ਇਨ੍ਹਾਂ ਦੇਸਾਂ ਵਿੱਚ ਕੋਰੋਨਾ ਨਹੀਂ ਪਰ ਫਿਰ ਵੀ ਇੱਥੇ ਵਾਇਰਸ ਦੀ ਮਾਰ ਕਿਉਂ ਪੈ ਰਹੀ ਹੈ- 5 ਅਹਿਮ ਖ਼ਬਰਾਂ

ਕੋਰੋਨਾ

ਤਸਵੀਰ ਸਰੋਤ, Getty Images

ਕੋਰੋਨਾਵਾਇਰਸ ਮਹਾਂਮਾਰੀ ਨੇ ਇਨ੍ਹਾਂ 10 ਦੇਸ਼ਾਂ ਨੂੰ ਛੱਡ ਕੇ ਵਿਸ਼ਵ ਦੇ ਲਗਭਗ ਹਰ ਦੇਸ਼ ਵਿੱਚ ਆਪਣਾ ਅਸਰ ਵਿਖਾਇਆ ਹੈ। ਪਰ ਕੀ ਇਹ ਦੇਸ਼ ਕੋਵਿਡ -19 ਤੋਂ ਅਸਲ ਵਿੱਚ ਬੇਅਸਰ ਰਹੇ ਹਨ? ਅਤੇ ਸਵਾਲ ਇਹ ਵੀ ਹੈ ਕਿ ਉਹ ਹੁਣ ਕੀ ਕਰ ਰਹੇ ਹਨ?

1982 ਵਿਚ ਖੋਲ੍ਹਿਆ ਗਿਆ 'ਦ ਪਲਾਉ ਹੋਟਲ' ਉਸ ਸਮੇਂ ਇਕ 'ਵੱਡੀ ਚੀਜ਼' ਸੀ, ਇਸ ਹੋਟਲ ਦਾ ਇਕ ਵੱਡਾ ਨਾਮ ਸੀ ਕਿਉਂਕਿ ਉਸ ਸਮੇਂ ਹੋਰ ਕੋਈ ਹੋਟਲ ਨਹੀਂ ਸੀ।

ਉਸ ਸਮੇਂ ਤੋਂ, ਅਸਮਾਨੀ ਰੰਗ ਵਾਲੇ ਪ੍ਰਸ਼ਾਂਤ ਮਹਾਂਸਾਗਰ ਨਾਲ ਘਿਰਿਆ ਇਹ ਛੋਟਾ ਜਿਹਾ ਦੇਸ਼, ਸੈਰ-ਸਪਾਟਾ ਵਿਚ ਉਛਾਲ ਦਾ ਪੂਰਾ ਆਨੰਦ ਲਿਆ ਸੀ। ਪਰ ਕੋਰੋਨਾ ਕਾਰਨ ਇਨ੍ਹਾਂ ਦੇ ਹਾਲ ਬੇਹਾਲ ਹਨ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਸੋਨੂੰ ਸੂਦ ਗ੍ਰੇਟਾ ਥਨਬਰਗ ਮਗਰੋਂ JEE ਤੇ NEET ਦੇ ਪੇਪਰ ਟਾਲਣ ਬਾਰੇ ਵਿਦਿਆਰਥੀਆਂ ਦੇ ਹੱਕ 'ਚ ਕੀ ਬੋਲੇ

ਤਸਵੀਰ ਕੈਪਸ਼ਨ,

1-6 ਸਤੰਬਰ ਵਿਚਾਲੇ ਹੋਣੀਆਂ ਹਨ ਪ੍ਰੀਖਿਆਵਾਂ

ਭਾਰਤ ਵਿੱਚ IIT-JEE ਅਤੇ NEET ਦੀ ਪ੍ਰੀਖਿਆ ਟਾਲਣ ਸੰਬੰਧੀ ਅਦਾਕਾਰ ਸੋਨੂੰ ਸੂਦ ਵੀ ਹੁਣ ਵਿਦਿਆਰਥੀਆਂ ਦੇ ਹੱਕ ਵਿੱਚ ਨਿੱਤਰ ਆਏ ਹਨ।

