ਕੋਰੋਨਾਵਾਇਰਸ ਨਾਲ ਜੰਗ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੰਨੀ ਕਾਰਗਰ ਹੋਵੇਗੀ

  • ਜ਼ੁਬੈਰ ਅਹਿਮਦ
  • ਬੀਬੀਸੀ ਨਿਊਜ਼
ਰੋਬੋਟ

ਤਸਵੀਰ ਸਰੋਤ, Getty Images

ਭਾਰਤ ਸਮੇਤ ਪੂਰੀ ਦੁਨੀਆਂ ਵਿੱਚ ਹੀ ਕੋਰੋਨਾਵਾਇਰਸ ਦੀ ਵੈਕਸੀਨ ਤਲਾਸ਼ਣ ਦੀ ਦੌੜ ਲੱਗੀ ਹੋਈ ਹੈ। ਸਾਇੰਸਦਾਨ ਇਸ ਕੰਮ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨੀ ਲਰਨਿੰਗ (ਐੱਮਐੱਲ) ਦੇ ਮਾਹਰਾਂ ਨਾਲ ਵੀ ਮਿਲ ਕੇ ਕੰਮ ਕਰ ਰਹੇ ਹਨ।

ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਪਹਿਲਾਂ ਕਿਸੇ ਦਵਾਈ ਦੇ ਵਿਕਾਸ ਵਿੱਚ ਕਈ ਸਾਲ ਲੱਗ ਜਾਂਦੇ ਸਨ। ਨਿਊਯਾਰਕ ਵਿੱਚ ਰਹਿ ਰਹੇ ਯੋਗੇਸ਼ ਸ਼ਰਮਾ ਏਆਈ ਅਤੇ ਐੱਮਐੱਲ ਦੇ ਸਿਹਤ ਖੇਤਰ ਵਿੱਚ ਪ੍ਰੋਡਕਟ ਮੈਨੇਜਰ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਕਿਸੇ ਦਵਾਈ ਦੇ ਜਾਨਵਰਾਂ ਉੱਪਰ ਟਰਾਇਲ ਤੱਕ ਪਹੁੰਚਣ ਤੋਂ ਪਹਿਲਾਂ ਰਸਾਇਣਕ ਤਿਆਰੀ ਵਿੱਚ ਕਈ ਸਾਲ ਲੱਗ ਜਾਂਦੇ ਸਨ।

ਜਦ ਕਿ ਹੁਣ ਏਆਈ ਅਤੇ ਐੱਮਐੱਲ ਦੀ ਮਦਦ ਨਾਲ ਇਹ ਸਮਾਂ ਘਟਾ ਕੇ ਕੁਝ ਦਿਨਾਂ ਦਾ ਕੀਤਾ ਜਾ ਸਕਦਾ ਹੈ। "ਐੱਮਐੱਲ ਦੀ ਵਰਤੋਂ ਕਰ ਕੇ ਸਾਇੰਸਦਾਨ ਸੰਸ਼ਲੇਸ਼ਣ ਦੇ ਸਮੇਂ ਨੂੰ ਸਾਲਾਂ ਤੋਂ ਘਟਾ ਕੇ ਲਗਭਗ ਇੱਕ ਹਫ਼ਤੇ ਤੱਕ ਲਿਆ ਸਕਦੇ ਹਨ।"

ਕੋਰੋਨਾਵਾਇਰ ਵੈਕਸੀਨ ਦੀ ਭਾਲ ਦੀ ਕੋਸ਼ਿਸ਼ ਵਿੱਚ ਬ੍ਰਿਟੇਨ ਦੀ ਏਆਈ ਸਟਰਾਟ ਅਪ ਪੋਸਟਇਰਾ, "ਆਰਟੀਫ਼ੀਸ਼ੀਅਲ ਇੰਟੈਲੀਜੈਂਸ ਨਾਲ ਦਵਾਈ ਦੀ ਖੋਜ ਦੇ ਰਾਹਾਂ ਦਾ ਨਕਸ਼ਾ ਉਲੀਕ ਰਿਹਾ ਹੈ"

ਦਵਾਈ ਸਨਅਤ ਦੇ ਮੈਗਜ਼ੀਨ Chemistryworld.com ਮੁਤਾਬਕ, "ਪੋਸਟਇਰਾ ਕੰਪਨੀ ਦੀਆਂ ਏਆਈ ਗਣਨਾਵਾਂ (ਅਲੌਗਰਿਦਮ) ਕੋਰੋਨਾਵਾਇਰਸ ਨਾਲ ਨਜਿੱਠਣ ਲਈ ਦੁਨੀਆਂ ਭਰ ਦੇ ਦਵਾਈ-ਵਿਗਿਆਨੀਆਂ ਦੀ ਸਮੁੱਚੀ ਸਮਝ ਨੂੰ ਸੰਜੋਣ ਦੀ ਕੋਸ਼ਿਸ਼ ਕਰ ਰਿਹਾ ਹੈ।"

