ਅੰਖੀ ਦਾਸ ਕੌਣ ਹੈ, ਜਿਸ ਨੇ ਫੇਸਬੁੱਕ 'ਤੇ 'ਨਫਰਤ ਫੈਲਾਊਣ ਵਾਲੇ ਭਾਸ਼ਣਾਂ ਖਿਲਾਫ ਕਾਰਵਾਈ ਨਹੀਂ ਹੋਣ ਦਿੱਤੀ'

  • ਅਪੂਰਵ ਕ੍ਰਿਸ਼ਣ
  • ਬੀਬੀਸੀ ਪੱਤਰਕਾਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੰਖੀ ਦਾਸ

ਤਸਵੀਰ ਸਰੋਤ, Facebook/ankhid

ਤਸਵੀਰ ਕੈਪਸ਼ਨ,

ਅੰਖੀ ਦਾਸ ਦੀ ਇੱਕ ਪਛਾਣ ਇਹ ਵੀ ਹੈ ਕਿ ਉਹ ਨਰਿੰਦਰ ਮੋਦੀ ਦੀ ਵੈਬਸਾਈਟ ਅਤੇ ਐਪ ਦੀ ਕੌਂਟ੍ਰੀਬਿਊਟਰ ਹੈ, ਯਾਨਿ ਉਹ ਉੱਥੇ ਲੇਖ ਲਿਖਦੀ ਹੈ

ਅੰਖੀ ਦਾਸ ਕੌਣ ਹੈ, ਇਸ ਸਵਾਲ ਦੇ ਕਈ ਜਵਾਬ ਹੋ ਸਕਦੇ ਹਨ, ਪਰ ਉਨ੍ਹਾਂ ਦੀ ਇੱਕ ਪਛਾਣ ਇਹ ਦੱਸਣ ਲਈ ਕਾਫੀ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਕਿੰਨੀ ਅਹਿਮੀਅਤ ਰੱਖਦੀ ਹੈ।

ਨਰਿੰਦਰ ਮੋਦੀ ਡੌਟ ਇਨ ਨਾਮ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇੱਕ ਵਿਅਕਤੀਗਤ ਵੈਬਸਾਈਟ ਹੈ। ਉਨ੍ਹਾਂ ਦਾ ਇੱਕ ਨਿੱਜੀ ਐਪ ਵੀ ਹੈ-ਨਮੋ ਐਪ

ਵੈਬਸਾਈਟ 'ਤੇ ਨਿਊਜ਼ ਸੈਕਸ਼ਨ ਦੇ ਰਿਫਲੈਕਸ਼ੰਸ ਸੈਕਸ਼ਨ ਦੇ ਕੌਂਟ੍ਰੀਬਿਊਟਰਜ਼ ਕਾਲਮ ਵਿੱਚ, ਅਤੇ ਨਮੋ ਐਕਲੂਸਿਵ ਸੈਕਸ਼ਨ ਵਿੱਚ ਇੱਕ ਟੈਬ ਜਾਂ ਸਥਾਨ 'ਤੇ ਕਈ ਲੋਕਾਂ ਦੇ ਲੇਖ ਪ੍ਰਕਾਸ਼ਿਤ ਕੀਤੇ ਗਏ ਹਨ।

ਉੱਥੇ ਜੋ 33 ਨਾਮ ਹਨ, ਉਨ੍ਹਾਂ ਵਿੱਚ 32ਵੇਂ ਨੰਬਰ 'ਤੇ ਅੰਖੀ ਦਾਸ ਦਾ ਨਾਮ ਵੀ ਹੈ ਯਾਨਿ ਅੰਖੀ ਦਾਸ ਦੀ ਇੱਕ ਪਛਾਣ ਇਹ ਵੀ ਹੈ ਕਿ ਉਹ ਨਰਿੰਦਰ ਮੋਦੀ ਦੀ ਵੈਬਸਾਈਟ ਅਤੇ ਐਪ ਦੀ ਕੌਂਟ੍ਰੀਬਿਊਟਰ ਹਨ, ਯਾਨਿ ਉਹ ਉੱਥੇ ਲੇਖ ਲਿਖਦੀ ਹੈ।