ਕੋਰੋਨਾਵਾਇਰਸ ਦੇ ਫੈਲਾਅ ਨੂੰ ਦੇਖਦਿਆਂ ਵਿਦਿਆਰਥੀਆਂ ਸਣੇ ਕਈ ਸਿਆਸੀ ਦਲਾਂ ਵੀ ਇਨ੍ਹਾਂ ਪ੍ਰੀਖਿਆਵਾਂ ਨੂੰ ਟਾਲਣ ਦੀ ਲਗਾਤਾਰ ਮੰਗ ਕਰ ਰਹੇ ਹਨ।

ਦੁਜਾ ਸਭ ਤੋਂ ਵੱਡਾ ਸਵਾਲ ਹੈ ਕਿ ਕੋਰੋਨਾਵਾਇਰਸ ਕਾਰਨ ਟਰਾਂਸਪੋਰਟ ਤੇ ਆਵਾਜਾਈ ਦੇ ਸਾਧਨ ਚੰਗੀ ਤਰ੍ਹਾਂ ਨਹੀਂ ਚੱਲ ਰਹੇ ਤਾਂ ਵਿਦਿਆਰਥੀ ਸੈਂਟਰਾਂ ਤੱਕ ਪਹੁੰਚਣਗੇ ਕਿਵੇਂ।

ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਵੀ ਭਾਰਤ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਨਿੱਤਰ ਆਈ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਪ੍ਰਸ਼ਾਂਤ ਭੂਸ਼ਣ ਦੇ ਪੱਖ 'ਚ ਸਰਕਾਰੀ ਵਕੀਲ ਨੇ ਸੁਪਰੀਮ ਕੋਰਟ ਨੂੰ ਕੀ-ਕੀ ਕਿਹਾ

ਤਸਵੀਰ ਸਰੋਤ, Getty Images

ਸੁਪਰੀਮ ਕੋਰਟ ਨੇ ਵਿਵਾਦਿਤ ਟਵੀਟਸ ਨੂੰ ਲੈ ਕੇ ਮਾਣਹਾਨੀ ਦੇ ਦੋਸ਼ੀ ਠਹਿਰਾਏ ਗਏ ਪ੍ਰਸ਼ਾਂਤ ਭੂਸ਼ਣ ਦੀ ਸਜ਼ਾ ਬਾਰੇ ਵਿੱਚ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ।

ਪ੍ਰਸ਼ਾਂਤ ਭੂਸ਼ਣ ਨੇ ਆਪਣੇ ਦੋ ਟਵੀਟਸ ਵਿੱਚ ਸੁਪਰੀਮ ਕੋਰਟ ਅਤੇ ਚੀਫ ਜਸਟਿਸ 'ਤੇ ਟਿੱਪਣੀ ਕੀਤੀ ਸੀ, ਜਿਸ ਲਈ ਅਦਾਲਤ ਨੇ 14 ਅਗਸਤ ਨੂੰ ਉਨ੍ਹਾਂ ਨੂੰ ਮਾਣਹਾਨੀ ਦਾ ਦੋਸ਼ੀ ਠਹਿਰਾਇਆ ਸੀ।

ਮੰਗਲਵਾਰ ਨੂੰ ਉਨ੍ਹਾਂ ਨੂੰ ਸਜ਼ਾ ਸੁਣਾਉਣ ਦਾ ਦਿਨ ਤੈਅ ਕੀਤਾ ਗਿਆ ਸੀ, ਜਿਸ ਦੀ ਪਹਿਲਾਂ ਸੁਣਵਾਈ ਹੋਈ ਅਤੇ ਹੁਣ ਅਦਾਲਤ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਵੀਡੀਓ ਕਾਲ ਰਾਹੀਂ ਇੰਟਰਵਿਊ ਦੇਣ ਵੇਲੇ 8 ਜ਼ਰੂਰੀ ਨੁਕਤੇ ਸਹਾਈ ਸਾਬਤ ਹੋ ਸਕਦੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮਾਹਿਰਾਂ ਮੁਤਾਬਕ ਵੀਡੀਓ ਇੰਟਰਵਿਊ ਵੇਲੇ ਪ੍ਰੋਫੈਸ਼ਨਲ ਤਰੀਕੇ ਦੇ ਹੀ ਕੱਪੜੇ ਪਾਓ

