜੁੜੇ ਅਹਿਮ ਸਵਾਲ ਹਨ। ਹੋਰ ਜਾਣਕਾਰੀ ਲਈ ਕਲਿਕ ਕਰੋ।

ਕੋਰੋਨਾਵਾਇਰਸ ਅਨਲੌਕ 1: ਜੂਨ 8 ਤੋਂ ਹੋਟਲ, ਰੈਸਟੋਰੈਂਟ, ਸ਼ਾਪਿੰਗ ਮਾਲ ਤੇ ਧਾਰਮਿਕ ਸਥਾਨ ਖੁਲ੍ਹਣਗੇ, ਜਾਣੋ ਹੋਰ ਕੀ ਹਨ ਫੈਸਲੇ

ਭਾਰਤ ਸਰਕਾਰ ਨੇ ਲੌਕਡਾਊਨ ਦੀ ਮਿਆਦ ਇੱਕ ਮਹੀਨੇ ਵਧਾਉਣ ਦਾ ਫੈਸਲਾ ਕੀਤਾ ਹੈ।

ਇਸ ਦੇ ਤਹਿਤ ਅਗਲੇ ਇੱਕ ਮਹੀਨੇ ਦੇ ਦੌਰਾਨ ਕੰਟੇਨਮੈਂਟ ਜ਼ੋਨ ਦੇ ਬਾਹਰਲੇ ਖੇਤਰਾਂ ਵਿੱਚ ਪੜਾਅ-ਵਾਰ ਤਰੀਕੇ ਨਾਲ ਸਭ ਕੁਝ ਖੋਲ੍ਹ ਦਿੱਤਾ ਜਾਵੇਗਾ।

ਸੂਬਿਆਂ ਦੇ ਅੰਦਰ ਅਤੇ ਦੋ ਸੂਬਿਆਂ ਦੇ ਦਰਮਿਆਨ ਲੋਕਾਂ ਦੀ ਆਵਾਜਾਈ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਵਧੇਰੇ ਜਾਣਕਾਰੀ ਲਈ ਕਲਿਕ ਕਰੋ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)