ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਪਿੰਡਾਂ ਤੱਕ ਪਹੁੰਚਿਆ, 23 ਵਿਧਾਇਕ ਕੋਵਿਡ ਪੌਜ਼ਿਟਿਵ- ਕੈਪਟਨ, ਕੁਝ ਖ਼ਾਸ ਖ਼ਬਰਾਂ

ਅਮਰਿੰਦਰ ਸਿੰਘ

ਤਸਵੀਰ ਸਰੋਤ, Getty Images

'ਪੰਜਾਬ 'ਚ ਕੋਰੋਨਾ ਮਹਾਂਮਾਰੀ ਲਗਾਤਾਰ ਪੈਰ ਪਸਾਰ ਰਹੀ ਹੈ। ਵਿਧਾਇਕ ਪੌਜ਼ਿਟਿਵ ਆ ਰਹੇ ਹਨ। ਸਰਕਾਰ ਕੋਲ ਫੰਡਾਂ ਦੀ ਵੀ ਕਾਫ਼ੀ ਕਮੀ ਹੈ।'

ਇਹ ਗੱਲ ਉਨ੍ਹਾਂ ਕਾਂਗਰਸ ਦੇ ਮੁੱਖਮੰਤਰੀਆਂ ਦੀ ਮੀਟਿੰਗ 'ਚ ਕਹੀ। ਇਸ ਮੀਟਿੰਗ ਦੀ ਅਗਵਾਈ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਕਰ ਰਹੇ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, "ਕੇਂਦਰ ਸਰਕਾਰ ਵਲੋਂ ਹੁਣ ਤੱਕ ਮਹਿਜ਼ 101 ਕਰੋੜ ਰੁਪਏ ਕੋਰੋਨਾ ਮਹਾਂਮਾਰੀ ਤਹਿਤ ਮਿਲੇ ਹਨ ਅਤੇ 30 ਕਰੋੜ ਹੋਰ ਦੇਣ ਦਾ ਵਾਅਦਾ ਕੀਤਾ ਗਿਆ ਹੈ। ਸਾਡੀ ਸਰਕਾਰ ਹੁਣ ਤੱਕ 500 ਕਰੋੜ ਤੋਂ ਵੱਧ ਇਸ ਮਹਾਂਮਾਰੀ ਤੋਂ ਬਚਾਅ ਲਈ ਵਰਤ ਚੁੱਕੀ ਹੈ।"

ਕੈਪਟਨ ਨੇ ਇਸ ਮੀਟਿੰਗ ਵਿੱਚ ਸੂਬੇ 'ਚ ਕੋਰੋਨਾ ਦੇ ਫੈਲਾਅ ਬਾਰੇ ਗੱਲ ਕਰਦਿਆਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਵਿੱਚ ਦੋ ਦਿਨ ਰਹਿ ਗਏ ਮੁੱਖ ਮੰਤਰੀਆਂ ਤੋਂ ਲੈ ਕੇ ਸਾਰੇ ਐੱਮਐੱਲਏ ਕੋਵਿਡ ਟੈਸਟ ਕਰਵਾਉਣਗੇ। ਹੁਣ ਤੱਕ 23 ਵਿਧਾਇਕ ਦੀ ਰਿਪੋਰਟ ਪੌਜ਼ਿਟਿਵ ਆਈ ਹੈ।

ਉਨ੍ਹਾਂ ਕਿਹਾ ਸੂਬੇ ਵਿਚ ਸ਼ਹਿਰਾਂ ਤੋਂ ਹੁਣ ਇਹ ਬਿਮਾਰੀ ਪਿੰਡਾਂ 'ਚ ਵੀ ਫੈਲਣੀ ਸ਼ੁਰੂ ਹੋ ਗਈ ਹੈ। ਅਤੇ ਗੰਭੀਰ ਸੰਕਟ ਪੈਦਾ ਕਰ ਰਹੀ ਹੈ।

ਕੈਪਟਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਾਰਚ ਤੱਕ ਦਾ ਜੀਐਸਟੀ ਫੰਡ ਦਿੱਤਾ ਹੈ। 2 ਤਿਮਾਹੀਆਂ ਦਾ ਕਰੀਬ 7000 ਕਰੋੜ ਅਜੇ ਕੇਂਦਰ ਸਰਕਾਰ ਵੱਲ ਬਕਾਇਆ ਹੈ।

ਕੈਪਟਨ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਤੋਂ ਵਿੱਤੀ ਘਾਟੇ ਲਈ ਗ੍ਰਾਂਟ ਦੀ ਵੀ ਅਪੀਲ ਕੀਤੀ ਹੈ, ਪਰ ਅਜੇ ਤੱਕ ਇਸ ਦੀ ਮਨਜ਼ੂਰੀ ਨਹੀਂ ਮਿਲੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਕੋਰੋਨਾ ਕਾਰਨ ਹੋ ਰਹੀਆਂ ਮੌਤਾਂ ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਹੈ।

ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ 'ਚ ਸੂਬੇ ਵਿਚ ਹਰ ਦਿਨ 2000 ਟੈਸਟ ਹੋ ਰਹੇ ਸਨ, ਹੁਣ ਇਹ ਗਿਣਤੀ 25,000 ਪ੍ਰਤੀ ਦਿਨ ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ 'ਚ ਸਾਡਾ ਟੀਚਾ ਹਰ ਦਿਨ 30,000 ਟੈਸਟ ਕਰਨ ਦਾ ਹੋਵੇਗਾ।

ਵੀਡੀਓ ਕੈਪਸ਼ਨ,

IIT-JEE ਅਤੇ NEET exams ਦੀਆਂ ਤਾਰੀਕਾਂ ਨੂੰ ਲੈ ਕੇ ਵਿਦਿਆਰਥੀਆਂ ਦੇ ਸਰਕਾਰ ਨੇ ਸਵਾਲ

JEE ਅਤੇ NEET ਦੀਆਂ ਪ੍ਰੀਖਿਆਵਾਂ ਟਾਲਣ ਲਈ ਵਿਦਿਆਰਥੀਆਂ ਦੇ ਹੱਕ ਵਿੱਚ ਗੈਰ-ਭਾਜਪਾ ਸ਼ਾਸਿਤ ਸੂਬੇ

ਸੋਨੀਆ ਗਾਂਧੀ ਨਾਲ ਵਰਚੂਅਲ ਮੀਟਿੰਗ ਵਿੱਚ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਤਾ ਰੱਖਿਆ ਕਿ ਸਾਰੇ ਗੈਰ-ਭਾਜਪਾ ਸ਼ਾਸਿਤ ਸੂਬੇ ਜੇਈਈ ਅਤੇ ਨੀਟ ਪ੍ਰੀਖਿਆਵਾਂ ਨੂੰ ਟਾਲਣ ਲਈ ਸੁਪਰੀਮ ਕੋਰਟ ਵਿੱਚ ਅਪੀਲ ਕਰਨ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਙ ਨੇ ਮਮਤਾ ਬੈਨਰਜੀ ਦੇ ਮਤੇ ਦਾ ਸਮਰਥਨ ਕਰਦਿਆਂ ਕਿਹਾ ਥੋੜ੍ਹੀ ਦੇਰ ਬਾਅਦ ਟਵੀਟ ਕੀਤਾ ਅਤੇ ਕਿਹਾ ਕਿ ਮੈਂ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਦੂਜੇ ਸੂਬਿਆਂ ਦੇ ਹਮਰੁਤਬਾ ਅਫਸਰਾਂ ਨਾਲ ਤਾਲਮੇਲ ਬਣਾ ਕੇ ਸੁਪਰੀਮ ਕੋਰਟ ਵਿੱ ਮੁੜ ਵਿਚਾਰ ਅਰਜੀ ਦਾਖਲ ਕਰਨ।

ਉਨ੍ਹਾਂ ਕਿਹਾ ਕਿ ਮਹਾਂਮਾਰੀ ਦੇ ਵਿਚਾਲੇ ਲੱਖਾਂ ਵਿਦਿਆਰਥੀਆਂ ਦਾ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਸੁਰੱਖਿਅਤ ਨਹੀਂ ਹੈ।