ਅਲਬੱਤਾ, ਅਪ੍ਰੈਲ 2017 ਤੋਂ ਐਪ ਦੇ ਨਾਲ ਜੁੜੇ ਹੋਣ ਦੇ ਬਾਵਜੂਦ ਉੱਥੇ ਉਨ੍ਹਾਂ ਇੱਕ ਹੀ ਲੇਖ ਦਿਖਾਈ ਦਿੰਦਾ ਹੈ, ਜਿਸ ਦਾ ਸਿਰਲੇਖ ਹੈ, ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਸਨ ਦੀ ਨਵੀਂ ਕਲਾ

ਇਹ ਵੀ ਪੜ੍ਹੋ-

ਉੱਥੇ ਉਨ੍ਹਾਂ ਦੀ ਪਛਾਣ ਇਹ ਲਿਖੀ ਹੈ, "ਅੰਖੀ ਦਾਸ, ਭਾਰਤ ਅਤੇ ਦੱਖਣੀ ਤੇ ਮੱਧ ਏਸ਼ੀਆ ਵਿੱਚ ਫੇਸਬੁੱਕ ਲਈ ਲੋਕ ਨੀਤੀ ਦੀ ਨਿਦੇਸ਼ਕਾ ਹੈ। ਉਨ੍ਹਾਂ ਕੋਲ ਟੈਕਨੋਲਾਜੀ ਸੈਕਟਰ ਵਿੱਚ ਲੋਕ ਨੀਤੀ ਅਤੇ ਰੈਗੂਲੇਟਰੀ ਅਫੇਅਰਸ ਵਿੱਚ 17 ਸਾਲ ਦਾ ਤਜ਼ਰਬਾ ਹੈ।"

ਪਰ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਅੰਖੀ ਦਾਸ ਮੀਡੀਆ ਵਿੱਚ ਲੇਖ ਲਿਖਦੀ ਰਹੀ ਹੈ। ਉਨ੍ਹਾਂ ਦਾ ਨਾਮ ਅੰਗਰੇਜ਼ੀ ਅਖ਼ਬਾਰ ਦਿ ਇੰਡੀਅਨ ਐਕਪ੍ਰੈਸ ਦੇ ਕਾਲਮਨਿਸਟ ਲੇਖਕਾਂ ਦੀ ਸੂਚੀ ਵਿੱਚ ਵੀ ਹੈ। ਉਹ ਅਮਰੀਕੀ ਵੈਬਸਾਈਟ ਹਫਿੰਗਟਨ ਪੋਸਟ ਦੇ ਭਾਰਤੀ ਐਡੀਸ਼ਨ ਲਈ ਵੀ ਲਿਖਦੀ ਰਹੀ ਹੈ।

ਫੇਸਬੁੱਕ ਅਤੇ ਉਸ ਤੋਂ ਪਹਿਲਾਂ

ਅੰਖੀ ਦਾਸ ਅਕਤਬੂਰ 2011 ਨਾਲ ਫੇਸਬੁਕ ਲਈ ਕੰਮ ਕਰ ਰਹੀ ਹੈ। ਉਹ ਭਾਰਤ ਵਿੱਚ ਕੰਪਨੀ ਦੀ ਪਬਲਿਕ ਪਾਲਿਸੀ ਦੀ ਮੁਖੀ ਹੈ।

