ਕੋਰੋਨਾਵਾਇਰਸ: ਪੰਜਾਬ ’ਚ ਗੁਆਂਢੀ ਸੂਬਿਆਂ ਦੇ ਮੁਕਾਬਲੇ ਮੌਤ ਦੀ ਦਰ ਵੱਧ ਕਿਉਂ- ਪ੍ਰੈੱਸ ਰਿਵਿਊ

ਤਸਵੀਰ ਸਰੋਤ, Getty Images
ਪੰਜਾਬ ਵਿੱਚ ਕੋਰੋਨਾਵਾਇਰਸ ਕਾਰਨ ਹੁੰਦੀ ਮੌਤ ਦੀ ਦਰ ਆਪਣੇ ਗੁਆਂਢੀ ਸੂਬਿਆਂ ਵਿੱਚ ਸਭ ਤੋਂ ਮਾੜੀ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਭਾਵੇਂ ਹਰਿਆਣਾ ਵਿੱਚ ਪੰਜਾਬ ਤੋਂ ਵੱਧ ਕੋਰੋਨਾਵਾਇਰਸ ਦੇ ਮਾਮਲੇ ਹਨ ਪਰ ਉੱਥੇ ਵੀ ਮੌਤ ਦੀ ਦਰ ਪੰਜਾਬ ਨਾਲੋਂ ਘੱਟ ਹੈ।
ਇਨ੍ਹਾਂ ਗੁਆਂਢੀ ਸੂਬਿਆਂ ਵਿੱਚ ਹਰਿਆਣਾ, ਹਿਮਾਚਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਚੰਡੀਗੜ੍ਹ, ਜੰਮੂ-ਕਸ਼ਮੀਰ ਅਤੇ ਲੱਦਾਖ ਸ਼ਾਮਿਲ ਹਨ ਜਿਨ੍ਹਾਂ ਦੇ ਮੁਕਾਬਲੇ ਪੰਜਾਬ ਵਿੱਚ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੱਧ ਹੈ।
ਅਖ਼ਬਰ ਅਨੁਸਾਰ ਇਸ ਦੇ ਪਿੱਛੇ ਬਾਕੀ ਸੂਬਿਆਂ ਵਿੱਚ ਪੰਜਾਬ ਦੇ ਮੁਕਾਬਲੇ ਵਧੀਆ ਸਿਹਤ ਸਹੂਲਤਾਂ ਹੋਣਾ ਮੁੱਖ ਕਾਰਨ ਹੈ।
ਇਹ ਵੀ ਪੜ੍ਹੋ:
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵੱਲੋਂ ਬੀਤੇ ਦਿਨੀਂ ਡੇਰਾ ਬਸੀ ਦੀਆਂ ਤਿੰਨ ਕੈਮੀਕਲ ਯੂਨਿਟਸ ਵਿੱਚ ਰੇਡ ਕਰਕੇ 27, 600 ਲੀਟਰ ਸ਼ਰਾਬ ਬਰਾਮਦ ਕੀਤੀ ਗਈ। ਵਿਭਾਗ ਨੇ ਇਸ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਦੱਸਿਆ ਹੈ।
ਪੰਜਾਬ ਦੇ ਮਾਝੇ ਜ਼ਿਲ੍ਹਿਆਂ ਵਿੱਚ ਨਕਲੀ ਸ਼ਰਾਬ ਕਾਰਨ ਹੋਈਆਂ 120 ਤੋਂ ਵੱਧ ਮੌਤਾਂ ਤੋਂ ਬਾਅਦ ਇਹ ਰੇਡ ਕੀਤੀ ਗਈ ਹੈ।
ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਮੁਤਾਬਕ ਰੱਖਿਆ ਖੇਤਰ ਵਿੱਚ ਆਤਮ-ਨਿਰਭਰ ਹੋਣ ਦੀ ਦਿਸ਼ਾ ਵਿੱਚ ਭਾਰਤ ਨੇ 101 ਤਰ੍ਹਾਂ ਦੇ ਹਥਿਆਰ, ਤੋਪ, ਏਅਰਕਰਾਫਟ, ਹੈਲੀਕਾਪਟਰ, ਰਾਈਫਲ ਅਤੇ ਸਮੁੰਦਰੀ ਜਹਾਜ਼ ਦੇ ਦਰਾਮਦ ’ਤੇ ਰੋਕ ਲਗਾ ਦਿੱਤੀ ਹੈ। ਹੁਣ ਇਨ੍ਹਾਂ ਹਥਿਆਰਾਂ ਅਤੇ ਫੌਜ ਦੇ ਦੂਜੇ ਸਮਾਨ ਨੂੰ ਘਰੇਲੂ ਕੰਪਨੀਆਂ ਤੋਂ ਹੀ ਫੌਜਾਂ ਖਰੀਦ ਸਕਣਗੀਆਂ।
ਤਸਵੀਰ ਸਰੋਤ, Getty Images
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਗੱਲ ਦਾ ਐਲਾਨ ਕੀਤਾ ਹੈ। ਇਹ ਐਲਾਨ ਅਜਿਹੇ ਸਮੇਂ ਵਿੱਚ ਕੀਤਾ ਗਿਆ ਜਦੋਂ ਭਾਰਤ ਦਾ ਐਲਏਸੀ ਤੇ ਚੀਨ ਦੇ ਨਾਲ ਤਿੰਨ ਮਹੀਨਿਆਂ ਤੋਂ ਟਕਰਾਅ ਚੱਲ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਵੱਲੋਂ ਆਤਮ ਨਿਰਭਰ ਹੋਣ ਦਾ ਨਾਅਰਾ ਦਿੱਤਾ ਜਾ ਰਿਹਾ ਹੈ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਹੁਜਨ ਸਮਾਜਵਾਦੀ ਪਾਰਟੀ ਦੀ ਮੁਖੀ ਮਾਇਆਵਤੀ ਦਾ ਕਹਿਣਾ ਹੈ ਕਿ ਜੇਕਰ ਉਹ ਸੱਤਾ ਵਿੱਚ ਮੁੜ ਵਾਪਿਸ ਆਉਂਦੇ ਹਨ ਤਾਂ ਪਰਸ਼ੂਰਾਮ ਦਾ ਬੁੱਤ ਲਗਾਇਆ ਜਾਵੇਗਾ।
ਤਸਵੀਰ ਸਰੋਤ, Getty Images
ਉਨ੍ਹਾਂ ਕਿਹਾ ਜਿੰਨੀ ਵੱਡੀ ਮੂਰਤੀ ਸਮਾਜਵਾਦੀ ਪਾਰਟੀ ਨੇ ਬਣਵਾਉਣ ਦਾ ਐਲਾਨ ਕੀਤਾ ਸੀ ਉਹ ਉਸ ਤੋਂ ਵੀ ਵੱਡੀ ਮੂਰਤੀ ਬਣਾਉਣਗੇ।
ਮਾਇਆਵਤੀ ਨੇ ਐਲਾਨ ਕੀਤਾ ਕਿ ਸੱਤਾ ਵਿੱਚ ਵਾਪਸੀ ਕਰਨ 'ਤੇ ਪਰਸ਼ੂਰਾਮ ਦੇ ਨਾਮ ਉੱਤੇ ਹਸਪਤਾਲ ਅਤੇ ਸਾਧੂ-ਸੰਤਾਂ ਦੇ ਠਹਿਰਣ ਲਈ ਥਾਂ ਬਣਾਵੇਗੀ। ਉਨ੍ਹਾਂ ਕਿਹਾ ਕਿ ਬ੍ਰਾਹਮਣ ਸਮਾਜ ਨੂੰ ਬਸਪਾ 'ਤੇ ਪੂਰਾ ਭਰੋਸਾ ਹੈ। ਸਾਡੀ ਪਾਰਟੀ ਹਰ ਸਮਾਜ, ਜਾਤ, ਧਰਮ ਦੇ ਸੰਤਾਂ, ਮਹਾਂਪੁਰਸ਼ਾਂ ਦਾ ਸਨਮਾਨ ਕਰਦੀ ਹੈ।
ਇਹ ਵੀ ਦੇਖੋ: