ਫੇਸਬੁੱਕ ਨੇ ਭਾਜਪਾ ਦੇ ਵਿਧਾਇਕ ਦਾ ਅਕਾਊਂਟ ਕਿਉਂ ਬੰਦ ਕੀਤਾ

ਟੀ ਰਾਜਾ ਸਿੰਘ

ਫੇਸਬੁੱਕ ਨੇ ਭਾਰਤ ਵਿੱਚ ਆਪਣੀਆਂ ਨਫ਼ਰਤੀ ਭਾਸ਼ਣਾਂ ਬਾਰੇ ਨੀਤੀ ਨੂੰ ਲਾਗੂ ਕਰਨ ਸਮੇਂ ਸੱਤਾਧਾਰੀ ਪਾਰਟੀ ਭਾਜਪਾ ਦਾ ਪੱਖ ਪੂਰਨ ਦੇ ਇਲਜ਼ਾਮ ਲੱਗਣ ਤੋਂ ਬਾਅਦ ਪਾਰਟੀ ਦੇ ਇੱਕ ਆਗੂ ਟੀ. ਰਾਜਾ ਸਿੰਘ ਦੇ ਫੇਸਬੁੱਕ ਅਕਾਊਂਟ ਉੱਪਰ ਪਾਬੰਦੀ ਲਾ ਦਿੱਤੀ ਹੈ। ਉਹ ਤੇਲੰਗਾਨਾ ਤੋਂ ਭਾਜਪਾ ਦੇ ਵਿਧਾਨ ਸਭਾ ਮੈਂਬਰ ਹਨ।

ਫੇਸਬੁੱਕ ਦੇ ਬੁਲਾਰੇ ਨੇ ਇੱਕ ਈਮੇਲ ਬਿਆਨ ਵਿੱਚ ਕਿਹਾ, "ਅਸੀਂ ਹਿੰਸਾ ਤੇ ਨਫਰਤ ਨੂੰ ਉਤਸ਼ਾਹਿਤ ਕਰਨ ਵਾਲਿਆਂ ਨੂੰ ਰੋਕਣ ਦੀ ਸਾਡੀ ਨੀਤੀ ਦੀ ਉਲੰਘਣਾ ਕਰਨ ਲਈ ਰਾਜਾ ਸਿੰਘ 'ਤੇ ਪਾਬੰਦੀ ਲਗਾ ਦਿੱਤੀ ਹੈ।"

ਇਹ ਵੀ ਪੜ੍ਹੋ:

ਬਿਆਨ ਵਿੱਚ ਕਿਹਾ ਗਿਆ ਕਿ ਮੁਲਾਂਕਣ ਦੀ 'ਪ੍ਰਕਿਰਿਆ ਵਿਸਤਰਿਤ ਹੈ ਉਹੀ ਫੇਸਬੁੱਕ ਤੋਂ ਉਨ੍ਹਾਂ ਦਾ ਅਕਾਊਂਟ ਹਟਾਉਣ ਦੇ ਸਾਡੇ ਫੈਸਲੇ ਤੱਕ ਲੈ ਕੇ ਗਿਆ ਹੈֹ'।

ਜ਼ਿਕਰਯੋਗ ਹੈ ਕਿ ਫੇਸਬੁੱਕ ਉੱਪਰ ਭਾਰਤ ਵਿੱਚ ਨਫ਼ਰਤ ਫੈਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦਾ ਸਿਆਸੀ ਦਬਾਅ ਲਗਾਤਾਰ ਵਧਦਾ ਜਾ ਰਿਹਾ ਹੈ।

ਬੁੱਧਵਾਰ ਨੂੰ ਫ਼ੇਸਬੁੱਕ ਦੇ ਭਾਰਤ ਵਿੱਚ ਮੁਖੀ ਕਾਂਗਰਸੀ ਪਾਰਲੀਮੈਂਟ ਮੈਂਬਰ ਸ਼ਸ਼ੀ ਥਰੂਰ ਦੇ ਅਗਵਾਈ ਵਾਲੇ ਪਾਰਲੀਮਾਨੀ ਪੈਨਲ ਦੇ ਸਾਹਮਣੇ ਵੀ ਕੰਪਨੀ ਦਾ ਪੱਖ ਰੱਖਣ ਲਈ ਪੇਸ਼ ਹੋਏ ਸਨ। ਜਿੱਥੇ ਉਨ੍ਹਾਂ ਤੋਂ ਦੋਹਾਂ ਧਿਰਾਂ ਵੱਲੋਂ ਜਵਾਬਤਲਬੀ ਕੀਤੀ ਗਈ।

ਟੀ ਰਾਜਾ ਸਿੰਘ ਦੀ ਸਫ਼ਾਈ

ਪਿਛਲੇ ਮਹੀਨੇ ਆਪਣੇ ਟਵਿੱਟਰ ਅਕਾਊਂਟ ਉੱਪਰ ਇੱਕ ਵੀਡੀਓ ਰਾਹੀਂ ਟੀ ਰਾਜਾ ਨੇ ਸਫ਼ਾਈ ਦਿੱਤੀ ਸੀ।

ਉਨ੍ਹਾਂ ਨੇ ਕਿਹਾ, "ਮੈਨੂੰ ਪਤਾ ਚੱਲਿਆ ਹੈ ਕਿ ਕਈ ਫ਼ੇਸਬੁੱਕ ਪੰਨੇ ਮੇਰਾ ਨਾਂਅ ਲੈ ਕੇ ਵਰਤ ਰਹੇ ਹਨ। ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰਾ ਕੋਈ ਅਧਿਕਾਰਿਤ ਪੰਨਾ ਨਹੀਂ ਹੈ। ਮੈਂ ਉਨ੍ਹਾਂ ਵੱਲੋਂ ਕੀਤੀ ਕਿਸੇ ਪੋਸਟ ਲਈ ਜ਼ਿੰਮੇਵਾਰ ਨਹੀਂ ਹਾਂ।"

ਇਹ ਵੀ ਪੜ੍ਹੋ

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਵੀਡੀਓ: ਪੱਕੀ ਨੌਕਰੀ ਮੰਗ ਰਹੇ ਮੁਲਾਜ਼ਮਾਂ 'ਤੇ ਪੁਲਿਸ ਨੇ ਡੰਡੇ ਚਲਾਏ, ਥੱਪੜ ਮਾਰੇ

ਵੀਡੀਓ: ਕਿਵੇਂ ਪਹੁੰਚੇਗੀ ਦਿੱਲੀ ਤੋਂ ਲੰਡਨ ਇਹ ਬੱਸ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)