'ਲੌਕਡਾਊਨ ਮੇਰੇ ਲਈ ਲੁਕਵਾਂ ਵਰਦਾਨ ਬਣ ਕੇ ਆਇਆ, ਮੈਂ ਇੱਕ ਮਾੜੇ ਵਿਆਹ ਨੂੰ ਤੋੜ ਸਕੀ'

ਲੌਕਡਾਊਨ ਦੌਰਾਨ ਪੀੜਤ ਤੇ ਪੀੜਤਾ ਇੱਕੋ ਘਰ ਵਿੱਚ ਰਹਿ ਰਹੇ ਹਨ ਜਿਸ ਕਰਕੇ ਵੀ ਮਾਮਲੇ ਵਧੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਲੌਕਡਾਊਨ ਦੌਰਾਨ ਪੀੜਤ ਤੇ ਪੀੜਤਾ ਇੱਕੋ ਘਰ ਵਿੱਚ ਰਹਿ ਰਹੇ ਹਨ ਜਿਸ ਕਰਕੇ ਵੀ ਮਾਮਲੇ ਵਧੇ ਹਨ

"ਲੌਕਡਾਊਨ ਦਾ ਸਮਾਂ ਮੇਰੇ ਲਈ ਲੁਕਵਾਂ ਵਰਦਾਨ ਬਣ ਕੇ ਆਇਆ। ਇਸ ਨੇ ਮੈਨੂੰ ਇੱਕ ਮਾੜੇ ਵਿਆਹ ਨੂੰ ਖ਼ਤਮ ਕਰਨ ਵਿੱਚ ਮਦਦ ਕੀਤੀ।"

42 ਸਾਲਾ ਨਵਿਆ 14 ਸਾਲਾਂ ਤੋਂ ਇੱਕ ਅਜੋੜ ਵਿਆਹ ਨਿਭਾ ਰਹੇ ਸਨ। ਲੌਕਡਾਊਨ ਨੇ ਉਨ੍ਹਾਂ ਨੂੰ ਇਸ ਰਿਸ਼ਤੇ ਵਿੱਚੋਂ ਬਾਹਰ ਨਿਕਲਣ ਵਿੱਚ ਮਦਦ ਕੀਤੀ। ਨਾਂਅ ਨਿੱਜਤਾ ਦੀ ਸੁਰੱਖਿਆ ਲਈ ਬਦਲ ਦਿੱਤਾ ਗਿਆ ਹੈ।

ਨਵਿਆ ਗੋਆ ਵਿੱਚ ਰਹਿੰਦੇ ਹਨ। ਆਪਣੇ ਵਿਆਹ ਦੌਰਾਨ ਉਹ ਘਰੇਲੂ ਸ਼ੋਸ਼ਣ ਦੇ ਸ਼ਿਕਾਰ ਰਹੇ। ਉਨ੍ਹਾਂ ਦਾ ਵਿਆਹ ਕਾਰੋਬਾਰੀ ਤੋਂ ਸਿਆਸੀ ਆਗੂ ਬਣੇ ਵਿਅਕਤੀ ਨਾਲ ਸਾਲ 2006 ਵਿੱਚ ਹੋਇਆ ਸੀ।

