ਕੋਰੋਨਾਵਾਇਰਸ ਦਾ ਇਲਾਜ: ਬਿਨਾਂ ਲੱਛਣਾਂ ਵਾਲੇ 'ਸਾਇਲੈਂਟ ਸਪਰੈਡਰਜ਼' ਕਿਵੇਂ ਮਹਾਂਮਾਰੀ ਵਧਾ ਰਹੇ ਹਨ - 5 ਅਹਿਮ ਖ਼ਬਰਾਂ

Illustration: man on train

ਜਿਵੇਂ ਹੀ ਕੋਰੋਨਾਵਾਇਰਸ ਦਾ ਸੰਕਟ ਸਾਹਮਣੇ ਆਇਆ ਹੈ, ਵਿਗਿਆਨੀਆਂ ਨੇ ਕੋਰੋਨਾਵਾਇਰਸ ਦੀਆਂ ਅਜੀਬ ਅਤੇ ਚਿੰਤਾਜਨਕ ਵਿਸ਼ੇਸ਼ਤਾਵਾਂ ਬਾਰੇ ਕਾਫ਼ੀ ਸਬੂਤ ਲੱਭੇ ਹਨ।

ਹਾਲਾਂਕਿ ਬਹੁਤ ਸਾਰੇ ਲੋਕ ਜੋ ਇਸ ਤੋਂ ਸੰਕਰਮਿਤ ਹੁੰਦੇ ਹਨ। ਉਨ੍ਹਾਂ ਨੂੰ ਖੰਘ, ਬੁਖਾਰ ਹੋਣ ਦੇ ਨਾਲ ਹੀ ਉਨ੍ਹਾਂ ਦੇ ਸੁਆਦ ਅਤੇ ਸੁੰਘਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ।

ਦੂਜਿਆਂ ਵਿੱਚ ਬਿਲਕੁਲ ਕੋਈ ਲੱਛਣ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਕਦੇ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਕੋਵਿਡ -19 ਤੋਂ ਸੰਕਰਮਿਤ ਹਨ।

ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇਸ ਤਰੀਕੇ ਨਾਲ ਕਿੰਨੇ ਲੋਕ ਪ੍ਰਭਾਵਿਤ ਹੋ ਰਹੇ ਹਨ ਅਤੇ ਕੀ "ਸਾਇਲੈਂਟ ਸਪਰੈਡਰ" ਮਹਾਂਮਾਰੀ ਨੂੰ ਵਧਾ ਰਹੇ ਹਨ। ਪੜ੍ਹੋ ਪੂਰੀ ਖ਼ਬਰ

ਕੋਰੋਨਾਵਾਇਰਸ: ਹਵਾਈ ਜਹਾਜ਼, ਰੇਲਵੇ ਅਤੇ ਸੜਕਾਂ ਰਾਹੀਂ ਯਾਤਰਾ 'ਚ ਇਸ ਤਰ੍ਹਾਂ ਦੇ ਬਦਲਾਅ ਆ ਸਕਦੇ ਹਨ

ਸ਼ਮਸੁਦੀਨ ਪਿਛਲੇ ਚਾਰ ਦਹਾਕਿਆਂ ਤੋਂ ਸਾਡੇ ਗਾਈਡ ਹਨ। ਉਹ ਮਰਹੂਮ ਰਾਜਕੁਮਾਰੀ ਡਾਇਨਾ ਸਮੇਤ ਆਗਰਾ ਵਿੱਚ ਤਾਜ ਮਹਿਲ ਦੀ ਯਾਤਰਾ 'ਤੇ ਆਈਆਂ 40 ਹਸਤੀਆਂ ਨਾਲ ਗਾਈਡ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।

ਹੁਣ ਜਦੋਂ ਵਿਸ਼ਵ ਸਿਹਤ ਸੰਗਠਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਲੋਕਾਂ ਨੂੰ ਕੋਰੋਨਾਵਾਇਰਸ ਨਾਲ ਕਾਫ਼ੀ ਸਮੇਂ ਤੱਕ ਰਹਿਣਾ ਹੋਵੇਗਾ, ਸ਼ਮਸੁਦੀਨ ਦਾ ਮੰਨਣਾ ਹੈ ਕਿ ਸੈਰ ਸਪਾਟੇ ਦਾ ਚਿਹਰਾ ਹੁਣ ਪੂਰੀ ਤਰ੍ਹਾਂ ਬਦਲ ਸਕਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਲੌਕਡਾਊਨ ਨੂੰ ਹੋਰ ਸਹਿਜ ਬਣਾਉਣ ਦੇ ਬਾਅਦ ਸੈਰ ਸਪਾਟਾ ਉਹ ਨਹੀਂ ਹੋਵੇਗਾ ਜਿਸ ਤਰ੍ਹਾਂ ਦਾ ਪਿਛਲੇ ਸਾਲਾਂ ਵਿੱਚ ਹੁੰਦਾ ਸੀ। ਇਹ ਬਦਲਾਅ ਕੀ ਹੋ ਸਕਦੇ ਹਨ, ਇਹ ਜਾਣਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ : ਕਿਵੇਂ ਕਰਦਾ ਹੈ ਹਮਲਾ ਤੇ ਸਰੀਰ 'ਚ ਕੀ ਆਉਂਦੇ ਨੇ ਬਦਲਾਅ

