ਪੰਜਾਬ ਦੇ ਇਨ੍ਹਾਂ ਪਿੰਡਾਂ ਨੇ ਕੋਰੋਨਾ ਟੈਸਟਿੰਗ ਖ਼ਿਲਾਫ਼ ਮੋਰਚਾ ਖੋਲ੍ਹਿਆ - ਪ੍ਰੈੱਸ ਰਿਵੀਊ

ਤਸਵੀਰ ਸਰੋਤ, Hindustan Times
ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਨੇ ਕੋਰੋਨਾਵਇਰਸ ਲਈ ਲਏ ਜਾਂਦੇ ਸੈਂਪਲਾਂ ਖ਼ਿਲਾਫ਼ ਮਤੇ ਪਾਸ ਕਰ ਕੇ ਜਨਸੰਚਾਰ ਦੇ ਮਾਧਿਅਮਾਂ ਰਾਹੀਂ ਇਸ ਖ਼ਿਲਾਫ਼ ਲੋਕਾਂ ਨੂੰ ਲਾਮ ਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸੰਗਰੂਰ ਦੇ ਪਿੰਡ ਫ਼ਤਹਿਗੜ੍ਹ ਛੰਨਾ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਸਰਕਾਰ ਕੋਲ ਟੈਸਟਿੰਗ ਦੀ ਲੋੜੀਂਦੀ ਪ੍ਰਣਾਲੀ ਨਹੀਂ ਹੈ ਜਿਸ ਕਾਰਨ ਨੈਗਿਟੀਵ ਲੋਕਾਂ ਦੀਆਂ ਰਿਪੋਰਟਾਂ ਪੌਜ਼ੀਟੀਵ ਆ ਰਹੀਆਂ ਹਨ ਅਤੇ ਲੋਕਾਂ ਵਿੱਚ ਕਥਿਤ ਅੰਗ ਵਪਾਰ ਬਾਰੇ ਵੀ ਭੈਅ ਦੇ ਮਾਹੌਲ ਹੈ। ਇਹ ਪਿੰਡ ਇਕਾਂਤਵਾਸ ਕੇਂਦਰ ਦੀਆਂ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਹਨ।
ਇਹ ਵੀ ਪੜ੍ਹੋ:
ਆਰਡੀਐਕਸ ਮਾਮਲੇ ਵਿੱਚ ਇੱਕ ਬੱਬਰ ਸਮੇਤ 10 ਨੂੰ ਉਮਰ ਕੈਦ
ਮੰਗਲਵਾਰ ਨੂੰ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿੱਚ ਇੱਕ ਅਦਾਲਤ ਨੇ ਪਾਬੰਦੀਸ਼ੁਦਾ ਸੰਗਠਨ ਬੱਬਰ ਖ਼ਾਲਸਾ ਦੇ ਇੱਕ ਮੈਂਬਰ ਸਮੇਤ 10 ਜਣਿਆਂ ਨੂੰ ਸਾਲ 2009 ਦੇ ਇੱਕ ਆਰਡੀਐੱਕਸ ਤਸਕਰੀ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਖ਼ਾਸ ਸਰਕਾਰੀ ਵਕੀਲ ਨੇ ਪੱਤਰਕਾਰਾਂ ਨੂੰ ਦੱਸਿਆ, ਸਾਲ 2009 ਵਿੱਚ ਬਾੜਮੇਰ ਜ਼ਿਲ੍ਹੇ ਦੇ ਪੁਲਿਸ ਨੇ ਧਾਮਾਕਾਖੇਜ਼ ਸਮੱਗਰੀ ਅਤੇ ਹਥਿਆਰਾਂ ਦਾ ਵੱਡਾ ਜ਼ਖੀਰਾ ਫੜਿਆ ਸੀ ਜਿਸ ਵਿੱਚ 15 ਕਿਲੋ ਆਰਡੀਐੱਕਸ ਵੀ ਸ਼ਾਮਲ ਸੀ।
ਇਸ ਖੇਪ ਨੂੰ ਪਾਕਿਸਤਾਨ ਤੋਂ ਤਸਕਰੀ ਕਰ ਕੇ ਲਿਆਂਦਾ ਗਿਆ ਸੀ।
ਸ਼੍ਰੋਮਣੀ ਕਮੇਟੀ ਨੇ ਢਾਡੀਆਂ ਨੂੰ ਅਕਾਲ ਤਖ਼ਤ 'ਤੇ ਗਾਉਣੋਂ ਰੋਕਿਆ
ਤਸਵੀਰ ਸਰੋਤ, Getty Images
ਅਕਾਲ ਤਖ਼ਤ ਸਾਹਿਬ ਉੱਪਰ ਢਾਡੀਆਂ ਵੱਲੋਂ ਵਾਰਾਂ ਗਾਉਣ ਦੀ ਰਵਾਇਤ ਅਕਾਲ ਤਖ਼ਤ ਜਿੰਨੀ ਹੀ ਪੁਰਾਣੀ ਹੈ