ਵਿਆਹ ਤੋਂ ਬਾਅਦ ਪਤੀ ਹਰ ਢਲਦੇ ਸੂਰਜ ਨਾਲ ਉਨ੍ਹਾਂ ਦਾ ਵਿਆਹੁਤਾ ਜੀਵਨ ਨਿੱਘਰਾਦਾ ਚਲਿਆ ਗਿਆ।

ਉਨ੍ਹਾਂ ਨੂੰ ਭਾਵੁਕ ਤੌਰ 'ਤੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ। ਉਨ੍ਹਾਂ ਦੇ ਨਿੱਜੀ ਖ਼ਰਚੇ ਵਿੱਚ ਵੀ ਕਟੌਤੀ ਕਰ ਦਿੱਤੀ ਸੀ। ਨਵਿਆ ਨੇ ਭਰੇ ਮਨ ਨਾਲ ਦੱਸਿਆ ਕਿ ਅੰਦਰੂਨੀ ਕੱਪੜੇ ਖ਼ਰੀਦਣ ਲਈ ਵੀ ਉਨ੍ਹਾਂ ਦੇ ਪਤੀ ਦਾ ਪੀਏ ਉਨ੍ਹਾਂ ਦੇ ਨਾਲ ਜਾਂਦਾ ਅਤੇ ਉਹੀ ਪੈਸੇ ਦਿੰਦਾ। ਇਸ ਨਾਲ ਉਨ੍ਹਾਂ ਨੂੰ ਬਹੁਤ ਅਪਮਾਨ ਮਹਿਸੂਸ ਹੁੰਦਾ ਸੀ।

ਜਦੋਂ ਪਾਣੀ ਸਿਰੋਂ ਲੰਘ ਗਿਆ ਤਾਂ ਸਾਲ 2018 ਵਿੱਚ ਉਨ੍ਹਾਂ ਨੇ ਆਪਣੇ 10 ਸਾਲਾਂ ਦੀ ਧੀ ਨੂੰ ਨਾਲ ਲੈ ਕੇ ਬਿਨਾਂ ਕਿਸੇ ਪੂੰਜੀ ਦੇ ਆਪਣੇ ਪਤੀ ਦਾ ਘਰ ਛੱਡ ਦਿੱਤਾ। ਨਵਿਆ ਨੂੰ ਉਮੀਦ ਸੀ ਕਿ ਉਨ੍ਹਾਂ ਦਾ ਪਤੀ ਸਮਝੌਤਾ ਕਰਨ ਆਵੇਗਾ।

ਉਨ੍ਹਾਂ ਕੋਲ ਉਸ ਸਮੇਂ ਹੱਥ ਵਿੱਚ ਨਾ ਤਾਂ ਕੋਈ ਬਚਤ ਸੀ ਨਾ ਕੋਈ ਗਹਿਣੇ ਅਤੇ ਨਾ ਹੀ ਰੁਜ਼ਗਾਰ ਦਾ ਕੋਈ ਜ਼ਰੀਆ। ਫਿਰ ਨਵਿਆ ਨੇ ਇੱਕ ਵਕੀਲ ਦੀ ਮਦਦ ਵੀ ਲਈ ਕਿ ਉਸ ਨੂੰ ਪਤੀ ਦੀ ਤਰਫ਼ੋਂ ਕੋਈ ਗੁਜ਼ਾਰਾ ਭੱਤਾ ਮਿਲ ਸਕੇ।

ਤਲਾਕ ਨੂੰ ਕਿਉਂ ਮਜਬੂਰ ਹੋਣਾ ਪਿਆ?

ਲੌਕਡਾਊਨ ਵੀ ਨਵਿਆ ਦੀ ਉਮੀਦ ਨੂੰ ਫ਼ਲ ਨਾ ਲਾ ਸਕਿਆ। ਹੁਣ ਨਵਿਆ ਨੂੰ ਹਰ ਮਹੀਨੇ ਪਤੀ ਵੱਲੋਂ 10000 ਰੁਪਏ ਗੁਜ਼ਾਰਾ ਭੱਤਾ ਮਿਲਦਾ ਹੈ।

ਨਵਿਆ ਦਾ ਸਵਾਲ ਹੈ, "ਕੀ ਇਹ ਰਕਮ ਇੱਕ ਗਿਆਰਾਂ ਸਾਲਾਂ ਦੇ ਬੱਚੇ ਨਾਲ ਮੁੰਬਈ ਵਰਗੇ ਸ਼ਹਿਰ ਵਿੱਚ ਗੁਜ਼ਾਰਾ ਕਰਨ ਲਈ ਕਾਫ਼ੀ ਹੈ?"