ਕੋਰੋਨਾਵਾਇਰਸ ਪਿਛਲੇ ਸਾਲ ਦੇ ਆਖ਼ਰੀ ਮਹੀਨੇ ਦਸੰਬਰ ਵਿਚ ਚੀਨ ਦੇ ਵੂਹਾਨ ਸ਼ਹਿਰ ਵਿਚ ਸਾਹਮਣੇ ਆਇਆ ਸੀ।

ਕੋਵਿਡ-19 ਦੇ ਨਾਂ ਨਾਲ ਜਾਣੇ ਜਾਂਦੇ ਇਸ ਵਾਇਰਸ ਨੇ ਦੂਨੀਆਂ ਦੇ 188 ਦੇਸਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ।

ਕੋਰੋਨਾ ਮਹਾਮਾਰੀ ਦਾ ਸ਼ਿਕਾਰ ਹੋਣ ਵਾਲੇ ਬਹੁਗਿਣਤੀ ਲੋਕਾਂ ਵਿਚ ਹਲਕੇ ਲੱਛਣ ਸਾਹਮਣੇ ਆਉਂਦੇ ਹਨ ਪਰ ਮਰਨ ਵਾਲਿਆਂ ਦੀ ਗਿਣਤੀ ਵੀ ਲੱਖਾਂ ਹੈ।

ਪਰ ਵਾਇਰਸ ਸਰੀਰ ਉੱਤੇ ਹਮਲਾ ਕਿਵੇਂ ਕਰਦਾ ਹੈ, ਕੁਝ ਲੋਕ ਮਰਨ ਕਿਉਂ ਜਾਂਦੇ ਅਤੇ ਇਸ ਦਾ ਇਲਾਜ ਕਿਵੇਂ ਹੁੰਦਾ ਹੈ ਇਸ ਮਹਾਮਾਰੀ ਨਾਲ ਜੁੜੇ ਅਹਿਮ ਸਵਾਲ ਹਨ, ਜਿਨ੍ਹਾਂ ਬਾਰੇ ਤੁਸੀਂ ਇੱਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ।

ਇਸ ਪਰਿਵਾਰ ਦੀਆਂ ਖੁਸ਼ੀਆਂ ਕੋਰੋਨਾ ਨੇ ਕੁਝ ਘੰਟਿਆਂ 'ਚ ਉਜਾੜੀਆਂ

ਮੇਰੀ ਭਤੀਜੀ ਖੁਸ਼ਾਲੀ ਤਮਾਏਚੀ ਆਪਣੀ ਬਾਰਵ੍ਹੀਂ ਦਾ ਨੰਬਰ ਕਾਰਡ ਹੱਥ ਵਿੱਚ ਫੜ ਕੇ ਰੋ ਰਹੀ ਸੀ। ਉਹ ਕਲਾਸ ਦੇ ਕੁਝ ਇੱਕ ਵਿਦਿਆਰਥੀਆਂ ਵਿੱਚੋਂ ਸੀ ਜਿਨ੍ਹਾਂ ਨੇ ਪਹਿਲੇ ਦਰਜੇ ਵਿੱਚ ਪ੍ਰੀਖਿਆ ਪਾਸ ਕੀਤੀ ਸੀ।

ਤਸਵੀਰ ਸਰੋਤ, Roxy Gagdekar Chhara/BBC

ਤਸਵੀਰ ਕੈਪਸ਼ਨ,

ਉਮੇਸ਼ ਦੀ ਜਾਨ ਆਪਣੀਆਂ ਧੀਆਂ ਵਿੱਚ ਵਸਦੀ ਸੀ। ਉਨ੍ਹਾਂ ਦੀ ਕਾਮਯਾਬੀ ਹੀ ਉਨ੍ਹਾਂ ਦੇ ਜੀਵਨ ਦਾ ਮੰਤਵ ਸੀ