ਭਾਰਤ ਵਿੱਚ JEE ਅਤੇ NEET ਦੀ ਪ੍ਰੀਖਿਆ ਕਰਵਾਈ ਜਾਵੇ ਜਾਂ ਨਹੀਂ ਇਸ ਨੂੰ ਲੈ ਕੇ ਵਿਦਿਆਰਥੀਆਂ, ਸਰਕਾਰ ਅਤੇ ਅਦਾਲਤ ਦਾ ਰੁੱਖ ਵੱਖ ਵੱਖ ਹੈ।

ਭਾਜਪਾ ਦੇ ਸਾਂਸਦ ਸੁਬਰਾਮਨਿਅਮ ਸਵਾਮੀ ਨੇ ਵੀ ਇਨ੍ਹਾਂ ਪ੍ਰੀਖਿਆਵਾਂ ਨੂੰ ਟਾਲਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਹੈ ਕਿ ਆਪਣੀ ਹੌਸਲਾ ਨਾ ਛੱਡੋ।

ਸਵਾਮੀ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਨੈਸ਼ਨਲ ਟੈਸਟਿੰਗ ਏਜੰਸੀ ਨੇ ਕਹਿ ਦਿੱਤਾ ਹੈ ਕਿ ਪ੍ਰੀਖਿਆਵਾਂ ਨਹੀਂ ਟਾਲੀਆਂ ਜਾਣਗੀਆਂ।

ਵਿਦਿਆਰਥੀਆਂ ਦੇ ਹੱਕ ਵਿੱਚ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਬੋਲੇ ਹਨ। ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਅੱਜ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਇਸ ਮੁੱਦੇ ਉੱਤੇ ਮੀਟਿੰਗ ਲਈ। ਮਮਤਾ ਬੈਨਰਜੀ ਵੀ ਇਸ ਵਿੱਚ ਸ਼ਾਮਲ ਸਨ

ਇਸ ਤੋਂ ਇਲਾਵਾ ਅਦਾਕਾਰ ਸੋਨੂੰ ਸੂਦ ਵੀ ਨਿੱਤਰ ਆਏ ਹਨ।

ਵਿਦਿਆਰਥੀਆਂ ਦਾ ਤਰਕ ਹੈ ਕਿ ਲੱਖਾਂ ਸਟੂਡੈਂਟ ਸੈਂਟਰਾਂ ਉੱਤੇ ਜਦੋਂ ਜਾਣਗੇ ਤਾਂ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਿਵੇਂ ਹੋਵੇਗੀ ਅਤੇ ਬਿਮਾਰੀ ਦੇ ਫੈਲਾਅ ਨੂੰ ਕਿਵੇਂ ਕੰਟਰੋਲ ਕੀਤਾ ਜਾਵੇਗਾ।

ਦੁਜਾ ਸਭ ਤੋਂ ਵੱਡਾ ਸਵਾਲ ਹੈ ਕਿ ਕੋਰੋਨਾਵਾਇਰਸ ਕਾਰਨ ਟਰਾਂਸਪੋਰਟ ਤੇ ਆਵਾਜਾਹੀ ਦੇ ਸਾਧਨ ਚੰਗੀ ਤਰ੍ਹਾਂ ਨਹੀਂ ਚੱਲ ਰਹੇ ਤਾਂ ਵਿਦਿਆਰਥੀ ਸੈਂਟਰਾਂ ਤੱਕ ਪਹੁੰਚਣਗੇ ਕਿਵੇਂ।

ਇਸ ਮੁੱਦੇ ਨੂੰ ਲੈ ਕੇ ਟਵਿੱਟਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਬੋਧਨ ਕਰਕੇ ਹੈਸ਼ਟੈਗ ਵੀ ਟਰੈਂਡ ਹੋਏ।

ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਵੀ ਭਾਰਤ ਦੇ ਵਿਦਿਆਰਥੀਆਂ ਦੇ ਹੱਕ ਵਿੱਚ ਨਿੱਤਰੀ।

