ਨਰਿੰਦਰ ਮੋਦੀ ਦਾ ਟਵਿੱਟਰ ਅਕਾਊਂਟ ਹੋਇਆ ਹੈਕ, ਹੈਕਰਾਂ ਨੇ ਇਹ ਰੱਖੀ ਮੰਗ - ਪ੍ਰੈੱਸ ਰਿਵੀਊ

ਤਸਵੀਰ ਸਰੋਤ, Reuters
ਨਰਿੰਦਰ ਮੋਦੀ ਤੋਂ ਪਹਿਲਾਂ ਵੀ ਕੁਝ ਉੱਘੇ ਲੋਕਾਂ ਦੇ ਟਵਿੱਟਰ ਅਕਾਊਂਟ ਹੈਕ ਹੋ ਚੁੱਕੇ ਹਨ
ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿੱਟਰ ਅਕਾਊਂਟ ਹੈਕ ਹੋ ਜਾਣ ਦੀ ਪੁਸ਼ਟੀ ਕੀਤੀ ਹੈ।
ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਉਨ੍ਹਾਂ ਦੇ ਅਕਾਊਂਟ ਤੋਂ ਫੌਲੋਵਰਜ਼ ਇੱਕ ਰਾਹਤ ਕੋਸ਼ ਵਿੱਚ ਨੂੰ ਕਰਿਪਟੋ ਕਰੰਸੀ ਰਾਹੀਂ ਦਾਨ ਕਰਨ ਦੀ ਅਪੀਲ ਕੀਤੀ ਗਈ।
ਟਵਿੱਟਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗਤੀਵਿਧੀ ਦੀ ਜਾਣਕਾਰੀ ਹੈ ਤੇ ਉਹ ਸੰਨ੍ਹ ਲੱਗੇ ਅਕਾਊਂਟ ਨੂੰ ਸੁਰੱਖਿਅਤ ਬਣਾਉਣ ਲਈ ਯਤਨਸ਼ੀਲ ਹਨ
ਇਹ ਵੀ ਪੜ੍ਹੋ:
ਈਮੇਲ ਰਾਹੀਂ ਭੇਜੇ ਇੱਕ ਬਿਆਨ ਵਿੱਚ ਬੁਲਾਰੇ ਨੇ ਕਿਹਾ,"ਅਸੀਂ ਸਰਗਰਮੀ ਨਾਲ ਹਾਲਾਤ ਦੀ ਜਾਂਚ ਕਰ ਰਹੇ ਹਾਂ। ਇਸ ਸਮੇਂ ਸਾਨੂੰ ਹੋਰ ਪ੍ਰਭਾਵਿਤ ਅਕਾਊਂਟਸ ਬਾਰੇ ਜਾਣਕਾਰੀ ਨਹੀਂ ਹੈ"
ਘਟਨਾ ਤੋਂ ਬਾਅਦ ਹੈਕਰਾਂ ਵੱਲੋਂ ਕੀਤੇ ਟਵੀਟ ਹਟਾ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਜੁਲਾਈ ਵਿੱਚ ਵੀ ਕਈ ਹੋਰ ਉੱਘੀਆਂ ਹਸਤੀਆਂ ਦੇ ਅਕਾਊਂਟ ਵੀ ਹੈਕ ਹੋ ਚੁੱਕੇ ਹਨ।
ਹਾਲ ਹੀ ਵਿੱਚ ਹੈਕ ਹੋ ਚੁੱਕੇ ਅਕਾਊਂਟਸ ਵਿੱਚ ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਜੋ ਬਾਇਡਨ, ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਟੈਸਲਾ ਵਾਲੇ ਐਲੋਨ ਮਸਕ ਦੇ ਅਕਾਊਂਟ ਵੀ ਸ਼ਾਮਲ ਹਨ, ਇਨ੍ਹਾਂ ਤੋਂ ਵੀ ਕਰਿਪਟੋ ਕਰੰਸੀ ਬਾਰੇ ਹੀ ਟਵੀਟ ਕੀਤੇ ਗਏ ਸਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਪੰਜਾਬ ਵਿੱਚ 4 ਹੋਰ ਵਿਧਾਇਕ ਕੋਰੋਨਾ ਪੌਜ਼ਿਟਿਵ
ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਦੋ ਹੋਰ ਐੱਮਐੱਲਏ ਰਨਦੀਪ ਨਾਭਾ ਅਤੇ ਪਰਮਿੰਦਰ ਸਿੰਘਙ ਢੀਂਡਸਾ ਵੀ ਕੋਰੋਨਾ ਪੌਜ਼ਿਟੀਵ ਹੋ ਗਏ ਹਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਸ ਤੋਂ ਬਾਅਦ ਸੂਬੇ ਵਿੱਚ ਕੋਰੋਨਾ ਪੌਜ਼ਿਟਿਵ ਵਿਧਾਇਕਾਂ ਦੀ ਗਿਣਤੀ 35 ਹੋ ਗਈ ਸੀ। ਪਰ ਬਾਅਦ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਦੋ ਹੋਰ ਵਿਧਾਇਕਾਂ ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਅਤੇ ਕਾਂਗਰਸ ਦੇ ਅੰਗਦ ਸਿੰਘ ਦੇ ਪੌਜਿਟਿਵ ਹੋਣ ਦੀ ਜਾਣਕਾਰੀ ਸਾਂਝੀ ਕੀਤੀ।
ਵੀਰਵਾਰ ਸਵੇਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਪਰੋਕਤ ਦੋ ਤੋਂ ਇਲਾਵਾ ਅੰਗਦ ਸਿੰਘ ਅਤੇ ਅਮਨ ਅਰੋੜਾ ਦੇ ਵੀ ਕੋਰੋਨਾ ਪੌਜ਼ਿਟਿਵ ਹੋ ਜਾਣ ਦੀ ਪੁਸ਼ਟੀ ਇੱਕ ਟਵੀਰ ਰਾਹੀਂ ਕੀਤੀ ਹੈ।
ਅਖ਼ਬਾਰ ਦੀ ਇੱਕ ਵੱਖਰੀ ਖ਼ਬਰ ਮੁਤਾਬਕ ਬੁੱਧਵਾਰ ਨੂੰ ਪੰਜਾਬ ਵਿੱਚ ਕੋਰੋਨਵਾਇਰਸ ਨਾਲ ਸਭ ਤੋਂ ਵਧੇਰੇ 106 ਮੌਤਾਂ ਹੋਈਆਂ। ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਟੈਸਟ ਵਿੱਚ ਦੇਰੀ ਉੱਚੀ ਮੌਤ ਦਰ ਦੀ ਵਜ੍ਹਾ ਹੈ।
ਦੂਜੇ ਪਾਸੇ ਸੂਬੇ ਵਿੱਚ ਸਰਗਰਮ ਅਫ਼ਵਾਹਾਂ ਦੇ ਬਜ਼ਾਰ ਨੇ ਸਿਹਤ ਵਿਭਾਗ ਦੇ ਕਰਮਚਾਰੀਆਂ ਲਈ ਪਿੰਡਾਂ-ਥਾਵਾਂ ਤੇ ਜਾ ਕੇ ਸੈਂਪਲ ਲੈਣੇ ਮੁਹਾਲ ਕੀਤੇ ਹੋਏ ਹਨ ਅਤੇ ਕੁਝ ਥਾਵਾਂ ਤੇ ਸੈਂਪਲ ਲੈਣ ਗਏ ਕਰਮਚਾਰੀਆਂ ਨਾਲ ਸਥਾਨਕ ਲੋਕਾਂ ਨੇ ਕੁੱਟਮਾਰ ਵੀ ਕੀਤੀ ਹੈ।
ਅਮਰੀਕਾ ਦਾ ਭਾਰਤ ਨੂੰ 'ਆਤਮ ਨਿਰਭਰ ਪ੍ਰੋਗਰਾਮ' ਬਾਰੇ ਮਸ਼ਵਰਾ
ਤਸਵੀਰ ਸਰੋਤ, Getty Images
ਕੋਰੋਨਾਵਾਇਰਸ ਦੇ ਦੌਰ ਵਿੱਚ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਤਮ ਨਿਰਭਰ ਭਾਰਤ ਨੂੰ ਉਤਸ਼ਾਹਿਤ ਕਰ ਰਹੇ ਹਨ
ਅਮਰੀਕਾ ਨੇ ਸੋਮਵਾਰ ਨੂੰ ਭਾਰਤ ਨੂੰ ਇਸ ਦੇ 'ਆਤਮ ਨਿਰਭਰ ਪ੍ਰੋਗਰਾਮ' ਦੇ "ਇਕਾਂਤਵਾਦੀ" ਨਤੀਜਿਆਂ ਬਾਰੇ ਸੁਚੇਤ ਕੀਤਾ। ਅਮਰੀਕਾ ਨੇ ਦੋਵਾਂ ਦੇਸ਼ਾਂ ਵਿਚਾਲੇ ਰੋੜਾ ਬਣੇ "ਪ੍ਰਣਾਲੀਗਤ ਅਤੇ ਢਾਂਚਾਗਤ" ਮੁੱਦਿਆਂ ਵੱਲ ਵੀ ਭਾਰਤੀ ਪੱਖ ਦਾ ਧਿਆਨ ਦਵਾਇਆ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਅਮਰੀਕਾ ਦੀ ਇਹ ਪ੍ਰਤੀਕਿਰਿਆ ਭਾਰਤੀ ਅਧਿਕਾਰੀਆਂ ਦੇ ਸੰਭਾਵੀ ਦੁਵੱਲੇ ਵਾਪਰਕ ਸਮਝੌਤੇ ਬਾਰੇ ਜੋਸ਼ੀਲੇ ਬਿਆਨਾਂ ਦੇ ਉਲਟ ਹੈ।