ਸ਼੍ਰੋਮਣੀ ਕਮੇਟੀ ਦੀ ਆਲੋਚਨਾ ਦੇ ਮਾਮਲੇ ਵਿੱਚ ਕੁਝ ਢਾਡੀਆਂ ਨੂੰ ਕਥਿਤ ਤੌਰ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆਪਣੀ ਪੇਸ਼ਕਾਰੀ ਕਰਨ ਤੋਂ ਰੋਕਿਆ ਗਿਆ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਸ਼ਨਿੱਚਰਵਾਰ ਨੂੰ ਵਾਪਰੀ ਇਹ ਘਟਨਾ ਢਾਡੀਆਂ ਵੱਲੋਂ ਇਸ ਸੰਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕਰਨ ਮਗਰੋਂ ਰੌਸ਼ਨੀ ਵਿੱਚ ਆਈ। ਢਾਡੀ ਆਪਣੀ ਪੇਸ਼ਕਾਰੀ ਕਰ ਰਹੇ ਸਨ ਕਿ ਕਮੇਟੀ ਦੇ ਮੁਲਾਜ਼ਮਾਂ ਨੇ ਆਕੇ ਉਸ ਵਿੱਚ ਵਿਘਨ ਪਾਇਆ।
ਉਸ ਤੋਂ ਬਾਅਦ ਢਾਡੀ ਜਸਵੀਰ ਸਿੰਘ ਮਾਨ ਦੇ ਮਾਈਕ ਦੀ ਤਾਰ ਕੱਢ ਦਿੱਤੀ ਗਈ। ਢਾਡੀਆਂ ਦੇ ਹੋਰ ਜੱਥਿਆਂ ਨੇ ਵੀ ਸ਼੍ਰੋਮਣੀ ਕਮੇਟੀ ਦੇ ਕਦਮ ਦੀ ਆਲੋਚਨਾ ਕੀਤੀ ਹੈ।
ਆਪਣੇ 15 ਮਿੰਟ ਦੇ ਵਖਿਆਨ ਵਿੱਚ ਮਨਜੀਤ ਸਿੰਘ ਕਹੇ ਰਹਿ ਸਨ,"ਰਾਗੀ ਢਾਡੀ, ਕਵੀਸ਼ਰ ਅਤੇ ਹੋਰ ਸਿੱਖ ਪ੍ਰਚਾਰਕਾਂ ਨੂੰ ਪੰਥ ਦੀ ਰੀੜ੍ਹ ਦੀ ਹੱਡੀ ਸਮਝਿਆ ਜਾਂਦਾ ਹੈ। ਕਿੰਨੇ ਲੋਕ ਉਨ੍ਹਾਂ ਦੀ ਮਦਦ ਕਰਨ ਆਏ ਜਦੋਂ ਉਹ ਲੌਕਡਾਊਨ ਦੌਰਾਨ ਗੁਜ਼ਾਰਾ ਚਲਾਉਣ ਤੋਂ ਵੀ ਅਸਮਰੱਥ ਸਨ। ਕੋਈ ਸਿੱਖ ਸੰਸਥਾ, ਸਣੇ ਐੱਸਜੀਪੀਸੀ ਉਨ੍ਹਾਂ ਦੀ ਮਦਦ ਲਈ ਨਹੀਂ ਆਈ।"
ਜੇਮਜ਼ ਐਂਡਰਸਨ ਨੇ ਬਣਾਇਆ 600 ਟੈਸਟ ਵਿਕਟਾਂ ਦਾ ਰਿਕਾਰਡ
ਇੰਗਲੈਂਡ-ਪਾਕਿਸਤਾਨ ਟੈਸਟ ਲੜੀ ਦੇ ਤੀਜੇ ਮੈਚ ਦੇ ਚੌਥੇ ਦਿਨ ਇੰਗਲੈਂਡ ਦੇ ਗੇਂਦਬਾਜ਼ ਜੇਮਜ਼ ਐਂਡਰਸਨ ਨੇ ਪਾਕਿਸਤਾਨੀ ਬੱਲੇਬਾਜ਼ ਅਜ਼ਹਰ ਅਲੀ ਦੀ ਵਿਕਟ ਲੈ ਕੇ ਇਤਿਹਾਸ ਸਿਰਜ ਦਿੱਤਾ।
ਦਿ ਹਿੰਦੂ ਦੀ ਖ਼ਬਰ ਮੁਤਾਬਕ ਇਸ ਵਿਕਟ ਤੋਂ ਬਾਅਦ ਉਹ ਟੈਸਟ ਕ੍ਰਿਕਟ ਵਿੱਚ 600 ਵਿਕਟਾਂ ਲੈਣ ਵਾਲੇ ਉਹ ਪਹਿਲੇ ਤੇਜ਼ ਗੇਂਦਬਾਜ਼ ਬਣ ਗਏ ਹਨ। ਇਹ ਉਨ੍ਹਾਂ ਦੇ 17 ਸਾਲਾ ਕ੍ਰਿਕਟ ਜੀਵਨ ਵਿੱਚ ਇੱਕ ਹੋਰ ਵੱਡੀ ਉਪਲਬਧੀ ਹੈ। ਇਸ ਤੋਂ ਪਹਿਲਾਂ ਫਿਰਕੀ ਗੇਂਦਬਾਜ਼ਾਂ ਨੇ 600 ਜਾਂ ਉਸ ਤੋਂ ਵੱਧ ਵਿਕਟਾਂ ਲਈਆਂ ਹਨ।