ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ AIIMS 'ਚ ਭਰਤੀ

ਅਮਿਤ ਸ਼ਾਹ

ਤਸਵੀਰ ਸਰੋਤ, Getty Images

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਲੀ ਦੇ AIIMS ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਸੋਮਵਾਰ ਦੇਰ ਰਾਤ ਅਮਿਤ ਸ਼ਾਹ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਿਤ ਸ਼ਾਹ ਕੋਰੋਨਾਵਾਇਰਸ ਪੌਜ਼ਿਟਿਵ ਪਾਏ ਗਏ ਸਨ, ਹਾਲਾਂਕਿ ਇਸ ਤੋਂ ਠੀਕ ਹੋ ਗਏ ਸਨ।

ਇਹ ਵੀ ਪੜ੍ਹੋ:

AIIMS ਦੇ ਡਾਕਟਰਾਂ ਦੀ ਟੀਮ ਡਾਇਰੈਕਟਰ ਰਣਦੀਪ ਗੁਲੇਰੀਆ ਦੀ ਅਗਵਾਈ ਵਿੱਚ ਅਮਿਤ ਸ਼ਾਹ ਦੀ ਸਿਹਤ ਉੱਤੇ ਨਿਗਰਾਨੀ ਕਰ ਰਹੀ ਹੈ।

ਆਪਣੇ ਮੈਡੀਕਲ ਬੁਲੇਟਿਨ ਵਿੱਚ ਹਸਪਤਾਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਰੀਰ ਵਿੱਚ ਪਿਛਲੇ 3-4 ਦਿਨਾਂ ਤੋਂ ਪੀੜ ਹੋ ਰਹੀ ਸੀ, ''ਉਹ ਸਹਿਜ ਮਹਿਸੂਸ ਕਰ ਰਹੇ ਹਨ ਅਤੇ ਆਪਣਾ ਕੰਮ ਹਸਪਤਾਲ ਤੋਂ ਹੀ ਕਰ ਰਹੇ ਹਨ।''

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)