ਕੋਰੋਨਾਵਾਇਰਸ ਪੰਜਾਬ ਸੰਕਟ: ਆਰਕੈਸਟਰਾ ਕੁੜੀਆਂ ਦੇ ਹਾਲ- 5 ਅਹਿਮ ਖ਼ਬਰਾਂ

ਤਸਵੀਰ ਸਰੋਤ, Getty images
ਕੋਰੋਨਾਵਾਇਰਸ
ਪੰਜਾਬ ਵਿਚ ਆਰਕੈਸਟਰਾ ਨਾਲ ਜੁੜੇ ਲੋਕਾਂ ਖਾਸ ਕਰਕੇ ਕੁੜੀਆਂ ਨੂੰ ਪਹਿਲਾਂ ਵੀ ਸਮਾਜ ਦਾ ਵਧੇਰੇ ਹਿੱਸਾ, ਬਹੁਤੀ ਇੱਜ਼ਤ ਨਹੀਂ ਦਿੰਦਾ ਪਰ ਇਹ ਲੋਕ ਆਪਣੇ ਇਸ ਕਿੱਤੇ ਜ਼ਰੀਏ ਪਰਿਵਾਰ ਜਰੂਰ ਪਾਲਦੇ ਸਨ।
ਹੁਣ ਲੌਕਡਾਊਨ ਕਾਰਨ ਜਦੋਂ ਮੈਰਿਜ ਪੈਲੇਸ ਬੰਦ ਹਨ, ਵਿਆਹਾਂ ਵਿੱਚ ਵੱਡੇ ਇਕੱਠਾਂ 'ਤੇ ਮਨਾਹੀ ਹੈ ਤਾਂ ਆਰਕੈਸਟਰਾ ਨਾਲ ਜੁੜੇ ਲੋਕ ਘਰ ਬੈਠਣ ਨੂੰ ਮਜਬੂਰ ਹਨ।
ਕਿੱਤੇ ਨਾਲ ਜੁੜੀ ਟੀਨਾ ਨੇ ਕਿਹਾ, "ਆਰਕੈਸਟਰਾ ਵਾਲਿਆਂ ਨੂੰ ਸਨਮਾਨ ਨਾਲ ਨਹੀਂ ਦੇਖਿਆ ਜਾਂਦਾ। ਮੇਰੀ ਬੇਟੀ ਦੇ ਸਕੂਲ ਵਿੱਚ ਨਹੀਂ ਪਤਾ ਕਿ ਉਸ ਦੀ ਮਾਂ ਇੱਕ ਆਰਕੈਸਟਰਾ ਡਾਂਸਰ ਹੈ।"
ਲੌਕਡਾਊਨ ਦੌਰਾਨ ਇਸ ਕਿੱਤੇ ਦੇ ਹੋਰ ਲੋਕਾਂ ਦੀਆਂ ਹੱਡ-ਬੀਤੀਆਂ ਜਾਣਨ ਲਈ ਇੱਥੇ ਕਲਿੱਕ ਕਰੋ।
ਬੱਚੇ ਨੂੰ ਦੁੱਧ ਚੁੰਘਾਉਣ ਬਾਰੇ WHO
ਕੋਰੋਨਾਵਾਇਰਸ ਪੌਜ਼ਿਟਿਵ ਮਾਵਾਂ ਦੇ ਨਵਜੰਮੇ ਬੱਚੇ ਨੂੰ ਦੁੱਧ ਚੁੰਘਾਉਣ ਬਾਰੇ WHO ਕੀ ਕਹਿੰਦਾ
ਵਿਸ਼ਵ ਸਿਹਤ ਸੰਗਠਨ ਦੇ ਮੁਖੀ ਡਾ. ਟੈਡਰੋਸ ਐਡਹਾਨੋਮ ਗਿਬਰਿਏਸੋਸ ਅਦਾਨੋਮ ਨੇ ਕੋਰੋਨਾ ਪੌਜ਼ਿਟੀਵ ਮਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਵਜੰਮੇ ਬੱਚਿਆਂ ਨੂੰ ਦੁੱਧ ਚੁੰਘਾਉਣਾ ਜਾਰੀ ਰੱਖਣ।
ਜਿਨੇਵਾ ਵਿੱਚ ਪ੍ਰੈੱਸ ਕਾਨਫ਼ਰੰਸ ਵਿੱਚ ਉਨ੍ਹਾਂ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ ਇਸ ਮਾਮਲੇ ਦਾ ਅਧਿਐਨ ਕੀਤਾ ਹੈ ਅਤੇ ਪਾਇਆ ਹੈ ਕਿ ਵਾਇਰਸ ਦੀ ਲਾਗ ਦੇ ਖ਼ਤਰੇ ਦੀ ਤੁਲਨਾ ਵਿੱਚ ਬੱਚੇ ਲਈ ਮਾਂ ਦੇ ਦੁੱਧ ਦੇ ਫ਼ਾਇਦੇ ਜ਼ਿਆਦਾ ਹਨ।
