ਯੂਨੀਫਾਰਮ ਸਿਵਿਲ ਕੋਡ: ਕੁਝ ਗੱਲਾਂ ਜੋ ਇਸ ਦੇ ਏਜੰਡੇ ’ਤੇ ਹੋਣ ਬਾਰੇ ਇਸ਼ਾਰਾ ਕਰਦੀਆਂ- 5 ਅਹਿਮ ਖ਼ਬਰਾਂ

ਨਰਿੰਦਰ ਮੋਦੀ

ਤਸਵੀਰ ਸਰੋਤ, Ani

ਆਜ਼ਾਦੀ ਦੇ ਸਮੇਂ ਤੋਂ ਹੀ ਭਾਰਤ ਵਿੱਚ ਯੂਨੀਫਾਰਮ ਸਿਵਿਲ ਕੋਡ ਬਾਰੇ ਬਹਿਸ ਚਲ ਰਹੀ ਹੈ ਪਰ ਰਾਮ ਮੰਦਰ ਦੇ ਭੂਮੀ ਪੂਜਨ ਸਮਾਗਮ ਤੋਂ ਬਾਅਦ ਇਸ ਬਾਰੇ ਚਰਚਾ ਜ਼ੋਰਾਂ 'ਤੇ ਹੈ।

ਰਾਮ ਮੰਦਰ ਦੇ ਨੀਂਹ ਪੱਥਰ ਸਮਾਗਮ ਦੇ ਅਗਲੇ ਹੀ ਦਿਨ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਭਾਜਪਾ ਦੇ ਤੀਜੇ ਵਾਅਦੇ ਯੂਨੀਫਾਰਮ ਸਿਵਲ ਕੋਡ ਯਾਨਿ ਕਿ ਸਾਰੇ ਭਾਰਤੀ ਨਾਗਰਿਕਾਂ ਲਈ ਇੱਕ ਕੋਡ ਨੂੰ ਲਾਗੂ ਕਰਨ ਵੱਲ ਧਿਆਨ ਖਿੱਚਿਆ।

ਬਹੁਤ ਸਾਰੇ ਲੋਕਾਂ ਨੇ ਇਸ ਬਾਰੇ ਟਵੀਟ ਕੀਤੇ। ਸਭ ਤੋਂ ਵੱਧ ਧਿਆਨ ਦੇਣ ਵਾਲਾ ਟਵੀਟ ਪੱਤਰਕਾਰ ਸ਼ਾਹਿਦ ਸਿਦੀਕੀ ਦਾ ਸੀ। ਉਨ੍ਹਾਂ ਨੇ ਯੂਨੀਫਾਰਮ ਸਿਵਿਲ ਕੋਡ ਨੂੰ ਲਾਗੂ ਹੋਣ ਦੀ ਤਰੀਕ ਦਾ ਅੰਦਾਜ਼ਾ ਵੀ ਲਗਾ ਲਿਆ ਅਤੇ ਲਿਖਿਆ ਕਿ ਇਹ ਕੰਮ ਵੀ ਸਰਕਾਰ 5 ਅਗਸਤ, 2021 ਤੱਕ ਪੂਰਾ ਕਰ ਦੇਵੇਗੀ।

ਪਰ ਯੂਨੀਫਾਰਮ ਸਿਵਿਲ ਕੋਡ ਹੈ ਕੀ ਅਤੇ ਇਸ ਦਾ ਪਿਛੋਕੜ ਕੀ ਹੈ ਇਸ ਬਾਰੇ ਜਾਨਣ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਨਕਲੀ ਸ਼ਰਾਬ ਕਾਂਡ ਨੇ ਕੈਪਟਨ ਲਈ ਕਿਹੜੀਆਂ ਮੁਸ਼ਕਲਾਂ ਖੜ੍ਹੀਆਂ ਕੀਤੀਆਂ

ਪੰਜਾਬ ਵਿੱਚ ਨਕਲੀ ਸ਼ਰਾਬ ਨਾਲ 121 ਤੋਂ ਵੱਧ ਮੌਤਾਂ ਤੋਂ ਬਾਅਦ ਸੂਬੇ ਵਿੱਚ ਸਿਆਸੀ ਤੁਫਾਨ ਖੜ੍ਹਾ ਹੋ ਗਿਆ ਹੈ।