ਡਿਪਟੀ ਅੰਡਰ-ਸੈਕਰੇਟਰੀ ਇੰਟਰਨੈਸ਼ਨਲ ਟਰੇਡ, ਜੋਸਫ਼ ਸੀ ਸੈਸਮਰ ਨੇ ਆਤਮ ਨਿਰਭਰ ਯੋਜਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਨੇ "ਆਤਮ ਨਿਰਭਰਤਾ ਦੇ ਵਿਚਾਰ ਉੱਪਰ ਹੀ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ"
ਉਨ੍ਹਾਂ ਨੇ ਕਿਹਾ,'ਸਾਡਾ ਵਿਚਾਰ ਹੈ ਕਿ ਇਕਾਂਤਵਾਦੀ ਨੀਤੀਆਂ ਕਾਰੋਬਾਰਾਂ ਅਤੇ ਆਰਥਿਕਤਾਵਾਂ ਵਿਚਕਾਰ ਵਟਾਂਦਰੇ ਨੂੰ ਘਟਾ ਸਕਦੀਆਂ ਹਨ। ਇਸ ਨਾਲ ਤਕਨੀਕ ਦੀ ਸਾਂਝ ਘਟਦੀ ਹੈ। ਸਾਂਝੀ ਖੋਜ ਦੇ ਘਟ ਜਾਂਦੀ ਹੈ ਅਤੇ ਨਵੀਆਂ ਖੋਜਾਂ ਦਾ ਰਾਹ ਰੁਕਦਾ ਹੈ।'
7 ਸਤੰਬਰ ਤੋਂ ਮੁੜ ਚੱਲੇਗੀ ਮੈਟਰੋ
ਤਸਵੀਰ ਸਰੋਤ, BANDEEP SINGH/THE INDIA TODAY GROUP/GETTY IMAGES
ਜਦੋਂ ਤੋਂ ਭਾਰਤ ਸਰਕਾਰ ਨੇ ਮਾਰਚ ਵਿੱਚ ਦੇਸ਼ ਵਿਆਪੀ ਲੌਕਡਾਊਨ ਲਾਗੂ ਕੀਤਾ ਸੀ ਆਵਾਜਾਈ ਦੇ ਹੋਰ ਸਾਧਨਾਂ ਸਮੇਤ ਮੈਟਰੋ ਵੀ ਬੰਦ ਸੀ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮਾਰਚ ਤੋਂ ਵੱਖ-ਵੱਖ ਸ਼ਹਿਰਾਂ ਵਿੱਚ ਬੰਦ ਪਈ ਮੈਟਰੋ ਰੇਲ ਸੇਵਾ ਨੂੰ 7 ਸਤੰਬਰ ਤੋਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ।
ਦਿ ਟ੍ਰਿਬੀਊਨ ਦੀ ਖ਼ਬਰ ਮੁਤਾਬਕ ਪੁਰੀ ਨੇ ਔਨਲਾਈਨ ਮੀਡੀਆ ਬ੍ਰੀਫਿੰਗ ਵਿੱਚ ਦੱਸਿਆ ਕਿ ਅਜਿਹਾ ਪੜਾਅਵਾਰ ਕੀਤਾ ਜਾਵੇਗਾ ਅਤੇ ਯਾਤਰੀਆਂ ਨੂੰ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਸਾਵਧਾਨੀਆਂ ਜਿਵੇਂ ਸੋਸ਼ਲ ਡਿਸਟੈਂਸਿੰਗ ਰੱਖਣੀ ਹੋਵੇਗੀ ਅਤੇ ਮਾਸਕ ਪਾਉਣੇ ਪੈਣਗੇ।
ਉਨ੍ਹਾਂ ਨੇ ਕਿਹਾ ਕਿ 12 ਸਤੰਬਰ ਤੱਕ ਸਾਰੀਆਂ ਮੈਟਰੋ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਜਦਕਿ ਕੰਟੇਨਮੈਂਟ ਜ਼ੋਨ ਵਿਚਲੇ ਮੈਟਰੋ ਸਟੇਸ਼ਨ ਬੰਦ ਰਹਿਣਗੇ।
ਜਿਹੜੇ ਸਟੇਸ਼ਨਾਂ ਉੱਪਰ ਯਾਤਰੀ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਕਰ ਰਹੇ ਹੋਣਗੇ ਉੱਥੇ ਮੈਟਰੋ ਨਹੀਂ ਰੁਕੇਗੀ।
ਇਹ ਵੀ ਪੜ੍ਹੋ
ਵੀਡੀਓ: ਡਾ਼ ਕਫ਼ੀਲ ਕੌਣ ਹਨ ਜਿਨ੍ਹਾਂ ਨੂੰ ਹਾਈ ਕੋਰਟ ਨੇ ਕਿਹਾ ਤੁਰੰਤ ਰਿਹਾਅ ਕੀਤਾ ਜਾਵੇ
ਵੀਡੀਓ: ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ 'ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ
ਵੀਡੀਓ: ਕਿਵੇਂ ਪਹੁੰਚੇਗੀ ਦਿੱਲੀ ਤੋਂ ਲੰਡਨ ਇਹ ਬੱਸ