ਫੇਸਬੁਕ ਤੋਂ ਪਹਿਲਾਂ ਉਹ ਭਾਰਤ ਵਿੱਚ ਮਾਈਕ੍ਰੋਸੋਫਟ ਦੀ ਪਬਲਿਕ ਪਾਲਸੀ ਹੈੱਡ ਸੀ। ਮਾਈਕ੍ਰੋਸੋਫਟ ਨਾਲ ਉਹ ਜਨਵਰੀ 2004 ਵਿੱਚ ਜੁੜੀ ਅਤੇ ਕਰੀਬ 8 ਸਾਲ ਕੰਮ ਕਰਨ ਦੇ ਬਾਅਦ ਉਹ ਫੇਸਬੁੱਕ ਵਿੱਚ ਚਲੀ ਗਈ।

ਤਸਵੀਰ ਸਰੋਤ, Mint

ਉਨ੍ਹਾਂ ਨੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਾਲ 1991-94 ਦੇ ਬੈਚ ਵਿੱਚ ਕੌਮਾਂਤਰੀ ਸਬੰਧ ਅਤੇ ਰਾਜਨੀਤੀ ਸ਼ਾਸਤਰ ਵਿੱਚ ਮਾਸਟਰਸ ਦੀ ਪੜ੍ਹਾਈ ਕੀਤੀ ਹੈ। ਗ੍ਰੈਜੂਏਸ਼ਨ ਦੀ ਪੜ੍ਹਾਈ ਉਨ੍ਹਾਂ ਨੇ ਕੋਲਕਾਤਾ ਦੇ ਲੋਰੈਟੋ ਕਾਲਜ ਤੋਂ ਪੂਰੀ ਕੀਤੀ ਹੋਈ ਹੈ।

ਹਾਲਾਂਕਿ, ਇਹ ਦਿਲਚਸਪ ਹੈ ਕਿ ਦੁਨੀਆਂ ਦੀ ਸਭ ਤੋਂ ਸਫ਼ਲ ਅਤੇ ਪ੍ਰਭਾਵਸ਼ਾਲੀ ਤਾਕਤਾਂ ਵਿੱਚ ਗਿਣੀ ਜਾਣ ਵਾਲੀ ਕੰਪਨੀ ਦੇ ਫੇਸਬੁੱਕ ਇੰਡੀਆ ਪੇਜ 'ਤੇ ਅਤੇ ਨਾ ਹੀ ਵੈਬਸਾਈਟ 'ਤੇ ਕੰਪਨੀ ਦੇ ਭਾਰਤ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੈ।

ਅੰਖੀ ਅਜੇ ਚਰਚਾ ਵਿੱਚ ਕਿਉਂ ਹੈ

ਇਹ ਸਮਝਣ ਲਈ ਪਹਿਲਾਂ ਅੰਖੀ ਦਾਸ ਦੇ ਦਿ ਇੰਡੀਅਨ ਐਕਸਪ੍ਰੈਸ ਵਿੱਚ ਇੱਕ ਲੇਖ ਦੀ ਚਰਚਾ ਜ਼ਰੂਰੀ ਹੈ। ਮੁੰਬਈ ਹਲਮਿਆਂ ਦੀ ਦਸਵੀਂ ਬਰਸੀ 'ਤੇ 24 ਨਵੰਬਰ 2018 ਨੂੰ ਛਪੇ ਅੰਖੀ ਦਾਸ ਦੇ ਇਸ ਲੇਖ ਦਾ ਸਿਰਲੇਖ ਸੀ- No Platform For Violence .

ਇਸ ਵਿੱਚ ਉਹ ਕਹਿੰਦੀ ਹੈ, "ਫੇਸਬੁੱਕ ਵਚਨਬੱਧ ਹੈ ਕਿ ਉਹ ਅਜਿਹੇ ਲੋਕਾਂ ਨੂੰ ਆਪਣੇ ਇਸਤੇਮਾਲ ਨਹੀਂ ਕਰਨ ਦੇਵੇਗਾ ਜੋ ਕੱਟੜਵਾਦ ਨੂੰ ਵਧਾਵਾ ਦਿੰਦੇ ਹਨ।"