ਉਮੀਦ ਦੀ ਕਿਰਨ ਇਹ ਹੈ ਕਿ ਏਆਈ ਦੀ ਵਰਤੋਂ ਵਾਇਰਸ ਦਾ ਫ਼ੈਲਾਅ ਰੋਕਣ ਲਈ ਵੀ ਕੀਤੀ ਜਾ ਰਹੀ ਹੈ। ਭਾਰਤ ਵਿੱਚ ਪਹਿਲੇ ਦੋ ਮਹੀਨਿਆਂ ਦੌਰਾਨ ਵੱਡੇ ਪੱਧਰ ਤੇ ਵਰਤੇ ਗਏ ਸਵੈਬ ਟੈਸਟ ਦਾ ਨਤੀਜਾ ਆਉਣ ਨੂੰ ਦੋ ਤੋਂ ਪੰਜ ਦਿਨ ਲਗਦੇ ਹਨ।

ਸਵੈਬ ਟੈਸਟ ਹੀ ਭਾਰਤ ਵਿੱਚ ਕੋਰੋਨਾਵਾਇਰਸ ਦੇ ਫ਼ੈਲਣ ਦਾ ਕਾਰਨ ਬਣੇ। ਜਦ ਕਿ ਐੱਕਸ-ਰੇ ਅਤੇ ਸੀਟੀ ਸਕੈਨ ਨਾਲ ਪੰਜਾਂ ਮਿੰਟਾਂ ਵਿੱਚ ਇਸ ਦਾ ਪਤਾ ਲੱਗ ਜਾਂਦਾ ਹੈ।

ESDS ਸਾਫ਼ਟਵੇਅਰ ਸੌਲਿਊਸ਼ਨਜ਼ ਦੇ ਮੁਖੀ ਪਿਊਸ਼ ਸੋਮਾਣੀ ਦਾ ਕਹਿਣਾ ਹੈ, "AA+ COVID-19 ਟੈਸਟਿੰਗ ਸੌਲਿਊਸ਼ਨ ਨਤੀਜੇ ਕੱਢਣ ਲਈ ਏਈ ਅਤੇ ਐੱਮਐੱਲ ਉੱਪਰ ਨਿਰਭਰ ਕਰਦਾ ਹੈ। ਇਹ ਪੰਜ ਮਿੰਟ ਵਿੱਚ ਦਿਖਾ ਦਿੰਦਾ ਹੈ ਮਰੀਜ਼ ਨੂੰ ਕੋਰਨਾ ਹੈ ਜਾਂ ਨਹੀਂ।"

"ਸਰਕਾਰੀ ਹਸਪਤਾਲਾਂ ਦੁਆਰਾ ਅਪਣਾਏ ਗਏ ਜਾਂਚ ਦੇ ਇਸ ਅਨੋਖੇ ਅਤੇ ਕਿਫ਼ਾਇਤੀ ਤਰੀਕੇ ਨਾਲ, ਸਿਰਫ਼ ਕੋਰੋਨਾ ਮਰੀਜ਼ਾਂ ਜਾਂ ਬਿਨਾਂ ਲੱਛਣਾਂ ਵਾਲੇ ਵਾਹਕਾਂ ਵਿੱਚ (ਪੁਸ਼ਟੀ ਹੋਣ ਦੀ) ਸਫ਼ਲਤਾ ਦੀ ਦਰ 98% ਹੈ। ਜਦ ਕਿ ਜਿਨ੍ਹਾਂ ਲੋਕਾਂ ਵਿੱਚ ਕੋਵਿਡ-19 ਦੇ ਨਾਲ ਫ਼ੇਫ਼ੜਿਆਂ ਦੀਆਂ ਹੋਰ ਬੀਮਾਰੀਆਂ ਵਾਲਿਆਂ ਵਿੱਚ ਸਟੀਕਤਾ ਦੀ ਦਰ 87% ਹੈ।"

ਤਸਵੀਰ ਸਰੋਤ, AMAZON

ਤਸਵੀਰ ਕੈਪਸ਼ਨ,

ਐਲੈਕਸਾ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਕੇ ਤੁਹਾਡੀ ਗੱਲ ਸਮਝ ਸਕਦਾ ਹੈ

ਜਦਕਿ ਪਹਿਲੇ ਕੁਝ ਮਹੀਨੇ ਪਹਿਲਾਂ ਸਰਕਾਰ ਸਿਰਫ਼ ਸਵੈਬ ਟੈਸਟ ਉੱਪਰ ਹੀ ਨਿਰਭਰ ਕਰ ਰਹੀ ਸੀ। ਆਈਸੀਐੱਮਆਰ ਨੇ ਐੱਕਸ-ਰੇ ਉੱਪਰ ਇਹ ਕਹਿ ਕੇ ਪਾਬੰਦੀ ਲਗਾ ਦਿੱਤੀ ਸੀ ਕਿ ਕੋਰੋਨਾ ਮਰੀਜ਼ਾਂ ਲਈ ਸੁਰੱਖਿਅਤ ਨਹੀਂ ਹੈ। ਸੋਮਾਨੀ ਦਾ ਕਹਿਣਾ ਹੈ ਕਿ ਇਕੱਲੇ ਸਵੈਬ ਟੈਸਟ ਉੱਪਰ ਨਿਰਭਰ ਰਹਿਣਾ ਕੋਰੋਨਾਵਾਇਰਸ ਦੇ ਫ਼ੈਲਣ ਦਾ ਕਾਰਣ ਹੈ।

