ਹਾਲਾਤਾਂ ਨਾਲ ਲੜ ਕੇ ਪਰਬਤਾਂ ਨੂੰ ਸਰ ਕਰਨ ਵਾਲੀ ਪੁਲਿਸਵਾਲੀ

ਹਾਲਾਤਾਂ ਨਾਲ ਲੜ ਕੇ ਪਰਬਤਾਂ ਨੂੰ ਸਰ ਕਰਨ ਵਾਲੀ ਪੁਲਿਸਵਾਲੀ

ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਪਰਬਤਾਰੋਹੀ ਅਨੀਤਾ ਕੁੰਡੂ ਨੂੰ ‘ਤੇਨਜਿੰਗ ਨੋਰਗੇ ਨੈਸ਼ਨਲ ਐਡਵੈਂਚਰ ਐਵਾਰਡ’ 2019 ਮਿਲੇਗਾ।

ਇਹ ਐਵਾਰਡ ਖੇਡਾਂ ਦੇ ਖ਼ੇਤਰ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਰਾਸ਼ਟਰਪਤੀ ਹੱਥੋਂ ਦਿੱਤਾ ਜਾਂਦਾ ਹੈ। ਪਰ ਇਸ ਵਾਰ ਕੋਰੋਨਾਵਾਇਰਸ ਮਹਾਂਮਾਰੀ ਕਾਰਨ 29 ਅਗਸਤ ਨੂੰ ਵਰਚੂਅਲ ਯਾਨੀ ਆਨਲਾਈਨ ਐਵਾਰਡ ਸੈਰੇਮਨੀ ਹੋਵੇਗੀ।

ਅਨੀਤਾ ਪਹਿਲੀ ਭਾਰਤੀ ਔਰਤ ਹੈ ਜਿਸ ਨੇ ਮਾਊਂਟ ਐਵਰੈਸਟ ਦੀ ਚੜ੍ਹਾਈ ਚੀਨ ਅਤੇ ਨੇਪਾਲ ਪਾਸਿਓਂ ਕੀਤੀ ਹੈ। ਕਾਮਯਾਬ ਸਫ਼ਰ ਦਾ ਸਿਹਰਾ ਅਨਿਤਾ ਆਪਣੀ ਮਾਂ ਨੂੰ ਦਿੰਦੀ ਹੈ।

ਅਨੀਤਾ ਕੁੰਡੂ ਹਰਿਆਣਾ ਪੁਲਿਸ ਵਿੱਚ ਸਬ-ਇੰਸਪੈਕਟਰ ਦੇ ਅਹੁਦੇ ’ਤੇ ਤੈਨਾਤ ਹੈ।

ਅਨੀਤਾ ਨੂੰ ਇਹ ਐਵਾਰਡ ‘ਲੈਂਡ ਐਡਵੈਂਚਰ' ਕੈਟੇਗਰੀ ’ਚ ਮਿਲੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)