ਜੌਰਜ ਫਲਾਇਡ: ਕੌਣ ਸੀ ਐਡਵਰਡ ਕੋਲਸਟਨ ,ਯੂਕੇ ਵਿਚ ਜਿਸ ਦਾ ਬੁੱਤ ਲੋਕਾਂ ਨੇ ਰੱਸਿਆ ਨਾਲ ਡੇਗ ਕੇ ਦਰਿਆ 'ਚ ਰੋੜ ਦਿੱਤਾ

ਐਡਵਰਡ ਕੋਲਸਟਨ

ਅਫ਼ਰੀਕੀ ਮੂਲ ਦੇ ਅਮਰੀਕੀ ਜੌਰਜ ਫਲਾਇਡ ਦੀ ਮੌਤ ਮਗਰੋਂ ਅਮਰੀਕਾ ਤੋਂ ਇਲਾਵਾ ਯੂਕੇ, ਆਸਟ੍ਰੇਲੀਆ ਸਣੇ ਕਈ ਮੁਲਕਾਂ ਵਿੱਚ ਵੀ ਲੋਕਾਂ ਵਿੱਚ ਭਾਰੀ ਰੋਸ ਦੇਖਿਆ ਗਿਆ।

ਨਸਲਵਾਦ ਦੇ ਵਿਰੋਧ ਵਿੱਚ ਹੋ ਰਹੇ ਮੁਜ਼ਾਹਰਿਆਂ ਦੌਰਾਨ ਯੂਕੇ ਵਿੱਚ ਵੀ ਲੋਕਾਂ ਦੀਆਂ ਪੁਲਿਸ ਨਾਲ ਝੜਪਾਂ ਵੀ ਦੇਖਣ ਨੂੰ ਮਿਲੀਆਂ।

ਐਤਵਾਰ ਨੂੰ ਬ੍ਰਿਸਟਲ ਵਿੱਚ ਮੁਜ਼ਾਹਰਾਕਰੀਆਂ ਨੇ ਰੱਸਿਆਂ ਨਾਲ 17ਵੀਂ ਸਦੀ ਵਿੱਚ ਗੁਲਾਮਾਂ ਦਾ ਵਪਾਰ ਕਰਨ ਵਾਲੇ, ਐਡਵਰਡ ਕੋਲਸਟਨ ਦਾ ਤਾਂਬੇ ਦਾ ਬੁੱਤ ਡੇਗ ਦਿੱਤਾ।

ਕੋਲਸਟਨ ਬਾਰੇ ਪਿਛਲੇ ਕਾਫ਼ੀ ਕਈ ਸਾਲਾਂ ਤੋਂ ਸ਼ਹਿਰ ਵਿਵਾਦ ਚਲਿਆ ਆ ਰਿਹਾ ਹੈ। ਲੋਕ ਉਸ ਦੀਆਂ ਯਾਦਗਾਰਾਂ ਬਾਰੇ ਵਿਰੋਧ ਦਰਜ ਕਰਵਾਉਂਦੇ ਰਹੇ ਹਨ, ਪਰ ਉਨ੍ਹਾਂ ਦੀ ਛਾਪ ਅਜੇ ਵੀ ਬ੍ਰਿਸਟਲ ਦੇ ਕਈ ਹਿੱਸਿਆਂ ਵਿੱਚ ਦੇਖਣ ਨੂੰ ਮਿਲਦੀ ਹੈ।

ਕੌਣ ਸੀ ਐਡਵਰਡ ਕੋਲਸਟਨ

ਐਤਵਾਰ ਨੂੰ ਹੋਏ ਮੁਜ਼ਾਹਰੇ ਦੌਰਾਨ ਬੁੱਤ ਨੂੰ ਡੇਗ ਦਿੱਤਾ ਗਿਆ ਅਤੇ ਬਾਅਦ ਵਿਚ ਇੱਕ ਮੁਜ਼ਾਹਰਾਕਾਰੀ ਨੂੰ ਜੌਰਜ ਫਲਾਇਡ ਦੀ ਵਾਇਰਲ ਹੋਈ ਵੀਡੀਓ ਵਾਂਗ, ਕੋਲਸਟਨ ਦੇ ਪੁਤਲੇ ਦੀ ਗਰਦਨ 'ਤੇ ਗੋਡਾ ਧਰੇ ਦੇਖਿਆ ਗਿਆ।