ਹੁਣ ਕਿਉਂਕਿ ਐਕਸ-ਰੇ ਅਤੇ ਸੀਟੀ ਸਕੈਨ ਦੀ ਆਗਿਆ ਮਿਲ ਗਈ ਹੈ ਤਾਂ ਟੈਸਟਿੰਗ ਵਧਣ ਕਾਰਨ ਕੇਸਾਂ ਵਿੱਚ ਵੀ ਵਾਧਾ ਹੋ ਰਿਹਾ ਹੈ।

ਸੋਮਾਨੀ ਦੀ ਕੰਪਨੀ ਹੀ ਰੋਜ਼ਾਨਾ 10,000 ਟੈਸਟ ਕਰ ਰਹੀ ਹੈ।

ਅਸੀਂ ਭਾਰਤ ਵਿੱਚ ਜ਼ਰੂਰਤ ਨੂੰ ਦੇਖਦਿਆਂ ਕਿ ਸਵੈਬ ਟੈਸਟ ਦੇ ਨਤੀਜੇ ਆਉਣ ਵਿੱਚ ਦੋ ਦਿਨ ਲੱਗ ਜਾਂਦੇ ਹਨ। ਇਹ ਸੇਵਾ ਸ਼ੁਰੂ ਕੀਤੀ। ਅਸੀਂ ਤਕਨੀਕ ਰਾਹੀਂ ਡਾਕਟਰਾਂ ਦੀ ਮਦਦ ਕਰਨੀ ਚਾਹੁੰਦੇ ਸੀ। ਜਿਸ ਨਾ ਕਿ ਕੋਵਿਡ-19 ਦੀ ਤਖ਼ਸ਼ੀਸ ਵਿੱਚ ਲੱਗਣ ਵਾਲਾ ਸਮਾਂ ਘਟਾਇਆ ਜਾ ਸਕੇ।"

ਏਆਈ ਅਤੇ ਐੱਮਐੱਲ ਦੇ ਸਿਹਤ ਖੇਤਰ ਵਿੱਚ ਦੂਰ ਰਸੀ ਸਿੱਟੇ ਹੋਣਗੇ।

ਭਾਰਤੀ ਡਾਕਟਰਾਂ ਲਈ ਇਹ ਕੋਈ ਨਵੀਂ ਸ਼ੈਅ ਨਹੀਂ ਹੈ। ਉਹ ਇਸ ਨਾਲ ਗੁੰਝਲਦਾਰ ਅਪਰੈਸ਼ਨ ਕਰਦੇ ਆ ਰਹੇ ਹਨ।

ਗੁਰਦਿਆਂ ਦੇ ਇਲਾਜ ਲਈ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਿਆ। ਖ਼ੁਸ਼ਕਿਸਮਤੀ ਨਾਲ ਉਸ ਦਾ ਭਤੀਜਾ ਉਸ ਦੇ ਨਾਲ ਸੀ ਜੋ ਆਪਣੇ ਚਾਚੇ ਲਈ ਗੁਰਦਾ ਦੇਣ ਨੂੰ ਤਿਆਰ ਸੀ।

ਮਰੀਜ਼ ਦੀ ਪਤਨੀ ਨੇ ਭਤੀਜੇ ਵਿੱਚੋਂ ਇੱਕ ਰੋਬੋਟ ਰਾਹੀਂ ਗੁਰਦਾ ਕੱਢ ਕੇ ਆਪਣੇ ਪਤੀ ਵਿੱਚ ਲਗਾਏ ਜਾਣ ਦੀ ਸਾਰੀ ਪ੍ਰਕਿਰਿਆ ਦੇਖੀ। ਇਹ ਇੱਕ ਵੱਡੀ ਸਰਜਰੀ ਸੀ। ਜਦਕਿ ਡਾਕਟਰ ਸ਼ਾਂਤ ਸਨ। ਅਪਰੇਸ਼ਨ ਦੀ ਤਸਵੀਰ ਔਰਤ ਦੇ ਦਿਮਾਗ ਵਿੱਚ ਘਰ ਕਰ ਗਈ।

ਵੀਡੀਓ ਕੈਪਸ਼ਨ,

ਸਰੀਰ ਦੀ ਸੈਰ ਕਰਨ ਵਾਲਾ ਰੋਬੋਟ ਸਕਿਨਬੋਟ

ਬਾਅਦ ਵਿੱਚ ਉਸ ਨੇ ਦੱਸਿਆ ਕਿ ਉਹ ਹੈਰਾਨ ਸੀ ਅਤੇ ਡਰੀ ਵੀ ਹੋਈ ਸੀ। ਉਸ ਨੇ ਕਿਹਾ,"ਮੈਂ ਸਾਰੀ ਪ੍ਰਕਿਰਆ ਦੇਖੀ। ਰੱਬ ਦਾ ਸ਼ੁਕਰ ਹੈ ਰੋਬੋਟ ਨੇ ਸਹੀ ਕੰਮ ਕੀਤਾ।"

