ਸੁਸ਼ਾਂਤ ਸਿੰਘ ਰਾਜਪੂਤ : ਪੇਸ਼ੇਵਰ ਦੁਸ਼ਮਣੀ ਕਾਰਨ ਉਸਦੇ ਡਿਪਰੈਸ਼ਨ ਚ ਹੋਣ ਦੀਆਂ ਰਿਪੋਰਟਾਂ ਵੀ ਸਨ - ਦੇਸ਼ਮੁਖ

ਸੁਸ਼ਾਂਤ ਸਿੰਘ ਰਾਜਪੂਤ

ਤਸਵੀਰ ਸਰੋਤ, TWITTER/SUSHANT SINGH RAJPUT

ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਬਾਲੀਵੁੱਡ ਕਰਿਅਰ ਦੀ ਸ਼ੁਰੂਆਤ ਟੀਵੀ ਜਗਤ 'ਚ ਆਪਣੀ ਐਕਟਿੰਗ ਨਾਲ ਲੋਕਾਂ ਦਾ ਦਿਲ ਜਿੱਤਣ ਮਗਰੋਂ ਕੀਤੀ।

ਐਤਵਾਰ ਨੂੰ ਮੁੰਬਈ ਦੇ ਬਾਂਦਰਾ ਇਲਾਕੇ 'ਚ ਇੱਕ ਫਲੈਟ ਵਿੱਚ ਮਿਲੀ ਉਨ੍ਹਾਂ ਦੀ ਫਾਹਾ ਲੱਗੀ ਲਾਸ਼ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਸੁਸ਼ਾਂਤ ਦੀ ਮੌਤ ਤੋਂ ਬਾਅਦ ਬਾਲੀਵੁੱਡ ਸਮੇਤ ਕਈ ਸਿਆਸਤਦਾਨਾਂ ਨੇ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਦੁੱਖ ਪ੍ਰਗਟ ਕੀਤਾ।

ਇਹ ਵੀ ਪੜ੍ਹੋ:-

ਜਿੱਥੇ ਕਈਆਂ ਨੇ ਸਦਮਾ ਜਤਾਇਆ, ਉੱਥੇ ਹੀ ਕੁਝ ਲੋਕਾਂ ਨੇ ਔਖੇ ਘੜੀ ਵੇਲੇ ਉਨ੍ਹਾਂ ਦੇ ਨਾਲ ਨਾ ਹੋਣ 'ਤੇ ਮਾਫ਼ੀ ਮੰਗੀ।

ਕਿਹਾ ਜਾ ਰਿਹਾ ਹੈ ਕੀ ਸੁਸ਼ਾਂਤ ਮਾਨਸਿਕ ਤਣਾਅ ਤੋਂ ਗੁਜ਼ਰ ਰਹੇ ਸੀ।

ਸੁਸ਼ਾਂਤ ਨੇ ਬਾਲੀਵੁੱਡ ਵਿੱਚ ਆਪਣੀ ਥਾਂ ਬਿਨਾਂ ਕਿਸੇ ਦੀ ਮਦਦ ਤੋਂ ਬਣਾਈ ਸੀ। ਉਨ੍ਹਾਂ ਦੀ ਮੌਤ ਦੇ ਨਾਲ ਇੱਕ ਵਾਰ ਫਿਰ ਤੋਂ ਬਾਲੀਵੁੱਡ ਵਿੱਚ ਭਾਈ-ਭਤੀਜਾਵਾਦ ਦਾ ਮੁੱਦਾ ਸਰਗਰਮ ਹੋ ਗਿਆ ਹੈ।

ਵੀਡੀਓ ਕੈਪਸ਼ਨ,

ਧੋਨੀ ਦੇ ਕਿਹੜੇ ਸ਼ੌਟ ਕਰਕੇ ਸੁਸ਼ਾਂਤ ਨੂੰ ਹੋਇਆ ਫਰੈਕਚਰ

ਕਈਆਂ ਨੇ ਬਾਲੀਵੁੱਡ ਨਾਲ ਪਹਿਲਾਂ ਤੋਂ ਕੋਈ ਸਬੰਧ ਨਾ ਹੋਣ ਵਾਲੇ ਲੋਕਾਂ ਦੀ ਕਾਮਯਾਬੀ ਬਾਰੇ ਲਿਖਿਆ ਕਿ ਕਿਵੇਂ ਇਨ੍ਹਾਂ ਨੂੰ ਆਪਣੇ-ਆਪ ਨੂੰ ਵਾਰ-ਵਾਰ ਸਾਬਤ ਕਰਨ ਦੀ ਜ਼ਰੂਰਤ ਪੈਂਦੀ ਹੈ। ਜਦਕਿ ਇਸ ਇੰਜਸਟਰੀ ਨਾਲ ਪਹਿਲਾਂ ਤੋਂ ਜੁੜੇ ਲੋਕਾਂ ਦੇ ਸਬੰਧੀਆਂ ਲਈ ਰਸਤਾ ਇੰਨਾ ਔਕੜਾਂ ਭਰਿਆ ਨਹੀਂ ਹੁੰਦਾ।