"ਮੈਂ ਜਦੋਂ ਵੀ ਸਮਝੌਤੇ ਲਈ ਯਤਨ ਕੀਤਾ, ਮੈਨੂੰ ਭਾਵੁਕ ਤੌਰ 'ਤੇ ਜ਼ਲੀਲ ਕੀਤਾ ਗਿਆ ਅਤੇ ਮੇਰੇ ਸਿਰ ਹੀ ਇਲਜ਼ਾਮ ਲਾਇਆ ਗਿਆ। ਉਸ ਦਾ ਪ੍ਰਸਿੱਧ ਹੋਣਾ ਅਤੇ ਤਾਕਤ ਵਿੱਚ ਹੋਣਾ ਉਸ ਦੀ ਮਦਦ ਕਰਦਾ ਹੈ ਅਤੇ ਮੈਨੂੰ ਡਰਾਉਂਦਾ ਹੈ।"

"ਮੈਂ ਆਪਣੀ ਬਚਤ ਅਤੇ ਉਨ੍ਹਾਂ ਸਹੇਲੀਆਂ ਦੇ ਸਿਰ 'ਤੇ ਗੁਜ਼ਾਰਾ ਕਰ ਰਹੀ ਹਾਂ ਜੋ ਲੌਕਡਾਊਨ ਦੌਰਾਨ ਰਾਸ਼ਨ ਨਾਲ ਮੇਰੀ ਮਦਦ ਕਰ ਰਹੀਆਂ ਹਨ।"

"ਲੌਕਡਾਊਨ ਦੌਰਾਨ ਇੱਕ ਪਤਨੀ ਅਤੇ ਬੇਟੀ ਪ੍ਰਤੀ ਅਣਗਹਿਲੀ ਨੇ ਮੈਨੂੰ ਆਪਣੇ ਵਕੀਲ ਨੂੰ ਫ਼ੋਨ ਕਰ ਕੇ ਲੌਕਡਾਊਨ ਖੁੱਲ੍ਹਦਿਆਂ ਹੀ ਤਲਾਕ ਦੀ ਪ੍ਰਕਿਰਿਆ ਸ਼ੁਰੂ ਕਰਨ ਨੂੰ ਕਹਿਣ ਲਈ ਮਜਬੂਰ ਕੀਤਾ।"

ਵੰਦਨਾ ਸਿੰਘ ਇੱਕ ਸਥਾਨਕ ਕਾਨੂੰਨੀ ਸਲਾਹਕਾਰ ਅਤੇ ਤਲਾਕ ਦੇ ਵਕੀਲ ਹਨ। ਉਨ੍ਹਾਂ ਨੂੰ ਘੱਟੋ-ਘੱਟ 17 ਸੁਨੇਹੇ ਮਸੈਂਜਰ ਰਾਹੀਂ ਅਤੇ 30-40 ਵਟਸਐਪ ਰਾਹੀਂ ਮਿਲ ਚੁੱਕੇ ਹਨ ਜਿਨ੍ਹਾਂ ਵਿੱਚ ਔਰਤਾਂ ਨੇ ਉਨ੍ਹਾਂ ਕੋਲ ਘਰੇਲੂ ਸਮੱਸਿਆਵਾਂ ਅਤੇ ਸ਼ੋਸ਼ਣ ਦੀਆਂ ਸ਼ਿਕਾਇਤਾਂ ਕੀਤੀਆਂ ਹਨ।

"ਇੱਕ ਦਿਨ ਵੀ ਅਜਿਹਾ ਨਹੀਂ ਗੁਜ਼ਰਦਾ ਜਦੋਂ ਮੈਨੂੰ ਕਿਸੇ ਪੀੜਤ ਦਾ ਮਦਦ ਲੈਣ ਜਾਂ ਕਾਨੂੰਨੀ ਸਲਾਹ ਲੈਣ ਲਈ ਫ਼ੋਨ ਨਾ ਆਵੇ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਲੌਕਡਾਊਨ ਨੇ ਰਿਸ਼ਤਿਆਂ 'ਤੇ ਸਕਾਰਾਤਮਕ ਤੇ ਨਕਾਰਾਤਮਕ ਅਸਰ ਪਾ ਰਿਹਾ ਹੈ