ਤਸਵੀਰ ਸਰੋਤ, Captain Amrinder/FB

ਸੂਬੇ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਮੁਜ਼ਾਹਰੇ ਅਤੇ ਮੁੱਖ ਮੰਤਰੀ ਦੇ ਘਰ ਦਾ ਘੇਰਾਓ ਕਰ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਵਿਰੋਧੀ ਧਿਰ ਦੇ ਇਲਜ਼ਾਮਾਂ ਦਾ ਜਵਾਬ ਦੇ ਰਹੇ ਸਨ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ ਵਿੱਚੋਂ ਹੱਲ੍ਹਾ ਵਿਰੋਧੀਆਂ ਨਾਲੋਂ ਵੀ ਤਿੱਖਾ ਹਮਲਾ ਹੋਇਆ ਹੈ। ਇਸ ਸਭ ਤੋਂ ਬਾਅਦ ਹੁਣ ਉਨ੍ਹਾਂ ਸਾਹਮਣੇ ਕਿਹੜੀਆਂ ਪੰਜ ਮੁੱਖ ਚੁਣੌਤੀਆਂ ਹਨ। ਜਾਣਨ ਲਈ ਇੱਥੇ ਕਲਿੱਕ ਕਰੋ।

ਬੇ-ਲੱਛਣੇ ਕੋਰੋਨਾ ਮਰੀਜ਼ਾਂ 'ਚ ਰੋਗ ਫ਼ੈਲਣ ਦਾ ਕਿੰਨਾ ਖ਼ਤਰਾ

ਦੱਖਣੀ ਕੋਰੀਆ ਵਿੱਚ ਕੀਤੇ ਗਏ ਇੱਕ ਅਧਿਐਨ ਮੁਤਾਬਕ ਬਿਨਾਂ ਲੱਛਣਾਂ ਵਾਲੇ ਕੋਵਿਡ ਮਰੀਜ਼ਾਂ ਵਿੱਚ ਵੀ ਓਨੇ ਹੀ ਵਾਇਰਸ ਹੋ ਸਕਦੇ ਹਨ ਜਿੰਨੇ ਕਿ ਲੱਛਣਾਂ ਵਾਲੇ ਮਰੀਜ਼ਾਂ ਵਿੱਚ ਹੁੰਦੇ ਹਨ।

ਤਸਵੀਰ ਸਰੋਤ, Getty Images

ਦੱਖਣੀ ਕੋਰੀਆ ਆਪਣੀ ਵਿਆਪਕ ਟੈਸਟਿੰਗ ਰਾਹੀਂ ਮਾਰਚ ਦੇ ਸ਼ੁਰੂ ਵਿੱਚ ਹੀ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਆਈਸੋਲੇਟ ਕਰਨ ਵਿੱਚ ਸਫ਼ਲ ਹੋ ਗਿਆ ਸੀ।

ਇਸ ਗੱਲ ਦੇ ਕਾਫ਼ੀ ਸਬੂਤ ਹਨ ਕਿ ਕੋਰੋਨਾਵਾਇਰਸ ਦੇ ਬਹੁਗਿਣਤੀ ਮਰੀਜ਼ਾਂ ਵਿੱਚ ਕੋਈ ਲੱਛਣ ਦਿਖਾਈ ਨਹੀਂ ਦਿੰਦੇ।

ਹਾਲਾਂਕਿ ਵਿਗਿਆਨੀ ਇਹ ਪਤਾ ਨਹੀਂ ਲਗਾ ਸਕੇ ਕਿ ਬਿਨਾਂ ਲੱਛਣਾਂ ਵਾਲੇ ਇਹ ਮਰੀਜ਼ ਕਿੰਨੀ ਲਾਗ ਫੈਲਾਅ ਸਕਦੇ ਹਨ। ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ਉੱਤੇ ਕਲਿੱਕ ਕਰੋ।

ਪਾਕਿਸਤਾਨ ਦਾ ਨਵਾਂ ਨਕਸ਼ਾ ਕਿੰਨਾ ਮਾਸਟਰ ਸਟ੍ਰੋਕ ਤੇ ਕਿੰਨਾ ਬਚਕਾਨਾ

ਪਹਿਲਾਂ ਨੇਪਾਲ ਅਤੇ ਹੁਣ ਪਾਕਿਸਤਾਨ ਨੇ ਇੱਕ ਨਵਾਂ ਸਿਆਸੀ ਨਕਸ਼ਾ ਜਾਰੀ ਕੀਤਾ ਹੈ ਜਿਸ ਵਿੱਚ ਜੰਮੂ ਕਸ਼ਮੀਰ, ਲੱਦਾਖ, ਜੂਨਾਗੜ੍ਹ ਅਤੇ ਸਰ ਕ੍ਰੀਕ ਨੂੰ ਪਾਕਿਸਤਾਨ ਦਾ ਹਿੱਸਾ ਦਿਖਾਇਆ ਗਿਆ ਹੈ।

ਤਸਵੀਰ ਸਰੋਤ, Getty Images

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਮੰਗਲਵਾਰ ਨੂੰ ਇਹ ਨਵਾਂ ਨਕਸ਼ਾ ਜਾਰੀ ਕਰਦਿਆਂ ਇਸ ਨੂੰ ਇਤਿਹਾਸਕ ਦਿਨ ਦੱਸਿਆ ਸੀ।

ਉਨ੍ਹਾਂ ਨੇ ਇਹ ਕਦਮ ਭਾਰਤੀ ਸੰਸਦ ਵਿੱਚ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰਨ ਅਤੇ ਤਤਕਾਲੀ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਵੰਡਣ ਦੀ ਪਹਿਲੀ ਵਰ੍ਹੇਗੰਢ ਤੋਂ ਇੱਕ ਦਿਨ ਪਹਿਲਾਂ ਚੁੱਕਿਆ ਸੀ।

ਪਾਕਿਸਤਾਨ ਅਤੇ ਨੇਪਾਲ ਦੁਆਰਾ ਨਵੇਂ ਸਿਆਸੀ ਨਕਸ਼ੇ ਜਾਰੀ ਕਰਨ ਪਿੱਛੇ ਮਕਸਦ ਕੀ ਹੋ ਸਕਦਾ ਹੈ? ਕੀ ਇਸ ਦਾ ਮਕਸਦ ਭਾਰਤ ਨੂੰ ਭੜਕਾਉਣਾ ਹੈ ਅਤੇ ਜੇ ਅਜਿਹਾ ਹੈ ਤਾਂ ਕੀ ਇਹ ਕਿਸੇ ਦੇ ਇਸ਼ਾਰੇ 'ਤੇ ਹੋ ਰਿਹਾ ਹੈ? ਪੂਰੀ ਖ਼ਬਰ ਇੱਥੇ ਕਲਿੱਕ ਕਰਕੇ ਪੜ੍ਹ ਸਕਦੇ ਹੋ।

ਕੇਰਲ ਜਹਾਜ਼ ਹਾਦਸੇ ਤੋਂ ਪਹਿਲਾਂ ਇਸ ਪਰਿਵਾਰ ਦੀ ਆਖ਼ਰੀ ਤਸਵੀਰ ਦੀ ਕਹਾਣੀ

29 ਸਾਲਾ ਸ਼ਰਫੂਦੀਨ ਘਰ ਪਰਤਣ ਨੂੰ ਲੈ ਕੇ ਕਾਫ਼ੀ ਖੁਸ਼ ਸੀ। ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ ਕਿ ਉਹ ਪੰਜ ਘੰਟਿਆਂ ਵਿੱਚ ਆਪਣੇ ਘਰ ਪਹੁੰਚ ਜਾਵੇਗਾ।

ਤਸਵੀਰ ਸਰੋਤ, SHARFUDEEN @FACEBOOK

ਤਸਵੀਰ ਕੈਪਸ਼ਨ,

ਤਸਵੀਰ ਵਿੱਚ ਮਾਂ ਅਮਿਨਾ ਸ਼ਰੀਨ ਦੀ ਗੋਦ ਵਿੱਚ ਬੈਠੀ ਸ਼ਰਫੂਦੀਨ ਦੀ ਦੋ ਸਾਲਾ ਬੇਟੀ ਫਾਤਿਮਾ ਇੱਜ਼ਾ ਹੈਰਾਨ ਹੈ ਕਿ ਇਹ ਹੋ ਕੀ ਰਿਹਾ ਹੈ।

ਪਰ ਜਦੋਂ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਸ਼ਾਮ 7.40 ਵਜੇ ਕੋਝੀਕੋਡ ਏਅਰਪੋਰਟ 'ਤੇ ਲੈਂਡ ਕੀਤਾ ਤਾਂ ਜਹਾਜ਼ ਰਨਵੇ ਤੋਂ ਖਿਸਕ ਗਿਆ ਅਤੇ ਦੋ ਟੁਕੜਿਆ ਵਿੱਚ ਵੰਡਿਆ ਗਿਆ। ਹਾਦਸੇ ਵਿੱਚ ਸ਼ਰਫੂਦੀਨ ਦੀ ਮੌਤ ਹੋ ਗਈ ਹੈ।

ਸ਼ੁੱਕਰਵਾਰ ਰਾਤੀ ਵਾਪਰੇ ਇਸ ਹਾਦਸੇ ਵਿੱਚ ਕੁੱਲ 18 ਲੋਕਾਂ ਦੀ ਮੌਤ ਹੋ ਗਈ ਹੈ। ਕੇਰਲ ਜਹਾਜ਼ ਹਾਦਸੇ ਤੋਂ ਪਹਿਲਾਂ ਇਸ ਹੱਸਦੇ ਖੇਡਦੇ ਪਰਿਵਾਰ ਦੀ ਉਸ ਆਖ਼ਰੀ ਤਸਵੀਰ ਦੀ ਕਹਾਣੀ ਜਾਣਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)