ਜਦੋਂ ਪਰਿਵਾਰ ਵਾਪਸ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਪਹੁੰਚੀ ਤਾਂ ਇਸ ਤਕਨੀਕ ਨੇ ਉਨ੍ਹਾਂ ਲਈ ਜਿਵੇਂ ਚਮਤਕਾਰ ਕਰ ਦਿਖਾਇਆ ਅਤੇ ਹੁਣ ਦੋਵੇਂ ਚਾਚਾ-ਭਤੀਜਾ ਠੀਕ-ਠਾਕ ਹਨ।

ਰੋਬੋਟ ਦੀ ਮਦਦ ਨਾਲ ਕੀਤੀ ਜਾਂਦੀ ਸਰਜਰੀ ਆਰਟੀਫੀਸ਼ੀਅਲ ਇੰਟੈਲੀਜੈਂਸਕਾਰਨ ਹੀ ਸੰਭਵ ਹੋ ਸਕੀ। ਇਸ ਤਰ੍ਹਾਂ ਦੀਆਂ ਰਵਾਇਤੀ ਸਰਜਰੀਆਂ ਵਿੱਚ ਬਹੁਤ ਲੰਬਾ ਸਮਾਂ ਲਗਦਾ ਸੀ ਅਤੇ ਮਰੀਜ਼ਾਂ ਨੂੰ ਠੀਕ ਹੋਣ ਵਿੱਚ ਵੀ ਜ਼ਿਆਦਾ ਸਮਾਂ ਲਗਦਾ ਸੀ। ਉਨ੍ਹਾਂ ਨੂੰ ਕਾਫ਼ੀ ਦੇਰ ਹਸਪਤਾਲ ਵਿੱਚ ਰਹਿਣਾ ਪੈਂਦਾ ਸੀ। ਅਪਰੇਸ਼ ਦੀ ਸਟੀਕਤਾ ਦੀ ਵੀ ਕੋਈ ਗਰੰਟੀ ਨਹੀਂ ਹੁੰਦੀ ਸੀ।

ਤਿਆਰ ਨਕਸ਼ਾ

ਦੁਨੀਆਂ ਭਰ 'ਚ ਪੌਜ਼ੀਟਿਵ ਕੇਸ

Group 4

ਇੰਟਰੈਕਟਿਵ ਪੂਰਾ ਦੇਖਣ ਲਈ ਬਰਾਊਜ਼ਰ ਅਪਡੇਟ ਕਰੋ

Source: Johns Hopkins University, national public health agencies

ਅੰਕੜੇ-ਆਖ਼ਰੀ ਅਪਡੇਟ 5 ਜੁਲਾਈ 2022, 1:29 ਬਾ.ਦੁ. IST

ਇਹ ਤਕਨੀਕ ਭਾਰਤ ਦੇ 500 ਤੋਂ ਵਧੇਰੇ ਹਸਪਤਾਲਾਂ ਵਿੱਚ ਵਰਤੀ ਜਾ ਰਹੀ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸਦਾ ਯੁੱਗ

ਹਾਲਾਂਕਿ ਭਾਰਤ ਵਿੱਚ ਰੋਬੋਟ ਦੀ ਮਦਦ ਨਾਲ ਸਰਜਰੀਆਂ ਕੀਤੀਆਂ ਜਾਂਦੀਆਂ ਹਨ ਪਰ ਇਸ ਦੇ ਔਜਾਰ ਹਾਲੇ ਇੱਥੇ ਨਹੀਂ ਬਣਾਏ ਜਾਂਦੇ। ਅਮਰੀਕਾ ਅਤੇ ਚੀਨ ਵਿੱਚ ਕੁਝ ਦਰਜਣ ਕੰਪਨੀਆਂ ਇਹ ਔਜਾਰ ਬਣਾਉਂਦੀਆਂ ਹਨ।

ਤਸਵੀਰ ਸਰੋਤ, UVD-ROBOTS

ਗੂਗਲ,ਮਾਈਕਰੋਸਾਫ਼ਟ, ਅਲੀਬਾਬਾ ਅਤੇ ਬਾਬਿਉ ਨੇ ਆਰਟੀਫੀਸ਼ੀਅਲ ਇੰਟੈਲੀਜੈਂਸਅਤੇ ਮਸ਼ੀਨ ਲਰਨਿੰਗ ਵਿੱਚ ਦੁਨੀਆਂ ਵਿੱਚ ਸੰਭ ਤੋਂ ਵਧੇਰੇ ਪੂੰਜੀ ਲਾਈ ਹੈ। ਚੀਨ ਵਿੱਚ ਇਹ ਪਹਿਲਾਂ ਹੀ 16 ਬਿਲੀਅਨ ਡਾਲਰ ਦੀ ਸਨਅਤ ਹੈ ਅਤੇ ਸਾਲਾਨਾ 40 ਫ਼ੀਸਦੀ ਦੀ ਦਰ ਨਾਲ ਵਿਕਾਸ ਕਰ ਰਹੀ ਹੈ।

