ਭਾਰਤ-ਚੀਨ ਵਿਵਾਦ ਤੇ ਬੋਲੇ ਰਾਜਨਾਥ 'ਭਾਰਤ ਆਪਣਾ ਸਿਰ ਝੁਕਣ ਨਹੀਂ ਦੇਵੇਗਾ...'

ਭਾਰਤ-ਚੀਨ ਵਿਵਾਦ ਤੇ ਬੋਲੇ ਰਾਜਨਾਥ 'ਭਾਰਤ ਆਪਣਾ ਸਿਰ ਝੁਕਣ ਨਹੀਂ ਦੇਵੇਗਾ...'

ਰਾਜ ਸਭਾ ’ਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਚੀਨ ਨਾਲ ਸਰਹੱਦ ਵਿਵਾਦ ’ਤੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣਾ ਸਿਰ ਝੁਕਣ ਨਹੀਂ ਦੇਵੇਗਾ ਨਾ ਹੀ ਦੂਜੇ ਦਾ ਸਿਰ ਝੁਕਾਉਣਾ ਚਾਹੁੰਦਾ ਹੈ।

ਇਸ ਤੋਂ ਪਹਿਲਾਂ ਚੀਨ ਨੇ ਕਿਹਾ ਹੈ ਕਿ LAC ‘ਤੇ ਸੰਘਰਸ਼ ਲਈ ਭਾਰਤ ਜ਼ਿੰਮੇਵਾਰ ਹੈ। ਲੱਦਾਖ਼ ਦੀ ਗਲਵਾਨ ਘਾਟੀ ’ਚ 15 ਜੂਨ ਨੂੰ ਭਾਰਤ-ਚੀਨੀ ਫੌਜੀ ਭਿੜੇ ਸਨ। ਹਿੰਸਕ ਝੜਪ ਵਿੱਚ 20 ਭਾਰਤੀ ਜਵਨਾਂ ਦੀ ਮੌਤ ਹੋ ਗਈ ਸੀ।

ਭਾਰਤ-ਚੀਨ ਦੇ ਵਿਦੇਸ਼ ਮੰਤਰੀ ਵਿਵਾਦ ਸੁਲਝਾਉਣ ਲਈ ਮੁਲਾਕਾਤ ਵੀ ਕਰ ਚੁੱਕੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)