ਇਸ ਵਿੱਚ ਉਹ ਅੱਗੇ ਲਿਖਦੀ ਹੈ, ਅਸੀਂ ਇਸ ਸਾਲ ਅਜਿਹੀਆਂ 1 ਲੱਖ 40 ਹਜ਼ਾਰ ਸਾਮਗਰੀਆਂ ਨੂੰ ਹਟਾ ਲਿਆ ਹੈ, ਜਿਨ੍ਹਾਂ ਵਿੱਚ ਅੱਤਵਾਦ ਨਾਲ ਜੁੜੀਆਂ ਗੱਲਾਂ ਸਨ।

ਲੇਖ ਵਿੱਚ ਉਹ ਕਹਿੰਦੀ ਹੈ, "ਉਨ੍ਹਾਂ ਪਾਸ ਅਜਿਹੀ ਤਕਨੀਕ ਅਤੇ ਉਪਕਰਨ ਹੈ, ਜਿਨ੍ਹਾਂ ਨਾਲ ਅਲਕਾਇਦਾ ਅਤੇ ਉਨ੍ਹਾਂ ਸਹਿਯੋਗੀਆਂ ਨੂੰ ਪਛਾਨਿਆ ਜਾ ਸਕੇ, ਇਸੇ ਕਾਰਨ ਇਸਲਾਮਿਕ ਸਟੇਟ ਅਤੇ ਅਲ ਕਾਇਦਾ ਨਾਲ ਜੁੜੀਆਂ 99 ਫੀਸਦ ਸਾਮਗਰੀਆਂ ਨੂੰ ਪਛਾਨਿਆ ਜਾਵੇ, ਇਸ ਨਾਲ ਪਹਿਲਾਂ ਹੀ ਇਨ੍ਹਾਂ ਨੂੰ ਹਟਾ ਲਿਆ ਗਿਆ।"

ਤਸਵੀਰ ਸਰੋਤ, Facebook/ankhid

ਤਸਵੀਰ ਕੈਪਸ਼ਨ,

ਮਾਰਕ ਜ਼ਕਰਬਗਰ ਨਾਲ ਅੰਖੀ ਦਾਸ

ਇਸ ਲੇਖ ਵਿੱਚ ਉਹ ਇਹ ਵੀ ਦੱਸਦੀ ਹੈ, "ਫੇਸਬੁੱਕ ਦੀ ਆਪਣੇ ਮਾਹਿਰਾਂ ਦੀ ਇੱਕ ਟੀਮ ਹੈ ਜਿਨ੍ਹਾਂ ਸਾਬਕਾ ਸਰਕਾਰੀ ਵਕੀਲ, ਕਾਨੂੰਨ ਦਾ ਪਾਲਣ ਕਰਵਾਉਣ ਵਾਲੇ ਅਧਿਕਾਰੀ, ਅਕਾਦਮਿਕ, ਅੱਤਵਾਦੀ-ਵਿਰੋਧੀ ਰਿਸਰਚ ਸ਼ਾਮਲ ਹੈ। ਇਸ ਦੇ ਨਾਲ ਹੀ ਨਿਗਰਾਨੀ ਕਰਨ ਵਾਲੇ ਵੀ ਲੋਕ ਹੈ, ਜੋ ਅੱਤਵਾਦੀ ਗਤੀਵਿਧੀਆਂ ਵਾਲੇ ਕੇਂਦਰਾਂ ਵਿੱਚ ਬੋਲੀ ਜਾਣ ਵਾਲੀ ਭਾਸ਼ਾਵਾਂ ਸਮਝਦੇ ਹੈ।"