ਅਮਰੀਕਾ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸਦੇ ਖੇਤਰ ਵਿੱਚ ਕੰਮ ਕਰਨ ਵਾਲੀਆਂ ਵੱਡੀਆਂ ਕੰਪਨੀਆਂ ਕੈਲੀਫੌਰਨੀਆ ਵਿੱਚ ਸਥਿਤ ਹਨ। ਅਮਰੀਕੀ ਅਤੇ ਚੀਨੀ ਕੰਪਨੀਆਂ ਮਿਲ ਕੇ ਇਸ ਖੇਤਰ ਵਿੱਚ ਵੱਡੀਆਂ ਪੁਲਾਂਘਾਂ ਪੁੱਟ ਰਹੀਆਂ ਹਨ।

ਜਿਸ ਨਾਲ ਸਾਡੀ ਜ਼ਿੰਦਗੀ ਅਤੇ ਸਿਹਤ ਸੰਭਾਲ ਮੁੱਢੋਂ ਹੀ ਬਦਲ ਜਾਵੇਗੀ। ਆਰਟੀਫ਼ੀਸ਼ੀਅਲ ਇੰਟੈਲੀਜੈਂਸ ਨਾਲ ਬੰਦੇ ਦਾ ਕਲੋਨ ਤਿਆਰ ਕੀਤਾ ਗਿਆ ਹੈ। ਜੋ ਬਿਲਕੁਲ ਉਸੇ ਵਰਗੀਆਂ ਖ਼ਸਲਤਾਂ ਦਾ ਧਾਰਨੀ ਹੈ।

ਗੂਗਲ ਨੇ ਪਿਛਲੇ ਸਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿਕਾਸ, ਮਸ਼ੀਨ ਲਰਨਿੰਗ ਅਤੇ ਡੇਟਾ ਮਾਈਨਿੰਗ ਬਾਰੇ ਦਸਤਾਵੇਜ਼ੀ ਫ਼ਿਲਮਾਂ ਦੀ ਇੱਕ ਲੜੀ ਤਿਆਰ ਕੀਤੀ। ਇਸ ਦੀ ਸ਼ੁਰੂਆਤ ਇਨ੍ਹਾਂ ਸ਼ਬਦਾਂ ਨਾਲ ਹੁੰਦੀ ਹੈ," ਹੁਣ ਲਗਦਾ ਹੈਕਿ ਅਸੀਂ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਵਿੱਚ ਹਾਂ। ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੁੱਗ।"

ਨੈਤਿਕ ਸਵਾਲ ਤਾਂ ਇਹ ਹੈ ਕਿ ਆਖ਼ਰ ਇਸ ਵਿੱਚ ਕਿੰਨੀ ਦੂਰ ਜਾਣਾ ਜਾਇਜ਼ ਹੈ? ਰੋਬੋਟ ਤਿਆਰ ਕਰਨ ਤੋਂ ਬਾਅਦ ਹੁਣ ਖੋਜ ਦਾ ਮੂੰਹ ਉਨ੍ਹਾਂ ਨੂੰ ਮਨੁੱਖੀ ਭਾਵਨਾਵਾਂ ਦੇਣ ਵੱਲ ਕੇਂਦਰਿਤ ਹੈ। ਸਟੀਫ਼ਨ ਹਾਕਿੰਗਸ ਨੇ ਇੱਕ ਵਾਰ ਕਿਹਾ ਸੀ, "ਜਿੰਨੀ ਆਈਏ ਅਸੀਂ ਹੁਣ ਤੱਕ ਵਿਕਸਿਤ ਕੀਤੀ ਹੈ। ਉਹ ਬਹੁਤ ਉਪਯੋਗੀ ਅਤੇ ਮਦਦਗਾਰ ਰਹੀ ਹੈ। ਪਰ ਜੇ ਅਸੀਂ ਰੋਬੋਟ ਨੂੰ ਜ਼ਿਆਦਾ ਸਿਖਾਵਾਂਗੇ ਤਾਂ ਉਹ ਮਨੁੱਖ ਨਾਲੋਂ ਤੇਜ਼ ਹੋ ਸਕਦਾ ਹੈ। ਜਿਸ ਨਾਲ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।"

ਜਿਸ ਬੰਦੇ ਦਾ ਕੋਲੋਨ ਤਿਆਰ ਕੀਤਾ ਗਿਆ ਸੀ ਉਸ ਦਾ ਕਹਿਣਾ ਹੈ ਕਿ ਉਹ ਤਾਂ ਮਰ ਜਾਵੇਗਾ ਪਰ ਉਸ ਦੀ ਡਿਜੀਟਲ ਆਕਰਿਤੀ ਕਾਇਮ ਰਹੇਗੀ ਜੋ ਉਸ ਨੂੰ ਪਸੰਦ ਨਹੀਂ।