ਅੱਜ-ਕੱਲ੍ਹ ਨੌਕਰੀਆਂ ਲਈ ਜ਼ਿਆਦਾਤਰ ਇੰਟਰਵਿਊ ਜ਼ੂਮ, ਸਕਾਈਪ ਜਾਂ ਫ਼ੇਸਟਾਈਮ ਜ਼ਰੀਏ ਵੀਡੀਓ ਕਾਲ 'ਤੇ ਹੀ ਲਏ ਜਾਂਦੇ ਹਨ।

ਇੰਟਰਵਿਊ ਦਾ ਇਹ ਨਵਾਂ ਤਰੀਕਾ ਕੋਰੋਨਾਵਾਇਰਸ ਕਾਰਨ ਆਮ ਹੋ ਗਿਆ ਹੈ। ਅਜਿਹੇ ਵਿੱਚ ਉਮੀਦਵਾਰਾਂ ਵਿੱਚ ਤਣਾਅ ਅਤੇ ਤਿਆਰੀ ਦੀ ਕਮੀ ਵਰਗੀਆਂ ਚਿੰਤਾਵਾਂ ਆਮ ਹਨ।

ਅਜਿਹੇ ਵਿੱਚ ਇੰਟਰਵਿਊ ਵਿੱਚ ਸਫ਼ਲਤਾ ਹਾਸਲ ਕਰਨ ਲਈ ਕੀ ਕਰਨਾ ਚਾਹੀਦਾ ਹੈ?

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਦੁਨੀਆਂ ਦਾ ਸਭ ਤੋਂ ਤੇਜ਼ ਮਨੁੱਖੀ ਕੈਲਕੁਲੇਟਰ ਕਹਿੰਦਾ, 'ਮੈਥਸ ਦਾ ਡਰ ਖ਼ਤਮ ਕਰਨਾ ਮੇਰਾ ਮਕਸਦ'

ਤਸਵੀਰ ਸਰੋਤ, NEELAKANTHA BHANU PRAKASH

ਤਸਵੀਰ ਕੈਪਸ਼ਨ,

ਸੰਖਿਆਵਾਂ ਲਈ ਆਪਣੇ ਰੁਝਾਅ ਸਦਕਿਆਂ, ਭਾਨੂ ਗਣਿਤ ਵਿਚ ਆਪਣੀ ਡਿਗਰੀ ਪੂਰਾ ਕਰਨ ਵਾਲੇ ਹਨ

ਤੁਸੀਂ ਕਹਿ ਸਕਦੇ ਹੋ ਕਿ ਨੀਲਕੰਠਾ ਭਾਨੂ ਪ੍ਰਕਾਸ਼ ਗਣਿਤ ਲਈ ਉਹ ਹੈ, ਜੋ ਉਸੈਨ ਬੋਲਟ ਦੌੜ ਲਈ ਹਨ।

20 ਸਾਲ ਦੀ ਉਮਰ ਵਿਚ ਉਨ੍ਹਾਂ ਨੇ 'ਮਾਨਸਿਕ ਗਣਨਾ ਵਿਸ਼ਵ ਚੈਂਪੀਅਨਸ਼ਿਪ' ਵਿਚ ਭਾਰਤੀ ਵਜੋਂ ਪਹਿਲਾ ਸੋਨ ਤਮਗਾ ਜਿੱਤਿਆ ਹੈ।

ਉਹ ਕਹਿੰਦੇ ਹਨ ਕਿ ਗਣਿਤ ਇੱਕ "ਵੱਡੀ ਮਾਨਸਿਕ ਖੇਡ" ਹੈ ਅਤੇ ਉਨ੍ਹਾਂ ਦਾ ਆਖ਼ਰੀ ਮਿਸ਼ਨ "ਗਣਿਤ ਦੇ ਫੋਬੀਆ (ਡਰ) ਨੂੰ ਖ਼ਤਮ ਕਰਨਾ ਹੈ।"

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)