ਕੰਗਨਾ ਰਣੌਤ: ਬਾਲੀਵੁੱਡ ਦੇ ਉਹ ਐਕਟਰ ਤੇ ਡਾਇਰੈਕਟਰ ਜਿਨ੍ਹਾਂ ਨਾਲ ਕੰਗਨਾ ਦਾ 'ਪੰਗਾ' ਪਿਆ

ਕੰਗਨਾ ਰਣੌਤ: ਬਾਲੀਵੁੱਡ ਦੇ ਉਹ ਐਕਟਰ ਤੇ ਡਾਇਰੈਕਟਰ ਜਿਨ੍ਹਾਂ ਨਾਲ ਕੰਗਨਾ ਦਾ 'ਪੰਗਾ' ਪਿਆ

ਕੰਗਨਾ ਰਣੌਤ ਹਿੰਦੀ ਫ਼ਿਲਮ ਇੰਡਸਟਰੀ ਦਾ ਉਹ ਨਾਮ ਜੋ ਹਮੇਸ਼ਾ ਸੁਰਖ਼ੀਆਂ ਤੇ ਵਿਵਾਦਾਂ ’ਚ ਰਿਹਾ, ਕਦੇ ਅਦਾਕਾਰੀ ਨੂੰ ਲੈ ਕੇ ਅਤੇ ਕਦੇ ਲੜਾਈ ਝਗੜਿਆਂ ਕਰਕੇ

ਹਿਮਾਚਲੀ ਕੁੜੀ ਕੰਗਨਾ ਨੇ ਅਦਾਕਾਰੀ ਵਿੱਚ ਪੈਰ ਰੱਖਣ ਤੋਂ ਪਹਿਲਾਂ ਥੀਏਟਰ ਦੀ ਦੁਨੀਆਂ ਵਿੱਚ ਨਾਮੀਂ ਡਾਇਰੈਕਟਰ ਅਰਵਿੰਦ ਗੌੜ ਨਾਲ ਕੰਮ ਕੀਤਾ ਅਤੇ ਉਸ ਤੋਂ ਬਾਅਦ ਹੀ ਮਾਇਆਨਗਰੀ ਮੁੰਬਈ ਵੱਲ ਰੁਖ਼ ਕੀਤਾ।

ਮੁੰਬਈ ਆਉਣ ਤੋਂ ਬਾਅਦ ਜੱਦਜਹਿਦ ਦੇ ਨਾਲ-ਨਾਲ ਵਿਵਾਦਾਂ ਵਿੱਚ ਰਹਿਣ ਵਾਲੀ ਇਹ ਫ਼ਿਲਮੀ ਰਾਣੀ ਕਈ ਅਦਾਕਾਰਾਂ ਨਾਲ ਰਿਸ਼ਤਿਆਂ ਤੋਂ ਲੈ ਕੇ ਆਪਸੀ ਝਗੜਿਆਂ ਕਰਕੇ ਚਰਚਾ ਵਿੱਚ ਰਹੀ ਹੈ।

ਮਹੇਸ਼ ਭੱਟ, ਰਿਤੀਕ ਰੌਸ਼ਨ ਤੇ ਹੋਰ ਕਈ ਨਾਵਾਂ ਕਰਕੇ ਚਰਚਾ ਵਿੱਚ ਆਈ ਕੰਗਨਾ ਨੇ ਹਾਲ ਹੀ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਮਾਮਲਿਆਂ ਵਿੱਚ ਐਂਟਰੀ ਮਾਰ ਕੇ ਬੌਲੀਵੁੱਡ ਵਿੱਚ ਭਾਈ-ਭਤੀਜਾਵਾਦ ਦੀ ਗੱਲ ਕੀਤੀ।

ਉਨ੍ਹਾਂ ਕਰਨ ਜੌਹਰ ਨੂੰ ਮੂਵੀ ਮਾਫ਼ੀਆ ਤੱਕ ਆਖ਼ ਦਿੱਤਾ। ਭਾਜਪਾ ਦੀ ਸਪੋਟਰ ਮੰਨੀ ਜਾਂਦੀ ਕੰਗਨਾ ਨੂੰ ਹਾਲ ਹੀ ਵਿੱਚ Y+ ਸੁਰੱਖਿਆ ਦਿੱਤੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)