ਮਨੋਰੋਗ ਦੇ ਮਾਹਿਰ ਪੁਰਨੀਮਾ ਨਾਗਰਾਜਾ ਦਾ ਕਹਿਣਾ ਹੈ ਕਿ ਲੌਕਡਾਊਨ ਕਾਰਨ ਜੋੜਿਆਂ ਵਿੱਚ ਸ਼ੋਸ਼ਕ ਰਿਸ਼ਤੇ ਬਣੇ ਹਨ ਅਤੇ ਜਿਸ ਦੀ ਇੱਕ ਵਜ੍ਹਾ ਜ਼ਿਆਦਾ ਸਮੇਂ ਤੱਕ ਇਕੱਠੇ ਰਹਿਣਾ ਵੀ ਹੈ।

ਉਨ੍ਹਾਂ ਨੇ ਇੱਕ ਮਿਸਾਲ ਦਿੰਦਿਆਂ ਦੱਸਿਆ ਕਿ ਇਸ ਦਾ ਕਾਰਨ ਬਹੁਤ ਸਧਾਰਣ ਹੋ ਸਕਦਾ ਹੈ। ਉਨ੍ਹਾਂ ਕੋਲ ਸਲਾਹ ਲੈਣ ਲਈ ਇੱਕ ਜੋੜਾ ਆਇਆ ਜਿਨ੍ਹਾਂ ਵਿੱਚ ਪਤਨੀ ਦਾ ਕਹਿਣਾ ਸੀ ਕਿ ਉਹ ਪੂਰੇ ਦਿਨ ਆਲੋਚਨਾ ਨਹੀਂ ਸੁਣ ਸਕਦੀ ਅਤੇ ਪਤੀ ਦਾ ਕਹਿਣਾ ਸੀ ਕਿ ਪਤਨੀ ਬੋਲਦੀ ਰਹਿੰਦੀ ਹੈ।

"ਆਰਥਿਕ ਸਥਿਤੀ ਵੀ ਜੋੜਿਆਂ ਵਿੱਚ ਖਹਿਬਾਜ਼ੀ ਪੈਦਾ ਕਰਦੀ ਹੈ ਜਿਸ ਕਾਰਨ ਝਗੜੇ ਵਧ ਤੇ ਵੱਡੇ ਹੋ ਜਾਂਦੇ ਹਨ।"

"ਇੱਕ ਮਿਸਾਲ ਦਿੰਦਿਆਂ ਵੰਦਨਾ ਨੇ ਦੱਸਿਆ ਉਨ੍ਹਾਂ ਨੂੰ ਇੱਕ ਔਰਤ ਦਾ ਫ਼ੋਨ ਆਇਆ ਜਿਸ ਨੂੰ ਸ਼ੱਕ ਹੈ ਕਿ ਲੌਕਡਾਊਨ ਦੌਰਾਨ ਉਸ ਦੇ ਪਤੀ ਦੇ ਕਿਤੇ ਬਾਹਰ ਸੰਬੰਧ ਹਨ। ਆਪਣੇ ਸ਼ੱਕ ਦੇ ਪੱਖ ਵਿੱਚ ਸਬੂਤ ਵਜੋਂ ਕਿਹਾ ਕਿ ਲੌਕਡਾਊਨ ਦੌਰਾਨ ਉਸ ਦੇ ਪਤੀ ਨੇ ਆਪਣੇ ਸਾਰੇ ਕਾਲਜ ਦੇ ਦੋਸਤਾਂ ਨਾਲ ਇੰਸਟਾਗਰਾਮ ਉੱਪਰ ਸੰਪਰਕ ਕੀਤਾ ਹੈ ਅਤੇ ਚੈਟ ਕਰਦਾ ਰਹਿੰਦਾ ਹੈ।"

