ਪ੍ਰਕਾਸ਼ ਪੁਰਬ ਮੌਕੇ ਹਰਿਮੰਦਰ ਸਾਹਿਬ ਦੀ ਫੁੱਲਾਂ ਨਾਲ ਖ਼ਾਸ ਸਜਾਵਟ

ਪ੍ਰਕਾਸ਼ ਪੁਰਬ ਮੌਕੇ ਹਰਿਮੰਦਰ ਸਾਹਿਬ ਦੀ ਫੁੱਲਾਂ ਨਾਲ ਖ਼ਾਸ ਸਜਾਵਟ

ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਹਰਿਮੰਦਰ ਸਾਹਿਬ, ਅੰਮ੍ਰਿਤਸਰ, ਨੂੰ 25 ਟਨ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈI

ਭਾਰਤ ਦੇ ਵੱਖ ਵੱਖ ਸ਼ਹਿਰਾਂ ਤੋਂ ਟਰੱਕਾਂ ਤੇ ਫੁੱਲ ਮੰਗਵਾਏ ਗਏ ਹਨ ਅਤੇ ਦਿੱਲੀ ਦੀ ਇਕ ਦਵਾਈਆਂ ਦੀ ਕੰਪਨੀ ਦੇ ਸਹਿਯੋਗ ਨਾਲ ਸਜਾਵਟ ਕੀਤੀ ਜਾ ਰਹੀ ਹੈI

ਦਿੱਲੀ ਤੇ ਕੋਲਕਾਤਾ ਤੋਂ 80 ਕਾਰੀਗਰ ਅਤੇ 200 ਤੋਂ ਵੱਧ ਸ਼ਰਧਾਲੂਆਂ ਵਲੋਂ ਸਜਾਵਟ ਦਾ ਕੰਮ ਕੀਤਾ ਜਾ ਰਿਹਾ ਹੈI

ਰਿਪੋਰਟ: ਰਵਿੰਦਰ ਸਿੰਘ ਰੌਬਿਨ, ਐਡਿਟ: ਸ਼ੁਭਮ ਕੌਲ