ਭਾਰਤੀ ਹਵਾਈ ਫੌਜ ’ਚ ਸ਼ਾਮਿਲ 5 ਰਫ਼ਾਲ, ਖ਼ਾਸੀਅਤ ਜਾਣੋ

ਭਾਰਤੀ ਹਵਾਈ ਫੌਜ ’ਚ ਸ਼ਾਮਿਲ 5 ਰਫ਼ਾਲ, ਖ਼ਾਸੀਅਤ ਜਾਣੋ

5 ਰਫ਼ਾਲ ਲੜਾਕੂ ਜਹਾਜ਼ ਭਾਰਤੀ ਹਵਾਈ ਫ਼ੌਜ ’ਚ ਸ਼ਾਮਿਲ ਹੋ ਗਏ ਹਨ। ਫਰਾਂਸ ਤੋਂ ਖ਼ਰੀਦੇ ਗਏ ਇਨ੍ਹਾਂ ਲੜਾਕੂ ਜਹਾਜ਼ਾਂ ਨੂੰ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ IAF ਦੇ ਬੇੜੇ ਵਿੱਚ ਸ਼ਾਮਿਲ ਕੀਤਾ।

IAF ਦੇ ਅੰਬਾਲਾ ਸਟੇਸ਼ਨ 'ਤੇ ਰੱਖੇ ਸਮਾਗਮ 'ਚ ਫਰਾਂਸ ਦੇ ਰੱਖਿਆ ਮੰਤਰੀ ਫਲੋਰੇਂਸ ਪਾਰਲੀ ਵੀ ਸ਼ਾਮਲ ਸਨ।

ਰਫ਼ਾਲ ਲੜਾਕੂ ਜਹਾਜ਼ ਦੀ ਖ਼ਾਸੀਅਤ ਇਹ ਹੈ ਕਿ ਇਹ ਜਹਾਜ਼ ਪਰਮਾਣੂ ਮਿਜ਼ਾਈਲ ਡਿਲੀਵਰੀ ‘ਚ ਸਮਰੱਥ ਹੈ, ਹਵਾ ਤੋਂ ਹਵਾ ਵਿੱਚ 150 ਕਿਲੋਮੀਟਰ ਤੱਕ ਮਿਜ਼ਾਈਲ ਦਾਗ ਸਕਦਾ ਹੈ ਅਤੇ ਇਸ ਜਹਾਜ਼ ’ਚ ਹਵਾ ਵਿੱਚ ਹੀ ਤੇਲ ਭਰਿਆ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)