ਕੋਰੋਨਾਵਾਇਰਸ: ਕੀ ਸਾਨੂੰ ਭਵਿੱਖ ਵਿੱਚ ਇਸ ਵਰਗੀਆਂ ਹੋਰ ਮਹਾਂਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ - 5 ਅਹਿਮ ਖ਼ਬਰਾਂ

ਮਨੁੱਖਾਂ ਅਤੇ ਜਾਨਵਰਾਂ ਵਿੱਚ ਸੰਪਰਕ ਵਧਣ ਨਾਲ ਬੀਮਾਰੀਆਂ ਫ਼ੈਲਣ ਦਾ ਖ਼ਤਰਾ ਵੀ ਵਧ ਰਿਹਾ ਹੈ

ਤਸਵੀਰ ਸਰੋਤ, VICTORIA GILL

ਤਸਵੀਰ ਕੈਪਸ਼ਨ,

ਮਨੁੱਖਾਂ ਅਤੇ ਜਾਨਵਰਾਂ ਵਿੱਚ ਸੰਪਰਕ ਵਧਣ ਨਾਲ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਵੀ ਵਧ ਰਿਹਾ ਹੈ

ਸਾਇੰਸਦਾਨਾਂ ਦੀ ਚੇਤਾਵਨੀ ਹੈ ਕਿ ਅਸੀਂ ਬਿਮਾਰੀਆਂ ਦੇ ਵਣ-ਜੀਵਾਂ ਤੋਂ ਮਨੁੱਖਾਂ ਵਿੱਚ ਫ਼ੈਲਣ ਲਈ ਅਤੇ ਫਿਰ ਪੂਰੀ ਦੁਨੀਆਂ ਵਿੱਚ ਫ਼ੈਲ ਜਾਣ ਲਈ “ਬਿਲਕੁਲ ਸਟੀਕ ਵਾ-ਵਰੋਲਾ” ਖੜ੍ਹਾ ਕਰ ਲਿਆ ਹੈ।

ਮਨੁੱਖਾਂ ਦਾ ਵਧਦਾ ਦਖ਼ਲ ਇਸ ਖ਼ਤਰੇ ਨੂੰ ਹੋਰ ਵਧਾ ਰਿਹਾ ਹਨ।

ਮਾਹਿਰਾਂ ਨੇ ਇੱਕ ਅਧਿਐਨ ਕੀਤਾ ਹੈ ਕਿ ਨਵੀਆਂ ਮਹਾਂਮਾਰੀਆਂ ਕਿਵੇਂ ਪੈਦਾ ਹੁੰਦੀਆਂ ਹਨ। ਉਸ ਤੋਂ ਬਾਅਦ ਉਨ੍ਹਾਂ ਨੇ ਇਹ ਰਾਇ ਪੇਸ਼ ਕੀਤੀ ਹੈ।

ਇਸ ਅਧਿਐਨ ਦੇ ਹਿੱਸੇ ਵਜੋਂ ਵਿਗਿਆਨੀਆਂ ਨੇ ਇੱਕ ਪੈਟਰਨ ਦੀ ਪਛਾਣ ਕਰਨ ਦੀ ਵਿਧੀ ਵਿਕਸਿਤ ਕਰ ਲਈ ਹੈ, ਜਿਸ ਨਾਲ ਮਨੁੱਖਾਂ ਲਈ ਸੰਭਾਵੀ ਖ਼ਤਰਾ ਬਣ ਸਕਣ ਵਾਲੀਆਂ ਬਿਮਾਰੀਆਂ ਦੀ ਭਵਿੱਖਬਾਣੀ ਕੀਤੀ ਜਾ ਸਕੇਗੀ। ਵਧੇਰੇ ਜਾਣਕਾਰੀ ਲਈ ਕਲਿੱਕ ਕਰੋ।

ਕੀ ਭਾਰਤ ਦੇ ਇਸ ਸੂਬੇ 'ਚ ਵੈਂਟੀਲੇਟਰ ਦੇ ਨਾਂ 'ਤੇ ਕੋਈ ਹੋਰ ਹੀ ਮਸ਼ੀਨਾਂ ਖ਼ਰੀਦੀਆਂ ਗਈਆਂ

ਗੁਜਰਾਤ ਦੇ ਰਾਜਕੋਟ ਸ਼ਹਿਰ ਦੀ ਇੱਕ ਕੰਪਨੀ ਹੈ 'ਜਯੋਤੀ ਸੀਐੱਨਸੀ' ਜਿਸ ਦਾ ਦਾਅਵਾ ਹੈ ਕਿ ਉਸ ਨੇ "ਕੋਵਿਡ-19 ਨਾਲ ਲੜਨ ਲਈ ਇੱਕ ਪਹਿਲ ਕੀਤੀ ਹੈ"।