ਇਸ ਤੋਂ ਲਾਵਾ ਸਬੰਧੀ ਮਾਹਰ ਹੋਰ ਕੀ ਕਹਿੰਦੇ ਹਨ, ਇਹ ਵਿਸਥਾਰ ਵਿੱਚ ਜਾਣਨ ਲਈ ਇੱਥੇ ਕਲਿੱਕ ਕਰੋ।
ਕੋਰੋਨਾ ਮਰੀਜ਼ ਦੀ ਸੜਕ ਕੰਢੇ ਮੌਤ
ਕੋਰੋਨਾਵਾਇਰਸ ਦੇ ਸ਼ੱਕੀ ਮਰੀਜ਼ ਦੀ ਸੜਕ ਕਿਨਾਰੇ ਮਦਦ ਦੀ ਗੁਹਾਰ ਲਗਾਉਂਦੇ ਹੋਈ ਮੌਤ
ਜਦੋਂ ਸ੍ਰੀਨਿਵਾਸ ਸੜਕ ਉੱਤੇ ਪਏ ਸਨ ਤਾਂ ਉਨ੍ਹਾਂ ਦੇ ਨਜ਼ਦੀਕ ਕੋਈ ਨਹੀਂ ਜਾ ਰਿਹਾ ਸੀ
"ਕਿਰਪਾ ਕਰਕੇ ਮੇਰੀ ਮਦਦ ਕਰੋ। ਕਿਰਪਾ ਕਰਕੇ ਮੈਨੂੰ ਹਸਪਤਾਲ ਲੈ ਜਾਓ, ਮੈਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ।'' ਇਹ 60 ਸਾਲਾ ਆਰ ਸ੍ਰੀਨਿਵਾਸ ਦੇ ਆਖਰੀ ਸ਼ਬਦ ਸਨ।
ਸੋਸ਼ਲ ਮੀਡੀਆ ਉੱਤੇ ਸ੍ਰੀਨਿਵਾਸ ਦਾ ਲੋਕਾਂ ਤੋਂ ਮਦਦ ਮੰਗਣ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇੱਕ ਔਰਤ ਦੀ ਅਵਾਜ਼ ਵੀ ਸੁਣਾਈ ਦੇ ਰਹੀ ਹੈ ਜੋ ਉਸ ਤੋਂ ਕਈ ਸਵਾਲ ਪੁੱਛ ਰਹੀ ਹੈ
ਤੇਲੰਗਾਨਾ ਦੇ ਮੈਡਕ ਜ਼ਿਲ੍ਹੇ ਵਿੱਚ ਇਹ ਘਟਨਾ ਬੁੱਧਵਾਰ ਨੂੰ ਹੋਈ। ਇਹ ਹੈਦਰਾਬਾਦ ਤੋਂ 70 ਕਿਲੋਮੀਟਰ ਦੂਰ ਹੈ। ਸਥਾਨਕ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤਾਂ ਪੁਲਿਸ ਪਹੁੰਚੀ ਪੁਲਿਸ ਨੇ ਐਂਬੂਲੈਂਸ ਨੂੰ ਸੱਦਿਆ ਵੀ ਸੀ, ਪੂਰੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।
17 ਲੋਕਾਂ ਦਾ ਟੱਬਰ ਬਣਿਆ ਕੋਰੋਨਾ ਕਲੱਸਟਰ
ਕੋਰੋਨਾਵਾਇਰਸ: 17 ਲੋਕਾਂ ਦਾ ਟੱਬਰ ਜਦੋਂ ਅਚਾਨਕ ਕੋਰੋਨਾ ਕਲੱਸਟਰ ਬਣ ਗਿਆ
ਬੀਤੀ 24 ਅਪ੍ਰੈਲ ਨੂੰ ਜਦੋਂ ਮੁਕੁਲ ਗਰਗ ਦੇ 57 ਸਾਲਾ ਚਾਚੇ ਨੂੰ ਬੁਖਾਰ ਹੋਇਆ ਤਾਂ ਉਨ੍ਹਾਂ ਨੂੰ ਕੋਈ ਖਾਸ ਚਿੰਤਾ ਨਹੀਂ ਹੋਈ।
ਤਸਵੀਰ ਸਰੋਤ, MUKUL GARG
