ਪਾਕਿਸਤਾਨੀ ਪੰਜਾਬ ’ਚ ਹਿੰਦੂਆਂ ਦੇ ਇਹ ਘਰ ਕਿਉਂ ਢਹੇ?

ਪਾਕਿਸਤਾਨੀ ਪੰਜਾਬ ’ਚ ਹਿੰਦੂਆਂ ਦੇ ਇਹ ਘਰ ਕਿਉਂ ਢਹੇ?

ਪਾਕਿਸਤਾਨੀ ਪੰਜਾਬ ਦੇ ਬਹਾਵਲਪੁਰ ਜ਼ਿਲ੍ਹੇ ਦੇ ਯਜ਼ਮਾਨ ਇਲਾਕੇ ’ਚ ਹਿੰਦੂਆਂ ਦੇ 22 ਘਰਾਂ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਢਾਹ ਦਿੱਤਾ ਗਿਆ।

ਘਟਨਾ 20 ਮਈ ਦੀ ਹੈ ਜਦੋਂ ਇੱਕ ਸਥਾਨਕ ਵਸਨੀਕ ਮੁਹੰਮਦ ਬੂਟਾ ਦੀ ਸ਼ਿਕਾਇਤ ਉੱਤੇ ਕਾਰਵਾਈ ਕੀਤੀ ਗਈ ਅਤੇ ਉਧਰ ਹਿੰਦੂ ਭਾਈਚਾਰੇ ਮੁਤਾਬਕ ਬੂਟਾ ਇਹ ਜ਼ਮੀਨ ਲੈਣਾ ਚਾਹੁੰਦਾ ਸੀ ਤੇ ਉਸ ਨੇ ਉਨ੍ਹਾਂ ਨੂੰ ਦਬਾਉਣ ਲਈ ਸਿਆਸਤ ਦਾ ਸਹਾਰਾ ਲਿਆ।

ਹਿੰਦੂ ਭਾਈਚਾਰੇ ਨੇ ਹੁਣ ਸਥਾਨਕ ਪ੍ਰਸ਼ਾਸ਼ਨ ਖ਼ਿਲਾਫ਼ ਅਦਾਲਤ ਵਿੱਚ ਪਟੀਸ਼ਨ ਦਾਖ਼ਲ ਕੀਤੀ ਹੈ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ।

(ਰਿਪੋਰਟ: ਸ਼ੁਮਾਇਲਾ ਜਾਫ਼ਰੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)