ਲੌਕਡਾਊਨ ਦੌਰਾਨ ਇੱਕ ਮਾੜੇ ਵਿਆਹ ਨੂੰ ਤੋੜਨ ਵਾਲੀ ਕੁੜੀ ਦੀ ਕਹਾਣੀ - 5 ਅਹਿਮ ਖ਼ਬਰਾਂ

ਸੰਕੇਤਕ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਸੰਕੇਤਕ ਤਸਵੀਰ

"ਲੌਕਡਾਊਨ ਦਾ ਸਮਾਂ ਮੇਰੇ ਲਈ ਲੁਕਵਾਂ ਵਰਦਾਨ ਬਣ ਕੇ ਆਇਆ। ਇਸ ਨੇ ਮੈਨੂੰ ਇੱਕ ਮਾੜੇ ਵਿਆਹ ਨੂੰ ਖ਼ਤਮ ਕਰਨ ਵਿੱਚ ਮਦਦ ਕੀਤੀ।"

42 ਸਾਲਾ ਨਵਿਆ 14 ਸਾਲਾਂ ਤੋਂ ਇੱਕ ਅਜੋੜ ਵਿਆਹ ਨਿਭਾ ਰਹੇ ਸਨ। ਲੌਕਡਾਊਨ ਨੇ ਉਨ੍ਹਾਂ ਨੂੰ ਇਸ ਰਿਸ਼ਤੇ ਵਿੱਚੋਂ ਬਾਹਰ ਨਿਕਲਣ ਵਿੱਚ ਮਦਦ ਕੀਤੀ। ਨਾਂਅ ਨਿੱਜਤਾ ਦੀ ਸੁਰੱਖਿਆ ਲਈ ਬਦਲ ਦਿੱਤਾ ਗਿਆ ਹੈ।

ਨਵਿਆ ਗੋਆ ਵਿੱਚ ਰਹਿੰਦੇ ਹਨ। ਆਪਣੇ ਵਿਆਹ ਦੌਰਾਨ ਉਹ ਘਰੇਲੂ ਸ਼ੋਸ਼ਣ ਦੇ ਸ਼ਿਕਾਰ ਰਹੇ। ਉਨ੍ਹਾਂ ਦਾ ਵਿਆਹ ਕਾਰੋਬਾਰੀ ਤੋਂ ਸਿਆਸੀ ਆਗੂ ਬਣੇ ਵਿਅਕਤੀ ਨਾਲ ਸਾਲ 2006 ਵਿੱਚ ਹੋਇਆ ਸੀ।

ਵਿਆਹ ਤੋਂ ਬਾਅਦ ਪਤੀ ਹਰ ਢਲਦੇ ਸੂਰਜ ਨਾਲ ਉਨ੍ਹਾਂ ਦਾ ਵਿਆਹੁਤਾ ਜੀਵਨ ਨਿੱਘਰਾਦਾ ਚਲਿਆ ਗਿਆ। ਖ਼ਬਰ ਵਿਸਥਾਰ ’ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

'ਮੇਰੀ ਧੀ ਦੇ ਸਕੂਲ 'ਚ ਨਹੀਂ ਪਤਾ ਕਿ ਉਸ ਦੀ ਮਾਂ ਇੱਕ ਆਰਕੈਸਟਰਾ ਡਾਂਸਰ ਹੈ'

ਤਸਵੀਰ ਸਰੋਤ, Getty Images

ਆਰਕੈਸਟਰਾ ਨਾਲ ਜੁੜੇ ਲੋਕਾਂ ਖਾਸ ਕਰਕੇ ਕੁੜੀਆਂ ਨੂੰ ਪਹਿਲਾਂ ਵੀ ਸਮਾਜ ਦਾ ਵਧੇਰੇ ਹਿੱਸਾ, ਬਹੁਤੀ ਇੱਜ਼ਤ ਨਹੀਂ ਦਿੰਦਾ ਪਰ ਇਹ ਲੋਕ ਆਪਣੇ ਇਸ ਕਿੱਤੇ ਜ਼ਰੀਏ ਪਰਿਵਾਰ ਜਰੂਰ ਪਾਲਦੇ ਸਨ।

ਹੁਣ ਲੌਕਡਾਊਨ ਕਾਰਨ ਜਦੋਂ ਮੈਰਿਜ ਪੈਲੇਸ ਬੰਦ ਹਨ, ਵਿਆਹਾਂ ਵਿੱਚ ਵੱਡੇ ਇਕੱਠਾਂ 'ਤੇ ਮਨਾਹੀ ਹੈ ਤਾਂ ਆਰਕੈਸਟਰਾ ਨਾਲ ਜੁੜੇ ਲੋਕ ਘਰ ਬੈਠਣ ਨੂੰ ਮਜਬੂਰ ਹਨ।

