ਦਿੱਲੀ 'ਚ ਸੈਕਸ ਵਰਕਰਾਂ ਦੀ ਜ਼ਿੰਦਗੀ ਲੌਕਡਾਊਨ ਨੇ ਇੰਝ ਬਦਲ ਕੇ ਰੱਖ ਦਿੱਤੀ
ਦਿੱਲੀ 'ਚ ਸੈਕਸ ਵਰਕਰਾਂ ਦੀ ਜ਼ਿੰਦਗੀ ਲੌਕਡਾਊਨ ਨੇ ਇੰਝ ਬਦਲ ਕੇ ਰੱਖ ਦਿੱਤੀ
ਭਾਰਤ ਵਿੱਚ ਸੈਕਸ ਵਰਕ ਗੈਰਕਾਨੂੰਨੀ ਨਹੀਂ ਹੈ ਪਰ ਸੰਗਠਿਤ ਦੇਹ ਵਪਾਰ ’ਤੇ ਪਾਬੰਦੀ ਹੈ। ਹਾਲਾਂਕਿ, ਇਸਦੇ ਬਾਵਜੂਦ ਵੱਡੇ ਸ਼ਹਿਰਾਂ ਵਿੱਚ ਕਈ ਵੇਸਵਾ ਘਰ ਕੰਮ ਕਰ ਰਹੇ ਹਨ।
ਜਦੋਂ ਭਾਰਤ ਵਿੱਚ ਕੋਰੋਨਾਵਾਇਰਸ ਕਾਰਨ 24 ਮਾਰਚ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਤਾਂ ਦਿੱਲੀ ਦੇ ਜੀਬੀ ਰੋਡ ’ਤੇ ਸਾਰਾ ਕੰਮਕਾਜ ਬੰਦ ਹੋ ਗਿਆ।
ਕੋਰੋਨਾਵਾਇਰਸ ਮਹਾਂਮਾਰੀ ਫੈਲਣ ਤੋਂ ਪਹਿਲਾਂ ਲਤਾ ‘ਕਟ-ਕਥਾ’ ਐੱਨਜੀਓ ਨਾਲ ਕੰਮ ਕਰ ਰਹੀ ਸੀ। ਇਸ ਦੇ ਜ਼ਰੀਏ ਉਹ ਜੀਬੀ ਰੋਡ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ।
ਲਤਾ ਅਤੇ ਚਾਰ ਹੋਰ ਸੈਕਸ ਵਰਕਰ ਐਨਜੀਓ ਦੀ ਪਹਿਲ ’ਤੇ ਗਰੀਬ ਬੱਚਿਆਂ ਲਈ ਖਾਣਾ ਬਣਾ ਰਹੀਆਂ ਹਨ। ਪਰ ਲੌਕਡਾਊਨ ਕਾਰਨ ‘ਮੈਤਰੀ ਮੀਲਸ’ ਬੰਦ ਹੋ ਗਿਆ ਅਤੇ ਲਤਾ ਨੂੰ ਸੈਕਸ ਵਰਕ ਛੱਡਣ ਦੀ ਯੋਜਨਾ ਦਾ ਤਿਆਗ ਕਰਨਾ ਪਿਆ।
ਲੌਕਡਾਊਨ ਵਿੱਚ ਢਿੱਲ ਮਿਲਣ ਮਗਰੋਂ ਦਿੱਲੀ ਦੇ ਜੀਬੀ ਰੋਡ ’ਤੇ ਕੰਮ ਦੁਬਾਰਾ ਸ਼ੁਰੂ ਹੋਇਆ ਹੈ। ਪਰ ਕੋਰੋਨਾਵਾਇਰਸ ਦੇ ਕੇਸ ਭਾਰਤ ਵਿੱਚ ਹਾਲੇ ਵੀ ਵਧ ਰਹੇ ਹਨ ਅਤੇ ‘ਮੈਤਰੀ ਮੀਲਸ’ ਦਾ ਚੁੱਲ੍ਹਾ ਠੰਡਾ ਪਿਆ ਹੈ।