ਜਦੋਂ ਇੱਕ ਟੀਵੀ ਚੈਨਲ ਨੇ 'ਯੁਵਰਾਜ ਸਿੰਘ' ਨੂੰ ਫੋਨ ਕੀਤਾ ਤਾਂ ਫਿਰ ਕੀ ਹੋਇਆ

ਯੁਵਰਾਜ ਸਿੰਘ

ਤਸਵੀਰ ਸਰੋਤ, yuvraj singh/twitter

ਟਵਿੱਟਰ ਯੂਜ਼ਰ ਅਸ਼ਰੇ ਸ਼ਰਮਾ ਨੇ ਇੱਕ ਟਵਿੱਟ ਕੀਤਾ ਜਿਸ ਵਿੱਚ ਉਨ੍ਹਾਂ ਲਿਖਿਆ ਕਿ ਨੈਸ਼ਨਲ ਚੈਨਲ ਜ਼ੀ ਨਿਊਜ਼ ਵੱਲੋਂ ਉਨ੍ਹਾਂ ਨੂੰ ਫੋਨ ਆਇਆ ਤੇ ਕ੍ਰਿਕੇਟਰ ਯੁਵਰਾਜ ਸਿੰਘ ਸਮਝ ਕੇ ਉਨ੍ਹਾਂ ਦਾ ਇੰਟਰਵਿਊ ਲੈਣਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਨੇ ਚੈਨਲ ਵੱਲੋਂ ਆਏ ਫੋਨ ਦਾ ਫੋਟੋ ਵੀ ਸ਼ੇਅਰ ਕੀਤਾ ਹੈ।

ਦਰਅਸਲ ਕਰੀਬ ਤਿੰਨ ਦਿਨ ਪਹਿਲਾਂ ਕ੍ਰਿਕਟਰ ਮਹੇਂਦਰ ਸਿੰਘ ਧੋਨੀ ਨੇ ਇੰਟਰਨੈਸ਼ਨਲ ਕ੍ਰਿਕਟ ਤੋਂ ਸਨਿਆਸ ਲੈਣ ਦਾ ਫ਼ੈਸਲਾ ਲਿਆ ਸੀ।

ਵੀਡੀਓ ਵਿੱਚ ਦਿਖਾਈ ਦੇ ਰਹੀ ਕਲਿੱਪ ਵਿੱਚ ਚੈਨਲ ਇਹੀ ਖ਼ਬਰ ਦਿਖਾ ਰਿਹਾ ਹੈ ਜਿਸ ਵਿੱਚ ਯੁਵਰਾਜ ਸਿੰਘ ਨੂੰ ਫੋਨ ਲਾਈਨ 'ਤੇ ਜੋੜਨ ਦੀ ਕੋਸ਼ਿਸ਼ ਕੀਤੀ ਗਈ ਸੀ।

ਇਹ ਵੀ ਪੜ੍ਹੋ-

ਇਸ ਵਿੱਚ ਐਂਕਰ ਦੇ ਸਵਾਲ ਪੁੱਛਣ 'ਤੇ ਅਸ਼ਰੇ ਸ਼ਰਮਾ ਆਨ ਏਅਰ ਕਹਿੰਦੇ ਹਨ ਕਿ ਉਹ ਯੁਵਰਾਜ ਸਿੰਘ ਨਹੀਂ ਬੋਲ ਰਹੇ, ਕਿਤੇ ਇਸ ਨਾਲ ਤੁਹਾਡੇ ਚੈਨਲ ਦੀ ਟੀਆਰਪੀ ਤਾਂ ਖ਼ਰਾਬ ਨਹੀਂ ਹੋ ਗਈ। ਉਸ ਤੋਂ ਬਾਅਦ ਹੀ ਫੋਨ ਕੱਟ ਦਿੱਤਾ ਜਾਂਦਾ ਹੈ।

ਅਸ਼ਰੇ ਸ਼ਰਮਾ ਵੱਲੋਂ ਟਵੀਟ ਕਰਨ ਤੋਂ ਬਾਅਦ ਕਈ ਯੂਜ਼ਰਜ਼ ਨੇ ਚੈਨਲ ਦੀ ਵੀਡੀਓ ਕਲਿੱਪ ਟਵੀਟ ਕੀਤੀ।

ਟਵਿੱਟਰ ਯੂਜ਼ਰ ਗਰਵਿਤ ਬਹਿਰਾਨੀ ਨੇ ਵੀਡੀਓ ਕਲਿੱਪ ਟਵੀਟ ਕੀਤੀ ਅਤੇ ਐਂਕਰ ਤੇ ਟਵਿੱਟਰ ਯੂਜ਼ਰ ਅਸ਼ਰੇ ਸ਼ਰਮਾ ਵਿਚਾਲੇ ਹੋਈ ਗੱਲਬਾਤ ਵੀ ਲਿਖੀ।

ਗਰਵਿਤ ਬਹਿਰਾਨੀ ਦੇ ਟਵੀਟ ਨੂੰ ਕ੍ਰਿਕਟਰ ਹਰਭਜਨ ਸਿੰਘ ਨੇ ਰੀਟਵੀਟ ਕੀਤਾ ਅਤੇ ਨਾਲ ਹੀ ਸਮਾਇਲੀ ਵੀ ਬਣਾਈ।

ਹਰਭਜਨ ਸਿੰਘ ਦੇ ਟਵੀਟ ਨੂੰ ਕ੍ਰਿਕਟਰ ਯੁਵਰਾਜ ਸਿੰਘ ਨੇ ਵੀ ਅਜਿਹੀ ਵੀ ਸਮਾਇਲੀ ਬਣਾ ਕੇ ਰੀਟਵੀਟ ਕੀਤਾ।

ਇਹ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)