ਪੁਤਲੇ ਨੂੰ ਸ਼ਹਿਰ ਦੀਆਂ ਸੜਕਾਂ ਤੋਂ ਘੜੀਸਦਿਆਂ ਲੋਕਾਂ ਨ ਹਾਰਬਰ ਨਦੀ ਵਿੱਚ ਸੁੱਟ ਦਿੱਤਾ। ਇਸੇ ਤਰ੍ਹਾਂ ਵਿੰਸਟਨ ਚਰਚਿਲ ਦੇ ਪੁਤਲੇ ਨਾਲ ਵੀ ਛੇੜ-ਛਾੜ ਕੀਤੀ ਗਈ ਸੀ।

ਐਡਵਰਡ ਕੋਲਸਨਟਨ ਉਹ ਸਖ਼ਸ਼ ਸੀ, ਜਿਸ ਦੇ ਸਮੁੰਦਰੀ ਬੇੜਿਆ ਰਾਹੀਂ 1672 ਤੋਂ ਲੈ ਕੇ 1689 ਦਰਮਿਆਨ 80,000 ਅਫ਼ਰੀਕੀ ਮਰਦਾਂ, ਔਰਤਾਂ ਤੇ ਬੱਚਿਆਂ ਅਮਰੀਕੀ ਖਿੱਤੇ ਵਿਚ ਲਿਆਂਦਾ ਗਿਆ ਸੀ।

ਕੋਲਸਟਨ ਦੀਆਂ ਯਾਦਗਾਰਾਂ ਨੂੰ ਲੈ ਕੇ ਵਿਵਾਦ ਹੈ , ਕੁਝ ਲੋਕ ਕਹਿੰਦੇ ਹਨ ਕਿ ਇਹ ਇਤਿਹਾਸ ਦਾ ਹਿੱਸਾ ਹੈ , ਇਸ ਨੂੰ ਬਦਲਿਆ ਨਹੀਂ ਜਾਣਾ ਚਾਹੀਦਾ, ਕੁਝ ਲੋਕ ਇਸ ਦਾ ਨਾਂ ਸੜਕਾਂ, ਸਕੂਲਾਂ ਤੇ ਹੋਰ ਥਾਵਾਂ ਤੋਂ ਮਿਟਾਉਟ ਦੀ ਮੁਹਿੰਮ ਚਲਾ ਰਹੇ ਹਨ।

ਅਮਰੀਕਾ ਸਣੇ ਕਈ ਮੁਲਕਾਂ ਚ ਮੁਜ਼ਾਹਰੇ

ਜੌਰਜ ਫਲਾਇਡ ਦੀ ਮੌਤ ਤੋਂ ਬਾਅਦ ਪੂਰੇ ਅਮਰੀਕਾ ਵਿੱਚ ਨਸਲਵਾਦ ਅਤੇ ਪੁਲਿਸ ਜ਼ਬਰ ਖ਼ਿਲਾਫ਼ 13ਵੇਂ ਦਿਨ ਵੀ ਸ਼ਾਂਤਮਈ ਰੋਸ-ਮੁਜ਼ਾਹਰੇ ਚੱਲਦੇ ਰਹੇ।

ਇਨ੍ਹਾਂ ਵਿਚੋਂ ਸਭ ਤੋਂ ਵੱਡਾ ਪ੍ਰਦਰਸ਼ਨ ਵਾਸ਼ਿੰਗਟਨ ਡੀਸੀ 'ਚ ਹੋਇਆ, ਜਿੱਥੇ ਹਜ਼ਾਰਾਂ ਲੋਕਾਂ ਨੇ ਮਾਰਚ ਕੱਢਿਆ ਹੈ। ਸੁਰੱਖਿਆ ਦਲਾਂ ਨੇ ਵ੍ਹਾਈਟ ਹਾਊਸ ਵੱਲ ਜਾਂਦੇ ਹਨ ਰਾਹ ਨੂੰ ਬੰਦ ਰੱਖਿਆ।

ਇਸ ਤੋਂ ਇਲਾਵਾ ਲੋਕਾਂ ਨੇ ਨਿਊਯਾਰਕ, ਸ਼ਿਕਾਗੋ ਅਤੇ ਸੈਨ ਫਰਾਂਸਿਸਕੋ ਵਿੱਚ ਵੀ ਮਾਰਚ ਕੱਢੇ।

ਦਰਅਸਲ, ਇੱਕ ਵੀਡੀਓ ਵਿੱਚ ਦੇਖਿਆ ਕਿ ਜੌਰਜ ਫਲਾਇਡ ਨਾਮ ਦੇ ਵਿਅਕਤੀ ਦੀ 25 ਮਈ ਨੂੰ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ।