17 ਲੋਕਾਂ ਦਾ ਟੱਬਰ ਜਦੋਂ ਅਚਾਨਕ ਕੋਰੋਨਾ ਕਲੱਸਟਰ ਬਣ ਗਿਆ
ਇਸ ਦੇ 48 ਘੰਟਿਆਂ ਅੰਦਰ 17 ਲੋਕਾਂ ਵਾਲੇ ਇਸ ਪਰਿਵਾਰ ਵਿੱਚ ਦੋ ਹੋਰ ਲੋਕ ਵੀ ਬਿਮਾਰ ਪੈ ਗਏ।
ਕੁਝ ਸਮੇਂ ਬਾਅਦ ਬਿਮਾਰ ਲੋਕਾਂ ਦੇ ਸਰੀਰ ਦਾ ਤਾਪਮਾਨ ਵਧਣ ਲੱਗਾ ਤੇ ਗਲੇ ਵਿੱਚ ਖਰਾਸ਼ ਵਰਗੇ ਲੱਛਣ ਸਾਹਮਣੇ ਆਉਣ ਲੱਗੇ।
ਕੁਝ ਦਿਨ ਬਾਅਦ 17 ਲੋਕਾਂ ਦਾ ਇਹ ਪਰਿਵਾਰ ਕੋਰੋਨਾਵਾਇਰਸ ਕਲੱਸਟਰ ਵਿੱਚ ਤਬਦੀਲ ਹੋ ਗਿਆ ਕਿਉਂਕਿ ਪਰਿਵਾਰ ਦੇ 11ਲੋਕਾਂ ਵਿੱਚ ਕੋਰੋਨਾਵਾਇਰਸ ਦੀ ਪੁਸ਼ਟੀ ਹੋਈ ਸੀ। ਪਰਿਵਾਰ ਦਾ ਨਿਜੀ ਤਜਰਬਾ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਕਿਹੋ ਜਿਹਾ ਹੋਵੇਗਾ ਧਰਮ ਦਾ ਭਵਿੱਖ
ਕੋਰੋਨਾਵਾਇਰਸ ਅਤੇ ਲੌਕਡਾਊਨ ਖ਼ਤਮ ਹੋਣ ਮਗਰੋਂ ਕਿਹੋ ਜਿਹਾ ਹੋਵੇਗਾ ਧਰਮ ਦਾ ਭਵਿੱਖ
ਜਦੋਂ ਕੋਰੋਨਾਵਾਇਰਸ ਮਹਾਮਾਰੀ ਕਾਰਨ ਭਾਰਤ ਵਿੱਚ ਮੰਦਰ, ਮਸਜਿਦ, ਗੁਰਦੁਆਰੇ ਅਤੇ ਹੋਰ ਧਾਰਮਿਕ ਅਸਥਾਨ ਬੰਦ ਹੋਏ ਸਨ ਤਾਂ ਟੈਲੀਵਿਜ਼ਨ 'ਤੇ 'ਰਾਮਾਇਣ' ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਸ਼ੋਅ ਸੀ।
'ਰਾਮਾਇਣ' ਵਿੱਚ ਸੀਤਾ ਦੀ ਭੂਮਿਕਾ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਚਿਕਲਿਆ ਟੋਪੀਵਾਲਾ ਦਾ ਮੰਨਣਾ ਹੈ ਕਿ ਕੋਰੋਨਾ ਤੋਂ ਬਾਅਦ ਦੁਨੀਆਂ ਵਿੱਚ ਅਧਿਆਤਮਕਤਾ ਜ਼ਿਆਦਾ ਪ੍ਰਭਾਵੀ ਸ਼ਕਤੀ ਹੋਵੇਗੀ।
ਉਨ੍ਹਾਂ ਦਾ ਮੰਨਣਾ ਹੈ ਕਿ ਮਹਾਮਾਰੀ ਦੇ ਸਿੱਟੇ ਵਜੋਂ ਭਾਰਤੀ ਜਨਸੰਖਿਆ ਦਾ ਇੱਕ ਵੱਡਾ ਹਿੱਸਾ 'ਕੁਦਰਤ ਅਤੇ ਅਧਿਆਤਮਕਤਾ' ਵੱਲ ਮੁੜ ਸਕਦਾ ਹੈ। ਪਰ ਸੱਚਮੁੱਚ ਅਜਿਹਾ ਹੋ ਸਕਦਾ ਹੈ, ਵਿਸਥਾਰ ਵਿੱਚ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀਡੀਓ ਵੀ ਦੇਖੋ