ਚੰਡੀਗੜ੍ਹ: ਪ੍ਰਸ਼ਾਂਤ ਭੂਸ਼ਣ ਨੂੰ ਕੋਰਟ ਦੀ ਮਾਣਹਾਨੀ ਦਾ ਦੋਸ਼ੀ ਕਰਾਰ ਦਿੱਤੇ ਜਾਣ ਖ਼ਿਲਾਫ਼ ਵਕੀਲਾਂ ਦਾ ਮੁਜ਼ਾਹਰਾ

ਚੰਡੀਗੜ੍ਹ: ਪ੍ਰਸ਼ਾਂਤ ਭੂਸ਼ਣ ਨੂੰ ਕੋਰਟ ਦੀ ਮਾਣਹਾਨੀ ਦਾ ਦੋਸ਼ੀ ਕਰਾਰ ਦਿੱਤੇ ਜਾਣ ਖ਼ਿਲਾਫ਼ ਵਕੀਲਾਂ ਦਾ ਮੁਜ਼ਾਹਰਾ

ਭਾਰਤ ਦੇ ਜਾਣੇ ਪਛਾਣੇ ਵਕੀਲ ਤੇ ਸਮਾਜਿਕ ਕਾਰਕੁਨ ਪ੍ਰਸ਼ਾਂਤ ਭੂਸ਼ਣ ਨੂੰ ਕੋਰਟ ਦੀ ਮਾਣਹਾਨੀ ਦਾ ਦੋਸ਼ੀ ਕਰਾਰ ਦਿੱਤੇ ਜਾਣ ਖ਼ਿਲਾਫ਼ ਵਕੀਲਾਂ ਤੇ ਸਿਆਸੀ ਤੇ ਸਮਾਜਿਕ ਕਾਰਕੁਨਾਂ ਨੇ ਚੰਡੀਗੜ੍ਹ ਵਿੱਚ ਮੁਜ਼ਾਹਰਾ ਕੀਤਾ।

ਅੱਜ ਵਕੀਲਾਂ ਅਤੇ ਹੋਰਨਾਂ ਨਾਗਰਿਕਾਂ ਵਿੱਚੋਂ ਕਈਆਂ ਨੇ ਆਖਿਆ, 'ਇੱਕ ਟਵੀਟ ਨਾਲ ਅਦਾਲਤ ਹਿੱਲ ਜਾਂਦੀ ਹੈ ਤਾਂ ਸ਼ਰਮ ਦੀ ਗੱਲ ਹੈ'I ਕਈਆਂ ਨੇ ਅਦਾਲਤ ਦੇ ਫੈਸਲੇ ਨੂੰ ਲੋਕ ਤੰਤਰ ਦੇ ਹਵਾਲੇ ਨਾਲ ਗਲਤ ਦੱਸਿਆ ਅਤੇ ਨਾਲ ਹੀ ਇਸ ਨੂੰ ਇੱਕ ਵੱਡੇ ਘਟਨਾਚੱਕਰ ਨਾਲ ਜੋੜ ਕੇ ਵੇਖਿਆ।

ਰਿਪੋਰਟ: ਦਲਜੀਤ ਅਮੀ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)