ਇਸ ਦੌਰਾਨ ਪੁਲਿਸ ਅਧਿਕਾਰੀ ਡੈਰੇਕ ਚੌਵਿਨ ਨੇ ਜ਼ਮੀਨ 'ਤੇ ਡਿੱਗੇ ਫਲਾਇਡ ਦੇ ਗਲੇ 'ਤੇ ਕਰੀਬ 9 ਮਿੰਟਾਂ ਤੱਕ ਗੋਡਾ ਰੱਖਿਆ ਸੀ।

ਚੌਵਿਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਕਤਲ ਦੇ ਇਲਜ਼ਾਮਾਂ ਤਹਿਤ ਕੇਸ ਵੀ ਦਰਜ ਕਰ ਲਿਆ ਹੈ।

ਇਸ ਤੋਂ ਇਲਾਵਾ ਮੌਕੇ 'ਤੇ ਮੌਜੂਦ ਤਿੰਨ ਹੋਰ ਪੁਲਿਸ ਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਤੇ ਮਾਮਲਾ ਦਰਜ ਕਰ ਲਿਆ ਹੈ।

ਵੀਡੀਓ ਕੈਪਸ਼ਨ,

ਅਮਰੀਕਾ ਹਿੰਸਾ: ਵ੍ਹਾਈਟ ਹਾਊਸ ਦੇ ਬਾਹਰ ਮੁਜ਼ਾਹਰੇ

ਹੋਰ ਦੇਸਾਂ ਵਿੱਚ ਪ੍ਰਦਰਸ਼ਨ

ਅਮਰੀਕਾ ਤੋਂ ਇਲਾਵਾ ਹੋਰਨਾਂ ਦੇਸ਼ਾਂ ਵਿੱਚ ਨਸਲਵਾਲ ਖਿਲਾਫ਼ ਰੋਸ-ਮੁਜ਼ਾਹਰੇ ਹੋਏ। ਬਰਤਾਨੀਆ, ਵਿੱਚ ਵੀ ਕੋਰੋਨਾਵਾਇਰਸ ਫੈਲਣ ਡਰੋਂ ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਲੋਕ ਇਕੱਠੇ ਹੋਏ।

ਆਸਟਰੇਲੀਆ ਦੇ ਸਿਡਨੀ, ਮੈਲਬਰਨ ਅਤੇ ਬ੍ਰਿਸਬੇਨ ਵਿੱਚ ਵੱਡੇ ਪ੍ਰਦਰਸ਼ਨ ਹੋਏ, ਇਸ ਤੋਂ ਇਲਾਵਾ ਫਰਾਂਸ, ਜਰਮਨੀ ਅਤੇ ਸਪੇਨ ਵਿੱਚ ਵੀ ਰੋਸ-ਮੁਜ਼ਾਹਰੇ ਹੋਏ।

ਇਹ ਵੀ ਪੜ੍ਹੋ-

ਪ੍ਰਦਰਸ਼ਨਕਾਰੀ ਕੀ ਚਾਹੁੰਦੇ ਹਨ?

ਸੋਸ਼ਲ ਮੀਡੀਆ ਤੇ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਲੰਬੇ ਸਮੇਂ ਤੋਂ ਨਸਲਵਾਦ ਖ਼ਿਲਾਫ ਨਾਬਰਾਬਰੀ ਬਾਰੇ ਸੰਬੋਧਨ ਕਰਨ ਲਈ ਪੁਲਿਸ ਅਧਿਕਾਰੀਆਂ ਨੂੰ ਸੱਦਾ ਦਿੱਤਾ। ਲੋਕ ਅਮਰੀਕੀ ਸਮਾਜ ਵਿਚ ਰੰਗ ਤੇ ਨਸਲੀ ਭੇਦਭਾਵ ਖ਼ਤਮ ਕਰਨ ਦੀ ਮੰਗ ਕਰ ਰਹੇ ਹਨ।