ਤਸਵੀਰ ਸਰੋਤ, Getty Images

ਤੌਖ਼ਲਿਆਂ ਦੇ ਬਾਵਜੂਦ ਜਾਰੀ ਹੈ ਏਆਈ ਦਾ ਵਿਕਾਸ

ਤੌਖ਼ਲਿਆਂ ਦੇ ਬਾਵਜੂਦ ਆਰਟੀਫ਼ੀਸ਼ੀਅਲ ਦਾ ਵਿਕਾਸ ਹੋਣਾ ਲਗਾਤਾਰ ਜਾਰੀ ਹੈ।

ਉਹ ਦਿਨ ਦੂਰ ਨਹੀਂ ਜਦੋਂ ਸਮਾਰਟ ਫ਼ੋਨ ਵਰਤਣ ਵਾਲਾ ਕੋਈ ਵੀ ਵਿਅਕਤੀ ਆਪਣਾ ਡਾਕਟਰ ਆਪ ਬਣ ਜਾਵੇਗਾ। ਉਸ ਨੂੰ ਡਾਕਟਰ ਦੀ ਲੋੜ ਨਹੀਂ ਪਵੇਗੀ। ਉਸ ਦਾ ਸਮਾਰਟ ਫ਼ੋਨ ਹੀ ਉਸ ਨੂੰ ਉਸਦੀ ਸਿਹਤ ਨਾਲ ਜੁੜੀ ਸਾਰੀ ਜਾਣਾਕਾਰੀ ਦੇ ਦੇਵੇਗਾ।

2022 ਤੱਕ ਭਾਰਤ ਵਿੱਚ ਸਮਾਰਟ ਫ਼ੋਨ ਵਰਤਣ ਵਾਲਿਆਂ ਦੀ ਗਿਣਤੀ 44 ਕਰੋੜ ਹੋ ਜਾਵੇਗੀ। ਉਸ ਸਥਿਤੀ ਵਿੱਚ ਸਿਹਤ ਖੇਤਰ ਵਿੱਚ ਆਰਟੀਫ਼ੀਸ਼ੀਅਲ ਇੰਟਲੈਜੈਂਸ ਇੱਕ ਵੱਡੀ ਸਨਅਤ ਹੋਵੇਗੀ।

ਜੇ ਇਸ ਉੱਪਰ ਨਜ਼ਰ ਰੱਖੀ ਜਾਵੇ ਅਤੇ ਕੰਟਰੋਲ ਵਿੱਚ ਰੱਖ ਕੇ ਇਸ ਨੂੰ ਪਲਰਨ ਦਾ ਮੌਕਾ ਦਿੱਤਾ ਜਾਵੇ ਤਾਂ ਇਸ ਨਾਲ ਭਾਰਤ ਵਿੱਚ ਲੋਕਾਂ ਦੀ ਔਸਤ ਉਮਰ ਜੋ ਕਿ ਹੁਣ 66 ਸਾਲ ਹੈ ਵਿੱਚ ਕਈ ਸਾਲਾਂ ਦਾ ਵਾਧਾ ਕੀਤਾ ਜਾ ਸਕੇਗਾ।

ਇਸ ਵਿੱਚੋਂ ਕੁਝ ਗੱਲਾਂ ਤਾਂ ਸੱਚ ਹੋਣੀਆਂ ਸ਼ੁਰੂ ਵੀ ਹੋ ਗਈਆਂ ਹਨ। ਅਜਿਹੀਆਂ ਐਪਲੀਕੇਸ਼ਨਾਂ ਹਨ ਜੋ ਬੰਦੇ ਦੀ ਧੜਕਣ ਅਤੇ ਖੂਨ ਵਿੱਚ ਗਲੂਕੋਜ਼ ਦੀ ਮਾਤਰਾ ਦਾ ਪਤਾ ਲਗਾ ਸਕਦੀਆਂ ਹਨ। ਵਿਕਾਸਕਾਰ ਵਿਅਕਤੀ ਦੇ ਬਲੱਡ ਪਰੈਸ਼ਰ ਨੂੰ ਮਾਪ ਸਕਣ ਵਾਲੀਆਂ ਐਪਲੀਕੇਸ਼ਨਾਂ ਬਣਾਉਣ ਦੇ ਬਹੁਤ ਨਜ਼ਦੀਕ ਹਨ।

ਐਪਲ ਅਤੇ ਫਿਟਬਿਟ ਵਰਗੀਆਂ ਕੰਪਨੀਆਂ ਨੇ ਗੁੱਟ ਘੜੀਆਂ ਬਣਾਈਆਂ ਹਨ। ਜੋ ਵਿਅਕਤੀ ਦੇ ਦਿਲ ਦੀ ਧੜਕਣ ਦੇਖ ਸਕਦੀਆਂ ਹਨ। ਉਸ ਦੀ ਤੁਰਨ ਦੀ ਰਫ਼ਤਾਰ, ਖ਼ੁਰਾਕ ਅਤੇ ਤੁੜ ਕੇ ਤੈਅ ਕੀਤੀ ਫ਼ਾਸਲੇ ਦਾ ਵਿਸ਼ਲੇਸ਼ਣ ਕਰ ਦਿੰਦੀਆਂ ਹਨ।

ਆਰਟੀਫ਼ੀਸ਼ੀਅਲ ਇੰਟੈਲੀਜੈਂਸ ਕੀ ਹੈ?