ਵੰਦਨਾ ਨੇ ਕਿਹਾ ਕਿ ਇਹ ਕਈ ਘਰਾਂ ਵਿੱਚ ਹੋ ਰਿਹਾ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਔਰਤਾਂ ਗੁੱਸੇ ਵਿੱਚ ਆ ਕੇ ਵਕੀਲਾਂ ਨੂੰ ਫ਼ੋਨ ਕਰ ਰਹੀਆਂ ਹਨ। ਕਈਆਂ ਕੋਲ ਤਾਂ ਲੌਕਡਾਊ ਦੌਰਾਨ ਘਰਾਂ ਵਿੱਚ ਰਹਿ ਕੇ ਆਪਣੇ ਸਾਥੀਆਂ ਹੱਥੋਂ ਸ਼ੋਸ਼ਣ ਸਹਿਣ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਹੈ।

ਇੱਕ ਹੋਰ ਜੋੜੇ ਜਿਸ ਦੀ ਉਨ੍ਹਾਂ ਨੇ ਪਹਿਲਾਂ ਸਲਾਹਕਾਰੀ ਕੀਤੀ। ਉਹ ਸਹਿਮਤ ਹੋ ਗਏ ਸਨ ਕਿ ਕੀ ਉਨ੍ਹਾਂ ਦਾ ਰਿਸ਼ਤਾ ਹੋਰ ਦੋ ਸਾਲ ਤੱਕ ਚੱਲ ਸਕਦਾ ਹੈ।

ਉਸ ਔਰਤ ਦਾ ਵੀ ਲੌਕਡਾਊਨ ਦੌਰਾਨ ਫ਼ੋਨ ਆਇਆ ਕਿ ਉਹ ਹੋਰ ਸਹਿਣ ਨਹੀਂ ਕਰ ਸਕਦੀ ਤੇ ਦੋ ਸਾਲ ਦਾ ਇੰਤਜ਼ਾਰ ਨਹੀਂ ਕਰ ਸਕਦੀ ਹੈ। ਉਸ ਨੇ ਕਿਹਾ ਕਿ ਉਹ ਲੌਕਡਾਊਨ ਮੁਕਦਿਆਂ ਹੀ ਤਲਾਕ ਦੀ ਅਰਜ਼ੀ ਦੇਣਾ ਚਾਹੁੰਦੀ ਹੈ।

ਲੌਕਡਾਊਨ ਕਰ ਕੇ ਸੁਲ੍ਹਾ-ਸਫ਼ਾਈਆਂ

ਇੱਕ ਪਾਸੇ ਜਿੱਥੇ ਨਵਿਆ ਤਲਾਕ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੈ। ਮਹਾਂਰਾਸ਼ਟਰ ਦੇ ਨਾਗਪੁਰ ਤੋਂ ਹੈਦਰਾਬਾਦ ਆ ਕੇ ਵਸੇ ਇੱਕ ਹੋਰ ਜੋੜੇ ਦਾ ਲੌਕਡਾਊਨ ਦੌਰਾਨ ਸਮਝੌਤਾ ਹੋ ਗਿਆ ਹੈ।

ਜੋੜੇ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਪਰ ਸਮਾਂ ਪਾ ਕੇ ਉਨ੍ਹਾਂ ਵਿੱਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਮਨ-ਮੁਟਾਅ ਹੋਣਾ ਸ਼ੁਰੂ ਹੋ ਗਿਆ। ਮਸਲਨ ਜਦੋਂ ਪਤੀ ਨਵ-ਜੰਮੇ ਬੱਚੇ ਨੂੰ ਦੇਖਣ ਆਇਆ ਤਾਂ ਮਠਿਆਈ ਨਹੀਂ ਲੈ ਕੇ ਆਇਆ ਜਾਂ ਨਵੇਂ ਸਾਲ ਦੇ ਮੌਕੇ ਖਾਲੀ ਹੱਥ ਆ ਗਿਆ। ਜਾਂ ਕਿਹਾ ਜਾਂਦਾ ਕਿ ਬਹੂ ਕਦੇ ਪਰਿਵਾਰ ਨਾਲ ਬੈਠ ਕੇ ਖਾਣਾ ਨਹੀਂ ਖਾਂਦੀ ਅਤੇ ਆਪਣੇ ਕਮਰੇ ਵਿੱਚ ਹੀ ਬੰਦ ਰਹਿੰਦੀ ਹੈ।