'ਜਯੋਤੀ ਸੀਐੱਨਸੀ' ਦੀ ਧਮਨ ਵੈਬਸਾਈਟ ਦਾ ਨਾਮ ਉਨ੍ਹਾਂ ਨੇ 'ਵੈਂਟੀਲੇਟਰ ਦੇ ਨਾਮ ਉੱਤੇ ਰੱਖਿਆ ਗਿਆ ਹੈ ਜਿਨ੍ਹਾਂ ਦਾ ਨਿਰਮਾਣ ਕੰਪਨੀ ਦੇ ਸੀਐੱਮਡੀ ਪਰਾਕ੍ਰਮ ਜਾਡੇਜਾ ਦੇ 'ਹੌਸਲੇ ਅਤੇ ਦੂਰਦਰਸ਼ੀ ਸੋਚ ਸਦਕਾ ਕੀਤਾ ਗਿਆ ਜਿਸ ਨਾਲ ਕੋਰੋਨਾਵਾਇਰਸ ਦੇ ਖਿਲਾਫ਼ ਜਾਰੀ ਜੰਗ ਵਿੱਚ ਗੁਜਰਾਤ ਸੂਬੇ ਤੇ ਹੋਰਾਂ ਦੀ ਮਦਦ ਹੋ ਸਕੇ।'

ਇਸੇ ਵੈੱਬਸਾਈਟ ਉੱਤੇ ਕੰਪਨੀ ਦੇ ਕੁਝ ਦਾਅਵੇ ਵੀ ਕੀਤੇ ਹਨ ਜਿਸ ਕਾਰਨ ਗੁਜਰਾਤ ਵਿੱਚ ਸਿਆਸਤ ਪੂਰੀ ਮਘੀ ਹੋਈ ਹੈ। ਪੂਰਾ ਪੜ੍ਹਨ ਲਈ ਕਲਿੱਕ ਕਰੋ।

ਕੋਰੋਨਾਵਾਇਰਸ ਮਹਾਂਮਾਰੀ ਦੇ ਬਹਾਨੇ ਤੁਹਾਡੀ ਜਸੂਸੀ ਇਸ ਹਦ ਤੱਕ ਕੀਤੀ ਜਾ ਸਕਦੀ ਹੈ

ਕੋਰੋਨਾਵਾਇਰਸ ਦੀ ਮਹਾਂਮਾਰੀ ਨੇ ਭਾਵੇਂ ਮਜ਼ਬੂਤ ਵਿਸ਼ਵ ਅਰਥਚਾਰੇ ਨੂੰ ਬੁਰੇ ਤਰੀਕੇ ਨਾਲ ਹਿਲਾ ਕੇ ਰੱਖ ਦਿੱਤਾ ਪਰ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਕੋਰੋਨਾਵਾਇਰਸ ਦੀ ਵੈਕਸੀਨ ਬਣਾਉਣ ਅਤੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵੀ ਤਕਨੀਕ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

ਤਸਵੀਰ ਸਰੋਤ, FABRICE COFFRINI/AFP/GETTY IMAGES

ਪਰ ਇਸ ਦੇ ਨਾਲ ਹੀ ਨਿੱਜਤਾ ਦੀ ਉਲੰਘਣਾ ਕਰਨ ਅਤੇ ਨਾਗਰਿਕਾਂ ਉੱਤੇ ਨਿਗਰਾਨੀ ਰੱਖਣ ਦਾ ਦਾਇਰਾ ਵਧਾਉਣ ਲਈ ਵੀ ਅਜਿਹੇ ਤਰੀਕਿਆਂ ਉੱਤੇ ਕੰਮ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਪਹਿਲਾਂ ਕਦੇ ਵੀ ਇਸਤੇਮਾਲ ਨਹੀਂ ਕੀਤਾ ਸੀ।

ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਜਾਣਕਾਰਾਂ ਦੀ ਚੇਤਾਵਨੀ ਦੇ ਬਾਵਜੂਦ ਮਹਾਂਮਾਰੀ ਨਾਲ ਜੰਗ ਵਿੱਚ ਇਹ ਬੇਹੱਦ ਅਹਿਮ ਸਾਬਿਤ ਹੋ ਰਹੀ ਹੈ। ਵਧੇਰੇ ਜਾਣਕਾਰੀ ਲਈ ਕਲਿੱਕ ਕਰੋ।

