ਖੇਤੀ ਆਰਡੀਨੈਂਸਾਂ ਬਾਰੇ ਕਿਸਾਨ ਨਹੀਂ ਕਾਂਗਰਸ ਮੁਜ਼ਾਹਰੇ ਕਰ ਰਹੀ ਹੈ - ਲੋਕ ਸਭਾ ’ਚ ਭਾਜਪਾ ਐੱਮਪੀ

ਕਿਸਾਨ

ਖੇਤੀ ਆਰਡੀਨੈਂਸਾਂ ਉੱਤੇ ਲੋਕ ਸਭਾ ਵਿੱਚ ਚਰਚਾ ਵਿੱਚ ਇਸ ਦੇ ਪੱਖ ਤੇ ਵਿਰੋਧ ਦੇਵੇਂ ਪੱਖੋਂ ਮੈਂਬਰ ਪਾਰਲੀਮੈਂਟ ਤਰਕ ਦੇ ਰਹੇ ਹਨ।

ਕਾਂਗਰਸ ਵੱਲੋਂ ਰਵਨੀਤ ਬਿੱਟੂ ਨੇ ਜ਼ੋਰਦਾਰ ਤਰਕ ਦਿੰਦਿਆਂ ਹੋਇਆਂ ਇਨ੍ਹਾਂ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਦੱਸਿਆ। ਉੱਥੇ ਭਾਜਪਾ ਦੇ ਮੈਂਬਰ ਪਾਰਲੀਮੈਂਠ ਜਗਦੰਬਿਕਾ ਪ੍ਰਸਾਦ ਦੇ ਇਸ ਬਿੱਲ ਦੀ ਹਮਾਇਤ ਕੀਤੀ।

1. ਮੁਜ਼ਾਹਰਾ ਕਿਸਾਨ ਨਹੀਂ ਕਾਂਗਰਸ ਕਰ ਰਹੀ ਹੈ-ਜਗਦੰਬਿਕਾ ਪ੍ਰਸਾਦ

ਭਾਜਪਾ ਦੇ ਮੈਂਬਰ ਪਾਰਲੀਮੈਂਟ ਜਗਦੰਬਿਕਾ ਪਾਲ ਨੇ ਖੇਤੀ ਆਰਡੀਨੈਂਸਾਂ ਬਾਰੇ ਹੋ ਰਹੀ ਚਰਚਾ ਬਾਰੇ ਬੋਲਦਿਆਂ ਕਿਹਾ ਕਿ ਕਿਸਾਨਾਂ ਦਾ ਮੁਜ਼ਾਹਰਾ ਅਸਲ ਵਿੱਚ ਕਿਸਾਨਾਂ ਦਾ ਨਹੀਂ ਹੈ ਸਗੋਂ ਕਾਂਗਰਸ ਦਾ ਹੈ।

ਉਨ੍ਹਾਂ ਕਿਹਾ, "ਇੱਕ ਚੁਣੀ ਹੋਈ ਸਰਕਾਰ ਦੇ ਮੁੱਖ ਮੰਤਰੀ ਇਹ ਕਹਿ ਰਹੇ ਹਨ ਕਿ ਤੁਸੀਂ ਸਾਡੇ ਸੂਬੇ ਵਿੱਚ ਪ੍ਰਦਰਸ਼ਨ ਨਾ ਕਰੋ ਤੇ ਦਿੱਲੀ ਚੱਲੋ। ਇਹ ਬਹੁਤ ਦੀ ਮੰਦਭਾਗਾ ਹੈ ਕਿ ਚੁਣੀ ਹੋਈ ਸਰਕਾਰ ਦਾ ਮੁਖੀ ਇੱਕ ਦੂਜੀ ਚੁਣੀ ਹੋਈ ਸਰਕਾਰ ਦੇ ਖਿਲਾਫ਼ ਅੰਦੋਲਨ ਕਰਨ ਲਈ ਲੋਕਾਂ ਨੂੰ ਉਕਸਾ ਰਿਹਾ ਹੈ।"