ਮਾਹਰਾਂ ਦਾ ਕਹਿਣਾ ਹੈ ਕਿ ਏਆਈ ਇੱਕ ਅਜਿਹੀ ਤਕਨੀਕ ਹੈ ਜੋ ਕੰਪਿਊਟਰ ਨੂੰ ਸੋਚਣ ਅਤੇ ਕਾਰਜ ਕਰਨ ਦੇ ਸਮਰੱਥ ਕਰਦਾ ਹੈ। ਇਹ ਅਜਿਹਾ ਆਪਣੇ ਆਲੇ-ਦੁਆਲੇ ਤੋਂ ਜਾਣਕਾਰੀ ਇਕੱਠੀ ਕਰ ਕੇ ਕਰਦੀ ਹੈ। ਉਸੇ ਤੋਂ ਇਹ ਅੱਗੇ ਸਿਖਦੀ ਹੈ ਅਤੇ ਫ਼ੈਸਲੇ ਲੈਂਦੀ ਹੈ।

ਮਸ਼ੀਨ ਲਰਨਿੰਗ ਰਾਹੀਂ ਗਲਤੀਆਂ ਵਿੱਚ ਸੁਧਾਰ ਕੀਤਾ ਜਾਂਦਾ ਹੈ। ਇਸੇ ਤੋਂ ਇਹ ਸੰਭਾਵਨਾ ਪਤਾ ਲਗਦੀ ਹੈ ਕਿ ਆਰਟੀਫ਼ੀਸ਼ੀਅਲ ਇੰਟਲੈਜੈਂਸ ਭਾਰਤ ਵਰਗੇ ਦੇਸ਼ ਦੇ ਸਿਹਤ ਖੇਤਰ ਵਿੱਚ ਕਿੰਨਾ ਵੱਡਾ ਬਦਲਾਅ ਲਿਆ ਸਕਦੀ ਹੈ। ਜਿੱਥੇ ਭਾਰਤ ਸਰਕਾਰ ਵੱਲੋਂ ਸੰਸਦ ਵਿੱਚ ਦਿੱਤੀ ਜਾਣਕਾਰੀ ਮੁਤਾਬਕ 1,000 ਲੋਕਾਂ ਦੀ ਵਸੋਂ ਉੱਪਰ ਇੱਕ ਤੋਂ ਵੀ ਘੱਟ ਡਾਕਟਰ ਹੈ।

ਕੀ ਭਾਰਤ ਦੀ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਬਾਰੇ ਕੋਈ ਰਣਨੀਤੀ ਹੈ?

ਨੀਤੀ ਆਯੋਗ ਇਸ ਬਾਰੇ ਦੋ ਸਾਲ ਪਹਿਲਾਂ ਇੱਕ 'ਡਿਸਕਸ਼ਨ ਪੇਪਰ' ਲੈ ਕੇ ਆਇਆ ਹੈ। ਇਸ ਦਾ ਸਲੋਗਨ ਸੀ "ਸਾਰਿਆਂ ਲਈ ਆਰਟੀਫ਼ੀਸ਼ੀਅਲ ਇੰਟੈਲੀਜੈਂਸ" ("AIFORALL")

ਇਸ ਪੇਪਰ ਵਿੱਚ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਲਈ ਪੰਜ ਖੇਤਰਾਂ ਦੀ ਸ਼ਨਾਖ਼ਤ ਕੀਤੀ ਹੈ—

ਸਿਹਤ, ਖੇਤੀਬਾੜੀ, ਸਿੱਖਿਆ, ਸਮਾਰਟ ਸ਼ਹਿਰ, ਬੁਨਿਆਦੀ ਢਾਂਚਾ ਅਤੇ ਸ਼ਹਿਰੀ ਆਵਾਜਾਈ।

ਨੈਸ਼ਨਲ ਈ-ਹੈਲਥ ਅਥਾਰਟੀ ਵੱਲੋਂ ਵੀ ਇੱਕ ਤਜਵੀਜ਼ ਇਸ ਬਾਰੇ ਰੱਖੀ ਗਈ ਹੈ ਕਿ ਇਸ ਦੀ ਵਰਤੋਂ ਨਾਲ ਸਿਹਤ ਖੇਤਰ ਵਿੱਚ ਸੂਚਨਾ ਤਕਨੌਲਜੀ ਦੀ ਵਰਤੋਂ ਉੱਪਰ ਕੰਟਰੋਲ ਰੱਖਿਆ ਜਾਣਾ ਚਾਹੀਦਾ ਹੈ।