ਯਾਨਿ ਉਨ੍ਹਾਂ ਨੇ ਇਸ ਲੇਖ ਦਾ ਇਰਾਦਾ ਇਹ ਹੈ ਕਿ ਫੇਸਬੁੱਕ ਅੱਤਵਾਦੀ ਨਾਲ ਜੁੜੀਆਂ ਗਤਵਿਧੀਆਂ ਦਾ ਪ੍ਰਚਾਰ-ਪ੍ਰਸਾਰ ਕਰਨ ਵਾਲੀਆਂ ਸਮਾਗਰੀਆਂ ਨੂੰ ਫੜ੍ਹਨ ਨੂੰ ਲੈ ਕੇ ਬਹੁਤ ਸਰਗਰਮ ਸੀ ਅਤੇ ਉਸ ਨੇ ਇਨ੍ਹਾਂ 'ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਲਗਾਮ ਲਗਾਈ।

ਅਜੇ ਜੋ ਵਿਵਾਦ ਚੱਲ ਰਿਹਾ ਹੈ ਉਸ ਦੇ ਕੇਂਦਰ ਵਿੱਚ ਇਹੀ ਮੁੱਦਾ ਹੈ, ਕਿ ਫੇਸਬੁੱਕ 'ਤੇ ਭਾਰਤ ਵਿੱਚ ਕੁਝ ਅਜਿਹੀਆਂ ਸਮਗੀ ਆਈ ਹੈ, ਜਿਸ ਨੂੰ ਨਫ਼ਰਤ ਫੈਲਾਉਣ ਵਾਲੀਆਂ ਸਾਮਗਰੀ ਦੱਸਿਆ ਗਿਆ, ਪਰ ਅੰਖੀ ਦਾਸ ਨੇ ਉਨ੍ਹਾਂ ਨੂੰ ਹਟਾਉਣ ਦਾ ਵਿਰੋਧ ਕੀਤਾ।

ਕੀ ਹੈ ਇਲਜ਼ਾਮ?

ਅਮਰੀਕੀ ਅਖ਼ਬਾਰ ਵਾਲ ਸਟ੍ਰੀਟ ਜਨਰਲ ਵਿੱਚ 14 ਅਗਸਤ ਨੂੰ ਇੱਕ ਰਿਪੋਰਟ ਛਪੀ ਜਿਸ ਵਿੱਚ ਇਲਜ਼ਾਮ ਲਗਾਇਆ ਹੈ ਕਿ ਦੁਨੀਆਂ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਜੋ ਵਸਟਐੱਪ ਦੀ ਵੀ ਮਾਲਕ ਹੈ, ਉਸ ਨੇ ਭਾਰਤ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ ਹਨ।

ਅਖ਼ਬਾਰ ਨੇ ਆਪਣੀਆਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਹੈ ਕਿ 2019 ਦੇ ਲੋਕਸਭਾ ਚੋਣਾਂ ਤੋਂ ਪਹਿਲਾਂ ਅੰਖੀ ਦਾਸ ਨੇ ਇਹ ਜਾਣਕਾਰੀ ਦਬਾ ਦਿੱਤੀ ਕਿ ਫੇਸਬੁੱਕ ਨੇ ਭਾਜਪਾ ਨਾਲ ਜੁੜੇ ਫਰਜ਼ੀ ਪੰਨਿਆਂ ਨੂੰ ਡਿਲੀਟ ਕੀਤਾ ਸੀ।

ਇਹ ਵੀ ਪੜ੍ਹੋ-

ਅਖ਼ਬਾਰ ਨੇ ਇਹ ਵੀ ਦਾਅਵਾ ਕੀਤਾ ਕਿ ਫੇਸਬੁੱਕ ਨੇ ਆਪਣੇ ਮੰਚ ਨਾਲ ਭਾਜਪਾ ਆਗੂਆਂ ਦੇ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ ਨੂੰ ਰੋਕਣ ਲਈ ਇਹ ਕਹਿੰਦੇ ਹੋਏ ਕੁਝ ਨਹੀਂ ਕੀਤਾ ਕਿ ਸੱਤਾਧਾਰੀ ਦਲ ਦੇ ਮੈਂਬਰ ਨੂੰ ਰੋਕਣ ਨਾਲ ਭਾਰਤ ਵਿੱਚ ਉਸ ਦੇ ਵਪਾਰਕ ਹਿੱਤਾਂ ਨੂੰ ਨੁਕਸਾਨ ਹੋ ਸਕਦਾ ਹੈ।