ਕਿੱਤੇ ਨਾਲ ਜੁੜੀ ਟੀਨਾ ਨੇ ਕਿਹਾ, "ਆਰਕੈਸਟਰਾ ਵਾਲਿਆਂ ਨੂੰ ਸਨਮਾਨ ਨਾਲ ਨਹੀਂ ਦੇਖਿਆ ਜਾਂਦਾ। ਮੇਰੀ ਬੇਟੀ ਦੇ ਸਕੂਲ ਵਿੱਚ ਨਹੀਂ ਪਤਾ ਕਿ ਉਸ ਦੀ ਮਾਂ ਇੱਕ ਆਰਕੈਸਟਰਾ ਡਾਂਸਰ ਹੈ।"

ਲੌਕਡਾਊਨ ਦੌਰਾਨ ਇਸ ਕਿੱਤੇ ਦੇ ਹੋਰ ਲੋਕਾਂ ਦੀਆਂ ਹੱਢਬੀਤੀਆਂ ਜਾਣਨ ਲਈ ਇੱਥੇ ਕਲਿੱਕ ਕਰੋ।

ਕੋਰੋਨਾਵਾਇਰਸ ਦੇ ਦੌਰ ਵਿੱਚ ਪੰਜਾਬ ਦੇ ਖੇਤਾਂ ਵਿਚ ਲੇਜ਼ਰ ਕਰਾਹ ਦੀ ਵਰਤੋਂ ਵਧੀ

ਤਸਵੀਰ ਕੈਪਸ਼ਨ,

ਲੇਜ਼ਰ ਕਰਾਹ

ਮੋਹਾਲੀ ਜ਼ਿਲ੍ਹੇ ਦੇ ਪਿੰਡ ਮੀਆਂਪੁਰ ਚੰਗਰ ਦੇ ਖੇਤਾਂ ਵਿੱਚ ਕੰਮ ਕਰ ਰਹੇ ਅਮਨਿੰਦਰ ਸਿੰਘ ਟਿੰਕੂ ਅਤੇ ਪਰਮਜੀਤ ਸਿੰਘ ਮਾਵੀ ਦਾ ਕਹਿਣਾ ਹੈ, "ਸਾਡਾ ਲੇਜ਼ਰ ਕਰਾਹ ਇਸ ਸਾਲ ਡੇਢ ਸੌ ਤੋਂ ਦੋ ਸੌ ਘੰਟੇ ਜ਼ਿਆਦਾ ਚੱਲੇਗਾ। ਸਿੱਧੀ ਬਿਜਾਈ ਕਰਨ ਲਈ ਲੇਜ਼ਰ ਕਰਾਹ ਲਗਵਾਉਣਾ ਸਾਡੀ ਮਜਬੂਰੀ ਹੈ।"

ਕੰਡੀ ਇਲਾਕੇ ਦੇ ਪਿੰਡ ਵਿੱਚ ਖੇਤਾਂ ਦੀਆਂ ਵੱਟਾਂ ਜ਼ਿਆਦਾ ਚੌੜੀਆਂ ਹਨ ਅਤੇ ਇੱਕ ਖੇਤ ਦਾ ਦੂਜੇ ਖੇਤ ਨਾਲੋਂ ਪੱਧਰ ਉੱਚਾ-ਨੀਵਾਂ ਹੈ।

ਇਨ੍ਹਾਂ ਖੇਤਾਂ ਵਿੱਚ ਲੇਜ਼ਰ ਕਰਾਹ ਚੱਲ ਰਿਹਾ ਹੈ ਜੋ ਹਰ ਖੇਤ ਦਾ ਪੱਧਰ ਇੱਕਸਾਰ ਕਰ ਰਿਹਾ ਹੈ। ਲੇਜ਼ਰ ਕਰਾਹ ਤੇ ਖੇਤਾਂ ਵਿੱਚ ਇਨ੍ਹਾਂ ਦਾ ਕੰਮ ਕੀ ਹੈ। ਪੂਰੀ ਖ਼ਬਰ ਲਈ ਕਲਿੱਕ ਕਰੋ।

ਪਾਰਲੇ-ਜੀ: 12 ਲੋਕਾਂ ਨਾਲ ਸ਼ੁਰੂ ਹੋਈ ਪਾਰਲੇ-ਜੀ ਫੈਕਟਰੀ ਦੀ ਕਹਾਣੀ ਜਾਣੋ

ਤਸਵੀਰ ਸਰੋਤ, WWW.PARLEPRODUCTS.COM

ਤਸਵੀਰ ਕੈਪਸ਼ਨ,

ਪਾਰਲੇ-ਜੀ

ਕਈ ਤਰ੍ਹਾਂ ਦੇ ਬਿਸਕੁਟ ਤੇ ਹੋਰ ਸਾਮਾਨ ਬਣਾਉਣ ਵਾਲੀ ਨਾਮੀ ਕੰਪਨੀ ਪਾਰਲੇ ਨੇ ਪਿਛਲੇ 4 ਦਹਾਕਿਆਂ ਵਿੱਚ ਸਭ ਤੋਂ ਵੱਧ ਬਿਸਕੁਟ ਵੇਚਣ ਦਾ ਰਿਕਾਰਡ ਕਾਇਮ ਕੀਤਾ ਹੈ।