ਨਾਗਪੁਰ ਦੀ ਪਰਿਵਾਰਕ ਅਦਾਲਤ ਵਿੱਚੋਂ ਪਰਾਵਾਰਕ ਝਗੜਿਆਂ ਦੇ ਸਲਾਹਕਾਰ ਵਜੋਂ ਸੇਵਾ ਮੁਕਤ ਹੋਏ ਮੰਜੂਸ਼ਾ ਦਸਦੇ ਹਨ ਕਿ ਇਨ੍ਹਾਂ ਵਿੱਚੋਂ ਬਹੁਤੇ ਮਸਲੇ ਪਰਿਵਾਰਾਂ ਵੱਲੋਂ ਖੜ੍ਹੇ ਕੀਤੇ ਗਏ ਸਨ ਨਾ ਕਿ ਜੋੜਿਆਂ ਦੇ ਆਪਣੇ ਕੋਈ ਝਗੜੇ ਸਨ।

ਹਾਲਾਂਕਿ ਜੋੜੇ ਨੇ ਮੰਜੂਸ਼ਾ ਕੋਲ ਹੋਰ ਸੈਸ਼ਨਾਂ ਲਈ ਆਉਣਾ ਹੈ ਪਰ ਜਦੋਂ ਉਨ੍ਹਾਂ ਨੂੰ ਵੱਖਰੇ ਹੋਣ ਦੇ ਨੁਕਸਾਨ ਮਸਝਾਏ ਗਏ ਤਾਂ ਉਹ ਆਪਣੇ-ਗਿਲੇ ਸ਼ਿਕਵੇ ਭੁਲਾ ਕੇ ਆਪਣੇ ਰਿਸ਼ਤੇ ਨੂੰ ਦੂਜਾ ਮੌਕਾ ਦੇਣ ਲਈ ਤਿਆਰ ਹਨ।

ਨੋਇਡਾ ਤੋਂ ਕੰਮ ਕਰਨ ਵਾਲੀ ਇੱਕ ਕਾਨੂੰਨੀ ਫ਼ਰਮ ਦੇ ਮੋਢੀ ਅਕਸ਼ਾਂਤ ਸਿੰਘਲ ਦਾ ਕਹਿਣਾ ਹੈ ਕਿ ਤਲਾਕ, ਘਰੇਲੂ ਹਿੰਸਾ ਅਤੇ ਵਿਆਹੁਤਾ ਝਗੜਿਆਂ ਦੀਆਂ ਸ਼ਿਕਾਇਤਾਂ ਜੋ ਕਿ ਜਨਵਰੀ ਵਿੱਚ 100 ਆਉਂਦੀਆਂ ਸਨ ਉਹ ਲੌਕਡਾਊਨ ਦੇ ਸਮੇਂ ਦੌਰਾਨ ਵਧ ਕੇ 300 ਹੋ ਗਈਆਂ ਹਨ।

ਆਲੀਆ ਸਿਧੀਕੀ ਜੋ ਕਿ ਬਾਲੀਵੁੱਡ ਅਦਾਕਾਰ ਨਿਵਾਜ਼ੂਦੀਨ ਸਿਦੀਕੀ ਦੀ ਪਤਨੀ ਹੈ ਨੇ ਲੌਕਡਾਊਨ ਦੌਰਾਨ ਇੱਕ ਈ-ਮੇਲ ਰਾਹੀਂ ਆਪਣੇ ਪਤੀ ਨੂੰ ਤਲਾਕ ਦਾ ਨੋਟਿਸ ਭੇਜਿਆ ਹੈ।

