ਅਕਾਲੀ ਸਰਕਾਰ ਵੇਲੇ ਜ਼ਹਿਰੀਲੀ ਸ਼ਰਾਬ ਦਾ ਕਹਿਰ: ‘ਘਰ 'ਚ 4 ਲਾਸ਼ਾਂ ਪਈਆਂ ਸਨ’

ਅਕਾਲੀ ਸਰਕਾਰ ਵੇਲੇ ਜ਼ਹਿਰੀਲੀ ਸ਼ਰਾਬ ਦਾ ਕਹਿਰ: ‘ਘਰ 'ਚ 4 ਲਾਸ਼ਾਂ ਪਈਆਂ ਸਨ’

ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਜ਼ਹਿਰੀਲੀ ਸ਼ਰਾਬ ਦੇ ਕਹਿਰ ਕਰਕੇ ਮੌਤਾਂ ਦੇ ਮਾਮਲੇ ਕੋਈ ਨਵੇਂ ਨਹੀਂ ਹਨ। ਗੁਰਦਾਸਪੁਰ ਦੇ ਪਿੰਡ ਨੰਗਲ ਜੌਹਲ ਵਿੱਚ ਅੱਜ ਤੋਂ ਠੀਕ 8 ਸਾਲ ਪਹਿਲਾਂ 6 ਅਗਸਤ 2012 ਨੂੰ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਪਿੰਡ ਦੇ 9 ਲੋਕਾਂ ਦੀ ਮੌਤ ਹੋਈ ਸੀ। ਇਸੇ ਪਿੰਡ ਦੀ ਵੀਨਸ ਮਸੀਹ ਨੇ ਆਪਣੇ ਪਰਿਵਾਰ ਦੇ 4 ਜੀਆਂ ਨੂੰ ਵੀ ਉਸ ਦਿਨ ਗੁਆ ਦਿੱਤਾ ਸੀ। ਇਸ ਘਰ ਦੇ ਚਾਰ ਕਮਾਉਣ ਵਾਲੇ ਜੀਅ ਚਲੇ ਗਏ ਤਾਂ ਵੀਨਸ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ

ਹੁਣ ਇੱਕ ਵਾਰ ਮੁੜ ਜ਼ਹਿਰੀਲੀ ਅਤੇ ਜਾਅਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਕਈ ਗ੍ਰਿਫ਼ਤਾਰੀਆਂ ਹੋਈਆਂ ਨੇ....ਪਰ ਸਵਾਲ ਅਜੇ ਵੀ ਕਾਇਮ ਹੈ ਕਿ ਲੋਕਾਂ ਦੀਆਂ ਜਾਨਾਂ ਲੈਣ ਵਾਲਾ ਇਹ ਕੰਮ ਰੁੱਕ ਕਿਉਂ ਨਹੀ ਜਾਂਦਾ

(ਰਿਪੋਰਟ: ਗੁਰਪ੍ਰੀਤ ਸਿੰਘ ਚਾਵਲਾ, ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)