ਉਸ ਦੇ ਹੰਝੂਆਂ ਦਾ ਸਬੱਬ ਸਾਰੇ ਜਾਣਦੇ ਸਨ। ਇਹ ਉਸ ਦੇ ਮਰਹੂਮ ਪਿਤਾ ਉਮੇਸ਼ ਤਮਾਏਚੀ ਦੇ ਜੀਵਨ ਦਾ ਮਕਸਦ ਸੀ। ਉਨ੍ਹਾਂ ਦੀ ਕੋਰੋਨਾਵਾਇਰਸ ਕਾਰਨ ਕੁਝ ਦਿਨ ਪਹਿਲਾਂ ਹੀ ਮੌਤ ਹੋਈ ਸੀ।

ਉਮੇਸ਼ ਅਹਿਮਦਾਬਾਦ ਦੀ ਮੈਟਰੋ ਅਦਾਲਤ ਵਿੱਚ ਵਕਾਲਤ ਕਰਦੇ ਸਨ ਅਤੇ 44 ਸਾਲਾਂ ਦੇ ਸਨ। 11 ਮਈ ਨੂੰ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱਕਤ ਹੋਈ ਅਤੇ 12 ਮਈ ਨੂੰ ਉਨ੍ਹਾਂ ਦਾ ਕੋਰੋਨਾ ਪੌਜ਼ਿਟੀਵ ਦਾ ਨਤੀਜਾ ਆ ਗਿਆ।

ਬੀਬੀਸੀ ਪੱਤਰਕਾਰ ਦੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਨੂੰ ਗੁਆਉਣ ਦਾ ਦਰਦ ਭਰਿਆ ਸਫ਼ਰ ਇੱਥੇ ਕਲਿੱਕ ਕਰਕੇ ਪੜ੍ਹੋ

ਕੋਰੋਨਾਵਾਇਰਸ ਟਿਪਸ: WHO ਦੀਆਂ ਖਾਣ-ਪੀਣ ਬਾਰੇ 5 ਹਦਾਇਤਾਂ

ਤਸਵੀਰ ਸਰੋਤ, iStock

ਕੋਵਿਡ-19 ਮਹਾਂਮਾਰੀ ਦੇ ਦੌਰ ਵਿੱਚ ਕਈ ਚੀਜ਼ਾਂ ਬਦਲ ਰਹੀਆਂ ਹਨ। ਕੰਮ-ਕਾਜ ਦੇ ਤਰੀਕੇ, ਸਾਫ਼-ਸਫ਼ਾਈ, ਖਾਣ-ਪੀਣ ਦੀਆਂ ਆਦਤਾਂ ਵੀ ਉਨ੍ਹਾਂ ਬਦਲਦੀਆਂ ਚੀਜ਼ਾਂ ਵਿੱਚ ਸ਼ਾਮਲ ਹਨ।

ਕੋਵਿਡ-19 ਮਗਰੋਂ, ਲੋਕਾਂ ਨੇ ਸਿਹਤ, ਖ਼ਾਸ ਕਰਕੇ ਖਾਣ-ਪੀਣ ਤੇ ਸਾਫ਼-ਸਫ਼ਾਈ ਦੇ ਮੁੱਦਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ।

ਇਹ ਨਹੀਂ ਹੈ ਕਿ ਇਹ ਚੀਜ਼ਾਂ ਪਹਿਲਾਂ ਲੋਕਾਂ ਲਈ ਜ਼ਰੂਰੀ ਨਹੀਂ ਸਨ। ਹਾਂ, ਇਹ ਜ਼ਰੂਰ ਸੀ ਕਿ ਖਾਣ-ਪੀਣ ਅਤੇ ਸਫਾਈ ਸਾਡੀ ਜੀਵਨ-ਸ਼ੈਲੀ ਦੀ ਉਹ ਗੱਲ ਸੀ, ਜਿਸ ਵਿੱਚ ਪਸੰਦ-ਨਾਪਸੰਦ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਸੀ।

ਇਨ੍ਹੀਂ ਦਿਨੀਂ ਕੁਝ ਲੋਕ ਇਸ ਗੱਲ ਨੂੰ ਲੈ ਕੇ ਵੀ ਫ਼ਿਕਰਮੰਦ ਹਨ ਕਿ ਕੀ ਕੋਵਿਡ-19 ਦੀ ਬਿਮਾਰੀ ਖਾਣ-ਪੀਣ ਦੀਆਂ ਚੀਜ਼ਾਂ ਨਾਲ ਵੀ ਫੈਲਦੀ ਹੈ? ਇਸ ਬਾਰੇ ਵਿਸ਼ਵ ਸਿਹਤ ਸੰਗਠਨ ਦੀਆਂ ਹਦਾਇਤਾਂ ਪੜ੍ਹਨ ਲਈ ਇੱਥ ਕਲਿੱਕ ਕਰੋ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)