ਪੰਜਾਬ 'ਚ ਘਰੇਲੂ ਹਿੰਸਾ ਦੀ ਸ਼ਿਕਾਇਤ ਲਈ ਹੈਲਪਲਾਈਨ

ਪੰਜਾਬ ਵਿੱਚ ਲੌਕਡਾਊਨ ਦੌਰਾਨ ਦੇਸ ਦੇ ਕਈ ਹਿੱਸਿਆਂ ਵਿੱਚ ਘਰੇਲੂ ਹਿੰਸਾ ਦੇ ਮਾਮਲੇ ਵਧੇ ਹਨ। ਜੇ ਕੋਈ ਵੀ ਔਰਤ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀ ਹੈ ਤਾਂ ਉਸ ਬਾਰੇ 112 'ਤੇ ਫੋਨ ਕਰਕੇ ਸ਼ਿਕਾਇਤ ਦਰਜ ਕਰਵਾ ਸਕਦੀ ਹੈ। ਜਾਂ ਫਿਰ ਸਖੀ ਸੈਂਟਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਪੰਜਾਬ ਵਿੱਚ ਘਰੇਲੂ ਹਿੰਸਾ ਦੀ ਸਥਿਤੀ ਜਾਣਨ ਲਈ ਬੀਬੀਸੀ ਪੰਜਾਬੀ ਪੱਤਰਕਾਰ ਨਵਦੀਪ ਕੌਰ ਗਰੇਵਾਲ ਨੇ ਸੂਬੇ ਦੇ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਜਿੱਥੇ ਲੌਕਡਾਊਨ ਤੋਂ ਪਹਿਲਾਂ ਜ਼ਿਆਦਾਤਰ ਸ਼ਿਕਾਇਤਾਂ ਫੋਨ ਦੀ ਥਾਂ ਈ-ਮੇਲ ਜਾਂ ਚਿੱਠੀਆਂ ਰਾਹੀਂ ਮਿਲਦੀਆਂ ਸਨ ਉੱਥੇ ਹੀ ਹੁਣ ਹੈਲਪਲਾਈਨ ਉੱਪਰ ਸ਼ਿਕਾਇਤਾਂ ਵਧੇਰੇ ਮਿਲ ਰਹੀਆਂ ਹਨ।

ਉਨ੍ਹਾਂ ਨੇ ਅੱਗੇ ਦੱਸਿਆ ਕਿ ਜਿੱਥੇ ਪਹਿਲਾਂ ਹਰ ਰੋਜ਼ ਪਹੁੰਚਣ ਵਾਲੀਆਂ 50-150 ਸ਼ਿਕਾਇਤਾਂ ਵਿੱਚੋਂ ਮਹਿਜ਼ 3-4 ਸ਼ਿਕਾਇਤਾਂ ਹੀ ਘਰੇਲੂ ਹਿੰਸਾ ਦੀਆਂ ਹੁੰਦੀਆਂ ਸੀ ਹੁਣ ਹੈਲਪਲਾਈਨ ਸ਼ੁਰੂ ਹੋਣ ਤੋਂ ਬਾਅਦ ਦਿਨ ਵਿੱਚ 25-30 ਸ਼ਿਕਾਇਤਾਂ ਸਿਰਫ਼ ਘਰੇਲੂ ਹਿੰਸਾ ਦੀਆਂ ਆ ਰਹੀਆਂ ਹਨ।

ਇਹ ਮਾਮਲੇ ਇਸ ਲਈ ਵੀ ਵਧ ਰਹੇ ਹਨ ਕਿਉਂਕਿ ਲੌਕਡਾਊਨ ਦੌਰਾਨ ਜ਼ਿਆਦਾਤਰ ਪੀੜਤ ਅਤੇ ਪੀੜਤ ਕਰਨ ਵਾਲਾ ਇੱਕੋ ਘਰ ਵਿੱਚ ਰਹਿ ਰਹੇ ਹਨ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)