ਨੈਸ਼ਨਲ ਐਸੋਸੀਏਸ਼ਨ ਫਾਰ ਦਿ ਐਡਵਾਂਸਮੈਂਟ ਆਫ ਕੋਲੋਰਡ ਪੀਪਲ (NAACP) ਅਮਰੀਕੀਆਂ ਦੇ ਮੁਕਾਬਲੇ ਅਫ਼ਰੀਕੀ ਮੂਲ ਦੇ ਅਮਰੀਕੀਆਂ ਦੀ ਜੇਲ੍ਹ ਜਾਣ ਦੀ ਦਰ 5 ਗੁਣਾ ਹੈ ਅਤੇ ਨਸ਼ੇ ਸਬੰਧ ਨਸ਼ਿਆ ਬਾਰੇ ਸਜ਼ਾਵਾਂ ਦੀ ਦਰ 6 ਗੁਣਾ, ਹਾਲਾਂਕਿ ਡਰੱਗ ਦੀ ਵਰਤੋਂ ਦੀ ਦਰ ਬਰਾਬਰ ਹੈ।

ਨੈਸ਼ਨਲ ਹੈਲਥ ਡਾਟਾ ਮੁਤਾਬਕ, ਅਫਰੀਕੀ ਮੂਲ ਦੇ ਅਮਰੀਕੀਆਂ ਵਿੱਚ ਬੱਚੇ ਦੇ ਜਨਮ ਵੇਲੇ ਮਾਵਾਂ ਦੀ ਮੌਤ ਦਰ ਵੀ ਅਮਰੀਕੀਆਂ ਨਾਲੋਂ ਦੁਗਣੀ ਹੈ।

ਦਹਾਕਿਆਂ ਦੌਰਾਨ ਸਰਕਾਰ ਦੁਆਰਾ ਮਨਜ਼ੂਰ ਵੱਖ-ਵੱਖ ਸਕੂਲ ਪ੍ਰਣਾਲੀਆਂ, ਮਕਾਨਾਂ ਅਤੇ ਹੋਰ ਜਨਤਕ ਸਰੋਤਾਂ ਵਿਚ ਅਸਮਾਨਤਾਵਾਂ ਵੀ ਵੇਖੀਆਂ ਗਈਆਂ ਹਨ।

2019 ਵਿੱਚ ਪਿਓ ਰਿਸਰਚ ਸੈਂਟਰ ਮੁਤਾਬਕ 10 ਵਿਚੋਂ 8 ਬਾਲਗਾਂ ਦਾ ਕਹਿਣਾ ਹੈ ਕਿ ਗੁਲਾਮੀ ਦੀ ਵਿਰਾਸਤ ਅੱਜ ਨਾਬਰਾਬਰੀ ਅਮਰੀਕੀਆਂ ਦੀ ਹਾਲਾਤ ਨੂੰ ਪ੍ਰਭਾਵਿਤ ਕਰਦੀ ਹੈ। ਕਈਆਂ ਦਾ ਮੰਨਣਾ ਹੈ ਕਿ ਅਮਰੀਕਾ ਵਿੱਚ ਕਦੇ ਵੀ ਨਸਲਵਾਦ ਨੂੰ ਲੈ ਕੇ ਸਮਾਨਤਾ ਦੇਖਣ ਨੂੰ ਮਿਲ ਸਕਦੀ ਹੈ।

ਫਲਲਾਇਡ ਨੂੰ ਸ਼ਰਧਾਂਜਲੀ

ਉੱਤਰੀ ਕੈਰੋਲੀਨਾ ਵਿੱਚ ਰੀਫੌਰਡ ਵਿੱਚ ਜਿੱਥੇ ਉਸ ਦਾ ਜਨਮ ਹੋਇਆ ਸੀ, ਉੱਥੇ ਹਜ਼ਾਰਾਂ ਹੀ ਲੋਕਾਂ ਨੇ ਫਲਾਇਡ ਨੂੰ ਸ਼ਰਧਾਂਜਲੀ ਦਿੱਤੀ।

ਉੱਥੇ ਉਸ ਦੇ ਪਰਿਵਾਰ ਲਈ ਇੱਕ ਯਾਦਗਾਰੀ ਸਮਾਗਮ ਰੱਖਿਆ ਸੀ। ਗਵਰਨਰ ਰੋਏ ਕੂਪਰ ਦੇ ਆਦੇਸ਼ 'ਤੇ ਫਲਾਇਡ ਦੇ ਸਨਮਾਨ ਵਿੱਚ ਝੰਡੇ ਨੂੰ ਅੱਧਾ ਝੁਕਾਇਆ ਗਿਆ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)