ਜਦਕਿ ਸਾਡੇ ਕੋਲ ਨੈਸ਼ਲ ਹੈਲਥ ਅਥਾਰਟੀ ਹੈ ਜੋ ਆਯੂਸ਼ਮਾਨ ਭਾਰਤ ਨੂੰ ਅਮਲ ਵਿੱਚ ਲਿਆਉਂਦੀ ਹੈ। ਭਾਰਤ ਸਰਕਾਰ ਦਾ ਦਾਅਵਾ ਹੈ ਕਿ ਇਹ ਸਿਹਤ ਖੇਤਰ ਦੀ ਦੁਨੀਆਂ ਦੀ ਸਭ ਤੋਂ ਵੱਡੀ ਸਕੀਮ ਹੈ।

ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਇਸ ਸਾਰੇ ਰੌਲ਼ੇ-ਰੱਪੇ ਦੇ ਪਿੱਛੇ ਅਸਲੀਅਤ ਇਹ ਹੈ ਕਿ ਭਾਰਤ ਹਾਲੇ ਇਸ ਮਾਮਲੇ ਵਿੱਚ ਬਹੁਤ ਪਿੱਛੇ ਹੈ। ਕਿਸੇ ਸਰਕਾਰੀ ਨੀਤੀ ਦੀ ਅਣਹੋਂਦ ਵਿੱਚ ਇਸ ਖੇਤਰ ਦਾ ਆਪ-ਹੁਦਰਾ ਵਿਕਾਸ ਹੋਵੇਗਾ।

ਨੀਤੀ ਆਯੋਗ ਦੀ ਰਿਪੋਰਟ ਵਿੱਚ ਮੰਨਿਆ ਗਿਆ ਹੈ ਕਿ ਭਾਰਤ ਇਸ ਖੇਤਰ ਵਿੱਚ ਨਾ ਹੀ ਚੀਨ ਦਾ ਮੁਕਾਬਲਾ ਕਰ ਸਕਦਾ ਹੈ ਅਤੇ ਨਾ ਹੀ ਕਰੇਗਾ। ਜਦਕਿ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਹ ਗ਼ੈਰ-ਚੀਨ ਅਤੇ ਗ਼ੈਰ-ਪੱਛਮੀ ਮੰਡੀਆਂ ਵਿੱਚ ਇਸ ਦਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦਿਸ਼ਾ ਵਿੱਚ ਇਹ ਪਹਿਲਾ ਕਦਮ ਹੈ ਪਰ ਇਸ ਤੋਂ ਬਾਅਦ ਕੋਈ ਵੱਡੀ ਪੁਲਾਂਘ ਇਸ ਪਾਸੇ ਨਹੀਂ ਪੁੱਟੀ ਗਈ।

ਪਿਊਸ਼ ਸੋਮਾਨੀ ਦਾ ਮੰਨਣਾ ਹੈ ਕਿ ਭਾਰਤ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਮਾਮਲੇ ਖੇਤਰ ਵਿੱਚ ਵਿਕਾਸ ਦੇ ਪੜਾਅ ਵਿੱਚ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣਵੀਆਂ ਕੰਪਨੀਆਂ ਹੀ ਸਿਹਤ ਸੰਭਾਲ ਸਨਅਤ ਵਿੱਚ ਏਆਈ ਦੇ ਸੁਮੇਲ ਕਰ ਰਹੀਆਂ ਹਨ। ਜਦਕਿ ਵਿਸ਼ਵ ਪੱਧਰ ਉੱਪਰ ਇਸ ਨੂੰ ਕਾਫ਼ੀ ਮਾਨਤਾ ਮਿਲ ਚੁੱਕੀ ਹੈ। ਵੱਡੀਆਂ ਸਰਜਰੀਆਂ ਤੋਂ ਲੈਕੇ ਖੂਨ ਚੜ੍ਹਾਉਣ ਤੱਕ ਦਾ ਕੰਮ ਏਆਈ ਰਾਹੀਂ ਕੀਤਾ ਜਾਂਦਾ ਹੈ।"

ਹੁਣ ਬਹੁਤ ਸਾਰੇ ਮਾਹਰਾਂ ਦਾ ਮੰਨਣਾ ਹੈ ਕਿ ਏਆਈ ਅਤੇ ਐੱਮਐੱਲ ਦੇ ਮਹਾਂਮਾਰੀਆਂ ਨਾਲ ਲਰਨ ਵਿੱਚ ਬਹੁਤ ਜ਼ਿਆਦਾ ਉਪਯੋਗੀ ਹੋ ਸਕਦੀਆਂ ਹਨਮ।

ਭਾਰਤ ਵਿੱਚ ਜਿੱਥੇ ਵੱਖ-ਵੱਖ ਸੀਜ਼ਨਾਂ ਵਿੱਚ ਸਿਹਤ ਐਮਰਜੈਂਸੀਆਂ ਖੜ੍ਹੀਆਂ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਵਿੱਚ ਤੇਜ਼ੀ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦੀ ਸਕਰੀਨਿੰਗ ਕਰਨ ਦੀ ਲੋੜ ਪੈਂਦੀ ਹੈ। ਉੱਥੇ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਇਸ ਕੰਮ ਵਿੱਚ ਮਨੁੱਖਾਂ ਨਾਲੋਂ ਜਲਦੀ ਨਤੀਜੇ ਲਿਆ ਸਕਦੀਆਂ ਹਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)