ਰਿਪੋਰਟ ਵਿੱਚ ਤੇਲੰਗਾਨਾ ਨਾਲ ਭਾਜਪਾ ਵਿਧਾਇਕ ਟੀ ਰਾਜਾ ਸਿੰਘ ਦੀ ਇੱਕ ਪੋਸਟ ਦਾ ਹਵਾਲਾ ਦਿੱਤਾ ਗਿਆ ਸੀ, ਜਿਸ ਵਿੱਚ ਕਥਿਤ ਤੌਰ 'ਤੇ ਘੱਟ ਗਿਣਤੀਆਂ ਦੇ ਖ਼ਿਲਾਫ਼ ਹਿੰਸਾ ਦੀ ਵਕਾਲਤ ਕੀਤੀ ਗਈ ਸੀ।

ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਫੇਸਬੁੱਕ ਦੇ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਨਾਲ ਗੱਲਬਾਤ ਦੇ ਆਧਾਰ 'ਤੇ ਲਿਖੀ ਗਈ ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਫੇਸਬੁੱਕ ਦੇ ਕਰਮੀਆਂ ਨੇ ਤੈਅ ਕੀਤਾ ਸੀ ਕਿ ਪਾਲਿਸੀ ਦੇ ਤਹਿਤ ਟੀ ਰਾਜਾ ਸਿੰਘ ਨੂੰ ਬੈਨ ਕਰ ਦੇਣਾ ਚਾਹੀਦਾ ਹੈ, ਪਰ ਅੰਖੀ ਦਾਸ ਨੇ ਸੱਤਾਧਾਰੀ ਭਾਜਪਾ ਦੇ ਆਗੂਆਂ 'ਤੇ ਹੇਟ ਸਪੀਚ ਨਿਯਮ ਲਾਗੂ ਕਰਨ ਦਾ ਵਿਰੋਧ ਕੀਤਾ ਸੀ।

ਅਖ਼ਬਾਰ ਨੇ ਲਿਖਿਆ, "ਦੇਸ਼ ਵਿੱਚ ਕੰਪਨੀ ਦੀ ਮੋਹਰੀ ਪਬਲਿਕ ਪਾਲਿਸੀ ਅਧਿਕਾਰੀ ਅੰਖੀ ਦਾਸ ਨੇ ਨਫ਼ਰਤ ਫੈਲਉਣ ਵਾਲੇ ਭਾਸ਼ਣਾਂ ਦੇ ਨਿਯਮਾਂ ਨੂੰ ਟੀ ਰਾਜਾ ਸਿੰਘ ਦੇ ਨਾਲ ਘੱਟੋ-ਘੱਟ ਤਿੰਨ ਹੋਰ ਹਿੰਦੂ ਰਾਸ਼ਟਰਵਾਦੀ ਵਿਅਕਤੀਆਂ ਅਤੇ ਸਮੂਹਾਂ 'ਤੇ ਲਾਗੂ ਕਰਨ ਦਾ ਵਿਰੋਧ ਕੀਤਾ ਜਦ ਕਿ ਕੰਪਨੀ ਦੇ ਅੰਦਰੋਂ ਲੋਕਾਂ ਨੇ ਇਸ ਮੁੱਦੇ ਨੂੰ ਇਹ ਕਹਿੰਦੇ ਹੋਏ ਚੁੱਕਿਆ ਸੀ ਕਿ ਇਸ ਨਾਲ ਹਿੰਸਾ ਨੂੰ ਵਧਾਵਾ ਮਿਲਦਾ ਹੈ।"