ਕੌਣ ਕੀ ਕਹਿ ਰਿਹਾ

ਫਿਲਮ ਨਿਰਦੇਸ਼ਕ ਹੰਸਲ ਮਹਿਤਾ ਨੇ ਟਵੀਟ ਜ਼ਰੀਏ ਅਜਿਹੇ ਬਾਲੀਵੁੱਡ ਤੋਂ ਬਾਹਰੋਂ ਆਏ ਜਵਾਨ ਲੋਕਾਂ ਨੂੰ ਬਾਲੀਵੁੱਡ ਵਿੱਚ ਪਹਿਲਾਂ ਤੋਂ ਹੀ 'ਮੌਜੂਦ ਅਮਲੇ' ਤੋਂ ਬੱਚਣ ਦੀ ਚੇਤਾਵਨੀ ਦਿੱਤੀ ਹੈ।

ਉਨ੍ਹਾਂ ਲਿਖਿਆ ਹੈ ਕਿ ਇਹ ਲੋਕ ਨਵੇਂ ਆਏ ਨੌਜਵਾਨਾਂ ਨੂੰ ਲੋੜ ਪੈਣ 'ਤੇ ਹੀ ਚੰਗਾ ਮਹਿਸੂਸ ਕਰਵਾਉਂਦੇ ਹਨ।

"ਜਿਵੇਂ ਹੀ ਤੁਸੀਂ ਕੋਈ ਗਲਤੀ ਕਰਦੇ ਹੋ, ਇਹ ਲੋਕ ਤੁਹਾਨੂੰ ਛੱਡ ਦੇਣਗੇ ਤੇ ਤੁਹਾਡਾ ਮਜ਼ਾਕ ਉਡਾਉਣਗੇ। ਇਸ ਚੁੰਗਲ ਵਿੱਚ ਨਾ ਫਸਣਾ।"

ਬਾਲੀਵੁੱਡ ਬਾਰੇ ਅਦਾਕਾਰ ਤੋਂ ਪ੍ਰੋਡਿਊਸਰ ਬਣੇ ਨਿਖਿਲ ਦਿਵੇਦੀ ਟਵਿੱਟਰ 'ਤੇ ਲਿਖਦੇ ਹਨ, "ਕਦੇ-ਕਦੇ ਮੈਨੂੰ ਆਪਣੀ ਇੰਡਸਟਰੀ ਦੀ ਪਖੰਡਬਾਜ਼ੀ ਪਰੇਸ਼ਾਨ ਕਰਦੀ ਹੈ। ਕਈ ਵੱਡੇ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਸੁਸ਼ਾਂਤ ਨਾਲ ਸੰਪਰਕ ਵਿੱਚ ਰਹਿਣਾ ਚਾਹੀਦਾ ਸੀ। ਪਰ ਤੁਸੀਂ ਅਜਿਹਾ ਨਹੀਂ ਕੀਤਾ... ਜਿਸ ਕਰਕੇ ਉਸ ਦਾ ਕਰਿਅਰ ਬਰਬਾਦ ਹੋ ਰਿਹਾ ਸੀ।"

ਫ਼ਿਲਮ ਨਿਰਦੇਸ਼ਕ ਸ਼ੇਖਰ ਕਪੂਰ ਸੁਸ਼ਾਂਤ ਨਾਲ ਇੱਕ ਨਵੀਂ ਫ਼ਿਲਮ 'ਪਾਣੀ' ਬਣਾਉਣ ਦਾ ਸੋਚ ਰਹੇ ਸਨ। ਉਨ੍ਹਾਂ ਕਿਹਾ ਕਿ ਸੁਸ਼ਾਂਤ ਨੂੰ ਕਈ ਲੋਕਾਂ ਨੇ ਬੁਰਾ ਮਹਿਸੂਸ ਕਰਵਾਇਆ।

ਉਨ੍ਹਾਂ ਟਵੀਟ ਕੀਤਾ, "ਮੈਂ ਜਾਣਦਾ ਹਾਂ ਕਿ ਤੂੰ ਕਿਸ ਕਿਸ ਦਰਦ ਤੋਂ ਗੁਜ਼ਰ ਰਿਹਾ ਸੀ। ਮੈਂ ਅਜਿਹੇ ਕਈ ਲੋਕਾਂ ਨੂੰ ਜਾਣਦਾ ਹੈ ਜਿਨ੍ਹਾਂ ਨੇ ਤੈਨੂੰ ਬੁਰਾ ਮਹਿਸੂਸ ਕਰਵਾਇਆ ਤੇ ਤੂੰ ਮੇਰੇ ਸਾਹਮਣੇ ਰੋਂਦਾ ਸੀ। ਮੈਨੂੰ ਤੇਰੇ ਨਾਲ ਪਿਛਲੇ 6 ਮਹੀਨਿਆਂ ਵਿੱਚ ਹੋਣਾ ਚਾਹੀਦਾ ਸੀ। ਇਹ ਸਭ ਤੇਰੇ ਨਾਲ ਉਨ੍ਹਾਂ ਦੇ ਕਰਮਾਂ ਕਰਕੇ ਹੋਇਆ ਹੈ।"

ਫ਼ਿਲਮ ਨਿਰਦੇਸ਼ਕ ਅਨੁਭਵ ਸਿਨਹਾ ਨੇ ਵੀ ਬਾਲੀਵੁੱਡ ਬਾਰੇ ਟਵੀਟ ਕਰਦਿਆਂ ਲਿਖਿਆ ਹੈ ਕਿ ਬਾਲੀਵੁੱਡ ਦੇ 'ਪਰਿਵੇਲੇਜ ਕਲੱਬ' ਨੂੰ ਬੈਠ ਕੇ ਚੰਗੀ ਤਰ੍ਹਾਂ ਸੋਚਣਾ ਚਾਹੀਦਾ ਹੈ।"

ਪਰ ਇਸ ਦੇ ਨਾਲ ਹੀ ਬਾਲੀਵੁੱਡ ਨੇ ਦੂਜੇ ਅਦਾਕਾਰਾਂ ਨੇ ਇਸ ਬਾਰੇ ਕੁਝ ਹੋਰ ਵੀ ਲਿਖਿਆ ਹੈ।

ਰਣਬੀਰ ਸ਼ੋਰੀ ਨੇ ਟਵੀਟ ਕਰਕੇ ਲਿਖਿਆ ਹੈ, "ਕਿਸੇ 'ਤੇ ਵੀ ਉਸ ਦੁਆਰਾ ਚੁੱਕੇ ਕਦਮ ਲਈ ਇਲਜ਼ਾਮ ਲਗਾਉਣਾ ਠੀਕ ਨਹੀਂ ਹੈ। ਉਹ ਇੱਕ ਬਹੁਤ ਵੱਡੀ ਖੇਡ ਵਿੱਚ ਸੀ, ਜਿੱਥੇ ਜਿੱਤ ਤੇ ਹਾਰ ਹੁੰਦੀ ਰਹਿੰਦੀ ਹੈ। ਪਰ ਇਨ੍ਹਾਂ ਸਵੈ- ਨਿਯੁਕਤ 'ਬਾਲੀਵੁੱਡ ਦੇ ਗੇਟ-ਕੀਪਰ' ਨੂੰ ਕੁਝ ਕਹਿਣ ਦੀ ਜ਼ਰੂਰਤ ਹੈ।"

ਸੁਸ਼ਾਂਤ ਦੀ ਮੌਤ ਦੀ ਹੋਏਗੀ ਜਾਂਚ

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਸੋਮਵਾਰ ਨੂੰ ਕਿਹਾ ਕਿ ਮੁੰਬਈ ਪੁਲਿਸ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਕਲੀਨੀਕਲ ਡਿਪਰੈਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀ ਮੌਤ ਦੀ ਜਾਂਚ ਕਰੇਗੀ।

ਮੰਤਰੀ ਨੇ ਇਸ ਬਾਰੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ, "ਹਾਲਾਂਕਿ ਪੋਸਟ ਮਾਰਟਮ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਦਾਕਾਰ ਸੁਸ਼ਾਂਤ ਸਿੰਘ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਅਜਿਹੀਆਂ ਮੀਡੀਆ ਰਿਪੋਰਟਾਂ ਆਈਆਂ ਹਨ ਕਿ ਉਹ ਪੇਸ਼ੇਵਰ ਦੁਸ਼ਮਣੀ ਕਾਰਨ ਕਥਿਤ ਤੌਰ 'ਤੇ ਕਲੀਨਿਕਲ ਡਿਪਰੈਸ਼ਨ ਦਾ ਸਾਹਮਣਾ ਕਰ ਰਹੇ ਸੀ। ਮੁੰਬਈ ਪੁਲਿਸ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਾਂਚ ਕਰੇਗੀ।"

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)