2. ਭਾਈਵਾਲੀ ਦਾ ਮਤਲਬ ਇਹ ਨਹੀਂ ਕਿ ਭਾਜਪਾ ਜੋ ਵੀ ਕਹੇ ਅਸੀਂ ਮੰਨ ਲਵਾਂਗੇ: ਭੂੰਦੜ

ਖੇਤੀ ਆਰਡੀਨੈਂਸ ਬਾਰੇ ਅਕਾਲੀ ਦਲ ਦੇ ਯੂ-ਟਰਨ ਤੋਂ ਬਾਅਦ ਹੁਣ ਅਕਾਲੀ ਆਗੂਆਂ ਦੇ ਇਨ੍ਹਾਂ ਆਰਡੀਨੈਂਸਾਂ ਖ਼ਿਲਾਫ਼ ਬਿਆਨ ਆ ਰਹੇ ਹਨ।

ਤਸਵੀਰ ਸਰੋਤ, ANI

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਹੈ ਕਿ ਅਸੀਂ ਦੋਵਾਂ ਸਦਨਾਂ ਵਿੱਚ ਇਸ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰਾਂਗੇ।

ਉਨ੍ਹਾਂ ਨੇ ਕਿਹਾ, "ਸਾਡੀ ਇੱਕ ਅਜ਼ਾਦ ਪਾਰਟੀ ਹੈ, ਭਾਈਵਾਲੀ ਦਾ ਮਤਲਬ ਇਹ ਨਹੀਂ ਕਿ ਉਹ (ਭਾਜਪਾ) ਜੋ ਵੀ ਕਹਿਣਗੇ ਅਸੀਂ ਮੰਨਾਂਗੇ। ਉਨ੍ਹਾਂ ਦਾ ਆਪਣਾ ਏਜੰਡਾ ਹੈ, ਸਾਡਾ ਆਪਣਾ।"

ਇਹ ਵੀ ਪੜ੍ਹੋ-

ਦਰਅਸਲ, ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ ਲਗਾਤਾਰ ਕੇਂਦਰ ਦੇ ਨਵੇਂ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਹਨ, ਸੂਬੇ ਵਿੱਚ ਹਰ ਰੋਜ਼ ਪ੍ਰਦਰਸ਼ਨ ਹੋ ਰਹੇ ਹਨ, ਹਾਈਵੇਅ ਜਾਮ ਕੀਤੇ ਜਾ ਰਹੇ ਹਨ ਅਤੇ ਆਰਡੀਨੈਂਸਾਂ ਨੂੰ ਲਗਾਤਾਰ ਵਾਪਿਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ।

ਪਿਛਲੇ ਦਿਨਾਂ ਵਿੱਚ ਅਕਾਲੀ ਦਲ ਲਗਾਤਾਰ ਖੇਤੀ ਆਰਡੀਨੈਂਸਾਂ ਦੀ ਹਮਾਇਤ ਕਰਦਾ ਰਿਹਾ ਹੈ ਅਤੇ ਕੈਪਟਨ ਸਰਕਾਰ 'ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦਾ ਇਲਜ਼ਾਮ ਵੀ ਲਗਾਉਂਦਾ ਰਿਹਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਹੋਮ ਸਕ੍ਰੀ'ਤੇ ਇੰਝ ਦੇਖੋ:

2. ਰਾਜ ਸਭਾ ਵਿੱਚ ਰਾਜਨਾਥ ਚੀਨ ਸਬੰਧੀ ਕੀ-ਕੀ ਬੋਲੇ

ਰਾਜ ਸਭਾ 'ਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਚੀਨ ਨਾਲ ਸਰਹੱਦ ਵਿਵਾਦ 'ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣਾ ਸਿਰ ਝੁਕਣ ਨਹੀਂ ਦੇਵੇਗਾ ਨਾ ਹੀ ਦੂਜੇ ਦਾ ਸਿਰ ਝੁਕਾਉਣਾ ਚਾਹੁੰਦਾ ਹੈ। ਦੇਸ ਹਿੱਤ ਵਿੱਚ ਜਿੰਨਾ ਮਰਜ਼ੀ ਵੱਡਾ ਜਾਂ ਸਖ਼ਤ ਕਦਮ ਚੁੱਕਣਾ ਪਏ ਭਾਰਤ ਪਿੱਛੇ ਨਹੀਂ ਹਟੇਗਾ।

ਪੂਰੀ ਰਾਜਨਾਥ ਸਿੰਘ ਦਾ ਪੂਰਾ ਬਿਆਨ ਸੁਣਨ ਲਈ ਇਹ ਵੀਡੀਓ ਦੇਖੋ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)