ਹਾਲਾਂਕਿ, ਵਿਧਾਇਕ ਟੀ ਰਾਜਾ ਸਿੰਘ ਨੇ ਬੀਬੀਸੀ ਤੇਲੁਗੂ ਪੱਤਰਕਾਰ ਦੀਪਤੀ ਬਥਿਨੀ ਨੂੰ ਕਿਹਾ ਹੈ ਕਿ ਉਹ ਆਪਣੇ ਬਿਆਨਾਂ 'ਤੇ ਅਜੇ ਵੀ ਕਾਇਮ ਹਨ ਅਤੇ ਉਨ੍ਹਾਂ ਨੂੰ ਨਹੀਂ ਲਗਦਾ ਹੈ ਕਿ ਉਨ੍ਹਾਂ ਦੀ ਭਾਸ਼ਾ ਵਿੱਚ ਕੋਈ ਦਿੱਕਤ ਸੀ।

ਤਸਵੀਰ ਸਰੋਤ, The India Today Group

ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਇਤਰਾਜ਼ ਉਨ੍ਹਾਂ ਦੇ ਅਕਸ ਨੂੰ ਠੇਸ ਪਹੁੰਚਾਉਣ ਲਈ ਲਗਾਏ ਗਏ ਹਨ।

ਟੀ ਰਾਜਾ ਸਿੰਘ ਨੇ ਕਿਹਾ, "ਕਿਉਂ ਕੇਵਲ ਮੈਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਜਦੋਂ ਦੂਜੇ ਪੱਖ ਅਜਿਹੀ ਭਾਸ਼ਾ ਇਸਤੇਮਾਲ ਕਰਦਾ ਹੈ ਤਾਂ ਕਿਸੇ ਨੂੰ ਤਾਂ ਜਵਾਬ ਦੇਣਾ ਹੋਵੇਗਾ। ਮੈਂ ਬੱਸ ਉਸੇ ਦਾ ਜਵਾਬ ਦੇ ਰਿਹਾ ਹਾਂ।"

ਸਿਆਸੀ ਮੁੱਦਾ

ਬਹਿਰਹਾਲ, ਇਸ ਮੁੱਦੇ ਨੇ ਜਦੋਂ ਭਾਰਤ ਵਿੱਚ ਰਾਜਨੀਤਕ ਰੰਗ ਲੈ ਲਿਆ ਹੈ। ਰਾਹੁਲ ਗਾਂਧੀ ਸਣੇ ਕਾਂਗਰਸ ਦੇ ਕਈ ਵੱਡੇ ਨੇਤਾਵਾਂ ਨੇ ਜਿੱਥੇ ਇਸ ਨੂੰ ਲੈ ਕੇ ਸੱਤਾਧਾਰੀ ਭਾਜਪਾ 'ਤੇ ਹਮਲਾ ਬੋਲਿਆ ਹੈ, ਉੱਥੇ ਹੀ ਭਾਜਪਾ ਦੇ ਸੀਨੀਅਰ ਨੇਤਾ ਪਾਰਟੀ ਦੇ ਬਚਾਅ ਵਿੱਚ ਸਾਹਮਣੇ ਆਏ ਹਨ।

ਰਾਹੁਲ ਗਾਂਧੀ ਨੇ ਐਤਵਾਰ ਨੂੰ ਟਵੀਟ ਕਰ ਕੇ ਲਿਖਿਆ, "ਭਾਜਪਾ-RSS ਭਾਰਤ ਵਿੱਚ ਫੇਸਬੁੱਕ ਅਤੇ ਵਟਸਐਪ ਦਾ ਕੰਟ੍ਰੋਲ ਕਰਦੀ ਹੈ। ਇਸ ਰਾਹੀਂ ਇਹ ਝੂਠੀਆਂ ਖ਼ਬਰਾਂ ਅਤੇ ਨਫ਼ਰਤ ਫੈਲਾ ਕੇ ਵੋਟਰਾਂ ਨੂੰ ਫੁਸਲਾਉਂਦੇ ਹਨ। ਆਖ਼ਿਰਕਾਰ, ਅਮਰੀਕੀ ਮੀਡੀਆ ਨੇ ਫੇਸਬੁੱਕ ਦਾ ਸੱਚ ਸਾਹਮਣੇ ਲਿਆਂਦਾ ਹੈ।"

ਉੱਥੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਇਸ ਦੇ ਜਵਾਬ ਵਿੱਚ ਇਹ ਟਵੀਟ ਕੀਤਾ , "ਜੋ ਲੂਜਰ ਖ਼ੁਦ ਆਪਣੀ ਪਾਰਟੀ ਵਿੱਚ ਵੀ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ ਉਹ ਇਸ ਗੱਲ ਦਾ ਹਵਾਲਾ ਦਿੰਦੇ ਰਹਿੰਦੇ ਹਨ ਕਿ ਪੂਰੀ ਦੁਨੀਆਂ ਨੂੰ ਭਾਜਪਾ ਅਤੇ ਆਰਐੱਸਐੱਸ ਕੰਟ੍ਰੋਲ ਕਰਦੀ ਹੈ।"

ਇਸ ਸਾਰੇ ਮਾਮਲੇ 'ਤੇ ਫੇਸਬੁੱਕ ਨੇ ਕਿਹਾ ਹੈ ਕਿ ਉਹ ਨਫ਼ਰਤ ਫੈਲਾਉਣ ਵਾਲੇ ਭਾਸ਼ਣਾਂ 'ਤੇ ਆਪਣੀਆਂ ਨੀਤੀਆਂ ਨੂੰ ਬਿਨਾਂ ਕਿਸੇ ਸਿਆਸੀ ਅਹੁਦੇ ਜਾਂ ਪਾਰਟੀ ਨਾਲ ਉਸ ਦੇ ਸੰਪਰਕ ਨੂੰ ਦੇਖ ਕੇ ਲਾਗੂ ਕਰਦੀ ਹੈ।

ਫੇਸਬੁੱਕ ਦੇ ਇੱਕ ਬੁਲਾਰੇ ਨੇ ਬੀਬੀਸੀ ਪੱਤਰਕਾਰ ਸੌਤਿਕ ਬਿਸਵਾਸ ਨੂੰ ਦੱਸਿਆ, "ਅਸੀਂ ਨਫ਼ਰਤ ਫੈਲਉਣ ਵਾਲੇ ਭਾਸ਼ਣਾਂ ਅਤੇ ਸਮਗਰੀਆਂ ਨੂੰ ਰੋਕਦੇ ਹਾਂ ਅਤੇ ਦੁਨੀਆਂ ਭਰ ਵਿੱਚ ਆਪਣੀਆਂ ਨੀਤੀਆਂ ਨੂੰ ਬਿਨਾ ਕਿਸੇ ਸਿਆਸੀ ਅਹੁਦੇ ਜਾਂ ਪਾਰਟੀ ਨਾਲ ਉਸ ਦੇ ਸੰਪਰਕ ਨੂੰ ਦੇਖ ਕੇ ਲਾਗੂ ਕਰਦੇ ਹਾਂ। ਸਾਨੂੰ ਪਤਾ ਹੈ ਕਿ ਇਸ ਬਾਰੇ ਹੋਰ ਕੋਸ਼ਿਸ਼ਾਂ ਕਰਨ ਦੀ ਲੋੜ ਹੈ, ਪਰ ਅਸੀਂ ਨਿਰਪੱਖਤਾ ਅਤੇ ਸੱਚ ਦੇ ਹਵਾਲੇ ਨਾਲ ਤੈਅ ਕਰਨ ਲਈ ਸਾਡੀ ਪ੍ਰਕਿਰਿਆ ਨੂੰ ਲਾਗੂ ਕੀਤਾ ਜਾਣ ਦੀ ਜਾਂਚ ਕਰਨ ਦੀ ਦਿਸ਼ਾ ਵਿੱਚ ਵਿਕਾਸ ਕਰ ਰਹੇ ਹਾਂ।"

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)