ਭਾਰਤ ਦੇ ਦੂਰ-ਦੁਰਾਡੇ ਵਾਲੇ ਪਿੰਡਾਂ ਅਤੇ ਮੁੱਖ ਸ਼ਹਿਰਾਂ ਤੱਕ ਪਹੁੰਚ ਦੇ ਨਾਲ-ਨਾਲ ਪਾਰਲੇ ਆਲਮੀ ਪੱਧਰ ਉੱਤੇ ਭਰੋਸੇ ਦਾ ਦੂਜਾ ਨਾਂ ਬਣ ਗਿਆ ਹੈ।

ਕੰਪਨੀ ਮੁਤਾਬਕ ਉਨ੍ਹਾਂ ਦੀਆਂ ਮੈਨੂਫੈਕਚਰਿੰਗ ਯੂਨਿਟ ਭਾਰਤ ਤੋਂ ਇਲਾਵਾ 8 ਹੋਰ ਮੁਲਕਾਂ ਵਿੱਚ ਹਨ। ਇਨ੍ਹਾਂ 'ਚ ਕੇਮਰੂਨ, ਨਾਈਜੀਰੀਆ, ਘਾਨਾ, ਇਥੋਪੀਆ, ਕੀਨੀਆ, ਆਈਵਰੀ ਕੋਸਟ, ਨੇਪਾਲ ਅਤੇ ਮੈਕਸੀਕੋ ਸ਼ਾਮਲ ਹਨ।

ਪਹਿਲੀ ਫ਼ੈਕਟਰੀ ਸਾਲ 1929 ਵਿੱਚ ਸਥਾਪਤ ਹੋਈ ਸੀ ਜਿਸ 'ਚ ਮਹਿਜ਼ 12 ਲੋਕ ਕਨਫ਼ੈਕਸ਼ਨਰੀ ਬਣਾਉਂਦੇ ਸਨ। ਇੱਥੇ ਕਲਿੱਕ ਕਰਕੇ ਜਾਣੋ ਕੰਪਨੀ ਦੀ ਪੂਰੀ ਕਹਾਣੀ।

ਕੋਰੋਨਾਵਾਇਰਸ: ਹਵਾਈ ਜਹਾਜ਼, ਰੇਲਵੇ ਅਤੇ ਸੜਕਾਂ ਰਾਹੀਂ ਯਾਤਰਾ 'ਚ ਇਸ ਤਰ੍ਹਾਂ ਦੇ ਬਦਲਾਅ ਆ ਸਕਦੇ ਹਨ

ਹੁਣ ਜਦੋਂ ਵਿਸ਼ਵ ਸਿਹਤ ਸੰਗਠਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਲੋਕਾਂ ਨੂੰ ਕੋਰੋਨਾਵਾਇਰਸ ਨਾਲ ਕਾਫ਼ੀ ਸਮੇਂ ਤੱਕ ਰਹਿਣਾ ਹੋਵੇਗਾ। ਗਾਈਡ ਸ਼ਮਸੁਦੀਨ ਦਾ ਮੰਨਣਾ ਹੈ ਕਿ ਸੈਰ ਸਪਾਟੇ ਦਾ ਚਿਹਰਾ ਹੁਣ ਪੂਰੀ ਤਰ੍ਹਾਂ ਬਦਲ ਸਕਦਾ ਹੈ।

ਉਹ ਮਰਹੂਮ ਰਾਜਕੁਮਾਰੀ ਡਾਇਨਾ ਸਮੇਤ ਆਗਰਾ ਵਿੱਚ ਤਾਜ ਮਹਿਲ ਦੀ ਯਾਤਰਾ 'ਤੇ ਆਈਆਂ 40 ਹਸਤੀਆਂ ਨਾਲ ਗਾਈਡ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਲੌਕਡਾਊਨ ਨੂੰ ਹੋਰ ਸਹਿਜ ਬਣਾਉਣ ਦੇ ਬਾਅਦ ਸੈਰ ਸਪਾਟਾ ਉਹ ਨਹੀਂ ਹੋਵੇਗਾ ਜਿਸ ਤਰ੍ਹਾਂ ਦਾ ਪਿਛਲੇ ਸਾਲਾਂ ਵਿੱਚ ਹੁੰਦਾ ਸੀ। ਇਸ ਦਾ ਮੁਹਾਂਦਰਾ ਕੀ ਰਹੇਗਾ ਇਸ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)