ਕੋਰੋਨਾਵਾਇਰਸ: ਪੰਜਾਬ ਵਿੱਚ ਮਾਮਲੇ ਕਾਬੂ ਵਿੱਚ ਕਿਉਂ ਨਜ਼ਰ ਆ ਰਹੇ ਹਨ

ਇੱਕ ਪਾਸੇ ਜਿੱਥੇ ਭਾਰਤ ਦੇ ਵਿੱਚ ਕੋਰੋਨਾਵਾਇਰਸ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ, ਪੰਜਾਬ ਵਿੱਚ ਘੱਟਦੇ ਅੰਕੜੇ ਇੱਕ ਵਾਰੀ ਤਾਂ ਹੈਰਾਨ ਕਰ ਦਿੰਦੇ ਹਨ।

ਪਰ ਕੀ ਇਹ ਮੰਨ ਲਿਆ ਜਾਵੇ ਕਿ ਇਸ ਸੂਬੇ ਨੇ ਕੋਰੋਨਾਵਾਇਰਸ ਉੱਤੇ ਕਾਬੂ ਪਾ ਲਿਆ ਹੈ?

ਪੰਜਾਬ ਦੇ ਅਧਿਕਾਰੀ ਇਸ ਨੂੰ ਬੜੀ ਵੱਡੀ ਉਪਲਬਧੀ ਮੰਨਦੇ ਹਨ ਕਿ ਇੱਥੇ ਪਹਿਲਾਂ ਦੇ ਮੁਕਾਬਲੇ ਐਕਟਿਵ ਮਾਮਲੇ ਘੱਟ ਰਹਿ ਗਏ ਹਨ।

ਕੋਵਿਡ-19 ਲਈ ਪੰਜਾਬ ਦੇ ਨੋਡਲ ਅਫ਼ਸਰ ਡਾਕਟਰ ਰਾਜੇਸ਼ ਭਾਸਕਰ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ, “ਇਸ ਦਾ ਵੱਡਾ ਕਾਰਨ ਇਹ ਹੈ ਕਿ ਅਸੀਂ ਸਾਰੇ ਕੰਟੈਕਟ ਨੂੰ ਲੱਭ ਕੇ ਉਨ੍ਹਾਂ ਨੂੰ ਕੁਆਰੰਟੀਨ ਕਰਨ ਵਿੱਚ ਸਫਲ ਰਹੇ ਹਾਂ।" ਪੂਰਾ ਪੜ੍ਹਨ ਲਈ ਕਲਿੱਕ ਕਰੋ।

ਕੋਰੋਨਾਵਾਇਰਸ: ਅਫ਼ਗਾਨਿਸਤਾਨ ਵਿੱਚ ਮੋਟਰਸਾਈਕਲਾਂ ਤੇ ਕਾਰਾਂ ਦੇ ਪੁਰਜਿਆਂ ਤੋਂ ਵੈਂਟੀਲੇਟਰ ਕਿਵੇਂ ਬਣਾ ਰਹੀਆਂ ਇਹ ਕੁੜੀਆਂ

ਅਫ਼ਗਾਨਿਸਤਾਨ ਦੀ ਆਲ-ਗਰਲ ਰੋਬੋਟਿਕਸ ਟੀਮ ਨੇ ਕਾਰ ਦੇ ਪੁਰਜਿਆਂ ਤੋਂ ਕਿਫ਼ਾਇਤੀ ਵੈਂਟੀਲੇਟਰ ਬਣਾ ਕੇ ਕੋਰੋਨਾਵਾਇਰਸ ਦੇ ਮਰੀਜ਼ਾਂ 'ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੈ।

ਇਹ ਅੱਲ੍ਹੜ ਉਮਰ ਦੀਆਂ ਕੁੜੀਆਂ ਉਦੋਂ ਸੁਰਖੀਆਂ ਵਿੱਚ ਆਈਆਂ ਜਦੋਂ ਉਨ੍ਹਾਂ ਨੇ ਅਮਰੀਕਾ ਵਿੱਚ ਇੱਕ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਵਿਸ਼ੇਸ਼ ਪੁਰਸਕਾਰ ਜਿੱਤਿਆ ਸੀ।

ਕਈ ਸਾਲਾਂ ਤੱਕ ਜੰਗ ਦਾ ਮੈਦਾਨ ਰਹੇ ਅਫ਼ਗਾਨਿਸਤਾਨ ਵਿੱਚ ਸਿਰਫ਼ 400 ਵੈਂਟੀਲੇਟਰ ਹਨ।

ਇਨ੍ਹਾਂ ਕੁੜੀਆਂ ਦੀ ਟੀਮ ਨੂੰ 'ਅਫ਼ਗਾਨ ਡਰੀਮਰਜ਼' ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਇਹ ਹੇਰਾਤ ਦੇ ਪੱਛਮੀ ਖੇਤਰ ਤੋਂ ਹਨ। ਵਧੇਰੇ ਜਾਣਕਾਰੀ ਲਈ ਕਲਿੱਕ ਕਰੋ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)