ਗ੍ਰੇਟਾ ਥਨਬਰਗ ਨੇ ਵੀ ਵਿਦਿਆਰਥੀਆਂ ਦੀ ਹਮਾਇਤ ਵਿੱਚ ਟਵਿੱਟਰ 'ਤੇ #PostponeJEE_NEETinCOVID ਅਭਿਆਨ ਚਲਾਇਆ।

ਪੀਐੱਮ ਮੋਦੀ ਨੇ ਭਾਰੀ ਮੀਂਹ ਦੌਰਾਨ ਸੂਰਜ ਮੰਦਿਰ ਦੀ ਖ਼ੂਬਸੂਰਤ ਵੀਡੀਓ ਕੀਤੀ ਟਵੀਟ

ਤਸਵੀਰ ਸਰੋਤ, Twitter/pm modi

ਤਸਵੀਰ ਕੈਪਸ਼ਨ,

ਮੋਡੇਰਾ ਦੇ ਸੂਰਜ ਮੰਦਰ ਦੀ ਵੀਡੀਓ ਨੂੰ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ ਕਿ 'ਮੋਡੇਰਾ ਦਾ ਪ੍ਰੱਸਿਧ ਸੂਰਜ ਮੰਦਿਰ ਮੀਂਹ ਵਾਲੇ ਦਿਨ ਸ਼ਾਨਦਾਰ ਦਿਖਾਈ ਦੇ ਰਿਹਾ ਹੈ।

ਗੁਜਰਾਤ ਵਿੱਚ ਨਿਰੰਤਰ ਮੀਂਹ ਪੈਣ ਕਾਰਨ ਨਦੀਆਂ ਉਫ਼ਾਨ 'ਤੇ ਹਨ। ਹਰ ਪਾਸੇ ਪਾਣੀ ਭਰ ਗਿਆ ਹੈ। ਸਾਰੀਆਂ ਸਮੱਸਿਆਵਾਂ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਰਜ ਮੰਦਿਰ ਦੀ ਇਕ ਵੀਡੀਓ ਟਵੀਟ ਕੀਤੀ ਹੈ।

ਮੋਡੇਰਾ ਦੇ ਸੂਰਜ ਮੰਦਰ ਦੀ ਵੀਡੀਓ ਨੂੰ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ ਕਿ 'ਮੋਡੇਰਾ ਦਾ ਪ੍ਰੱਸਿਧ ਸੂਰਜ ਮੰਦਿਰ ਮੀਂਹ ਵਾਲੇ ਦਿਨ ਸ਼ਾਨਦਾਰ ਦਿਖਾਈ ਦੇ ਰਿਹਾ ਹੈ।

ਇਹ ਸੂਰਜ ਮੰਦਰ ਗੁਜਰਾਤ ਦੇ ਮੇਹਸਾਨਾ ਜ਼ਿਲ੍ਹੇ ਵਿਚ 'ਮੋਡੇਰਾ' ਨਾਂ ਦੇ ਇਕ ਪਿੰਡ ਵਿਚ ਪੁਸ਼ਪਾਵਤੀ ਨਦੀ ਦੇ ਕਿਨਾਰੇ ਸਥਿਤ ਹੈ।

ਇਹ ਜਗ੍ਹਾਂ ਪਟਨਾ ਤੋਂ 30 ਕਿਲੋਮੀਟਰ ਦੂਰ ਦੱਖਣ ਵਿੱਚ ਸਥਿਤ ਹੈ। ਇਹ ਸੂਰਜ ਮੰਦਰ ਭਾਰਤ ਵਿੱਚ ਆਰਕੀਟੈਕਟ ਅਤੇ ਕਲਾ ਦੀ ਇੱਕ ਵਿਲੱਖਣ ਉਦਾਹਰਣ ਹੈ।

ਦੱਸ ਦੇਇਏ ਕਿ ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਡੈਮ ਓਵਰਫਲੋਅ ਹੋ ਗਏ ਹਨ। ਸਥਿਤੀ ਵਿਗੜਨ ਤੋਂ ਬਾਅਦ, ਫਲੱਡ ਗੇਟ ਖੋਲ੍ਹੇ ਜਾ ਰਹੇ ਹਨ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)